Darpan 613-2

From SikhiWiki
Jump to navigationJump to search

SikhToTheMAX   Hukamnama November 6, Oct 6, June 26 & 7, May 14 & 1, Feb 24, Jan 10, 2007
& Dec 7, 2006
   SriGranth
SearchGB    Audio    Punjabi   
from SGGS Page 613    SriGuruGranth    Link

ਸੋਰਠਿ ਮਹਲਾ 5 ॥

ਹਮ ਮੈਲੇ ਤ੝ਮ ਊਜਲ ਕਰਤੇ ਹਮ ਨਿਰਗ੝ਨ ਤੂ ਦਾਤਾ ॥ ਹਮ ਮੂਰਖ ਤ੝ਮ ਚਤ੝ਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥1॥

ਮਾਧੋ ਹਮ ਝਸੇ ਤੂ ਝਸਾ ॥ ਹਮ ਪਾਪੀ ਤ੝ਮ ਪਾਪ ਖੰਡਨ ਨੀਕੋ ਠਾਕ੝ਰ ਦੇਸਾ ॥ ਰਹਾਉ ॥

ਤ੝ਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡ੝ ਦੇ ਪ੝ਰਾਨਾ ॥ ਨਿਰਗ੝ਨੀਆਰੇ ਗ੝ਨ੝ ਨਹੀ ਕੋਈ ਤ੝ਮ ਦਾਨ੝ ਦੇਹ੝ ਮਿਹਰਵਾਨਾ ॥2॥

ਤ੝ਮ ਕਰਹ੝ ਭਲਾ ਹਮ ਭਲੋ ਨ ਜਾਨਹ ਤ੝ਮ ਸਦਾ ਸਦਾ ਦਇਆਲਾ ॥ ਤ੝ਮ ਸ੝ਖਦਾਈ ਪ੝ਰਖ ਬਿਧਾਤੇ ਤ੝ਮ ਰਾਖਹ੝ ਅਪ੝ਨੇ ਬਾਲਾ ॥3॥

ਤ੝ਮ ਨਿਧਾਨ ਅਟਲ ਸ੝ਲਿਤਾਨ ਜੀਅ ਜੰਤ ਸਭਿ ਜਾਚੈ ॥ ਕਹ੝ ਨਾਨਕ ਹਮ ਇਹੈ ਹਵਾਲਾ ਰਾਖ੝ ਸੰਤਨ ਕੈ ਪਾਛੈ ॥4॥6॥17॥


sorat(h) mehalaa 5 ||

ham mailae thum oojal karathae ham niragun thoo dhaathaa || ham moorakh thum chathur siaanae thoo sarab kalaa kaa giaathaa ||1||

maadhho ham aisae thoo aisaa || ham paapee thum paap kha(n)ddan neeko t(h)aakur dhaesaa || rehaao ||

thum sabh saajae saaj nivaajae jeeo pi(n)dd dhae praanaa || niraguneeaarae gun nehee koee thum dhaan dhaehu miharavaanaa ||2||

thum karahu bhalaa ham bhalo n jaaneh thum sadhaa sadhaa dhaeiaalaa || thum sukhadhaaee purakh bidhhaathae thum raakhahu apunae baalaa ||3||

thum nidhhaan attal sulithaan jeea ja(n)th sabh jaachai || kahu naanak ham eihai havaalaa raakh sa(n)than kai paashhai ||4||6||17||


Sorat'h, Fifth Mehla:

We are filthy, and You are immaculate, O Creator Lord; we are worthless, and You are the Great Giver. We are fools, and You are wise and all-knowing. You are the knower of all things. ||1||

O Lord, this is what we are, and this is what You are. We are sinners, and You are the Destroyer of sins. Your abode is so beautiful, O Lord and Master. ||Pause||

You fashion all, and having fashioned them, You bless them. You bestow upon them soul, body and the breath of life. We are worthless - we have no virtue at all; please, bless us with Your gift, O Merciful Lord and Master. ||2||

You do good for us, but we do not see it as good; You are kind and compassionate, forever and ever. You are the Giver of peace, the Primal Lord, the Architect of Destiny; please, save us, Your children! ||3||

You are the treasure, eternal Lord King; all beings and creatures beg of You. Says Nanak, such is our condition; please, Lord, keep us on the Path of the Saints. ||4||6||17||


ਪਦਅਰਥ: ਮੈਲੇ-ਵਿਕਾਰਾਂ ਦੀ ਮੈਲ ਨਾਲ ਭਰੇ ਹੋਝ। ਊਜਲ-ਸਾਫ਼-ਸ੝ਥਰੇ, ਪਵਿੱਤਰ। ਕਰਤੇ-ਕਰਨ ਵਾਲੇ। ਦਾਤਾ-ਗ੝ਣ ਦੇਣ ਵਾਲਾ। ਚਤ੝ਰ-ਸਿਆਣਾ। ਕਲਾ-ਹ੝ਨਰ। ਗਿਆਤਾ-ਜਾਣਨ ਵਾਲਾ।੧।

ਮਾਧੋ-{माधव-ਮਾਇਆ ਦਾ ਪਤੀ} ਹੇ ਪ੝ਰਭੂ! ਪਾਪ ਖੰਡਨ-ਪਾਪਾਂ ਦੇ ਨਾਸ ਕਰਨ ਵਾਲੇ। ਨੀਕੋ-ਸੋਹਣਾ, ਚੰਗਾ। ਠਾਕ੝ਰ-ਹੇ ਪਾਲਣਹਾਰ ਪ੝ਰਭੂ!।ਰਹਾਉ।

ਸਾਜਿ-ਪੈਦਾ ਕਰ ਕੇ। ਨਿਵਾਜੇ-ਆਦਰ-ਮਾਣ ਦਿੱਤਾ। ਜੀਉ-ਜਿੰਦ। ਪਿੰਡ੝-ਸਰੀਰ। ਦੇ-ਦੇ ਕੇ। ਦੇਹ੝-ਤੂੰ ਦੇਂਦਾ ਹੈਂ। ਮਿਹਰਵਾਨਾ-ਹੇ ਮਿਹਰਵਾਨ!।੨।

ਨ ਜਾਨਹ-ਅਸੀ ਨਹੀਂ ਜਾਣਦੇ, ਅਸੀ ਕਦਰ ਨਹੀਂ ਜਾਣਦੇ। ਬਿਧਾਤੇ-ਹੇ ਸਿਰਜਣਹਾਰ! ਬਾਲਾ-ਬੱਚੇ।੩।

ਨਿਧਾਨ-ਖ਼ਜ਼ਾਨੇ। ਅਟਲ-ਸਦਾ ਕਾਇਮ ਰਹਿਣ ਵਾਲਾ। ਸ੝ਲਿਤਾਨ-ਬਾਦਸ਼ਾਹ। ਸਭਿ-ਸਾਰੇ। ਜਾਚੈ-ਜਾਚੈਂ, ਮੰਗਦੇ ਹਨ। ਇਹੈ-ਇਹ ਹੀ। ਹਵਾਲਾ-ਹਾਲ। ਕੈ ਪਾਛੈ-ਦੇ ਆਸਰੇ।੪।

ਅਰਥ: ਹੇ ਪ੝ਰਭੂ! ਅਸੀ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ। ਅਸੀ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੇ ਠਾਕ੝ਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ)।ਰਹਾਉ।

ਹੇ ਪ੝ਰਭੂ! ਅਸੀ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ। ਅਸੀ ਗ੝ਣ-ਹੀਨ ਹਾਂ, ਤੂੰ ਸਾਨੂੰ ਗ੝ਣ ਬਖ਼ਸ਼ਣ ਵਾਲਾ ਹੈਂ। ਅਸੀ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹ੝ਨਰਾਂ ਦਾ ਜਾਣਨ ਵਾਲਾ ਹੈਂ।੧।

ਹੇ ਪ੝ਰਭੂ! ਤੂੰ ਜਿੰਦ ਸਰੀਰ ਪ੝ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ। ਹੇ ਮੇਹਰਵਾਨ! ਅਸੀ ਜੀਵ ਗ੝ਣ-ਹੀਨ ਹਾਂ, ਸਾਡੇ ਵਿਚ ਕੋਈ ਗ੝ਣ ਨਹੀਂ ਹੈ। ਤੂੰ ਸਾਨੂੰ ਗ੝ਣਾਂ ਦੀ ਦਾਤਿ ਬਖ਼ਸ਼ਦਾ ਹੈਂ।੨।

ਹੇ ਪ੝ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ। ਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸ੝ਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ।੩।

ਹੇ ਪ੝ਰਭੂ ਜੀ! ਤ੝ਸੀ ਸਾਰੇ ਗ੝ਣਾਂ ਦੇ ਖ਼ਜ਼ਾਨੇ ਹੋ। ਤ੝ਸੀ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ। ਹੇ ਨਾਨਕ! ਆਖ-(ਹੇ ਪ੝ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ। ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ।੪।੬।੧੭।