Darpan 822-4

From SikhiWiki
Jump to navigationJump to search

SikhToTheMAX   Hukamnama September 29, 2007   SriGranth
SearchGB    Audio    Punjabi   
from SGGS Page 822    SriGuruGranth    Link

ਬਿਲਾਵਲ੝ ਮਹਲਾ ੫ ॥

ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਝ ॥ ਅਚਰਜ੝ ਸ੝ਨਿਓ ਪਰਾਪਤਿ ਭੇਟ੝ਲੇ ਸੰਤ ਚਰਨ ਚਰਨ ਮਨ੝ ਲਾਈਝ ॥੧॥ ਕਿਤ੝ ਬਿਧੀਝ ਕਿਤ੝ ਸੰਜਮਿ ਪਾਈਝ ॥ ਕਹ੝ ਸ੝ਰਜਨ ਕਿਤ੝ ਜ੝ਗਤੀ ਧਿਆਈਝ ॥੧॥ ਰਹਾਉ ॥ ਜੋ ਮਾਨ੝ਖ੝ ਮਾਨ੝ਖ ਕੀ ਸੇਵਾ ਓਹ੝ ਤਿਸ ਕੀ ਲਈ ਲਈ ਫ੝ਨਿ ਜਾਈਝ ॥ ਨਾਨਕ ਸਰਨਿ ਸਰਣਿ ਸ੝ਖ ਸਾਗਰ ਮੋਹਿ ਟੇਕ ਤੇਰੋ ਇਕ ਨਾਈਝ ॥੨॥੬॥੯੨॥


bilaaval mehalaa 5 ||

agam roop abinaasee karathaa pathith pavith eik nimakh japaaeeai || acharaj suniou paraapath bhaettulae sa(n)th charan charan man laaeeai ||1|| kith bidhheeai kith sa(n)jam paaeeai || kahu surajan kith jugathee dhhiaaeeai ||1|| rehaao || jo maanukh maanukh kee saevaa ouhu this kee lee lee fun jaaeeai || naanak saran saran sukh saagar mohi ttaek thaero eik naaeeai ||2||6||92||


Bilaaval, Fifth Mehla:

O Inaccessible, Beautiful, Imperishable Creator Lord, Purifier of sinners, let me meditate on You, even for an instant. O Wondrous Lord, I have heard that You are found by meeting the Saints, and focusing the mind on their feet, their holy feet. ||1|| In what way, and by what discipline, is He obtained? Tell me, O good man, by what means can we meditate on Him? ||1||Pause|| If one human being serves another human being, the one served stands by him. Nanak seeks Your Sanctuary and Protection, O Lord, ocean of peace; He takes the Support of Your Name alone. ||2||6||92||


ਪਦਅਰਥ: ਅਗਮ—ਅਪਹ੝ੰਚ। ਅਗਮ ਰੂਪ—ਅਪਹ੝ੰਚ ਹਸਤੀ ਵਾਲਾ। ਪਤਿਤ ਪਵਿਤ—ਵਿਕਾਰੀਆਂ ਨੂੰ ਪਵਿੱਤ੝ਰ ਕਰਨ ਵਾਲਾ। ਨਿਮਖ—{निमेष} ਅੱਖ ਝਮਕਣ ਜਿਤਨਾ ਸਮਾ। ਇਕ ਨਿਮਖ—ਇਕ ਇਕ ਨਿਮਖ, ਹਰ ਵੇਲੇ, ਨਿਮਖ ਨਿਮਖ। ਜਪਾਈਝ—ਜਪੀਝ, ਜਪਣਾ ਚਾਹੀਦਾ ਹੈ। ਪਰਾਪਤਿ—ਮਿਲਾਪ। ਭੇਟ੝ਲੇ—ਭੇਟਿਆਂ, ਮਿਲਿਆਂ। ਚਰਨ—ਚਰਨਾਂ ਵਿਚ।੧।

ਕਿਤ੝ ਬਿਧੀਝ—ਕਿਸ ਵਿਧੀ ਨਾਲ? ਕਿਤ੝ ਸੰਜਮਿ—ਕਿਸ ਸੰਜਮ ਨਾਲ? ਕਿਤ੝—{ਲਫ਼ਜ਼ 'ਕਿਸ੝' ਤੋਂ ਕਰਣ ਕਾਰਕ} ਕਿਸ ਦੀ ਰਾਹੀਂ? ਸੰਜਮ—ਬੰਧੇਜ। ਸ੝ਰਜਨ—ਹੇ ਭਲੇ ਪ੝ਰਖ! ਕਹ੝—ਦੱਸ। ਕਿਤ੝ ਜ੝ਗਤੀ—ਕਿਸ ਤਰੀਕੇ ਨਾਲ?।੧।ਰਹਾਉ।

ਜੋ ਮਾਨ੝ਖ੝ ਮਾਨ੝ਖ ਕੀ—{ਲਫ਼ਜ਼ 'ਮਾਨ੝ਖ੝' ਅਤੇ 'ਮਾਨ੝ਖ' ਦਾ ਵਿਆਕਰਨਿਕ ਫ਼ਰਕ ਚੇਤੇ ਰੱਖਣ—ਜੋਗ ਹੈ}। ਤਿਸ ਕੀ—{ਲਫ਼ਜ਼ 'ਤਿਸ੝' ਦਾ ੝ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ} ਉਸ ਦੀ (ਕੀਤੀ ਸੇਵਾ। ਲਈ ਲਈ ਜਾਈਝ—ਲਈ ਹੀ ਜਾਂਦਾ ਹੈ, ਸਦਾ ਚੇਤੇ ਰੱਖਦਾ ਹੈ। ਸ੝ਖ ਸਾਗਰ—ਸ੝ਖਾਂ ਦਾ ਸਮ੝ੰਦਰ। ਮੋਹਿ—ਮੈਨੂੰ। ਇਕ ਨਾਈਝ—ਇਕ ਨਾਮ ਦੀ, ਸਿਰਫ਼ ਨਾਮ ਦੀ। ਫ੝ਨਿ—ਮ੝ੜ, ਮ੝ੜ ਮ੝ੜ।੨।

ਅਰਥ: ਹੇ ਭਲੇ ਪ੝ਰਖ! (ਮੈਨੂੰ) ਦੱਸ ਕਿ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਸਿਮਰਨਾ ਚਾਹੀਦਾ ਹੈ। ਕਿਸ ਵਿਧੀ ਨਾਲ, ਕਿਸ ਸੰਜਮ ਨਾਲ ਉਹ ਮਿਲ ਸਕਦਾ ਹੈ?।੧।ਰਹਾਉ।

ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ, ਅਪਹ੝ੰਚ ਹਸਤੀ ਵਾਲੇ ਨਾਸ-ਰਹਿਤ ਕਰਤਾਰ ਨੂੰ ਨਿਮਖ ਨਿਮਖ ਜਪਦੇ ਰਹਿਣਾ ਚਾਹੀਦਾ ਹੈ। ਇਹ ਸ੝ਣੀਦਾ ਹੈ ਕਿ ਉਹ ਅਚਰਜ ਹੈ ਅਚਰਜ ਹੈ, (ਉਸ ਨਾਲ) ਮਿਲਾਪ ਹੋ ਜਾਂਦਾ ਹੈ ਜੇ ਸੰਤ ਜਨਾਂ ਦੇ ਚਰਨਾਂ ਦਾ ਮੇਲ ਪ੝ਰਾਪਤ ਹੋ ਜਾਝ। (ਸੋ ਸੰਤ ਜਨਾਂ ਦੇ) ਚਰਨਾਂ ਵਿਚ ਮਨ ਜੋੜਨਾ ਚਾਹੀਦਾ ਹੈ।੧।

ਹੇ ਨਾਨਕ! (ਆਖ-ਹੇ ਪ੝ਰਭੂ!) ਜੇਹੜਾ ਮਨ੝ੱਖ ਕਿਸੇ ਹੋਰ ਮਨ੝ੱਖ ਦੀ (ਕੋਈ) ਸੇਵਾ ਕਰਦਾ ਹੈ ਉਹ ਉਸ ਦੀ ਕੀਤੀ ਹੋਈ ਸੇਵਾ ਨੂੰ ਸਦਾ ਹੀ ਮ੝ੜ ਮ੝ੜ ਯਾਦ ਕਰਦਾ ਰਹਿੰਦਾ ਹੈ; ਪਰ ਹੇ ਪ੝ਰਭੂ! ਤੂੰ ਸ੝ਖਾਂ ਦਾ ਸਮ੝ੰਦਰ ਹੈਂ (ਤੂੰ ਅਨੇਕਾਂ ਹੀ ਸ੝ਖ ਬਖ਼ਸ਼ਦਾ ਹੈਂ ਇਸ ਵਾਸਤੇ) ਮੈਂ ਸਦਾ ਤੇਰੀ ਹੀ ਸਰਨ ਤੇਰੀ ਹੀ ਸਰਨ ਪਿਆ ਰਹਾਂਗਾ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਸਹਾਰਾ ਹੈ।੨।੬।੯੨।