Darpan 673

From SikhiWiki
Jump to navigationJump to search

SikhToTheMAX   Hukamnama March 15 & March 10, 2007   SriGranth
SearchGB    Audio    Punjabi   
from SGGS Page 673    SriGuruGranth    Link

ਧਨਾਸਰੀ ਮਹਲਾ 5 ॥

ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਝਸੀ ਦ੝ਰਿੜ੝”ੀ ਬਿਪਰੀਤਿ ॥1॥

ਮਾਇਆ ਮੋਹ ਭੂਲੋ ਅਵਰੈ ਹੀਤ ॥ ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤ੝ਹਾਰੋ ਬੀਤ ॥1॥ ਰਹਾਉ ॥

ਚੰਦਨ ਲੇਪ ਹੋਤ ਦੇਹ ਕਉ ਸ੝ਖ੝ ਗਰਧਭ ਭਸਮ ਸੰਗੀਤਿ ॥ ਅੰਮ੝ਰਿਤ ਸੰਗਿ ਨਾਹਿ ਰ੝ਚ ਆਵਤ ਬਿਖੈ ਠਗਉਰੀ ਪ੝ਰੀਤਿ ॥2॥

ਉਤਮ ਸੰਤ ਭਲੇ ਸੰਜੋਗੀ ਇਸ੝ ਜ੝ਗ ਮਹਿ ਪਵਿਤ ਪ੝ਨੀਤ ॥ ਜਾਤ ਅਕਾਰਥ ਜਨਮ੝ ਪਦਾਰਥ ਕਾਚ ਬਾਦਰੈ ਜੀਤ ॥3॥

ਜਨਮ ਜਨਮ ਕੇ ਕਿਲਵਿਖ ਦ੝ਖ ਭਾਗੇ ਗ੝ਰਿ ਗਿਆਨ ਅੰਜਨ੝ ਨੇਤ੝ਰ ਦੀਤ ॥ ਸਾਧਸੰਗਿ ਇਨ ਦ੝ਖ ਤੇ ਨਿਕਸਿਓ ਨਾਨਕ ਝਕ ਪਰੀਤ ॥4॥9॥

ਪਦਅਰਥ: ਜਿਹ ਕਰਣੀ—ਜਿਸ ਕਰਤੂਤ ਨਾਲ। ਹੋਵਹਿ—ਤੂੰ ਹੋਵੇਂਗਾ। ਰੀਤਿ—ਮਰਯਾਦਾ, ਚਾਲ। ਸਾਕਤ—ਪਰਮਾਤਮਾ ਨਾਲੋਂ ਟ੝ੱਟਾ ਹੋਇਆ ਮਨ੝ੱਖ। ਪੂਜਾ—ਆਦਰ—ਸਤਕਾਰ। ਬਿਪਰੀਤਿ—ਉਲਟੀ ਚਾਲ।੧।

ਭੂਲੋ—ਕ੝ਰਾਹੇ ਪਿਆ ਰਿਹਾ। ਅਵਰੈ—(ਪਰਮਾਤਮਾ ਤੋਂ ਬਿਨਾ) ਹੋਰ ਵਿਚ। ਹੀਤ—ਹਿਤ, ਮੋਹ। ਹਰਿਚੰਦਉਰੀ—ਹਰਿ—ਚੰਦ—ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਹਵਾਈ ਕਿਲ੝ਹਾ। ਬਨ ਹਰ ਪਾਤ—ਜੰਗਲ ਦੇ ਹਰੇ ਪੱਤੇ। ਰੇ—ਹੇ ਭਾਈ! ਬੀਤ—ਵਿਤ, ਪਾਇਆਂ।੧।ਰਹਾਉ।

ਦੇਹ ਕਉ—ਸਰੀਰ ਨੂੰ। ਗਰਧਭ—ਖੋਤਾ। ਭਸਮ—ਸ੝ਆਹ, ਮਿੱਟੀ। ਸੰਗੀਤਿ—ਨਾਲ। ਸੰਗਿ—ਨਾਲ। ਰਚ੝—ਪਿਆਰ। ਬਿਖੈ—ਵਿਸ਼ੇ। ਠਗਉਰੀ—ਠਗ—ਮੂਰੀ, ਠਗਬੂਟੀ।੨।

ਭਲੇ ਸੰਜੋਗੀ—ਭਲੇ ਸੰਜੋਗਾਂ ਨਾਲ (ਮਿਲਦੇ ਹਨ)। ਜ੝ਗ—ਜਗਤ, ਸੰਸਾਰ। ਪ੝ਨੀਤ—ਪਵਿਤ੝ਰ। ਜਾਤ ਅਕਾਰਥ—ਵਿਅਰਥ ਜਾ ਰਿਹਾ ਹੈ। ਕਾਚ—ਕੱਚ। ਬਾਦਰੈ—ਬਦਲੇ ਵਿਚ, ਵੱਟੇ ਵਿਚ। ਜੀਤ—ਜਿੱਤਿਆ ਜਾ ਰਿਹਾ ਹੈ।੩।

ਕਿਲਵਿਖ—ਪਾਪ। ਗ੝ਰਿ—ਗ੝ਰੂ ਨੇ। ਅੰਜਨ੝—ਸ੝ਰਮਾ। ਗਿਆਨ—ਆਤਮਕ ਜੀਵਨ ਦੀ ਸੂਝ। ਨੇਤ੝ਰ—ਅੱਖਾਂ। ਸਾਧ ਸੰਗਿ—ਗ੝ਰੂ ਦੀ ਸੰਗਤਿ ਵਿਚ। ਤੇ—ਤੋਂ, ਵਿਚੋਂ। ਨਿਕਸਿਓ—ਨਿਕਲ ਗਿਆ।੪।

ਅਰਥ: ਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕ੝ਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ। ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ।੧।ਰਹਾਉ।

ਹੇ ਭਾਈ! ਜਿਨ੝ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ। ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟ੝ੱਟੇ ਹੋਝ ਮਨ੝ੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗ੝ਰਹਣ ਕੀਤੀ ਹੋਈ ਹੈ।੧।

ਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸ੝ਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਝ ਕਰੀਝ (ਇਹੀ ਹਾਲ ਤੇਰਾ ਹੈ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ।੨।

ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤ੝ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ। (ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨ੝ੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ।੩।

ਹੇ ਨਾਨਕ! (ਆਖ-ਹੇ ਭਾਈ!) ਜਿਸ ਮਨ੝ੱਖ ਦੀਆਂ ਅੱਖਾਂ ਵਿਚ ਗ੝ਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸ੝ਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਝ। ਸੰਗਤਿ ਵਿਚ ਟਿਕ ਕੇ ਉਹ ਮਨ੝ੱਖ ਇਹਨਾਂ ਦ੝ੱਖਾਂ-ਪਾਪਾਂ ਤੋਂ ਬਚ ਨਿਕਲਿਆ, ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ।੪।੯।

dhhanaasaree mehalaa 5 || jih karanee hovehi sarami(n)dhaa eihaa kamaanee reeth || sa(n)th kee ni(n)dhaa saakath kee poojaa aisee dhrirrhee bipareeth ||1|| maaeiaa moh bhoolo avarai heeth || haricha(n)dhouree ban har paath rae eihai thuhaaro beeth ||1|| rehaao || cha(n)dhan laep hoth dhaeh ko sukh garadhhabh bhasam sa(n)geeth || a(n)mrith sa(n)g naahi ruch aavath bikhai t(h)agouree preeth ||2|| outham sa(n)th bhalae sa(n)jogee eis jug mehi pavith puneeth || jaath akaarathh janam padhaarathh kaach baadharai jeeth ||3|| janam janam kae kilavikh dhukh bhaagae gur giaan a(n)jan naethr dheeth || saadhhasa(n)g ein dhukh thae nikasiou naanak eaek pareeth ||4||9||

Dhanaasaree, Fifth Mehla: You have made it your habit to practice those deeds which will bring you shame. You slander the Saints, and you worship the faithless cynics; such are the corrupt ways you have adopted. ||1|| Deluded by your emotional attachment to Maya, you love other things, like the enchanted city of Hari-chandauree, or the green leaves of the forest - such is your way of life. ||1||Pause|| Its body may be anointed with sandalwood oil, but the donkey still loves to roll in the mud. He is not fond of the Ambrosial Nectar; instead, he loves the poisonous drug of corruption. ||2|| The Saints are noble and sublime; they are blessed with good fortune. They alone are pure and holy in this world. The jewel of this human life is passing away uselessly, lost in exchange for mere glass. ||3|| The sins and sorrows of uncounted incarnations run away, when the Guru applies the healing ointment of spiritual wisdom to the eyes. In the Saadh Sangat, the Company of the Holy, I have escaped from these troubles; Nanak loves the One Lord. ||4||9||