Darpan 633-3

From SikhiWiki

Jump to: navigation, search

SikhToTheMAX   Hukamnama November 29, June 21, Feb 21, 2007
& Dec 9, 2006
   SriGranth
SearchGB    Audio    Punjabi   
from SGGS Page 633    SriGuruGranth    Link

ਸੋਰਠਿ ਮਹਲਾ 9 ॥

ਮਨ ਰੇ ਗਹਿਓ ਨ ਗੁਰ ਉਪਦੇਸੁ ॥ ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥1॥ ਰਹਾਉ ॥

ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥1॥

ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥2॥

ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥3॥10॥


sorat(h) mehalaa 9 ||

man rae gehiou n gur oupadhaes || kehaa bhaeiou jo moodd muddaaeiou bhagavo keeno bhaes ||1|| rehaao ||

saach shhaadd kai jhoot(h)eh laagiou janam akaarathh khoeiou || kar parapa(n)ch oudhar nij pokhiou pas kee niaaee soeiou ||1||

raam bhajan kee gath nehee jaanee maaeiaa haathh bikaanaa || ourajh rehiou bikhian sa(n)g bouraa naam rathan bisaraanaa ||2||

rehiou achaeth n chaethiou gobi(n)dh birathhaa aoudhh siraanee || kahu naanak har biradh pashhaano bhoolae sadhaa paraanee ||3||10||


Sorat'h, Ninth Mehla:

O mind, you have not accepted the Guru's Teachings. What is the use of shaving your head, and wearing saffron robes? ||1||Pause||

Abandoning Truth, you cling to falsehood; your life is uselessly wasting away. Practicing hypocrisy, you fill your belly, and then sleep like an animal. ||1||

You do not know the Way of the Lord's meditation; you have sold yourself into Maya's hands. The madman remains entangled in vice and corruption; he has forgotten the jewel of the Naam. ||2||

He remains thoughtless, not thinking of the Lord of the Universe; his life is uselessly passing away. Says Nanak, O Lord, please, confirm your innate nature; this mortal is continually making mistakes. ||3||10||


ਪਦਅਰਥ: ਗਹਿਓ-ਫੜਿਆ, ਗ੍ਰਹਿਣ ਕੀਤਾ। ਕਹਾ ਭਇਓ-ਕੀਹ ਹੋਇਆ? ਮੂਡੁ-ਸਿਰ। ਭੇਸੁ-ਭੇਖ।੧।ਰਹਾਉ।

ਸਾਚ-ਸਦਾ-ਥਿਰ ਹਰਿ-ਨਾਮ। ਝੂਠਹ-ਨਾਸਵੰਤ (ਪਦਾਰਥਾਂ) ਵਿਚ। ਅਕਾਰਥੁ-ਵਿਅਰਥ। ਪਰਪੰਚ-ਪਖੰਡ, ਛਲ। ਉਦਰ ਨਿਜ-ਆਪਣਾ ਪੇਟ। ਪੋਖਿਓ-ਪਾਲਿਆ। ਪਸੁ ਕੀ ਨਿਆਈ-ਪਸ਼ੂਆਂ ਵਾਂਗ।੧।

ਗਤਿ-ਜੁਗਤਿ। ਹਾਥਿ-ਹੱਥ ਵਿਚ। ਉਰਝਿ ਰਹਿਓ-ਮਗਨ ਰਿਹਾ। ਬਿਖਿਅਨ ਸੰਗਿ-ਮਾਇਕ ਪਦਾਰਥਾਂ ਨਾਲ।੨।

ਅਚੇਤੁ-ਗ਼ਾਫ਼ਿਲ, ਅਵੇਸਲਾ। ਅਉਧ-ਉਮਰ। ਸਿਰਾਨੀ-ਗੁਜ਼ਾਰ ਦਿੱਤੀ। ਹਰਿ-ਹੇ ਹਰੀ! ਬਿਰਦੁ-ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਰਾਨੀ-ਜੀਵ।੩।

ਅਰਥ: ਹੇ ਮਨ! ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ। (ਹੇ ਭਾਈ! ਗੁਰੂ ਦਾ ਉਪਦੇਸ਼ ਭੁਲਾ ਕੇ) ਜੇ ਸਿਰ ਭੀ ਮੁਨਾ ਲਿਆ, ਤੇ, ਭਗਵੇ ਰੰਗ ਦੇ ਕੱਪੜੇ ਪਾ ਲਏ, ਤਾਂ ਭੀ ਕੀਹ ਬਣਿਆ? (ਆਤਮਕ ਜੀਵਨ ਦਾ ਕੁਝ ਭੀ ਨਾਹ ਸੌਰਿਆ)।੧।ਰਹਾਉ।

(ਹੇ ਭਾਈ! ਭਗਵਾ ਭੇਖ ਤਾਂ ਧਾਰ ਲਿਆ, ਪਰ) ਸਦਾ-ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿਚ ਹੀ ਸੁਰਤਿ ਜੋੜੀ ਰੱਖੀ, (ਲੋਕਾਂ ਨਾਲ) ਛਲ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ, ਪਸ਼ੂਆਂ ਵਾਂਗ ਸੁੱਤਾ ਰਿਹਾ।੧।

ਹੇ ਭਾਈ! (ਗ਼ਾਫ਼ਿਲ ਮਨੁੱਖ) ਪਰਮਾਤਮਾ ਦੇ ਭਜਨ ਦੀ ਜੁਗਤਿ ਨਹੀਂ ਸਮਝਦਾ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ। ਕਮਲਾ ਮਨੁੱਖ ਮਾਇਕ ਪਦਾਰਥਾਂ (ਦੇ ਮੋਹ) ਵਿਚ ਮਗਨ ਰਹਿੰਦਾ ਹੈ, ਤੇ, ਪ੍ਰਭੂ ਦੇ (ਸ੍ਰੇਸ਼ਟ) ਰਤਨ-ਨਾਮ ਨੂੰ ਭੁਲਾਈ ਰੱਖਦਾ ਹੈ।੨।

(ਮਨੁੱਖ ਮਾਇਆ ਵਿਚ ਫਸ ਕੇ) ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ। ਹੇ ਨਾਨਕ! ਆਖ-ਹੇ ਹਰੀ! ਤੂੰ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖ। ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ।੩।੧੦।

Personal tools