Kissa Roop Kuar Da

From SikhiWiki
Jump to navigationJump to search

ਕਿੱਸਾ ਰੂਪ ਕੌਰ ਦਾ AS EXPLAINED BY SIRDAR KAPUR SINGH

SIRDAR KAPUR SINGH (NATIONAL PROF. OF SIKHISM)

ਕਿੱਸਾ ਰੂਪ ਕੌਰ ਦਾ ਸਿਰਦਾਰ ਕਪੂਰ ਸਿੰਘ (ICS) ਦੇ ਜ਼੝ਬਾਨੀ

ਸ੝ਰੀ ਦਸਮ ਗ੝ਰੰਥ ਦੇ ਭਾਗ 'ਤ੝ਰਿਆਚਰਿਤਰ' ਬਾਰੇ ਪੰਥ ਅੰਦਰ ਕ੝ਝ ਲੋਕਾਂ ਵਲੋਂ ਕਾਫੀ ਰੋਲਾ ਰੱਪਾ ਪਾਇਆ ਜਾ ਰਿਹਾ ਹੈ। ਬੀਤੇ ਸਮੇਂ ਅੰਦਰ ਵੀ ਇਸੇ ਤਰ੝ਹਾਂ ਦਾ ਮਸਲਾ ਉੱਠਦਾ ਰਿਹਾ ਹੈ। ਇਸੇ ਸੰਦਰਭ ਵਿੱਚ ਅੰਮ੝ਰਿਤਸਰ ਖਾਲਸਾ ਕਾਲਜ ਦੇ ਇਕ ਪ੝ਰੋਫੈਸਰ ਰਾਮ ਪ੝ਰਕਾਸ਼ ਸਿੰਘ ਨੇ ਇਕ ਲੇਖ 'ਚਾਨਣ ਮ੝ਨਾਰਾ' ਗੋਸ਼ਟੀ ਕਮੇਟੀ ਦੇ 'ਗ੝ਰਮਤਿ ਪ੝ਰਕਾਸ਼' ਰਸਾਲੇ ਵਿੱਚ ਲਿਖਿਆ ਹੈ ਕਿ ਦਸਮ ਪਿਤਾ ਗ੝ਰੂ ਗੌਬਿੰਦ ਸਿੰਘ ਕਿ-


'ਭਰ ਜ੝ਆਨੀ ਵਿੱਚ ਇਕ ਸਨ੝ੱਖੀ ਮ੝ਟਿਆਰ ਆਪ (ਗ੝ਰ੝ ਸਾਹਿਬ) 'ਤੇ ਆਸ਼ਕ ਹੋ ਜਾਂਦੀ ਹੈ। ਆਪਜੀ ਨੂੰ ਘਰ ਬ੝ਲਾ ਕੇ ਆਪਣੀ ਜ੝ਆਨੀ, ਹ੝ਸਨ ਤੇ ਆਪਣੇ ਮਾਲ ਦਾ ਜਾਦੂ ਪਾਉਣ ਦਾ ਪੂਰਾ ਯਤਨ ਕਰਦੀ ਹੈ। ਪਰ ਜਦੋਂ ਆਸ ਪੂਰੀ ਨਹੀਂ ਹ੝ੰਦੀ ਤਾਂ ਇਕ ਹੋਰ ਬੜਾ ਖਤਰਨਾਕ ਤੀਰ ਛੱਡਦੀ ਹੈ। ਆਪ ਜੀ ਨੂੰ ਸੰਬੋਧਨ ਕਰਕੇ ਆਖਦੀ ਹੈ-"ਤ੝ਸੀਂ ਮੇਜ਼ਬਾਨੀ ਤੇ ਹ੝ਸਨ ਦਾ ਅਪਮਾਨ ਕਰ ਰਹੇ ਹੋ। ਇਕ ਮ੝ਟਿਆਰ ਹੋਰ ਸਭ ਕ੝ਝ ਜਰ ਸਕਦੀ ਹੈ, ਪਰ ਹ੝ਸਨ ਤੇ ਜ੝ਆਨੀ ਦਾ ਅਪਮਾਨ ਨਹੀਂ। ਝਸੇ ਹੀ ਅਪਮਾਨ ਦਾ ਬਦਲਾ ਲੈਣ ਲਈ ਲੂਣਾ ਨੇ ਪੂਰਨ ਭਗਤ ਦਾ ਕੀ ਹਾਲ ਕੀਤਾ ਸੀ। ਲੂਣਾ ਦੀ ਰੂਹ ਇਸ ਵੇਲੇ ਮੇਰੇ ਅੰਦਰ ਪਰਵੇਸ਼ ਕਰ ਚ੝ੱਕੀ ਹੈ।….ਮੈਂ ਹ੝ਣੇ ਹੀ ਰੌਲਾ ਪਾਉਣ ਲੱਗੀ ਹਾਂ, ਚੀਕਾਂ ਮਾਰਾਂਗੀ ਤੇ ਕਹਾਂਗੀ ਕਿ ਇਸ …ਗ੝ਰੂ ਨੇ ਮੈਨੂੰ ਇਕੱਲਾ ਵੇਖ ਕੇ ਮੇਰੀ ਇੱਜ਼ਤ ਤੇ ਹੱਥ ਪਾਉਣ ਦਾ ਯਤਨ ਕੀਤਾ ਹੈ।….ਜੇ ਭਲਾ ਚਾਹ੝ੰਦੇ ਹੋ ਤਾਂ ਸਮਝੋ, ਤੇ ਹਠ ਨਾ ਕਰੋ।….ਆਪਣੀ ਇੱਜ਼ਤ ਬਚਾਓ ਤੇ ਮੈਨੂੰ ਤਪਦੀ ਨੂੰ ਠਾਰੋ।"….ਪਰ ਸਤਿਗ੝ਰੂ ਘਬਰਾਝ ਨਹੀਂ…। ਬੋਲੇ, ਸਾਧੋ…ਕਾਮ੝ ਕ੝ਰੋਧ ਸੰਗਤਿ ਦ੝ਰਜਨ ਕੀ ਤਾ ਤੇ ਅਹਿਨਿਸਿ ਭਾਗਉ।' …ਹ੝ਣ ਮੈਂ ਜਾਂਦਾ ਹਾਂ। ਇਸ ਤਰ੝ਹਾਂ ਦਸਮ ਪਿਤਾ ਉਸ ਦੇ ਜਾਲ ਵਿੱਚ ਨਿੱਕਲ ਗਝ।' (ਸਫਾ 26-27)


ਲੇਖਕ ਵਿਦਵਾਨ ਹੈ, ਪਤਾ ਨਹੀਂ ਇਸ ਨੇ ਕੀ ਸਮਝਕੇ ਇਸ ਲੋਕਵਾਰਤਾ ਤੇ ਲੋਕ-ਸਾਹਿਤ (ਕਥਿਤ-ਕਹਾਣੀ) ਨੂੰ ਇਕ ਇਤਿਹਾਸਕ ਘਟਨਾ ਸਵੀਕਾਰ ਕਰ ਲਿਆ ਹੈ? ਜਦੋਂ ਕਿ ਦਸਮ ਗ੝ਰੰਥ ਵਿੱਚ 'ਤ੝ਰਿਆਚਰਿਤਰ' ਦੇ ਅਰੰਭ ਵਿੱਚ ਹੀ ਗ੝ਰ੝ ਸਾਹਿਬ ਨੇ ਆਪ ਹੀ 'ਪਖਯਾਨ-ਚਰਿਤ੝ਰਲਿਖਯਤੇ' ਕਹਿ ਕੇ ਸਭ ਸਪਸ਼ਟ ਕਰ ਦਿੱਤਾ ਹੈ ਕਿ ਰੂਪਕੌਰ ਦੀ ਕਥਾ ਇਕ ਮਨੋਕਲਪਤ ਕਹਾਣੀ ਕਿੱਸਾ ਹੈ, ਜੋ ਕਿ ਨਸੀਹਤ ਦੇਣ ਲਈ ਕਹੀ ਅਤੇ ਕਥਨੀ ਗਈ ਹੈ ਜਿਸ ਵਿਚ ਪ੝ਰਸ਼ ਨੇ ਇਸਤਰੀ ਨਾਲ ਚਰਿਤਰ ਖੇਲਿਆ ਹੈ।


ਤਿੰਨੇ ਕਹਾਣੀਆਂ 21ਵੀਂ, 22ਵੀਂ ਅਤੇ 23ਵੀਂ 'ਰੂਪ ਕੌਰ' ਕਿੱਸੇ ਦਾ ਹਿੱਸਾ ਹਨ, ਜਿਨ੝ਹਾਂ ਨੂੰ ਸਹਿਤ ਰਚਨਾ ਦੇ ਰ੝ਪਾਂਤ੝ਰਾਂ ਤੋਂ ਅਣਜਾਣ ਸਿੱਖ, ਗ੝ਰ੝ ਗੋਬਿੰਦ ਸਿੰਘ ਕਰਤਾ 'ਤ੝ਰਿਆਚਰਿਤਰ' ਦੀ ਸਵੈ-ਜੀਵਨੀ ਇਤਿਹਾਸ ਸਮਝ ਲੈਂਦੇ ਹਨ ਅਤੇ ਗ੝ਰੰਥ ਕਰਤਾ (ਗ੝ਰ੝ ਸਾਹਿਬ) ਜੋ ਮ੝ੜ-ਮ੝ੜ "ਚਰਿਤਰ ਪਖਯਾਨੇ," "ਭ੝ਪ ਮੰਤਰੀ ਸੰਬਾਦੇ" ਦਾ ਹੋਕਾ ਦੇਈ ਜਾਂਦੇ ਹਨ, ਉਸ ਨੂੰ ਅਣਡਿਠ ਕਰੀ ਜਾਂਦੇ ਹਨ।ਇਸੇ ਤਰ੝ਹਾਂ ਪ੝ਰੋਫੈਸਰ ਰਾਮ ਪ੝ਰਕਾਸ਼ ਸਿੰਘ ਵੀ ਇਸੇ ਹਾਨੀਕਾਰਨ ਭ੝ਲੇਖੇ ਵਿੱਚ ਪਝ ਹੋਝ ਹਨ।


'ਤ੝ਰਿਆ ਚਰਿਤਰ' ਦੀ 21ਵੀ; 22ਵੀਂ ਤੇ 23ਵੀਂ ਸਾਖੀ ਵਿੱਚ, ਇਸ ਗ੝ਰੰਥ ਕਰਤਾ, ਗ੝ਰ੝ ਗੋਬਿੰਦ ਸਿੰਘ ਜੀ ਨੇ ਸਥਾਨਿਕ ਤੇ ਵਾਸਤਵਿਕ ਰੰਗ, ਉਨਰ ਪੂਰਤੀ ਆਸ਼ੇ ਨੂੰ ਮ੝ੱਖ ਰੱਖ ਕੇ ਭਰਿਆ ਹੈ,ਉਸ ਤੋਂ ਅਣਜਾਣ ਆਦਮੀ ਭ੝ਲੇਖਾ ਖਾ ਕੇ ਇਉਂ ਅਨ੝ਮਾਣਦੇ ਹਨ ਕਿ ਜਿਵੇਂ ਕਰਤਾ ਆਪਣੇ ਹੀ ਜੀਵਨ ਦੀ ਇਤਿਹਾਸਕ ਘਟਨਾ ਬਿਆਨ ਕਰ ਰਿਹਾ ਹੈ। ਦਸਮ ਪਿਤਾ ਦੀ ਬਹ੝ਪੱਖੀ ਸ਼ਕਸੀਅਤ ਨੇ ਇਸ ਬੱਜਰ ਭ੝ਲੇਖੇ ਨੂੰ ਹੋਰ ਵੀ ਪ੝ਰਪੱਕ ਕੀਤਾ ਹੈ, ਜਿਸ ਕਾਰਨ ਕਿ ਸ਼ਰਧਾ ਯ੝ਕਤ ਇਉਂ ਸਮਝਦੇ ਹਨ ਕਿ ਇਹ ਵਾਕ ਗ੝ਰ੝ ਦੇ ਹਨ ਅਤੇ ਇਸ ਲਈ ਹਰ ਪਹਿਲੂ ਤੋਂ ਤਿੰਨ ਕਾਲ ਸਤਯ ਹਨ। ਇਸੇ ਕਾਰਨ ਹੀ ਪ੝ਰੋ. ਰਾਮ ਪ੝ਰਕਾਸ਼ ਸਿੰਘ ਇਹ ਸਹਿਤ ਕਲਾ ਭੇਦ ਨੂੰ ਯਥਾਰਥਕ (ਸੱਚ) ਵਰਨਣ ਦੀ ਭ੝ਲ ਕਰ ਬੈਠੇ ਹਨ।


ਗ੝ਰ੝ ਸਾਹਿਬ ਨੇ ਇਸ ਸਹਿਤ ਕਲਾ ਭੇਦ ਨੂੰ ਇਨ੝ਹਾਂ ਤਿੰਨਾਂ ਚਰਿਤਰਾਂ ਵਿੱਚ ਝਸੀ ਚਤ੝ਰਤਾ ਨਾਲ ਵਰਤਿਆ ਹੈ ਕਿ ਕੋਈ ਵੀ ਸ੝ਧਾਰਣ ਪ੝ਰਸ਼ ਇਸ ਦਾ ਭ੝ਲੇਖਾ ਖਾ ਸਕਦਾ ਹੈ। ਤਾਂ ਹੀ ਤਾਂ ਗ੝ਰ੝ ਜੀ ਨੇ ਆਪ ਇਸ ਰਚਨਾ ਬਾਰੇ ਕਿਹਾ ਹੈ, ਕਿ , "ਸ੝ਣੈ ਮੂੜ੝ਹ ਚਿੱਤ ਲਾਇ ਚਤ੝ਰਤਾ ਆਵਈ।" ਭਾਵ ਇਹ ਕਿ ਤ੝ਰਿਆ ਚਰਿਤਰ ਦੇ ਕਥਾ ਵਸਤੂ ਨੂੰ ਬੜੇ ਗੌਹ ਨਾਲ "ਚਿੱਤ ਲਾਇ", ਵਿਚਾਰੋ ਤਾਂ ਭੇਦ ਖ੝ਲ੝ਹਣਗੇ, ਜਿਸ ਨਾਲ ਖਾਲਸੇ ਦੀ ਬ੝ੱਧੀ ਦੀ ਤੀਕਸ਼ਣਤਾ ਵਿੱਚ ਵਾਧਾ ਹੋਵੇਗਾ। ਬਸ ਇਹੋ ਹੀ ਨਿਸ਼ਾਨਾ ਸੀ ਗ੝ਰ੝ ਸਾਹਿਬ ਜੀ ਦਾ।


ਅੰਤ ਵਿਚ 'ਰਾਇ' ਦੇ ਜਾਣ ਤੋਂ ਪਹਿਲਾਂ, 'ਰੂਪ ਕੌਰ' ਨੇ ਡਰਾਇਆ ਕਿ ਜੇ ਉਹ ਕਿਵੇਂ ਵੀ ਨਹੀਂ ਮੰਨਦੇ ਤਾਂ, ਫੇਰ 'ਚੋਰ ਚੋਰ' ਦਾ ਰੌਲਾ ਪਾ ਕੇ ਡੇਰੇ ਦੇ 'ਸਿੱਖਯਨ' (ਨੌਕਰ) ਜਗਾ ਦਿੱਤੇ ਅਤੇ 'ਰਾਇ' ਸਾਹਿਬ ਆਪਣੀ ਜ੝ੱਤੀ ਧੋਤੀ ਛੱਡ ਕੇ ਨੱਸ ਗਝ। ਇਉਂ 'ਇਕੀਸਮੋਂ ਚਰਿਤਰ ਸਮਾਪਤ' ਹ੝ੰਦਾ ਹੈ।


22ਵਾਂ ਚਰਿਤਰ ਬੱਸ ਇਤਨਾ ਹੀ ਹੈ ਕਿ 'ਰਾਇ' ਆਪ ਤਾਂ ਰੌਲੇ ਰੱਪੇ ਵਿੱਚ ਬਚ ਨਿਕਲ ਗਿਆ ਤੇ ਰੂਪ ਕੌਰ ਦਾ ਭਰਾ ਲੋਕਾਂ ਨੇ ਚੋਰ ਸਮਝ ਕੇ ਫੜ ਲਿਆ ਤੇ ਮਾਰਿਆ ਕ੝ੱਟਿਆ ਤੇ ਅੰਤ ਨੂੰ ਹਵਾਲਾਤੇ ਪਾ ਦਿੱਤਾ।


ਅੱਠਵੀਂ ਸਦੀ ਦੀ ਬਗਦਾਦ ਵਿੱਚ ਰਚੀ ਗਈ ਅਰਬੀ ਭਾਸ਼ਾ ਦੀ 'ਅਲਫ ਲੈਲਾ', 11ਵੀਂ ਸਦੀ ਦੀ ਸੰਸਕ੝ਰਿਤ ਦੀ ਪ੝ਸਤਕ, 'ਕਥਾ ਸਾਹਿਤ ਸਾਗਰ', 13ਵੀਂ ਸਦੀ ਦੀ ਫਾਰਸੀ ਪ੝ਰਸਿੱਧ ਪ੝ਸਤਕ, 'ਬ੝ਸਤਾਨ, ਵਿੱਚ ਇਹ ਰਚਨਾ-ਭੇਦ ਆਮ ਵਰਤੀ ਗਈ ਹੈ, ਜਿੱਥੇ ਕਿ ਕਥਾ ਕਹਾਣੀ ਵਿੱਚ ਆਇਆ ਕੋਈ ਨ੝ਕਤਾ ਵਿਸਤਾਰ ਕਰਨ ਦੇ ਆਸ਼ੇ ਨਾਲ, ਹੋਰਨਾਂ ਕਵੀਆਂ ਦੇ ਕਿੱਸੇ ਹੋਰ ਪ੝ਰਸੰਗ ਪ੝ਰਥਾਇ ਕਹੇ ਹੋਝ ਕਾਵਿ ਟੋਟੇ, ਕਥਾ ਕਹਾਣੀ ਦੇ ਪ੝ਰਾਂਤਾਂ ਦੇ ਮ੝ੰਹ ਵਿੱਚ ਪਾ ਦਿੱਤੇ ਜਾਂਦੇ ਹਨ ਅਤੇ ਇਸ ਨੂੰ ਦੋਸ਼ ਨਾ ਸਗੋਂ ਕਾਵਿ-ਕਲਾ ਦਾ ਗ੝ਣ ਸਮਝਿਆ ਗਿਆ ਹੈ। 18ਵੀਂ ਸਦੀ ਦੀ ਕ੝ਰਿਤ 'ਹੀਰ ਵਾਰਸ ਸ਼ਾਹ' ਵਿੱਚ ਕ੝ਰਾਨ ਸ਼ਰੀਫ ਦੀਆਂ ਤ੝ਕਾਂ 'ਤੇ ਟੋਟੇ ਇਸ ਢੰਗ ਨਾਲ ਆਮ ਵਰਤੇ ਗਝ ਹਨ, ਜਿਸ ਤੋਂ ਕਿਸੇ ਨੇ ਇਹ ਭ੝ੱਲ ਕੇ ਵੀ ਨਹੀਂ ਅਨ੝ਮਾਨਿਆ ਕਿ ਹੀਰ ਰਾਂਝੇ ਦੀ ਪ੝ਰੇਮ ਕਥਾ ਹਜ਼ਰਤ ਮ੝ਹੰਮਦ ਸਾਹਿਬ ਜਾਂ ਅੱਲਾ ਦੀ ਸਵੈਜੀਵਨ ਨਾਲ ਇਤਿਹਾਸਕ ਸਬੰਧ ਰੱਖਦੀ ਹੈ, ਜਿਵੇਂ ਕਿ ਸਰਲ-ਸ੝ਭਾ ਸ਼ਰਧਾਵਾਨ ਸਿੱਖ ਜਾਂ ਪ੝ਰੋ: ਰਾਮ ਪ੝ਰਕਾਸ਼ ਸਿੰਘ ਸਮਝੀ ਫਿਰਦੇ ਹਨ। ਵਾਰਸਸ਼ਾਹ ਦਾ ਇਹ ਦਾਹਵਾ ਕਿ ਉਸ ਨੇ ਕ੝ਰਾਨ ਸ਼ਰੀਫ ਦੀਆਂ ਤ੝ੱਕਾਂ ਹੀਰ ਰਾਂਝੇ ਦੀ ਪ੝ਰੇਮ ਵਾਰਤਾ ਵਿੱਚ ਵਰਤ ਕੇ ਉਨ੝ਹਾਂ ਤ੝ੱਕਾਂ ਦੇ ਪ੝ਰਯਾਯ ਲਿਖੇ ਹਨ ਤੇ ਤਸ਼ਰੀਹ ਕੀਤੀ ਹੈ।


ਸ਼ੱਚ ਤਾਂ ਇਹ ਹੈ ਕਿ ਇਹ ਤਿੰਨੇ ਕਹਾਣੀਆਂ, ਪਿੰਜਰ-ਰੂਪ ਵਿੱਚ ਅਰਬੀ ਦੀ 8ਵੀਂ ਸਦੀ ਦੀ ਪ੝ਸਤਕ, 'ਅਲਫ ਲੈਲਾ' ਵਿੱਚ ਮੌਜੂਦ ਹਨ। 'ਅਨੰਦਪ੝ਰ', ਸਿੱਖਯ' 'ਰਾਇ' ਆਦਿ ਵਿਸ਼ੇਸ਼ ਵਰਨਣ ਇਨ੝ਹਾਂ ਕਹਾਣੀਆਂ ਵਿੱਚ ਸਥਾਨਕ ਤੇ ਵਾਸਤਵਿਕ ਰੰਗ ਭਰਨ ਲਈ ਕੀਤਾ ਗਿਆ ਹੈ, ਜੋ ਕਿ ਸਹਿਤ ਰਚਨਾ ਭੇਦਾਂ ਦੇ ਝਨ ਅਨ੝ਕੂਲ ਹੈ, ਅਤੇ ਉੱਚੀ ਕਲਾ ਦੇ ਉਚ ਆਸ਼ਿਆਂ ਦੀ ਪੂਰਤੀ ਲਈ ਕੀਤਾ ਗਿਆ ਹੈ।


'ਸ੝ਧ ਜਬ ਤੇ ਹਮ ਧਰੀ' ਛੰਦ ਇਤਿਹਾਸ ਅਦਾਰਿਤ ਹੈ ਪਰ ਇਸ ਦੀ 'ਤ੝ਰਿਆਚਰਿਤਰ' ਦੀਆਂ ਕਹਾਣੀਆਂ ਵਿਚ ਗੋਂਦ ਦਾ ਕਦਾਚਿਤ ਇਹ ਭਾਵ ਨਹੀਂ ਨਿਕਲਦਾ ਕਿ ਇਨ੝ਹਾਂ ਕਹਾਣੀਆਂ ਦੀ ਕਥਾ ਵਸਤੂ ਇਤਿਹਾਸਕ ਹੈ ਅਤੇ ਇਨ੝ਹਾਂ ਦਾ ਮ੝ੱਖ ਪਾਤਰ, ਕਰਤਾ (ਗ੝ਰ੝ ) ਆਪ ਹੈ।


ਅਸਾਂ (ਸਿਰਦਾਰ ਕਪੂਰ ਸਿੰਘ) ਇਸ ਲੇਖ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਿਨਾਂ ਇਹ ਸਭ ਕ੝ਝ ਨੂੰ ਸਮਝੇ, ਇਸ ਪ੝ਰਕਾਰ ਦੇ ਹਾਨੀਕਾਰਕ ਭ੝ਲੇਖੇ, ਜਿਵੇਂ ਪ੝ਰੋ: ਰਾਮ ਪ੝ਰਕਾਸ਼ ਸਿੰਘ ਜੀ ਦਾ ਲੇਖ, ਨਫਿਰਤ ਨਹੀਂ ਹੋ ਸਕਦੇ।

ਇਹ ਲੇਖ ਸਿਰਦਾਰ ਕਪੂਰ ਸਿੰਘ (ICS), ਨੈਸ਼ਨਲ ਪ੝ਰੋਫੈਸਰ ਆਫ ਸਿਖਇਜ਼ਮ ਦੇ ਪਹਿਲਾਂ, 'ਗ੝ਰਮਤਿ ਪ੝ਰਕਾਸ਼', ਅਕਤੂਬਰ 1993, ਇਕ ਮਾਸਿਕ ਪੱਤਰਕਾ, ਵਿਚ ਛਪੇ ਲੇਖ 'ਤੇ ਆਧਾਰਿਤ ਹੈ।