Darpan 485
SikhToTheMAX Hukamnama August 27 & February 3, 2007 SriGranth
| |
ਆਸਾ ॥ ਮਨ ਮੇਰੋ ਗਜ, ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ ਜਮ ਕੀ ਫਾਸੀ ॥1॥ ਕਹਾ ਕਰਉ ਜਾਤੀ, ਕਹ ਕਰਉ ਪਾਤੀ ॥ ਰਾਮ ਕੋ ਨਾਮ ਜਪਉ ਦਿਨ ਰਾਤੀ ॥1॥ ਰਹਾਉ ॥ ਰਾਂਗਨਿ ਰਾਂਗਉ, ਸੀਵਨਿ ਸੀਵਉ ॥ ਰਾਮ ਨਾਮ ਬਿਨ ਘਰੀਅ ਨ ਜੀਵਉ ॥2॥ ਭਗਤਿ ਕਰਉ ਹਰਿ ਕੇ ਗਨ ਗਾਵਉ ॥ ਆਠ ਪਹਰ ਅਪਨਾ ਖਸਮ ਧਿਆਵਉ ॥3॥ ਸਇਨੇ ਕੀ ਸੂਈ, ਰਪੇ ਕਾ ਧਾਗਾ ॥ ਨਾਮੇ ਕਾ ਚਿਤ ਹਰਿ ਸਉ ਲਾਗਾ ॥4॥3॥ | |
aasaa || man maero gaj jihabaa maeree kaathee || map map kaatto jam kee faasee ||1|| kehaa karo jaathee keh karo paathee || raam ko naam japo dhin raathee ||1|| rehaao || raa(n)gan raa(n)go seevan seevo || raam naam bin ghareea n jeevo ||2|| bhagath karo har kae gun gaavo || aat(h) pehar apanaa khasam dhhiaavo ||3|| sueinae kee sooee rupae kaa dhhaagaa || naamae kaa chith har so laagaa ||4||3|| | |
Aasaa: My mind is the yardstick, and my tongue is the scissors. I measure it out and cut off the noose of death. ||1|| What do I have to do with social status? What do I have to with ancestry? I meditate on the Name of the Lord, day and night. ||1||Pause|| I dye myself in the color of the Lord, and sew what has to be sewn. Without the Lord's Name, I cannot live, even for a moment. ||2|| I perform devotional worship, and sing the Glorious Praises of the Lord. Twenty-four hours a day, I meditate on my Lord and Master. ||3|| My needle is gold, and my thread is silver. Naam Dayv's mind is attached to the Lord. ||4||3|| | |
ਪਦਅਰਥ:- ਗਜ-(ਕੱਪੜਾ ਮਿਣਨ ਵਾਲਾ) ਗਜ਼ । ਕਾਤੀ-ਕੈਂਚੀ । ਮਪਿ ਮਪਿ-ਮਿਣ ਮਿਣ ਕੇ, ਮਾਪ ਮਾਪ ਕੇ, ਕੱਛ ਕੱਛ ਕੇ । ਕਾਟਉ-ਮੈਂ ਕੱਟ ਰਿਹਾ ਹਾਂ । ਫਾਸੀ-ਫਾਹੀ ।1। ਕਹਾ ਕਰਉ-ਮੈਂ ਕੀਹ (ਪਰਵਾਹ) ਕਰਦਾ ਹਾਂ? ਮੈਨੂੰ ਪਰਵਾਹ ਨਹੀਂ । ਪਾਤੀ-ਗੋਤ । ਜਾਤੀ-(ਆਪਣੀ ਨੀਵੀਂ) ਜ਼ਾਤ ।1।ਰਹਾਉ। ਰਾਂਗਨਿ-ਉਹ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟੀ । ਰਾਂਗਉ-ਮੈਂ ਰੰਗਦਾ ਹਾਂ । ਸੀਵਨਿ-ਸੀਊਣ, ਨਾਮ ਦੀ ਸੀਊਣ । ਸੀਵਉ-ਮੈਂ ਸੀਊਂਦਾ ਹਾਂ । ਘਰੀਅ-ਇਕ ਘੜੀ ਭੀ । ਨ ਜੀਵਉ-ਮੈਂ ਜੀਊ ਨਹੀਂ ਸਕਦਾ ।2। ਕਰਉ-ਮੈਂ ਕਰਦਾ ਹਾਂ । ਗਾਵਉ-ਮੈਂ ਗਾਉਂਦਾ ਹਾਂ । ਧਿਆਵਉ-ਮੈਂ ਧਿਆਉਂਦਾ ਹਾਂ ।3। ਸਇਨੇ ਕੀ ਸੂਈ-ਗਰੂ ਦਾ ਸ਼ਬਦ-ਰੂਪ ਕੀਮਤੀ ਸੂਈ । ਰਪਾ-ਚਾਂਦੀ । ਰਪੇ ਕਾ ਧਾਗਾ-(ਗਰ-ਸ਼ਬਦ ਦੀ ਬਰਕਤਿ ਨਾਲ) ਸ਼ੱਧ ਨਿਰਮਲ ਹੋਈ ਬਰਿਤੀ-ਰੂਪ ਧਾਗਾ ।4। ਨੋਟ:- ਭਗਤ ਰਵਿਦਾਸ ਨੂੰ ਉੱਚੀ ਜ਼ਾਤ ਵਾਲਿਆਂ ਬੋਲੀ ਮਾਰੀ ਕਿ ਤੂੰ ਹੈਂ ਤਾਂ ਚਮਿਆਰ ਹੀ, ਤਾਂ ਭਗਤ ਜੀ ਨੇ ਦੱਸਿਆ ਕਿ ਦੇਹ-ਅੱਧਿਆਸ ਕਰ ਕੇ ਸਾਰੇ ਜੀਵ ਚਮਿਆਰ ਬਣੇ ਪਝ ਹਨ-ਵੇਖੋ, ‘ਚਮਰਟਾ ਗਾਠਿ ਨ ਜਨਈ’ । ਭਗਤ ਕਬੀਰ ਨੂੰ ਜਲਾਹ ਹੋਣ ਦਾ ਮੇਹਣਾ ਦਿੱਤਾ ਤਾਂ ਕਬੀਰ ਜੀ ਨੇ ਕਿਹਾ ਕਿ ਪਰਮਾਤਮਾ ਭੀ ਜਲਾਹ ਹੀ ਹੈ, ਇਹ ਕੋਈ ਮੇਹਣੇ ਦੀ ਗੱਲ ਨਹੀਂ-ਵੇਖੋ, ‘ਕੋਰੀ ਕੋ ਕਾਹੂ ਮਰਮ ਨ ਜਾਨਾ’ । ਇਸ ਸ਼ਬਦ ਵਿਚ ਨਾਮਦੇਵ ਜੀ ਉੱਚੀ ਜ਼ਾਤ ਦਾ ਮਾਣ ਕਰਨ ਵਾਲਿਆਂ ਨੂੰ ਕਹਿ ਰਹੇ ਹਨ ਕਿ ਤਹਾਡੇ ਭਾਣੇ ਮੈਂ ਨੀਵੀਂ ਜ਼ਾਤ ਦਾ ਛੀਂਬਾ ਹਾਂ, ਪਰ ਮੈਨੂੰ ਹਣ ਇਹ ਡਰ-ਖ਼ਤਰਾ ਜਾਂ ਨਮੋਸ਼ੀ ਨਹੀਂ ਰਹੀ । ਅਰਥ:- ਮੈਨੂੰ ਹਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ, ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ।ਰਹਾਉ। ਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ), (ਪਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ।1। (ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ।2। ਮੈਂ ਪਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗਣ ਗਾ ਰਿਹਾ ਹਾਂ, ਅੱਠੇ ਪਹਿਰ ਆਪਣੇ ਖਸਮ-ਪਰਭੂ ਨੂੰ ਯਾਦ ਕਰ ਰਿਹਾ ਹਾਂ ।3। ਮੈਨੂੰ (ਗਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸਰਤ ਸ਼ੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ; (ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪਰਭੂ ਦੇ ਨਾਲ ਸੀਤਾ ਗਿਆ ਹੈ ।4।3। ਭਾਵ:- ਸਿਮਰਨ ਦੀ ਵਡਿਆਈ-ਨੀਵੀਂ ਜ਼ਾਤ ਵਾਲਾ ਭੀ ਜੇ ਨਾਮ ਜਪੇ, ਤਾਂ ਉਸ ਨੂੰ ਦਨੀਆ ਦੇ ਡਰ ਤਾਂ ਕਿਤੇ ਰਹੇ, ਮੌਤ ਦਾ ਡਰ ਭੀ ਨਹੀਂ ਰਹਿੰਦਾ । ਉਸ ਦੀ ਚਿੱਤ-ਬਰਿਤੀ ਨਿਰਮਲ ਹੋ ਜਾਂਦੀ ਹੈ, ਤੇ ਉਹ ਸਦਾ ਪਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ । |