Darpan 485

From SikhiWiki
Jump to navigationJump to search

SikhToTheMAX   Hukamnama August 27 & February 3, 2007   SriGranth
SearchGB    Audio    Punjabi   
from SGGS Page 485    SriGuruGranth    Link

ਆਸਾ ॥

ਮਨ੝ ਮੇਰੋ ਗਜ੝, ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ ਜਮ ਕੀ ਫਾਸੀ ॥1॥

ਕਹਾ ਕਰਉ ਜਾਤੀ, ਕਹ ਕਰਉ ਪਾਤੀ ॥ ਰਾਮ ਕੋ ਨਾਮ੝ ਜਪਉ ਦਿਨ੝ ਰਾਤੀ ॥1॥ ਰਹਾਉ ॥

ਰਾਂਗਨਿ ਰਾਂਗਉ, ਸੀਵਨਿ ਸੀਵਉ ॥ ਰਾਮ ਨਾਮ ਬਿਨ੝ ਘਰੀਅ ਨ ਜੀਵਉ ॥2॥

ਭਗਤਿ ਕਰਉ ਹਰਿ ਕੇ ਗ੝ਨ ਗਾਵਉ ॥ ਆਠ ਪਹਰ ਅਪਨਾ ਖਸਮ੝ ਧਿਆਵਉ ॥3॥

ਸ੝ਇਨੇ ਕੀ ਸੂਈ, ਰ੝ਪੇ ਕਾ ਧਾਗਾ ॥ ਨਾਮੇ ਕਾ ਚਿਤ੝ ਹਰਿ ਸਉ ਲਾਗਾ ॥4॥3॥

aasaa ||

man maero gaj jihabaa maeree kaathee || map map kaatto jam kee faasee ||1||

kehaa karo jaathee keh karo paathee || raam ko naam japo dhin raathee ||1|| rehaao ||

raa(n)gan raa(n)go seevan seevo || raam naam bin ghareea n jeevo ||2||

bhagath karo har kae gun gaavo || aat(h) pehar apanaa khasam dhhiaavo ||3||

sueinae kee sooee rupae kaa dhhaagaa || naamae kaa chith har so laagaa ||4||3||

Aasaa:

My mind is the yardstick, and my tongue is the scissors. I measure it out and cut off the noose of death. ||1||

What do I have to do with social status? What do I have to with ancestry? I meditate on the Name of the Lord, day and night. ||1||Pause||

I dye myself in the color of the Lord, and sew what has to be sewn. Without the Lord's Name, I cannot live, even for a moment. ||2||

I perform devotional worship, and sing the Glorious Praises of the Lord. Twenty-four hours a day, I meditate on my Lord and Master. ||3||

My needle is gold, and my thread is silver. Naam Dayv's mind is attached to the Lord. ||4||3||

ਪਦਅਰਥ:- ਗਜ੝-(ਕੱਪੜਾ ਮਿਣਨ ਵਾਲਾ) ਗਜ਼ । ਕਾਤੀ-ਕੈਂਚੀ । ਮਪਿ ਮਪਿ-ਮਿਣ ਮਿਣ ਕੇ, ਮਾਪ ਮਾਪ ਕੇ, ਕੱਛ ਕੱਛ ਕੇ । ਕਾਟਉ-ਮੈਂ ਕੱਟ ਰਿਹਾ ਹਾਂ । ਫਾਸੀ-ਫਾਹੀ ।1।

ਕਹਾ ਕਰਉ-ਮੈਂ ਕੀਹ (ਪਰਵਾਹ) ਕਰਦਾ ਹਾਂ? ਮੈਨੂੰ ਪਰਵਾਹ ਨਹੀਂ । ਪਾਤੀ-ਗੋਤ । ਜਾਤੀ-(ਆਪਣੀ ਨੀਵੀਂ) ਜ਼ਾਤ ।1।ਰਹਾਉ।

ਰਾਂਗਨਿ-ਉਹ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟੀ । ਰਾਂਗਉ-ਮੈਂ ਰੰਗਦਾ ਹਾਂ । ਸੀਵਨਿ-ਸੀਊਣ, ਨਾਮ ਦੀ ਸੀਊਣ । ਸੀਵਉ-ਮੈਂ ਸੀਊਂਦਾ ਹਾਂ । ਘਰੀਅ-ਇਕ ਘੜੀ ਭੀ । ਨ ਜੀਵਉ-ਮੈਂ ਜੀਊ ਨਹੀਂ ਸਕਦਾ ।2।

ਕਰਉ-ਮੈਂ ਕਰਦਾ ਹਾਂ । ਗਾਵਉ-ਮੈਂ ਗਾਉਂਦਾ ਹਾਂ । ਧਿਆਵਉ-ਮੈਂ ਧਿਆਉਂਦਾ ਹਾਂ ।3।

ਸ੝ਇਨੇ ਕੀ ਸੂਈ-ਗ੝ਰੂ ਦਾ ਸ਼ਬਦ-ਰੂਪ ਕੀਮਤੀ ਸੂਈ । ਰ੝ਪਾ-ਚਾਂਦੀ । ਰ੝ਪੇ ਕਾ ਧਾਗਾ-(ਗ੝ਰ-ਸ਼ਬਦ ਦੀ ਬਰਕਤਿ ਨਾਲ) ਸ਼੝ੱਧ ਨਿਰਮਲ ਹੋਈ ਬ੝ਰਿਤੀ-ਰੂਪ ਧਾਗਾ ।4।

ਨੋਟ:- ਭਗਤ ਰਵਿਦਾਸ ਨੂੰ ਉੱਚੀ ਜ਼ਾਤ ਵਾਲਿਆਂ ਬੋਲੀ ਮਾਰੀ ਕਿ ਤੂੰ ਹੈਂ ਤਾਂ ਚਮਿਆਰ ਹੀ, ਤਾਂ ਭਗਤ ਜੀ ਨੇ ਦੱਸਿਆ ਕਿ ਦੇਹ-ਅੱਧਿਆਸ ਕਰ ਕੇ ਸਾਰੇ ਜੀਵ ਚਮਿਆਰ ਬਣੇ ਪਝ ਹਨ-ਵੇਖੋ, ‘ਚਮਰਟਾ ਗਾਠਿ ਨ ਜਨਈ’ ।

ਭਗਤ ਕਬੀਰ ਨੂੰ ਜ੝ਲਾਹ ਹੋਣ ਦਾ ਮੇਹਣਾ ਦਿੱਤਾ ਤਾਂ ਕਬੀਰ ਜੀ ਨੇ ਕਿਹਾ ਕਿ ਪਰਮਾਤਮਾ ਭੀ ਜ੝ਲਾਹ ਹੀ ਹੈ, ਇਹ ਕੋਈ ਮੇਹਣੇ ਦੀ ਗੱਲ ਨਹੀਂ-ਵੇਖੋ, ‘ਕੋਰੀ ਕੋ ਕਾਹੂ ਮਰਮ੝ ਨ ਜਾਨਾ’ ।

ਇਸ ਸ਼ਬਦ ਵਿਚ ਨਾਮਦੇਵ ਜੀ ਉੱਚੀ ਜ਼ਾਤ ਦਾ ਮਾਣ ਕਰਨ ਵਾਲਿਆਂ ਨੂੰ ਕਹਿ ਰਹੇ ਹਨ ਕਿ ਤ੝ਹਾਡੇ ਭਾਣੇ ਮੈਂ ਨੀਵੀਂ ਜ਼ਾਤ ਦਾ ਛੀਂਬਾ ਹਾਂ, ਪਰ ਮੈਨੂੰ ਹ੝ਣ ਇਹ ਡਰ-ਖ਼ਤਰਾ ਜਾਂ ਨਮੋਸ਼ੀ ਨਹੀਂ ਰਹੀ ।

ਅਰਥ:- ਮੈਨੂੰ ਹ੝ਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ, ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ।ਰਹਾਉ।

ਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ), (ਪ੝ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ।1।

(ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੝ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ।2।

ਮੈਂ ਪ੝ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗ੝ਣ ਗਾ ਰਿਹਾ ਹਾਂ, ਅੱਠੇ ਪਹਿਰ ਆਪਣੇ ਖਸਮ-ਪ੝ਰਭੂ ਨੂੰ ਯਾਦ ਕਰ ਰਿਹਾ ਹਾਂ ।3।

ਮੈਨੂੰ (ਗ੝ਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸ੝ਰਤ ਸ਼੝ੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ; (ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੝ਰਭੂ ਦੇ ਨਾਲ ਸੀਤਾ ਗਿਆ ਹੈ ।4।3।

ਭਾਵ:- ਸਿਮਰਨ ਦੀ ਵਡਿਆਈ-ਨੀਵੀਂ ਜ਼ਾਤ ਵਾਲਾ ਭੀ ਜੇ ਨਾਮ ਜਪੇ, ਤਾਂ ਉਸ ਨੂੰ ਦ੝ਨੀਆ ਦੇ ਡਰ ਤਾਂ ਕਿਤੇ ਰਹੇ, ਮੌਤ ਦਾ ਡਰ ਭੀ ਨਹੀਂ ਰਹਿੰਦਾ । ਉਸ ਦੀ ਚਿੱਤ-ਬ੝ਰਿਤੀ ਨਿਰਮਲ ਹੋ ਜਾਂਦੀ ਹੈ, ਤੇ ਉਹ ਸਦਾ ਪ੝ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ ।