Shaheedi Degh

From SikhiWiki
Revision as of 10:13, 19 May 2013 by HarpreetSingh (talk | contribs) (Created page with " ==ਦੇਗ ਦਾ ਪਿਛੋਕੜ== ਸ਼ਹੀਦੀ ਦੇਗ ਦਾ ਸੰਬੰਧ ਸਿੰਘਾਂ ਦੇ ਪੁਰਾਤਨ ਇਤਿਹਾਸ ਨਾਲ ਹੈ ...")
(diff) ← Older revision | Latest revision (diff) | Newer revision → (diff)
Jump to navigationJump to search

ਦੇਗ ਦਾ ਪਿਛੋਕੜ

ਸ਼ਹੀਦੀ ਦੇਗ ਦਾ ਸੰਬੰਧ ਸਿੰਘਾਂ ਦੇ ਪੁਰਾਤਨ ਇਤਿਹਾਸ ਨਾਲ ਹੈ । ਜਦ ਜੰਗਲਾਂ ਵਿੱਚ ਸਿੰਘ ਰਹਿੰਦੇ ਸਨ ਤੇ ਜੰਗਾਂ ਵਿੱਚ ਦਿਨ ਰਾਤ ਜੁਝਦੇ ਹੋਏ ਸੱਟਾਂ ਲਗ ਜਾਂਦੀਆਂ ਸਨ , ਤਦ ਕੁਝ ਬਦਾਮ, ਕਾਲੀ ਮਿਰਚ ,ਗਾੜਾ ਸੁੱਖਾ ਤੇ ਖਸ ਖਸ ਪਾ ਕੇ ਦੇਗ ਤਿਆਰ ਕੀਤੀ ਜਾਂਦੀ ਸੀ ਜੋ ਇੱਕ ਸਰੀਰਕ ਦਰਦਨਿਵਾਰਕ ਦਾਰੂ ਦੇ ਤੌਰ ਤੇ ਵਰਤੀ ਜਾਂਦੀ ਸੀ । ਉਹੋ ਦੇਗ ਅਜ ਵੀ ਨਿਹੰਗ ਸਿੰਘਾਂ ਦੀ ਪੁਰਾਤਨ ਮਰਿਯਾਦਾ ਅਨੁਸਾਰ ਤਿਆਰ ਕੀਤੀ ਜਾਂਦੀ ਹੈ ।

Shaheedi Degh vs. Nasha/Amal

ਗੁਰਮਤ ਅਨੁਸਾਰ ਅਮਲ , ਕਿਸੇ ਨਸ਼ੇ ਦਾ ਹੀ ਨਹੀਂ , ਸਗੋਂ ਹੋਰ ਕਈ ਚੀਜਾਂ ਦਾ ਵੀ ਬੁਰਾ ਹੈ ਕਿਸੇ ਨੂੰ ਸੋਨਾ ਪਾਉਣ ਦਾ ਹੈ , ਕਿਸੇ ਨੂੰ ਸ਼ਕੀਨੀ ਲਾਉਣ ਦਾ , ਕਿਸੇ ਨੂੰ ਪੈਸੇ ਦਾ , ਕਿਸੇ ਨੂੰ ਵੱਡੀਆਂ ਸਵਾਰੀਆਂ ਦਾ ।

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥

ਸੰਸਾਰੀ ਲੋਕ ਇਹਨਾਂ ਅਮਲਾਂ ਨੂੰ ਤਾਂ ਗਿਣਦੇ ਹੀ ਨਹੀਂ । ਜੋ ਕਦੇਵੀ ਉਤਰਦਾ ਨਹੀਂ ।

ਇਸ ਲਈ ਹਰ ਪ੍ਰਕਾਰ ਦੇ ਅਮਲ ਤੋਂ ਬਚਣਾ ਹੈ । ਗੁਰਬਾਣੀ ਦੇ ਪਾਵਨ ਬਚਨ ਹਨ -:

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥

ਦੁਰਮਤਿ ਮਦ ਭਾਵ ੫ ਵਿਕਾਰਾਂ ਦੇ ਨਸ਼ੇ ਤੋਂ ਬਚਣ ਦੀ ਵੱਧ ਹਿਦਾਇਤ ਹੈ ।

ਸ਼ਹੀਦੀ ਦੇਗ ਪ੍ਰਸ਼ਾਦ ਦੇ ਤੌਰ ਤੇ ਅਜ ਵੀ ਸਿੰਘਾਂ ਚ ਵਰਤਾਈ ਜਾਂਦੀ ਹੈ ਜੋ ਸਿਰਫ ਪੁਰਾਤਨ ਰਹਿਤ ਨਾਲ ਹੀ ਤਿਆਰ ਕੀਤੀ ਜਾਂਦੀ ਹੈ ।

Explanation