Charitar 158

From SikhiWiki
Revision as of 10:08, 18 May 2012 by HarpreetSingh (talk | contribs) (Created page with "<big> ਚੌਪਈ ॥ ਚੌੜ ਭਰਥ ਸੰਨ੍ਯਾਸੀ ਰਹੈ ॥ ਰੰਡੀਗਿਰ ਦੁਤਿਯੈ ਜਗ ਕਹੈ ॥ ਬਾਲਕ ਰਾਮ ਏਕ ...")
(diff) ← Older revision | Latest revision (diff) | Newer revision → (diff)
Jump to navigationJump to search

ਚੌਪਈ ॥ ਚੌੜ ਭਰਥ ਸੰਨ੍ਯਾਸੀ ਰਹੈ ॥ ਰੰਡੀਗਿਰ ਦੁਤਿਯੈ ਜਗ ਕਹੈ ॥ ਬਾਲਕ ਰਾਮ ਏਕ ਬੈਰਾਗੀ ॥ ਤਿਨ ਸੌ ਰਹੈ ਸਪਰਧਾ ਲਾਗੀ ॥੧॥ ਏਕ ਦਿਵਸ ਤਿਨ ਪਰੀ ਲਰਾਈ ॥ ਕੁਤਕਨ ਸੇਤੀ ਮਾਰਿ ਮਚਾਈ ॥ ਕੰਠੀ ਕਹੂੰ ਜਟਨ ਕੇ ਜੂਟੇ ॥ ਖਪਰ ਸੌ ਖਪਰ ਬਹੁ ਫੂਟੇ ॥੨॥ ਗਿਰਿ ਗਿਰਿ ਕਹੂੰ ਟੋਪਿਯੈ ਪਰੀ ॥ ਢੇਰ ਜਟਨ ਹ੍ਵੈ ਗਏ ਉਪਰੀ ॥ ਲਾਤ ਮੁਸਟ ਕੇ ਕਰੈ ਪ੍ਰਹਾਰਾ ॥ ਜਨ ਕਰਿ ਚੋਟ ਪਰੈ ਘਰਿਯਾਰਾ ॥੩॥ ਦੋਹਰਾ ॥ ਸਭ ਕਾਂਪੈ ਕੁਤਕਾ ਬਜੈ ਪਨਹੀ ਬਹੈ ਅਨੇਕ ॥ ਸਭ ਹੀ ਕੇ ਫੂਟੇ ਬਦਨ ਸਾਬਤ ਰਹਿਯੋ ਨ ਏਕ ॥੪॥ ਚੌਪਈ ॥ ਕੰਠਨ ਕੀ ਕੰਠੀ ਬਹੁ ਟੂਟੀ ॥ ਮਾਰੀ ਜਟਾ ਲਾਠਿਯਨ ਛੂਟੀ ॥ ਕਿਸੀ ਨਖਨ ਕੇ ਘਾਇ ਬਿਰਾਜੈ ॥ ਜਨੁ ਕਰਿ ਚੜੇ ਚੰਦ੍ਰਮਾ ਰਾਜੈ ॥੫॥ ਕੇਸ ਅਕੇਸ ਹੋਤ ਕਹੀ ਭਏ ॥ ਕਿਤੇ ਹਨੇ ਨਸਿ ਕਿਨ ਮਰ ਗਏ ॥ ਕਾਟਿ ਕਾਟਿ ਦਾਂਤਨ ਕੋਊ ਖਾਹੀ ॥ ਐਸੋ ਕਹੂੰ ਜੁਧ ਭਯੋ ਨਾਹੀ ॥੬॥ ਐਸੀ ਮਾਰਿ ਜੂਤਿਯਨ ਪਰੀ ॥ ਜਟਾ ਨ ਕਿਸਹੂੰ ਸੀਸ ਉਬਰੀ ॥ ਕਿਸੂ ਕੰਠ ਕੰਠੀ ਨਹਿ ਰਹੀ ॥ ਬਾਲਕ ਰਾਮ ਪਨ੍ਹੀ ਤਬ ਗਹੀ ॥੭॥ ਏਕ ਸੰਨ੍ਯਾਸੀ ਕੇ ਸਿਰ ਝਾਰੀ ॥ ਦੂਜੇ ਕੇ ਮੁਖ ਊਪਰ ਮਾਰੀ ॥ ਸ੍ਰੌਨਤ ਬਹਿਯੋ ਬਦਨ ਜਬ ਫੂਟਿਯੋ ॥ ਸਾਵਨ ਜਾਨ ਪਨਾਰੋ ਛੂਟਿਯੋ ॥੮॥ ਤਬ ਸਭ ਹੀ ਸੰਨ੍ਯਾਸੀ ਧਾਏ ॥ ਗਹਿ ਗਹਿ ਹਾਥ ਜੂਤਿਯੈ ਆਏ ॥ ਚੌੜ ਭਰਥ ਰੰਡੀਗਿਰ ਦੌਰੇ ॥ ਲੈ ਲੈ ਢੋਵ ਚੇਲਕਾ ਔਰੇ ॥੯॥ ਬਾਲਕ ਰਾਮ ਘੇਰਿ ਕੈ ਲਿਯੋ ॥ ਜੂਤਨ ਸਾਥ ਦਿਵਾਨੋ ਕਿਯੋ ॥ ਘੂਮਿ ਭੂਮਿ ਕੇ ਉਪਰ ਛਰਿਯੋ ॥ ਜਨੁ ਕਰਿ ਬੀਜੁ ਮੁਨਾਰਾ ਪਰਿਯੋ ॥੧੦॥ ਦੋਹਰਾ ॥ ਸਭ ਮੁੰਡਿਯਾ ਕ੍ਰੁਧਿਤ ਭਏ ਭਾਜਤ ਭਯੋ ਨ ਏਕ ॥ ਚੌੜ ਭਰਥ ਗਿਰ ਰਾਂਡ ਪੈ ਕੁਤਕਾ ਹਨੇ ਅਨੇਕ ॥੧੧॥ ਸੰਨ੍ਯਾਸੀ ਕੋਪਿਤ ਭਏ ਲਗੇ ਮੁਤਹਰੀ ਘਾਇ ॥ ਲਾਤ ਮੁਸਟ ਜੂਤਿਨ ਭਏ ਮੁੰਡਿਯਾ ਦਏ ਗਿਰਾਇ ॥੧੨॥ ਅੜਿਲ ॥ਪਕਰਿ ਮੁਤਹਰੀ ਪੁਨਿ ਸਕੋਪ ਮੁੰਡਿਯਾ ਭਏ ॥ ਫਰੂਆ ਲਾਠੀ ਸਭੇ ਲਏ ਉਦਿਤ ਭਏ ॥ ਕਾਟਿ ਕਾਟਿ ਕੈ ਅੰਗ ਸੰਨ੍ਯਾਸਿਨ ਖਾਵਹੀ ॥ ਹੋ ਦਸ ਨਾਮਨ ਕੋ ਲੈ ਲੈ ਨਾਮ ਗਿਰਾਵਹੀ ॥੧੩॥ ਤਬ ਸੰਨ੍ਯਾਸੀ ਧਾਇ ਧਾਇ ਤਿਨ ਕਾਟਹੀ ॥ ਤੋਰਿ ਤੋਰਿ ਕੰਠਿਨ ਤੇ ਕੰਠੀ ਸਾਟਹੀ ॥ ਐਚ ਐਚ ਟਾਂਗਨ ਤੇ ਗਹ ਗਹ ਡਾਰਹੀ ॥ ਦੋ ਦੁਹੂੰ ਹਾਥ ਭੇ ਖੈਚਿ ਮੁਤਹਰੀ ਮਾਰਹੀ ॥੧੪॥ ਮੁੰਡਿਯਾ ਤਾਂਬ੍ਰ ਕਲਾ ਪੈ ਆਏ ॥ ਹਮ ਸਭ ਸੰਨ੍ਯਾਸੀਨ ਦੁਖਾਏ ॥ ਜਬ ਰਾਨੀ ਐਸੇ ਸੁਨ ਲਈ ॥ ਦਤਾਤ੍ਰੈਨ ਬੁਲਾਵਤ ਭਈ ॥੧੫॥ ਸੰਨ੍ਯਾਸੀ ਦਤਾਤ੍ਰੈ ਮਾਨੈ ॥ ਰਾਮਾਨੰਦ ਬੈਰਾਗ ਪ੍ਰਮਾਨੈ ॥ ਤੇ ਤੁਮ ਕਹੈ ਵਹੈ ਚਿਤ ਧਰਿਯਹੁ ॥ ਮੇਰੀ ਕਹੀ ਚਿਤ ਮੈ ਕਰਿਯਹੁ ॥੧੬॥ ਏਕ ਦਿਵਸ ਹਮੇ ਗ੍ਰਿਹ ਸੋਵਹੁ ॥ ਸਗਰੀ ਨਿਸਾ ਜਾਗਤਹਿ ਖੋਵਹੁ ॥ ਜੋ ਤੁਮ ਕਹੈ ਲਰੌ ਤੌ ਲਰਿਯਹੁ ॥ ਨਾਤਰ ਬੈਰ ਭਾਵ ਨਹਿ ਕਰਿਯਹੁ ॥੧੭॥ ਜੁਦਾ ਜੁਦਾ ਘਰ ਦੋਊ ਸੁਵਾਏ ॥ ਅਰਧ ਰਾਤ੍ਰਿ ਭੇ ਬੈਨ ਸੁਨਾਏ ॥ ਦਤ ਰਾਮਾਨੰਦ ਕਹੈ ਸੁ ਕਰਿਯਹੁ ॥ ਬਹੁਰੋ ਕੋਪ ਠਾਨਿ ਨਹਿ ਲਰਿਯਹੁ ॥੧੮॥ ਦੋਹਰਾ ॥ ਛਲਿ ਛੈਲੀ ਇਹ ਬਿਧਿ ਗਈ ਐਸੋ ਚਰਿਤ ਸਵਾਰਿ ॥ ਸਿਮਰਿ ਗੁਰਨ ਕੇ ਬਚਨ ਦ੍ਵੈ ਬਹੁਰਿ ਨ ਕੀਨੀ ਰਾਰਿ ॥੧੯॥

ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੮॥੩੧੪੮॥ਅਫਜੂੰ॥