ਬਚਿੱਤਰ ਨਾਟਕ’ (‘ਅਪਨੀ-ਕਥਾ’) ਦਾ ਰੱਬ
ਬਚਿੱਤਰ ਨਾਟਕ’ ਦਸਮ ਗਰੰਥ ਦਾ ਇੱਕ ਅਹਿਮ ਭਾਗ ਹੈ ਅਤੇ ਇਸ ਵਿੱਚ ਦੇਵੀ ਚੰਡੀ ਸਬੰਧੀ ਤਿੰਨ ਅਧਿਆਇ, ਅਪਨੀ ਕਥਾ (ਗਰੂ ਗੋਬਿੰਦ ਸਿੰਘ ਜੀ ਦੀ ਕਥਿਤ ਆਤਮ-ਕਥਾ) ਅਤੇ ਚੌਬੀਸ ਅਵਤਾਰ ਸ਼ਾਮਲ ਹਨ। ਇਹੀ ਉਹ ਰਚਨਾ ਹੈ ਜਿਸਨੇ ਸ਼ਰੂ ਵਿੱਚ ਆਪਣਾ ਨਾਮ ਉਸ ਪੂਰੀ ਕਿਤਾਬ ਨੂੰ ਪਰਦਾਨ ਕੀਤਾ, ਜਿਸਨੂੰ ਹਣ ‘ਦਸਮ ਗਰੰਥ’ ਵਜੋਂ ਜਾਣਿਆ ਜਾਂਦਾ ਹੈ। ਇਸਦੇ ਮੌਜੂਦਾ ਪਨਰ-ਨਾਮਕਰਣ ਤੋਂ ਪਹਿਲਾਂ ਇਸਨੂੰ ‘ਬਚਿੱਤਰ ਨਾਟਕ ਗਰੰਥ’ ਵਜੋਂ ਜਾਣਿਆ ਜਾਂਦਾ ਸੀ। ਹਥਲੇ ਲੇਖ ਦਾ ਮਕਸਦ ਇਸ ਭਾਗ ਦੇ ਲਿਖਾਰੀਆਂ ਵੱਲੋਂ ਪੂਜੇ ਜਾਂਦੇ ਇਸ਼ਟ ਦੇ ਸਰੂਪ ਅਤੇ ਉਸਦੇ ਗਣਾਂ ਨੂੰ ਜਾਣਨਾ ਹੈ।
ਲੇਖਕ ਬਚਿੱਤਰ ਨਾਟਕ ਨੂੰ ਲਿਖਣ ਦੀ ਆਰੰਭਤਾ ‘ਪਵਿੱਤਰ ਤਲਵਾਰ’ (ਛੰਦ 1) ਨੂੰ ਮੱਥਾ ਟੇਕ ਕੇ ਕਰਦਾ ਹੈ। ਅਗਲੀ ਰਚਨਾ ਦਾ ਉਪਸਿ ਰਲੇਖ ‘ਸਰੀ ਕਾਲ ਜੀ ਕੀ ਉਸਤਤਿ ਮੇਂ’ ਹੈ ਅਤੇ ਉਪਰੰਤ ਇਸ ਵਿੱਚ ਵੀ ਤਲਵਾਰ ਦੀ ਪਰਸ਼ੰਸਾ ਕੀਤੀ ਗਈ ਹੈ। ਲੇਖਕ ਕਾਲ ਅਤੇ ਤਲਵਾਰ ਨੂੰ ਸਮਾਨਾਰਥਕ ਸਮਝਦਾ ਹੈ। ਇਸ ਤਰਹਾਂ ਉਹ ਪਰੰਪਰਾਗਤ ਸਾਕਤ ਨਜ਼ਰੀਝ ਨੂੰ ਉਭਾਰਦਾ ਹੈ ਜਿਸ ਵਿੱਚ ‘ਸ਼ਕਤੀ’ ਦਾ ਲਖਾਇਕ ਤਲਵਾਰ ਦਾ ਚਿੰਨਹ ਹੈ ਜੋ ਕਿ ਮਹਾਂਕਾਲ ਜਾਂ ਮਹਾਂਕਾਲੀ ਦਾ ਸਮਰੂਪ ਹੈ। ਇਸ ਲਈ ਸਾਕਤ ਭਗਵਾਨ ਦੀ ਅਕਸਰ ਅਸਿਪਾਨ ਦੇ ਰੂਪ ਵਿੱਚ ਜਾਂ ‘ਹੱਥ ’ਚ ਤਲਵਾਰ ਪਕੜੀ ਖੜਹੇ’ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ (ਜਿਵੇਂ ਛੰਦ 3 ਵਿੱਚ)। ਉਹ ਵਾਸਤਵ ਵਿੱਚ ਇੱਕ ‘ਜੰਗ ਦਾ ਦੇਵਤਾ’ ਜਾਂ ਵਧੇਰੇ ਸਪਸ਼ਟਤਾ ਨਾਲ ਕਿਹਾ ਜਾਝ ਤਾਂ ‘ਮੌਤ ਵਰਤਾਉਣ ਵਾਲਾ ਦੇਵਤਾ’ ਹੈ। ਆਪਣੀ ਸ਼ਰਧਾ ਇਉਂ ਪਰਗਟ ਕਰਨ ਉਪਰੰਤ ਕਵੀ ਆਪਣੇ ਇਸ਼ਟ ਨੂੰ ਉਨਹਾਂ ਉਪਾਧੀਆਂ ਨਾਲ ਸ਼ਿੰਗਾਰਦਾ ਜਾਂਦਾ ਹੈ ਜਿਹੜੀਆਂ ਕਿ ਅਕਾਲ ਪਰਖ ਦੇ ਮੰਨੇ ਜਾਂਦੇ ਗਣਾਂ ਨਾਲ ਅਸਾਨੀ ਨਾਲ ਮੇਲ ਖਾਂਦੀਆਂ ਹਨ। ਇਸੇ ਸਦਕਾ ‘ਦਸਮ ਗਰੰਥ’ ਦੀਆਂ ਕਵਿਤਾਵਾਂ ਦੇ ਸਰਸਰੀ ਪਾਠਕਾਂ ਦੇ ਮਨਾਂ ਵਿੱਚ ਕਈ ਗਲਤਫਹਿਮੀਆਂ ਪੈਦਾ ਹੋ ਗਈਆਂ ਹਨ।
ਮਹਾਂਕਾਲ ਦੀ ਸਰੀਰਕ ਦਿੱਖ
ਇਸ ਮਤ ਦਾ ਇੱਕ ਸਭ ਤੋਂ ਮਹੱਤਵਪੂਰਨ ਅਤੇ ਪਰਾਤਨ ਮੰਦਰ ਉੱਜੈਨ ਵਿੱਚ ਹੈ, ਜਿੱਥੇ ਇੱਕ ਦੇਵਤੇ ਦੀ ਮੂਰਤੀ ਸਥਾਪਤ ਹੈ। ਝਲੀਫੈਂਟਾ ਗਫਾਵਾਂ ਵਿੱਚ ਇਸ ਦੇਵਤੇ ਨੂੰ ਅੱਠ ਬਾਹਵਾਂ ਵਾਲੇ ਮਨੱਖ ਵਜੋਂ ਪੇਸ਼ ਕੀਤਾ ਗਿਆ ਹੈ। ਉਸਨੇ ਆਪਣੇ ਇੱਕ ਹੱਥ ਵਿੱਚ ਇੱਕ ਮਨੱਖ, ਦੂਜੇ ਵਿੱਚ ਬਲੀ ਲੈਣ ਵਾਲਾ ਖੰਜਰ, ਤੀਜੇ ਵਿੱਚ ਖੂਨ ਇਕੱਤਰ ਕਰਨ ਲਈ ਬਾਟਾ ਅਤੇ ਚੌਥੇ ਵਿੱਚ ਬਲੀ ਦੇ ਸਮੇਂ ਵਜਾਇਆ ਜਾਣ ਵਾਲਾ ਇੱਕ ਘੜਿਆਲ ਫੜਹਿਆ ਹੋਇਆ ਹੈ। ਉਸਦੇ ਦੋ ਹੱਥਾਂ ਵਿੱਚ ਸੂਰਜ ਨੂੰ ਛਪਾਉਣ ਲਈ ਇੱਕ ਪਰਦਾ (screen) ਹੈ (ਅਜਿਹੇ ਕੰਮ ਰਾਤ ਦੇ ਹਨੇਰੇ ਵਿੱਚ ਬਿਹਤਰ ਹੰਦੇ ਹਨ)। ਦਇਆਪੂਰਵਕ , ਸੱਤਵਾਂ ਅਤੇ ਅੱਠਵਾਂ ਹੱਥ ਗਾਇਬ ਹਨ। ਆਖਰੀ ਵਿਸ਼ਲੇਸ਼ਣ ਵਿੱਚ, ਜਿਵੇਂ ਕਿ ਉਸਦੇ ਸਾਕਤ-ਗਣ ਵੀ ਜ਼ਾਹਰ ਕਰਦੇ ਹਨ, ਮਹਾਂਕਾਲ ਹੋਰ ਕਝ ਨਹੀਂ ਬਲਕਿ ਸਮੇਂ ਦਾ ਹੀ ਮਨੱਖੀਕਰਨ ਹੈ।
‘ਦਸਮ ਗਰੰਥ’ ਵਿੱਚ ਮਹਾਂਕਾਲ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਥਾਂ-ਥਾਂ ’ਤੇ ਹੈ ਜੋ ਮਹਾਂਕਾਲ ਦਾ ਸੀਰਰਕ ਬਖਯਾਨ ਵੀ ਕਰਦਾ ਹੈ। ‘ਤੂੰ ਮਹਾਂਕਾਲ ਹੈਂ, ਮੌਤ ਦੀ ਵੀ ਮੌਤ ਹੈਂ, ਜਿਸਦੇ ਖੱਬੇ ਹੱਥ ਵਿੱਚ ਤੀਰ-ਕਮਾਨ ਅਤੇ ਸੱਜੇ ਹੱਥ ਵਿੱਚ ਖੌਫਨਾਕ ਤਲਵਾਰ ਫੜੀ ਹੋਈ ਹੈ’ (ਛੰਦ 17)। ਉਹ ‘ਮਹਾਂ ਦਾੜਹ’ (ਵੱਡਾ ਜਬਾੜਾ) ਹੈ, ਜੋ ਹਜ਼ਾਰਾਂ ਜਿੰਦਾ ਪਰਾਣੀਆਂ ਨੂੰ ਚੱਬ ਚੱਕਾ ਹੈ।’ (ਛੰਦ 18)। ‘ਤੇਰੇ ਸਫੇਦ ਅਤੇ ਲਮਕੇ ਹੋਝ ਖੌਫਨਾਕ ਜਬਾੜੇ ਹਨ। ਤੂੰ ਤਲਵਾਰ ਫੜੀ ਹੋਈ ਹੈ ਅਤੇ ਹਮੇਸ਼ਾ ਸ਼ਰਾਬ ਪੀ ਰੱਖਦਾ (ਨਸ਼ੇ ਵਿੱਚ ਮਸਤ) ਹੈਂ।’ (ਛੰਦ 55) ਉਸਨੂੰ ‘ਆਪਣੇ ਉੱਪਰ ਸਫੇਦ ਅਤੇ ਕਾਲੀ ਛਤਰੀ ਤਾਣੇ ਹੋਝ’ ਅਤੇ ‘ਡਮਰੂ (ਪਰਲੋ ਦੇ ਦਿਨ ਵਾਲਾ ਡਮਰੂ, ਸ਼ਿਵ ਦੀ ਵਿਸ਼ੇਸ਼ਤਾ) ਵਜਾਉਂਦਾ’ ਪੇਸ਼ ਕੀਤਾ ਗਿਆ ਹੈ। ਉਹ ਖੌਫਨਾਕ ਅਵਾਜ਼ਾਂ (ਹਾ, ਹੂ) ਕੱਢਦਾ ਹੋਇਆ ਹੱਸਦਾ ਹੈ ਅਤੇ ਅਜਿਹੇ ਸ਼ੰਖ ਵਜਾਉਂਦਾ ਹੈ ਜੋ ਪਰਲੋ ਦੇ ਦਿਨ ਵਾਲੀ ਅੱਗ ਉਗਲਦੇ ਹਨ (ਛੰਦ 19)। ‘ਮਨੱਖਾਂ ਦੀਆਂ ਖੋਪੜੀਆਂ, ਜਿਨਹਾਂ ਵਿੱਚੋਂ ਖੂਨ ਰਿਸ ਰਿਹਾ ਹੈ, ਵਾਲੀ ਉਸਦੀ ਮਾਲਾ ਵੱਡੇ ਮਹਤਬਰਾਂ ਨੂੰ ਵੀ ਰੀਝਾ ਲੈਂਦੀ ਹੈ’ (ਛੰਦ 23)। ਉਸਦੇ ਸਰੀਰਕ ਸਰੂਪ ਨੂੰ ਹੋਰ-ਹੋਰ ਸਪਸ਼ਟਤਾ ਨਾਲ ਬਿਆਨ ਕੀਤਾ ਗਿਆ ਹੈ,‘ਉਸਨੇ ਇੱਕ ਖੌਫਨਾਕ ਤਲਵਾਰ ਫੜੀ ਹੋਈ ਹੈ, ਉਸ ਦੀਆਂ ਚਾਰ ਸੋਹਣੀਆਂ ਬਾਹਵਾਂ ਹਨ ਅਤੇ ਸਿਰ ’ਤੇ ਵਾਲਾਂ ਦਾ ਇੱਕ ਸੰਦਰ ਜੂੜਾ ਹੈ’ (ਛੰਦ 32)। ਉਸਦੀ ਜੀਭ ਅੱਗ ਵਾਂਗ ਸੋਹਣੀ ਹੈ ਅਤੇ ਉਸਦੇ ਜਬਾੜੇ ਅਤਿਅੰਤ ਭੈਭੀਤ ਕਰਨ ਵਾਲੇ ਹਨ ਅਤੇ ਉਸਦਾ ਰੰਗ ਸੋਹਣਾ ਕਾਲਾ ਹੈ (ਛੰਦ 32)। ਉਸਦਾ ਰੂਪ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ (ਸਦਾ ਝਕ ਰੂਪੰ - ਛੰਦ 39)। ਓਸ ਦੇ ‘ਕਾਮੀਆਂ ਦਾ ਮਹਾਂਕਾਮੀ’ ਹੋਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ (ਮਹਾ ਕਾਮ ਕਾਮੰ - ਛੰਦ 59)।
ਲੇਖਕ ਇੱਕ ਵਿਸ਼ੇਸ਼ ਦੇਵਤਾ ਦਾ ਵਰਣਨ ਕਰ ਰਿਹਾ ਹੈ, ਜਿਸ ਤੋਂ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਦੇ ਵੱਖ-ਵੱਖ ਪੜਾਵਾਂ ਵਿੱਚ ਮੌਜੂਦ ਰਹੇ ਸ਼ਰਧਾਲੂਆਂ ਦੀਆਂ ਪੀੜਹੀਆਂ ਵਾਕਿਫ਼ ਹਨ। ਉਹ ਮਧੂ ਦੈਂਤ ਦਾ ਨਾਸ਼ਕ ਹੈ (ਛੰਦ 41) ਅਤੇ ਕੈਟਭ, ਸੰਭ, ਨਿਸੰਭ ਅਤੇ ਰਕਤਬੀਜ ਦਾ ਵੀ (ਛੰਦ 64)। ਉਸਦੇ ਆਦੇਸ਼ ਨੂੰ ਹਰ ਕੋਈ ਅਤੇ ਹਰ ਥਾਂ ’ਤੇ ਮੰਨਦਾ ਹੈ (ਛੰਦ 60)। ਚਰਚਾ ਅਧੀਨ ਕਿਤਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮਹਾਂਕਾਲ ਦੀ ਪੂਰੀ ਤਸੀਵਰ ਉੱਭਰ ਆਉਂਦੀ ਹੈ।
ਭਾਈ ਕਾਨਹ ਸਿੰਘ ਨਾਭਾ ਨੇ ਮਹਾਂਕਾਲ ਦਾ ਵਰਣਨ ‘ਸਮੇਂ ਦਾ ਪੱਤਰ ਅਤੇ ਸ਼ਿਵ, ਜੋ ਸ਼ਿਵ ਦੇ ਵੀਰਜ ਦੀ ਇੱਕ ਬੂੰਦ ਤੋਂ ਪੈਦਾ ਹੋਇਆ ਜਿਹੜੀ ਉਸ ਵੱਲੋਂ ਇਸਨੂੰ ਅੱਗ ਵਿੱਚ ਸਥਾਪਤ ਕਰਦਿਆਂ ਬਾਹਰ ਡਿੱਗ ਗਈ ਸੀ’- ਵਜੋਂ ਕੀਤਾ ਹੈ (ਮਹਾਨ ਕੋਸ਼, ਪੰਨਾ 700)। ‘ਮਹਾਂਕਾਲ’ ਸ਼ਿਵ ਦੇ 36 ਨਾਵਾਂ ਵਿੱਚ ਸ਼ਾਮਲ ਕੀਤਾ ਗਿਆ ਇੱਕ ਨਾਮ ਹੈ। ਡਾਊਸਨ ਇਸਨੂੰ ‘‘ਸ਼ਿਵ ਦੇ ਵਿਨਾਸ਼ਕਾਰੀ ਚਰਿੱਤਰ ਦਾ ਇੱਕ ਨਾਮ” ਮੰਨਦਾ ਹੈ (ਪੰਨਾ 123)। ਤਾਂ ਵੀ ਸ਼ਿਵ ਸਾਕਤ ਸਾਹਿਤ ਵਿਚਲੇ ਮਹਾਂਕਾਲ ਜਿੰਨਾ ਪੂਜਨੀਕ ਨਹੀਂ ਬਣਦਾ। ਮਹਾਂਕਾਲ ਦੀ ਤਲਨਾ ਵਿੱਚ ਸ਼ਿਵ, ਹੋਰਨਾਂ ਸਾਰੇ ਦੇਵਤਿਆਂ ਦੀ ਤਰਹਾਂ, ਉਸਦਾ ਤਰਸਯੋਗ ਜਿਹਾ ਪੇਂਡੂ ਭਰਾ ਹੋ ਨਿੱਬੜਦਾ ਹੈ। ‘ਦਸਮ ਗਰੰਥ’ ਦੇ ਲੇਖਕ ਸ਼ਿਵ ਨੂੰ ਮਹਾਂਕਾਲ ਤੱਕ ਨਾਲੋਂ ਵੀ ਸਰੇਸ਼ਟ ਸਿੱਧ ਕਰਨ ਲਈ ਆਪਣੀ ਜਾਣਕਾਰੀ ਵਾਲੇ ਸਾਰੇ ਦਾਅ-ਪੇਚਾਂ ਦੀ ਵਰਤੋਂ ਕਰਦੇ ਹਨ। ਚਰਿਤਰੋਪਾਖਿਆਨ ਦੀ ਕਹਾਣੀ 125 ਸ਼ਿਵ ਦੇ ਇੱਕ ਸ਼ਰਧਾਲੂ ਜਾਂ ਸ਼ਿਵਲਿੰਗ ਨੂੰ ਪੂਜਣ ਵਾਲੇ ਬਰਾਹਮਣ ਦੀ ਹੈ। ਇੱਕ ਰਾਜਕਮਾਰੀ, ਜੋ ਮਹਾਂਕਾਲ ਦੀ ਉਪਾਸ਼ਕ ਸੀ, ਨੇ ਉਸ ਉੱਤੇ ਕਾਮਕ ਹਮਲੇ ਦਾ ਇਲਜ਼ਾਮ ਲਗਾਉਣ ਅਤੇ ਉਸਦਾ ਸਿਰ ਕਲਮ ਕਰਵਾਉਣ ਦੀ ਧਮਕੀ ਦਿੱਤੀ। ਉਸਨੇ ਕੇਵਲ ਉਦੋਂ ਹੀ ਰਹਿਮ ਕੀਤਾ ਜਦ ਉਹ ਬਰਾਹਮਣ ਉਨਹਾਂ ‘ਪੱਥਰਾਂ’ ਨੂੰ ਦੂਰ ਸੱਟਣ ਲਈ ਤਿਆਰ ਹੋ ਗਿਆ ਅਤੇ ਸ਼ਰਾਬ ਤੇ ਹਸ਼ੀਸ਼ ਦੀ ਦੀਖਿਆ ਲੈ ਕੇ ਮਹਾਂਕਾਲ ਦਾ ‘ਸਿੱਖ’ ਬਣ ਗਿਆ। ਨਵ-ਦੀਖਿਅਤਾਂ ਨੂੰ ਸਾਕਤ ਮਤ ਵਿੱਚ ਸ਼ਾਮਲ ਕਰਨ ਲਈ ਇਹ ਰਸਮ ਸ਼ਾਇਦ ਸਭ ਥਾਂਈਂ ਪਰਚੱਲਤ ਸੀ।
ਮਹਾਂਕਾਲ ਦੀਆਂ ਗੈਰ-ਸਰੀਰਕ ਵਿਸ਼ੇਸ਼ਤਾਵਾਂ ਵੀ ਸਿਰੇ ਦੀਂਆਂ ਹਨ। ਉਸਨੂੰ ਦਨੀਆ ਦੇ ਕਰਤਾ ਦੇ ਤੌਰ ’ਤੇ ਸਵੀਕਾਰ ਕੀਤਾ ਗਿਆ ਹੈ (ਛੰਦ 24 ਅਤੇ 25), ਜਿਸਨੇ ਇਸਨੂੰ ਬਹਤ ਵਾਰੀ ਬਣਾਇਆ ਅਤੇ ਤਬਾਹ ਕੀਤਾ ਹੈ (ਛੰਦ 26)। ਉਸਨੂੰ ਅਨੇਕਾਂ ਰਾਮ ਅਤੇ ਮਹੰਮਦ (ਮਹਾਂਦੀਨ) ਪੈਦਾ ਅਤੇ ਖ਼ਤਮ ਕਰਨ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ (ਛੰਦ 27)। ਅਜਿਹੇ ਵਿਸ਼ਵਾਸ ਬਾਰ-ਬਾਰ ਦਹਰਾਝ ਜਾਂਦੇ ਹਨ - ‘ਤੂੰ ਭੂਤ, ਵਰਤਮਾਨ ਅਤੇ ਭਵਿੱਖ ਦਾ ਨਿਰਮਾਤਾ ਹੈਂ ਅਤੇ ਕਾਲੇ ਯੱਗ (ਕਲਿਯਗ) ਵਿੱਚ ਸਿਰਫ਼ ਤੂੰ ਰਖਵਾਲਾ ਹੈਂ’ :
ਭਵ ਭੂਤ ਭਵਿੱਖ ਭਵਨ ਭਵੰਗ ਕਲ ਕਰਨ ਉਬਾਰਨ ਝਕ ਤਵੰਗ। (ਛੰਦ 45)
ਉਹ ਸੱਚਮੱਚ ਗੌਰਵਸ਼ਾਲੀ ਦੇਵਤਾ ਹੈ : ‘‘ਉਹ ਰਦਰ (ਸਾਕਤਾਂ ਵਿੱਚ ਥੋੜਹੀ-ਬਹਤ ਇੱਜ਼ਤ ਦਾ ਪਾਤਰ ਕੇਵਲ ਇੱਕੋ ਹੋਰ ਦੇਵਤਾ) ਤੱਕ ਨੂੰ ਸ਼ਰਮਿੰਦਾ ਕਰ ਦਿੰਦਾ ਹੈ।” ਮਹਾਂਕਾਲ ਵੱਲੋਂ ਭਿਆਨਕ ਅਵਾਜ਼ਾਂ ਕੱਢਣ ’ਤੇ ਮੌਤ ਦੇ ਇਸ ਦੇਵਤੇ ਨੂੰ ਡਰ ਨਾਲ ਕੰਬਦਾ ਹੋਇਆ ਪੇਸ਼ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਸਾਰੇ ਧਰਮਾਂ ਦੇ ਮਖੀਆਂ, ਪੈਗੰਬਰਾਂ ਅਤੇ ਵਿਸ਼ਨੂੰ ਦੇ ਅਵਤਾਰਾਂ ਰਾਮ, ਕਰਿਸ਼ਨ ਆਦਿ ਸਭ ’ਤੇ ਜੇਤੂ ਰਿਹਾ ਹੈ। ਉਸ ਦੀ ਜਿੱਤ ਦੇ ਦਾਅਵੇ ਦਾ ਆਧਾਰ ਹੈ ਕਿ ‘‘ਕਾਲ ਨੇ ਉਨਹਾਂ ਸਾਰਿਆਂ ਨੂੰ ਖ਼ਤਮ ਕਰ ਦਿੱਤਾ ਪਰ ਖ਼ਦ ਉਨਹਾਂ ਕੋਲੋਂ ਖ਼ਤਮ ਨਹੀਂ ਹੋਇਆ” (ਛੰਦ 28)। ਇਸੇ ਤਰਹਾਂ ਇੰਦਰ, ਚੰਦਰ ਦੇਵਤਾ, ਮਸਲਿਮ ਔਲੀਆ ਅਤੇ ਦਰਵੇਸ਼ਾਂ ਆਦਿ ਸਭ ਨੂੰ ਕਾਲ ਦੇ ਜਬਾੜਿਆਂ ਨੇ ਚੱਬ ਲਿਆ (ਛੰਦ 29)। ਉਹਦੇ ਜਿਹਾ ਨਾ ਕੋਈ ਸੀ, ਨਾ ਕੋਈ ਹੈ ਅਤੇ ਨਾ ਹੋਵੇਗਾ (ਛੰਦ 40)। ਅਜਿਹਾ ਵਿਸ਼ਵਾਸ ਹੈ ਕਿ ਉਸਦੀ ਸ਼ਰਨ ਵਿੱਚ ਆਉਣ ਵਾਲੇ ਸਾਰਿਆਂ ਦੀ ਉਹ ਰਾਖੀ ਕਰੇਗਾ ਅਤੇ ਬਾਕੀ ਸਭ ਨਾਸ਼ ਹੋ ਜਾਣਗੇ (ਛੰਦ 75)। ਸਿਰਫ਼ ਕਾਲ ਦੀ ਪੂਜਾ ਕਰਨ ਵਾਲੇ ਹੀ ਸੰਸਾਰ ਵਿੱਚ ਜੇਤੂ ਹੋ ਕੇ ਉੱਭਰਨਗੇ (ਛੰਦ 79)।
ਮਹਾਂਕਾਲ ਨੂੰ ਹਥਿਆਰਾਂ ਦੇ ਚਿੰਨਹ ਵਰਤ ਕੇ ਪੂਜਿਆ ਗਿਆ ਹੈ - ‘ਮੈਂ ਤੈਨੂੰ ਸਿਰ ਝਕਾਉਂਦਾ ਹਾਂ ਜੋ ਕਿ ਤਲਵਾਰ ਹੈਂ, ਦੋ-ਧਾਰਾ ਖੰਡਾ ਅਤੇ ਖੰਜਰ ਹੈਂ’ (ਛੰਦ 87)। ‘ਮੈਂ ਸਾਰੇ ਹਥਿਆਰਾਂ ਅਤੇ ਸਾਰੇ ਅਸਤਰਾਂ (ਸੱਟ ਕੇ ਚਲਾਉਣ ਵਾਲੇ ਹਥਿਆਰ) ਨੂੰ ਨਮਸਕਾਰ ਕਰਦਾ ਹਾਂ (ਛੰਦ 91)। ‘ਮੈਨੂੰ ਕਲਿਯਗ ਵਿੱਚ ਕਾਲ, ਉਸਦੀ ਤਲਵਾਰ ਅਤੇ ਉਸ ਦੀਆਂ (ਭਾਰੀ) ਤਾਕਤਵਰ ਬਾਹਵਾਂ ਉੱਪਰ ਪੂਰਾ ਭਰੋਸਾ ਹੈ’ (ਛੰਦ 40)। ਬਚਿੱਤਰ ਨਾਟਕ ਦੀ ਆਰੰਭਲੀਆਂ 101 ਕਵਿਤਾਵਾਂ ਇਸੇ ਦੇਵਤਾ ਦੀ ਪੂਜਾ-ਭਰਪੂਰ ਪਰਸ਼ੰਸਾ ਵਿੱਚ ਹਨ। ਅਜਿਹੇ ਭਗਵਾਨ ਅੱਗੇ ‘ਅਪਨੀ ਕਥਾ’ ਦੀ ਸ਼ਮੂਲੀਅਤ ਵਾਲੇ ਬਚਿੱਤਰ ਨਾਟਕ ਦਾ ਕਵੀ ਪਰਾਥਨਾ ਕਰਦਾ ਹੈ, ‘‘ਮੈਂ ਤੇਰੀ ਸਰਨ ਵਿੱਚ ਹਾਂ, ਮੇਰੀ ਲਾਜ ਰੱਖ ਲੈਣੀ (ਸਰਨ ਨਾਥ ਤੋਰੀਅੰ।। ਉਬਾਰ ਲਾਜ ਮੋਰੀਅੰ -ਛੰਦ 48)।
ਅਪਨੀ ਕਥਾ
ਮਹਾਂਕਾਲ ਪਰਤੀ ਭਰਪੂਰ ਸ਼ਰਧਾ ਪਰਗਟਾਉਣ ਉਪਰੰਤ, ਕਵੀ ਛਲਪੂਰਵਕ, ਉੱਤਮ ਪਰਖ (First Person) ਦੀ ਹੈਸੀਅਤ ਵਿੱਚ ਬੇਦੀ-ਸੋਢੀ ਵੰਸ਼ ਬਾਰੇ ਲਿਖਣਾ ਆਰੰਭ ਕਰਦਾ ਹੈ। ਇਹ ਇਤਿਹਾਸਕ ਤੱਥਾਂ ਤੋਂ ਵਾਂਝਾ ਮਹਿਜ਼ ਇੱਕ ਕਾਲਪਨਿਕ ਵਰਣਨ ਹੈ ਤੇ ਮਕੰਮਲ ਤੌਰ ’ਤੇ ਇਤਿਹਾਸਕ ਤੱਥਾਂ ਤੋਂ ਵਿਹੂਣਾ ਹੈ। ਕਵੀ ਅਤਿ ਦੀ ਸਾਵਧਾਨੀ ਵਰਤਦਿਆਂ ਯਕੀਨੀ ਬਣਾਉਂਦਾ ਹੈ ਕਿ ਇਹ ਗਰੂ ਤੇਗ ਬਹਾਦਰ ਸਾਹਿਬ ਅਤੇ ਗਰੂ ਗੋਬਿੰਦ ਸਿੰਘ ਜੀ ਦੇ ਜੀਵਨ-ਕਾਲ ਬਾਰੇ ਕਝ ਜਾਣੇ-ਪਛਾਣੇ ਤੱਥਾਂ ਨਾਲ ਮੇਲ ਖਾ ਜਾਝ। ਇਹ ਬਖਯਾਨ ਕਲਪਨਾ ਅਤੇ ਪਨਰ-ਵਿਆਖਿਆ ਦਾ ਮਿਲਗੋਭਾ ਹੈ। ਆਪਣੇ ਪਿਛਲੇ ਜਨਮ ਬਾਰੇ ਕਵੀ ਕਹਿੰਦਾ ਹੈ :
ਹੇਮਕੰਟ ਪਰਬਤ ਹੈ ਜਹਾਂ।। ਸਪਤ ਸਰਿੰਗ ਸੋਭਿਤ ਹੈ ਤਹਾਂ।। ਤਹ ਹਮ ਅਧਿਕ ਤਪਸਿਆ ਸਾਧੀ।। ਮਹਾਂਕਾਲ ਕਾਲਕਾ ਅਰਾਧੀ।। (ਪੰਨਾ 195, ਛੰਦ 1 ਅਤੇ 2)
ਇਹ ਕਥਨ ਓਨਾ ਹੀ ਦਰਸਤ ਹੈ ਜਿੰਨਾ ਇੱਕ ਨਿਹਾਇਤ ਅਸਪਸ਼ਟ ਕਥਨ ਹੋ ਸਕਦਾ ਹੈ। ਪਹਾੜੀ ਖੇਤਰਾਂ ਵਿੱਚ ਅਜਿਹੀਆਂ ਬਹਤੀਆਂ ਥਾਵਾਂ ਨਹੀਂ ਹੋਣਗੀਆਂ, ਜਿੱਥੇ ਸੱਤ ਪਹਾੜੀ ਚੋਟੀਆਂ ਨਾ ਹੋਣ। ਅਪਨੀ-ਕਥਾ ਲਿਖਣ ਦਾ ਮਕਸਦ ਗਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਪਰਾਪਤੀਆਂ ਦੀ ਇਸ ਇਰਾਦੇ ਨਾਲ ਪਨਰ-ਵਿਆਖਿਆ ਕਰਨਾ ਹੈ ਜਿਸ ਨਾਲ ਇਹ ਸਿੱਧ ਕੀਤਾ ਜਾ ਸਕੇ ਕਿ ਉਹ ਆਪਣੇ ਨਿੱਜੀ ਅਧਿਕਾਰ ਤਹਿਤ ਇੱਕ ਸਤੰਤਰ ਪੈਗੰਬਰ ਸਨ ਅਤੇ ਪਹਿਲੇ ਨੌ ਨਾਨਕਾਂ (ਗਰੂ ਨਾਨਕ ਜੋਤਿ ਦੇ ਨੌ ਸਰੂਪਾਂ) ਦੇ ਜਾਨਸ਼ੀਨ ਨਹੀਂ ਸਨ। ਉਨਹਾਂ ਨੂੰ ਉਦੋਂ ਸੰਸਾਰ ’ਤੇ ਭੇਜਿਆ ਗਿਆ ਜਦ ਪਹਿਲੇ ਸਾਰੇ ਅਵਤਾਰ ਅਤੇ ਪੈਗੰਬਰ ਮਹਾਂਕਾਲ ਦੀਆਂ ਉਮੀਦਾਂ ’ਤੇ ਖ਼ਰੇ ਨਾ ਉੱਤਰੇ ਅਤੇ ਉਸਦਾ ਕਹਿਣਾ ਮੰਨਣ ਤੋਂ ਇਨਕਾਰੀ ਹੋ ਗਝ। ਫਿਰ ਮਹਾਂਕਾਲ ਨੇ ਅਪਨੀ-ਕਥਾ ਦੇ ਨਾਇਕ ਨੂੰ ਬਲਾਇਆ ਅਤੇ ਉਸਨੂੰ ਕਿਹਾ, ‘‘ਮੈਂ ਤੈਨੂੰ ਆਪਣੇ ਪੱਤਰ ਵਜੋਂ ਅਪਨਾ ਲਿਆ ਹੈ ਅਤੇ ਪੰਥ ਦੀ ਸਥਾਪਨਾ ਲਈ ਤੈਨੂੰ ਥਾਪਿਆ ਹੈ” :
ਮੈ ਅਪਨਾ ਸਤ ਤੋਹਿ ਨਿਵਾਜਾ।। ਪੰਥ ਪਰਚਰ ਕਰਬੇ ਕਉ ਸਾਜਾ।। (ਪੰਨਾ 148, ਛੰਦ 29)
ਇਸ ਸਥਿਤੀ ਨੂੰ ਮੰਨਣ ਸਦਕਾ, ਸ਼ਰਧਾਲੂ-ਲੇਖਕ ਸਾਕਤ ਮਤ ਦੇ ਦੇਵਤਾ ਵਿੱਚ ਆਪਣਾ ਵਿਸ਼ਵਾਸ ਬਾਰ-ਬਾਰ ਪਰਗਟਾਉਂਦਾ ਹੈ, ‘‘ਸਭ ਦਾ ਕਾਲ, ਮੇਰਾ ਪਿਤਾ ਹੈ ਅਤੇ ਕਾਲਕਾ ਦੇਵੀ ਮੇਰੀ ਮਾਂ ਹੈ” :
ਸਰਬ ਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। (ਪੰਨਾ 190, ਛੰਦ 5)
ਇੱਕ ਅਜਿਹੀ ਲੜਾਈ, ਜਿਸ ਵਿੱਚ ਮੱਖ ਪਾਤਰ ਨੇ ਭਾਗ ਲਿਆ ਸੀ, ਵਿੱਚ ਉਸ ਉੱਪਰ ਗੋਲੀ ਚਲਾਈ ਗਈ ਪਰ ‘‘ਆਪਣਾ ਦਾਸ ਸਮਝ ਕੇ” ਸਿਰ‘‘ ਕਾਲ ਨੇ ਉਸਨੂੰ ਬਚਾ ਲਿਆ : ਕਾਲੰ ਕੇਵਲੰ ਜਾਨ ਦਾਸੰ ਬਚਾਯੰ।। (ਪੰਨਾ 162, ਛੰਦ 30)
ਆਪਣੇ-ਆਪ ਨੂੰ ਮਹਾਂਕਾਲ-ਕਾਲਕਾ ਦਾ ਸ਼ਰਧਾਲੂ ਝਲਾਣਨ ਉਪਰੰਤ, ਕਵੀ ਕਾਲਕਾ ਦੀ ਉਸਤਤਿ ਵਿੱਚ ਦੋ ਹੋਰ ਛੰਦ ਰਚ ਕੇ (ਪੰਨਾ 109, ਛੰਦ 11) ਫ਼ਿਰ ਦੋ ਹੋਰ ਕਸੀਦੇ ਸੰਕਲਿਤ ਕਰਦਾ ਹੈ। ਇਹਨਾਂ ’ਚੋਂ ਤਿੰਨ (ਉਕਤ ਬਿਲਾਸ, ਚੰਡੀ ਚਰਿੱਤਰ-2 ਅਤੇ ਵਾਰ ਦਰਗਾ ਕੀ) ਅੱਗੜ-ਪਿੱਛੜ ਅਪਨੀ-ਕਥਾ ਉਪਰੰਤ ਆਉਂਦੇ ਹਨ ਅਤੇ ਕਝ ਲੇਖਕਾਂ ਮਤਾਬਕ ਚੌਥਾ, ਜੋ ਕਿ ਚਰਿਤਰੋਪਾਖਿਆਨ (ਨੰ: 404) ਵਿੱਚ ਸ਼ਾਮਲ ਹੈ, ਵੀ ਦਰਅਸਲ ਝਥੋਂ ਹੀ ਹੈ ਅਤੇ ਗਲਤੀ ਨਾਲ ਇਸ ਦਾ ਉਤਾਰਾ ਉਸ ਪਸਤਕ (ਚਰਿਤਰੋਪਾਖਿਆਨ) ਵਿੱਚ ਹੋ ਗਿਆ ਹੈ। ਇਕੱਠਿਆਂ ਵਾਚਿਆਂ ਇਹੀ ਚਾਰੇ ਰਚਨਾਵਾਂ ‘ਦਸਮ ਗਰੰਥ’ ਦਾ ਇੱਕੋ-ਇੱਕ ਅਜਿਹਾ ਹਿੱਸਾ ਹੋ ਨੱਬੜਦੀਆਂ ਹਨ, ਜਿਨਹਾਂ ਵਿੱਚ ਕਵੀ ਵੱਲੋਂ ਪੂਜਾਜਨਕ ਉਪਾਸਨਾ ਰਾਹੀਂ ਉਭਾਰੇ ਜਾ ਰਹੇ ਨਾਇਕ ਦਾ ਅਸਲ ਭੇਤ ਖੱਲਹਦਾ ਹੈ।
ਸਰਸਰੀ ਤੌਰ ’ਤੇ ਪੜਹਿਆਂ, ਅਪਨੀ-ਕਥਾ ਗਰੂ ਗੋਬਿੰਦ ਸਿੰਘ ਜੀ ਨੂੰ ਨਵੀਨ-ਸਾਕਤ ਮਤ ਦੇ ਮਖੀ ਵਜੋਂ ਸਥਾਪਤ ਕਰਦੀ ਹੈ। ਇਹ ਸਾਕਤਾਂ ਨੂੰ ਸਿੱਖ ਪੰਥ ਦੇ ਸਾਰੇ ਮਹਾਂਨਾਇਕਾਂ ਨੂੰ ਮਹਿਜ਼ ਇੱਕੋ ਯਤਨ ਰਾਹੀਂ ਮਲਕੜੇ ਜਹੇ ਚਰਾ ਲੈਣ ਅਤੇ ਸਿੱਖਾਂ ਵਿੱਚ ਹਥਿਆਰਾਂ ਦੀ ਪੂਜਾ, ਨਸ਼ਿਆਂ ਪਰਤੀ ਖਿੱਚ ਅਤੇ ਗਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖਾਂ ਵੱਲੋਂ ਰੱਦ ਕੀਤੇ ਹੋਝ ਸਾਕਤ-ਮੱਤ ਦੇ ਦੇਵੀ-ਦੇਵਤਿਆਂ ਦੀ ਪੂਜਾ ਦਾ ਰਝਾਨ ਪਰਚੱਲਤ ਕਰਨ ਦੇ ਸਮਰੱਥ ਬਣਾਉਂਦੀ ਹੈ। ਗਰੂ ਗਰੰਥ ਸਾਹਿਬ ਇਸ ਖੰਡਨ ਦੇ ਗਵਾਹ ਹਨ। ਗਰੂ ਗਰੰਥ ਵਿੱਚ ਸੌ ਤੋਂ ਵੱਧ ਅਜਿਹੇ ‘ਸ਼ਬਦ’ ਹਨ ਜਿਨਹਾਂ ਵਿੱਚ ਸਾਰੇ ਗਰੂ ਅਤੇ ਜ਼ਿਆਦਾਤਰ ਭਗਤ ਸਾਕਤਾਂ ਨੂੰ ਦਰਕਾਰਦੇ ਹਨ ਅਤੇ ਉਨਹਾਂ ਦੇ ਆਚਾਰ-ਵਿਹਾਰ ਨੂੰ ਘਿਰਣਾਜਨਕ ਕਰਾਰ ਦਿੰਦਿਆਂ ਉਸ ਦੀ ਮਖ਼ਾਲਫ਼ਤ ਕਰਦੇ ਹਨ। ‘ਦਸਮ ਗਰੰਥ’ ਸਰਾਸਰ ਸਿੱਖ ਲਹਿਰ ਨੂੰ ਉਧਾਲਣ ਅਤੇ ਇਸਦੇ ਮਹਾਂ-ਨਾਇਕਾਂ ਨੂੰ ਚਰਾਉਣ ਦਾ ਇੱਕ ਸਿੱਧ-ਪੱਧਰਾ ਯਤਨ ਹੈ। ਮਹਾਂ-ਨਾਇਕਾਂ ਨੂੰ ਚਰਾਉਣ ਦੀ ਪਿਰਤ ਅਜੋਕੇ ਯੱਗ ਤੱਕ ਪੱਜ ਚੱਕੀ ਹੈ। ਕਝ ਇੱਕ ਨੂੰ ਅਜਿਹੇ ਝਪਟਮਾਰਾਂ ਨੇ ਆਪਣੀਆਂ ਜਾਤਾਂ ਨੂੰ ਸ਼ਿੰਗਾਰਨ ਲਈ ਝਪਟ ਲਿਆ ਹੈ।
ਪਿੱਛੇ ਜਿਹੇ ਪੰਜਾਬ ਦੇ ਇੱਕ ਮੋਹਿਆਲ ਬਰਾਹਮਣ ਗਵਰਨਰ ਨੇ ਭਾਈ ਮਤੀ ਦਾਸ ਜੀ ’ਤੇ ਆਪਣਾ ਹੱਕ ਜਤਾਇਆ ਸੀ ਅਤੇ ਬਹਤ ਪਰਸਿੱਧ ਭਾਈ ਜੀਵਨ ਸਿੰਘ ਨੂੰ ਮਹਿਜ਼ ਇੱਕ ਰੰਘਰੇਟੇ ਵਜੋਂ ਛਟਿਆਇਆ ਗਿਆ ਹੈ। ਬਾਲ ਸ਼ਹੀਦ ‘ਹਕੀਕਤ ਰਾਝ’ ਨੂੰ ਉਧਾਲਣ ਲਈ ਕਈ ਕੋਸ਼ਿਸ਼ਾਂ ਹੋ ਚੱਕੀਆਂ ਹਨ ਅਤੇ ਬਾਬਾ ਸਿੰਘ ਬਹਾਦਰ ਬਾਰੇ ਰੱਸਾਕਸ਼ੀ ਚਲਦਿਆਂ ਤਾਂ ਹਣ ਲਗਭਗ ਇੱਕ ਸ਼ਤਾਬਦੀ ਦਾ ਸਮਾਂ ਹੋ ਗਿਆ ਹੈ। ਇਸ ਪਿੱਛੇ ਮਕਸਦ ਇਹ ਹੈ ਕਿ ਇੱਕ ਪੂਰੀ ਦਹਿ-ਸਦੀ ਦੇ ਸਮੇਂ ’ਚ ਇੱਕ ਵੀ ਜ਼ਿਕਰਯੋਗ ਨਾਇਕ ਨਾ ਪੈਦਾ ਕਰ ਸਕਣ ਵਾਲੀ ਸੱਭਿਅਤਾ ਨੂੰ ਉਧਾਲੀਆਂ ਹੋਈਆਂ ਕਲਗੀਆਂ ਦੀ ਚਮਕ ਨਾਲ ਰਸ਼ਨਾਇਆ ਜਾ ਸਕੇ। ਇਉਂ ਜਿਹੜੀ (ਸਿੱਖ) ਸੱਭਿਅਤਾ ਨੇ ਇਹ ਸਾਰੇ ਮਹਾਨ ਨਾਇਕ ਪੈਦਾ ਕੀਤੇ, ਉਸ ਨੂੰ ਗਲਾਮ, ਕੰਗਾਲ ਅਤੇ ਤਿਰਸਕਾਰੀ ਹੋਈ ਸਿੱਧ ਕਰਕੇ ਉਸਦੀ ਵੱਖਰੀ ਪਛਾਣ ਨੂੰ ਸਾਕਤ-ਮੱਤ ਦੇ ਖਾਰੇ ਸਾਗਰ ਵਿੱਚ ਅਭੇਦ ਕੀਤਾ ਜਾਵੇਗਾ। ਅਣਗਿਣਤ ਮਖੌਟਿਆਂ ਵਾਲੀ ਠੱਗ ਸੱਭਿਅਤਾ ਦੇ ਸਪਨੇ ਉਸ ਸਮੇਂ ਪੂਰੀ ਤਰਹਾਂ ਸੱਚ ਹੋ ਜਾਣਗੇ ਜਦ ਇਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਦਸਵੇਂ ਨਾਨਕ, ਗਰੂ ਗੋਬਿੰਦ ਸਿੰਘ ਜੀ ਉੱਪਰ ਦਾਅਵਾ ਜਤਾਉਣ ਦੇ ਸਮਰੱਥ ਹੋ ਜਾਝਗੀ। ਬਚਿੱਤਰ ਨਾਟਕ (ਅਪਨੀ-ਕਥਾ) ਵਿੱਚ ਗਰੂ ਸਾਹਿਬ ਦੇ ਜੀਵਨ-ਮਨੋਰਥ ਅਤੇ ਪਰਾਪਤੀਆਂ ਦੇ ਪਨਰਵਿਆਖਿਆਕਾਰ ਦਾ ਇਹੀ ਸਪਨਾ ਹੈ।
ਮਹਾਂਕਾਲ ਅਤੇ ਕਾਲਕਾ ਬਾਰੇ ਇੱਕ ਨਜ਼ਰੀਆ
ਮਹਾਂਕਾਲ ਨੂੰ ਭਾਰਤ ਦੇ ਮੂਲ ਨਿਵਾਸੀਆਂ ਦੇ ਅਸਲ ਭਗਵਾਨ ਸ਼ਿਵ ਤੋਂ ਵੀ ਵੱਧ ਸ਼ਕਤੀਸ਼ਾਲੀ ਸਮਝਿਆ ਜਾਂਦਾ ਹੈ। ਉਹ ਇੱਕ ਪਰਾਤਨ ਦੇਵਤਾ ਹੈ ਅਤੇ ਸਭ ਤੋਂ ਵੱਧ ਪੂਜਨੀਕ ਤੇ ਖੌਫਜਨਕ ਭਗਵਾਨਾਂ ਵਿੱਚੋਂ ਇੱਕ ਹੈ। ਮੋਹਿੰਜੋਦੜੋ ਵਿਖੇ ਸ਼ਿਵ ਨੂੰ ਉਸਦੇ ਡਮਰੂ ਅਤੇ ਵਾਹਨ, ਨੰਦੀ ਸਾਂਢ, ਸਹਿਤ ਦਰਸਾਉਂਦੀਆਂ ਮੋਹਰਾਂ ਵਿੱਚੋਂ ਖੋਜਿਆ ਅਤੇ ਪਛਾਣਿਆ ਜਾ ਚੱਕਾ ਹੈ। ਸ਼ਿਵ ਨੂੰ ਹਿੰਦੂ ਦੇਵਤਿਆਂ ਦੇ ਦੇਵਾਲਯ ਵਿੱਚ, ਜੇਤੂ ਆਰੀਯਾਂ ਵੱਲੋਂ, ਉਸਦੇ ਪੈਰੋਕਾਰਾਂ ਨੂੰ ਆਪਣੇ ਅਧੀਨ ਕਰਨ ਲਈ, ਸ਼ਾਮਲ ਕਰ ਲਿਆ ਗਿਆ ਸੀ। ਸ਼ਾਇਦ ਜ਼ਬਰੀ ਇੱਕਮਿੱਕ ਕਰਨ ਦੀ ਪਰਕਿਰਿਆ ਦੇ ਬਦਲੇ ਵਜੋਂ ਦਰਾਵਿੜਾਂ ਦੇ ਪਰਤੀਕਰਮ ਵਿੱਚੋਂ ਮਹਾਂਕਾਲ ਦੇ ਤਸੱਵਰ ਦਾ ਵਿਕਾਸ ਹੋਇਆ। ਉਸਦੀ ਪਤਨੀ ਜਾਂ ਨਾਰੀ ਰੂਪ ਦੇਵੀ, ਜਿਸਨੂੰ ਸੈਂਕੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ, ਦੀ ਸੰਪਰਦਾ ਨੇ ਵੀ ਓਨੀ ਹੀ ਪਰਸਿੱਧੀ ਪਰਾਪਤ ਕੀਤੀ ਹੈ। ਇਹ ਮੋਟਾ ਜਿਹਾ ਅਨਮਾਨ ਕਿ ਆਪਣੀ ਸਰੀਰਕ ਹਾਰ ਅਤੇ ਜ਼ਿਹਨੀ ਗਲਾਮੀ ਦਾ ਵਿਰੋਧ ਕਰ ਰਹੇ ਮੂਲ ਨਿਵਾਸੀਆਂ ਦਾ ਮਕਾਬਲਾ ਕਰਨ ਲਈ ਆਰੀਯਾਂ ਨੇ ਦੇਵੀ ਨੂੰ ਉਭਾਰਿਆ ਸੀ, ਇੱਕ ਕੋਰੀ ਕਲਪਨਾ ਦੀ ਬਜਾਝ ਵਧੇਰੇ ਠੋਸ ਤੱਥ ਪਰਤੀਤ ਹੰਦਾ ਹੈ। ਇਹ ਪਰਤੱਖ ਹੈ ਕਿ ਉਸ ਸਮੇਂ ਤੋਂ ਹੀ ਇਹ ਦੇਵੀ ਕਾਤਲਾਂ, ਠੱਗਾਂ ਅਤੇ ਅੱਤਵਾਦੀਆਂ ਦਾ ਆਦਰਸ਼ ਰਹੀ ਹੈ। ਉਹ ਹਾਲਾਂ ਤੱਕ ਵੀ ਪਰਸਿੱਧੀ ਦੀ ਸਿਖਰ ’ਤੇ ਹੈ। ਉੱਤਰੀ ਭਾਰਤ ਵਿੱਚ ਉਸਨੂੰ ਲਗਭਗ ਹਰ ਥਾਂ ਤੇ ਵੱਖ-ਵੱਖ ਨਾਵਾਂ ਨਾਲ ਪੂਜਿਆ ਜਾਂਦਾ ਹੈ। ਉੱਤਰੀ ਭਾਰਤ ਵਿੱਚ ਹਰਮਨ ਪਿਆਰੇ ਹੋਰਨਾਂ ਰੂਪਾਂ ਤੋਂ ਇਲਾਵਾ, ਦੱਖਣੀ ਭਾਰਤ ਵਿੱਚ ਵੀ ਉਸਦੀ ‘ਯੈਲੰਮਾ’ ਜਾਂ ‘ਸਭ ਦੀ ਮਾਂ’ ਦੇ ਰੂਪ ਵਿੱਚ ਹਾਲਾਂ ਵੀ ਪੂਜਾ ਹੰਦੀ ਹੈ।
ਹਿੰਦੂਆਂ ਦੇ ਪਰਾਣ, ਭਾਵੇਂ ਹਮੇਸ਼ਾ ਪਰਸ਼ੰਸਾ ਵਜੋਂ ਨਹੀਂ, ਪਰ ਇਨਹਾਂ ਨੂੰ ਵੱਡੇ ਰੂਪ ਵਿੱਚ ਪੇਸ਼ ਕਰਦੇ ਹਨ। ਦੇਸ਼ਭਗਤ ਅਤੇ ਜਨੂੰਨੀ ਲੋਕਾਂ ਨੇ, ਧਰਮ ਦੇ ਆਪਣੇ ਸੰਕਲਪ ਨੂੰ ਦੂਜਿਆਂ ਉੱਪਰ ਥੋਪਣ ਅਤੇ ਜੇਤੂਆਂ ਤੋਂ ਛਟਕਾਰਾ ਪਾਉਣ ਦੀ ਵਿਅਰਥ ਲਾਲਸਾ ਵਿੱਚ, ਇਨਹਾਂ ਦਾ ਉਪਯੋਗ ਕੀਤਾ ਹੈ। ਸ਼ਿਵਾਜੀ ਮਰਹੱਟਾ ਇਸ ਦੇਵੀ ਦੀ ਪੂਜਾ ਕਰਦਾ ਸੀ ਅਤੇ ਇਸੇ ਦੇ ਇੱਕ ਰੂਪ ਦੇ ਉਪਾਸ਼ਕ ਵਜੋਂ ਆਪਣੀ ਤਲਵਾਰ ਨੂੰ ਢਕਵੇਂ ਤੌਰ ’ਤੇ ‘ਭਵਾਨੀ’ ਕਿਹਾ ਕਰਦਾ ਸੀ। ਭਾਰਤ ਵਿੱਚ ਆਉਣ ਵਾਲੇ ਸਭ ਤੋਂ ਪਰਾਤਨ ਯਾਤਰੀਆਂ ਨੇ ਇਨਹਾਂ ਦੇਵਤਿਆਂ ਵੱਲ ਧਿਆਨ ਦਿੱਤਾ ਸੀ। ਸੰਨ 998 ਦੀ ਇੱਕ ਅਰਬ ਲਿਖਤ ਵਿੱਚ ਇੱਕ ਦਿਲਚਸਪ ਵਰਣਨ ਹੈ :
ਭੂਗੋਲ-ਸ਼ਾਸਤਰੀ ਅਬਲ ‘‘ਰਾਜ਼ ਨੂੰ ਮਹਾਂਕਾਲ ਦੀ ਇੱਕ ਮੂਰਤੀ ਮਿਲੀ। ‘‘ਇਸਦੇ ਚਾਰ ਹੱਥ ਸਨ, ਰੰਗ ਅਸਮਾਨੀ ਨੀਲਾ ਸੀ ਅਤੇ ਇਸਦਾ ਸਿਰ ਚਿਪਚਿਪੇ ਜਿਹੇ ਵਾਲਾਂ ਨਾਲ ਢੱਕਿਆ ਸੀ। ਇਸਦੇ ਚਿਹਰੇ ’ਤੇ ਮੀਸਣਾ ਹਾਸਾ ਹੈ। ਉਸਦਾ ਢਿੱਡ ਨੰਗਾ ਹੈ ਪਰ ਪਿੱਠ ਹਾਥੀ ਦੀ ਖੱਲਹ ਨਾਲ ਢੱਕੀ ਹੋਈ ਹੈ, ਜਿਸ ਵਿੱਚੋਂ ਖੂਨ ਦੀਆਂ ਬੂੰਦਾਂ ਟਪਕ ਰਹੀਆਂ ਹਨ। ਉਸਦੇ ਇੱਕ ਹੱਥ ਵਿੱਚ ਖੱਲਹੇ ਮੂੰਹ ਵਾਲਾ ਇੱਕ ਵੱਡਾ ਨਾਗ ਹੈ ਅਤੇ ਦੂਜੇ ਹੱਥ ਵਿੱਚ ਇੱਕ ਲਾਠੀ ਹੈ; ਤੀਜੇ ਹੱਥ ਵਿੱਚ ਇੱਕ ਇਨਸਾਨ ਦਾ ਸਿਰ ਹੈ ਅਤੇ ਚੌਥਾ ਹੱਥ ਉੱਪਰ ਚੱਕਿਆ ਹੋਇਆ ਹੈ। ਇਸਨੇ ਆਪਣੇ ਕੰਨਾਂ ਵਿੱਚ ਮੰਦਰਾਂ ਦੇ ਤੌਰ ’ਤੇ ਦੋ ਸੱਪ ਪਾਝ ਹੋਝ ਹਨ; ਦੋ ਵੱਡੇ ਸੱਪ ਇਸਦੇ ਸਰੀਰ ਦੇ ਆਲੇ-ਦਆਲੇ ਲਿਪਟੇ ਹੋਝ ਹਨ, ਖੋਪੜੀਆਂ ਦਾ ਬਣਿਆ ਹੋਇਆ ਇੱਕ ਮਕਟ ਉਸਦੇ ਸਿਰ ’ਤੇ ਹੈ ਅਤੇ ਗਰਦਨ ਵੀ ਇਸੇ ਤਰਹਾਂ ਸ਼ਿੰਗਾਰੀਬ ਹੋਈ ਹੈ। ਉਨਹਾਂ ਦਾ ਵਿਸ਼ਵਾਸ ਹੈ ਕਿ ਮਹਾਂਕਾਲ ਇੱਕ ਤਾਕਤਵਰ ਆਤਮਾ ਹੈ, ਜੋ ਆਪਣੀ ਮਹਾਨ ਤਾਕਤ ਦੇ ਮੱਦੇਨਜ਼ਰ ਪੂਜਣਯੋਗ ਹੈ।” (ਵੇਖੋ, ਝਸ.ਝਮ. ਕਾਤਰੇ ਅਤੇ ਪੀ.ਕੇ. ਗੋਡੇ ਸੰਪਾਦਕ, ਨਿਊ ਇੰਡੀਅਨ ਝਂਡੀਕਝਰੀ, ਭਾਗ 2, {1939-40}, ਕਰਨਾਟਕ ਪਬਲਿਸ਼ਿੰਗ ਹਾਊਸ, ਬੰਬਈ, ਪੰਨਾ 371)
ਉਸਦਾ ਦੂਜਾ ਰੂਪ ਵੀ ਝਨਾ ਹੀ ਚਿਤਰਣਯੋਗ ਹੈ। (ਕਾਲੀ ਜਾਂ ਕਾਲਿਕਾ, ਕਾਲੇ ਰੰਗ ਵਾਲੀ ਵਜੋਂ, ਉਸਨੂੰ ਕਾਲੀ ਚਮੜੀ, ਇੱਕ ਭਿਆਨਕ ਅਤੇ ਖੌਫਨਾਕ ਚਿਹਰੇ, ਜਿਸ ਤੋਂ ਖੂਨ ਟਪਕਦਾ ਹੈ; ਆਲੇ-ਦਆਲੇ ਸੱਪ ਲਿਪਟੇ ਹੋਝ, ਜਿਹੜੇ ਮਨੱਖੀ ਸਿਰਾਂ ਅਤੇ ਖੋਪੜੀਆਂ ਦੀ ਮਾਲਾ ਨਾਲ ਲਟਕ ਰਹੇ ਹਨ, ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। -ਜਾਨ ਡਾਊਸਨ, ਝ ਕਲਾਸਿਕਲ ਡਿਕਸ਼ਨਰੀ, ਰਾਉਟਲੈੱਜ ਝਂਡ ਕੇਗਨ ਪਾਲ ਲਿਮਟਿਡ, ਲੰਡਨ; 1975, ਪੰਨਾ 86-87)। ਸਲਤਾਨਾਂ ਨੇ ਇਨਹਾਂ ਦੇਵੀ-ਦੇਵਤਿਆਂ ਦੇ ਸ਼ਰਧਾਲੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਇਲਤਮਸ਼ ਨੇ ਉੱਜੈਨ ਦੇ ਮੱਖ ਮੰਦਰ ਨੂੰ ਤੋੜ ਸੱਟਿਆ ਅਤੇ ਮਹਾਂਕਾਲ ਦੀ ਮੂਰਤੀ ਨੂੰ ਦਿੱਲੀ ਲੈ ਆਂਦਾ, ਜਿੱਥੇ ਉਸਨੇ ਬਹਤ ਤਰੀਕਿਆਂ ਨਾਲ ਇਸਦੀ ਬੇਅਦਬੀ ਕੀਤੀ। ਮਗਲਾਂ ਅਤੇ ਅੰਗਰੇਜ਼ਾਂ ਨੇ ਇਨਹਾਂ ਦੇ ਸ਼ਰਧਾਲੂਆਂ ਨੂੰ ਜ਼ਾਬਤੇ ’ਚ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਨਹਾਂ ਵਿੱਚ ਠੱਗ ਵੀ ਸ਼ਾਮਲ ਸਨ।
Article By ਗਰਤੇਜ ਸਿੰਘ