Darpan 673: Difference between revisions

From SikhiWiki
Jump to navigationJump to search
(New page: ਪਦਅਰਥ: ਜਿਹ ਕਰਣੀ—ਜਿਸ ਕਰਤੂਤ ਨਾਲ। ਹੋਵਹਿ—ਤੂੰ ਹੋਵੇਂਗਾ। ਰੀਤਿ—ਮਰਯਾਦਾ, ਚਾਲ। ਸਾ...)
(No difference)

Revision as of 01:06, 10 March 2007

ਪਦਅਰਥ: ਜਿਹ ਕਰਣੀ—ਜਿਸ ਕਰਤੂਤ ਨਾਲ। ਹੋਵਹਿ—ਤੂੰ ਹੋਵੇਂਗਾ। ਰੀਤਿ—ਮਰਯਾਦਾ, ਚਾਲ। ਸਾਕਤ—ਪਰਮਾਤਮਾ ਨਾਲੋਂ ਟ੝ੱਟਾ ਹੋਇਆ ਮਨ੝ੱਖ। ਪੂਜਾ—ਆਦਰ—ਸਤਕਾਰ। ਬਿਪਰੀਤਿ—ਉਲਟੀ ਚਾਲ।੧।

ਭੂਲੋ—ਕ੝ਰਾਹੇ ਪਿਆ ਰਿਹਾ। ਅਵਰੈ—(ਪਰਮਾਤਮਾ ਤੋਂ ਬਿਨਾ) ਹੋਰ ਵਿਚ। ਹੀਤ—ਹਿਤ, ਮੋਹ। ਹਰਿਚੰਦਉਰੀ—ਹਰਿ—ਚੰਦ—ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਹਵਾਈ ਕਿਲ੝ਹਾ। ਬਨ ਹਰ ਪਾਤ—ਜੰਗਲ ਦੇ ਹਰੇ ਪੱਤੇ। ਰੇ—ਹੇ ਭਾਈ! ਬੀਤ—ਵਿਤ, ਪਾਇਆਂ।੧।ਰਹਾਉ।

ਦੇਹ ਕਉ—ਸਰੀਰ ਨੂੰ। ਗਰਧਭ—ਖੋਤਾ। ਭਸਮ—ਸ੝ਆਹ, ਮਿੱਟੀ। ਸੰਗੀਤਿ—ਨਾਲ। ਸੰਗਿ—ਨਾਲ। ਰਚ੝—ਪਿਆਰ। ਬਿਖੈ—ਵਿਸ਼ੇ। ਠਗਉਰੀ—ਠਗ—ਮੂਰੀ, ਠਗਬੂਟੀ।੨।

ਭਲੇ ਸੰਜੋਗੀ—ਭਲੇ ਸੰਜੋਗਾਂ ਨਾਲ (ਮਿਲਦੇ ਹਨ)। ਜ੝ਗ—ਜਗਤ, ਸੰਸਾਰ। ਪ੝ਨੀਤ—ਪਵਿਤ੝ਰ। ਜਾਤ ਅਕਾਰਥ—ਵਿਅਰਥ ਜਾ ਰਿਹਾ ਹੈ। ਕਾਚ—ਕੱਚ। ਬਾਦਰੈ—ਬਦਲੇ ਵਿਚ, ਵੱਟੇ ਵਿਚ। ਜੀਤ—ਜਿੱਤਿਆ ਜਾ ਰਿਹਾ ਹੈ।੩।

ਕਿਲਵਿਖ—ਪਾਪ। ਗ੝ਰਿ—ਗ੝ਰੂ ਨੇ। ਅੰਜਨ੝—ਸ੝ਰਮਾ। ਗਿਆਨ—ਆਤਮਕ ਜੀਵਨ ਦੀ ਸੂਝ। ਨੇਤ੝ਰ—ਅੱਖਾਂ। ਸਾਧ ਸੰਗਿ—ਗ੝ਰੂ ਦੀ ਸੰਗਤਿ ਵਿਚ। ਤੇ—ਤੋਂ, ਵਿਚੋਂ। ਨਿਕਸਿਓ—ਨਿਕਲ ਗਿਆ।੪।

ਅਰਥ: ਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕ੝ਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ। ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ।੧।ਰਹਾਉ।

ਹੇ ਭਾਈ! ਜਿਨ੝ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ। ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟ੝ੱਟੇ ਹੋਝ ਮਨ੝ੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗ੝ਰਹਣ ਕੀਤੀ ਹੋਈ ਹੈ।੧।

ਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸ੝ਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਝ ਕਰੀਝ (ਇਹੀ ਹਾਲ ਤੇਰਾ ਹੈ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ।੨।

ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤ੝ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ। (ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨ੝ੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ।੩।

ਹੇ ਨਾਨਕ! (ਆਖ-ਹੇ ਭਾਈ!) ਜਿਸ ਮਨ੝ੱਖ ਦੀਆਂ ਅੱਖਾਂ ਵਿਚ ਗ੝ਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸ੝ਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਝ। ਸੰਗਤਿ ਵਿਚ ਟਿਕ ਕੇ ਉਹ ਮਨ੝ੱਖ ਇਹਨਾਂ ਦ੝ੱਖਾਂ-ਪਾਪਾਂ ਤੋਂ ਬਚ ਨਿਕਲਿਆ, ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ।੪।੯।