Darpan 609

From SikhiWiki
Revision as of 22:24, 6 November 2006 by Hari singh (talk | contribs)
Jump to navigationJump to search

ਸੋਰਠਿ ਮਹਲਾ 5 ॥ ਗ੝ਰ੝ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹ੝ਚਨਹਾਰਾ ਦੂਜਾ ਅਪ੝ਨੇ ਸਾਹਿਬ ਕਾ ਭਰਵਾਸਾ ॥1॥ ਅਪ੝ਨੇ ਸਤਿਗ੝ਰ ਕੈ ਬਲਿਹਾਰੈ ॥ ਆਗੈ ਸ੝ਖ੝ ਪਾਛੈ ਸ੝ਖ ਸਹਜਾ ਘਰਿ ਆਨੰਦ੝ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮ੝ ਹਮਾਰਾ ॥ ਨਿਰਭਉ ਭਝ ਗ੝ਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥2॥ ਸਫਲ ਦਰਸਨ੝ ਅਕਾਲ ਮੂਰਤਿ ਪ੝ਰਭ੝ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪ੝ਨੇ ਜਨ ਰਾਖੇ ਅਪ੝ਨੀ ਪ੝ਰੀਤਿ ਪਿਆਰਾ ॥3॥ ਵਡੀ ਵਡਿਆਈ ਅਚਰਜ ਸੋਭਾ ਕਾਰਜ੝ ਆਇਆ ਰਾਸੇ ॥ ਨਾਨਕ ਕਉ ਗ੝ਰ੝ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥4॥5॥

ਪਦਅਰਥ:- ਭੇਟਿਓ-ਮਿਲਿਆ ਹੈ । ਵਡ ਭਾਗੀ-ਵੱਡੇ ਭਾਗਾਂ ਨਾਲ । ਮਨਹਿ-ਮਨ ਵਿਚ । ਪਰਗਾਸਾ-(ਆਤਮਕ ਜੀਵਨ ਦਾ) ਚਾਨਣ । ਸਾਹਿਬ-ਮਾਲਕ । ਭਰਵਾਸਾ-ਭਰੋਸਾ, ਸਹਾਰਾ ।1।
ਕੈ-ਤੋਂ । ਬਲਿਹਾਰੈ-ਸਦਕੇ । ਆਗੈ ਪਾਛੈ-ਲੋਕ ਪਰਲੋਕ ਵਿਚ, ਹਰ ਥਾਂ । ਸਹਜਾ-ਆਤਮਕ ਅਡੋਲਤਾ । ਘਰਿ-ਹਿਰਦੇ-ਘਰ ਵਿਚ ।ਰਹਾਉ। ਅੰਤਰਜਾਮੀ-ਸਭ ਦੇ ਦਿਲ ਦੀ ਜਾਣਨ ਵਾਲਾ । ਕਰਣੈਹਾਰਾ-ਪੈਦਾ ਕਰਨ ਵਾਲਾ । ਸੋਈ-ਉਹ ਹੀ । ਆਧਾਰਾ-ਆਸਰਾ ।2।
ਸਫਲ ਦਰਸਨ੝-ਜਿਸ (ਪ੝ਰਭੂ) ਦਾ ਦਰਸਨ ਜੀਵਨ-ਮਨੋਰਥ ਪੂਰਾ ਕਰਦਾ ਹੈ । ਅਕਾਲ ਮੂਰਤਿ-ਜਿਸ ਦੀ ਹਸਤੀ ਮੌਤ ਤੋਂ ਰਹਿਤ ਹੈ । ਹੋਵਨਹਾਰਾ-ਸਦਾ ਹੀ ਜੀਊਂਦਾ ਰਹਿਣ ਵਾਲਾ । ਕੰਠਿ-ਗਲ ਨਾਲ । ਲਗਾਇ-ਲਾ ਕੇ ।3।
ਕਾਰਜ੝-ਜ਼ਿੰਦਗੀ ਦਾ ਮਨੋਰਥ । ਆਇਆ ਰਾਸੇ-ਰਾਸਿ ਆਇਆ, ਸਿਰੇ ਚੜ੝ਹ ਗਿਆ ਹੈ । ਸਗਲੇ-ਸਾਰੇ ।4।

ਅਰਥ:- ਹੇ ਭਾਈ! ਮੈਂ ਆਪਣੇ ਗ੝ਰੂ ਤੋਂ ਕ੝ਰਬਾਨ ਜਾਂਦਾ ਹਾਂ, (ਗ੝ਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨμਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸ੝ਖ ਮੈਨੂੰ ਪ੝ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸ੝ਖ ਟਿਕਿਆ ਰਹਿਣ ਵਾਲਾ ਹੈ ।ਰਹਾਉ।
ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗ੝ਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ । ਹ੝ਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ।1।
ਹੇ ਭਾਈ! ਜਦੋਂ ਦਾ ਮੈਂ ਗ੝ਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ, ਕੋਈ ਡਰ ਮੈਨੂੰ ਹ੝ਣ ਪੋਹ ਨਹੀਂ ਸਕਦਾ (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ ।2।
(ਹੇ ਭਾਈ! ਗ੝ਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨ੝ੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ । ਉਹ ਪ੝ਰਭੂ ਆਪਣੀ ਪ੝ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ।3।
ਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗ੝ਰੂ ਮਿਲ ਪਿਆ ਹੈ, ਮੇਰੇ ਸਾਰੇ ਦ੝ੱਖ ਦੂਰ ਹੋ ਗਝ ਹਨ । ਉਹ ਗ੝ਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੝ਰਾਪਤ ਹੋ ਜਾਂਦਾ ਹੈ ।4।5।