Bhai Gurdas vaar 2

From SikhiWiki
Revision as of 13:14, 5 February 2008 by Hari singh (talk | contribs)
Jump to navigationJump to search

Bhai Gurdas Vaar 1 <----------------------------------- Vaar 2 ---------------------------------> Bhai Gurdas Vaar 3



ੴ ਸਤਿਗ੝ਰਪ੝ਰਸਾਦਿ॥

ਆਪਨੜੇ ਹਥਿ ਆਰਸੀ ਆਪੇ ਹੀ ਦੇਖੈ॥
ਆਪੇ ਦੇਖ ਦਿਖਾਇਦਾ ਛਿਅ ਦਰਸ਼ਨ ਭੇਖੈ॥
ਜੇਹਾ ਮੂੰਹ ਕਰ ਭਾਲਦਾ ਤੇਵੇਹੈ ਦੇਖੈ॥
ਹਸਦੇ ਹਸਦਾ ਦੇਖੀਝ ਸੋ ਰੂਪ ਸਰੇਖੈ॥
ਰੋਂਦੇ ਦਿਸੇ ਰੋਂਵਦਾ ਹੋਇ ਨਿਮਖ ਨਿਮੇਖੈ॥
ਆਪੇ ਆਪ ਵਰਤਦਾ ਸਤਸੰਗ ਵਿਸੇਖੈ ॥1॥

ਜਿਉਂ ਜੰਤ੝ਰੀ ਹਥ ਜੰਤ੝ਰ ਲੈ ਸਭ ਰਾਗ ਵਜਾਝ॥
ਆਪੇ ਸ੝ਣ ਸ੝ਣ ਮਗਨ ਹੋਇ ਆਪੇ ਗ੝ਨ ਗਾਝ॥
ਸ਼ਬਦ ਸ੝ਰਤਿ ਲਿਵਲੀਣ ਹੋਇ ਆਪੇ ਰੀਝਾਝ॥
ਕਥਤਾ ਥਕਤਾ ਆਪ ਹੈ ਸ੝ਰਤਾ ਲਿਵ ਲਾਝ॥
ਆਪੇ ਆਪ ਵਿਸਮਾਦ ਹੋਇ ਸਰਬੰਗ ਸਮਾਝ॥
ਆਪੇ ਆਪ ਵਰਤਦਾ ਗ੝ਰਮ੝ਖ ਪਤੀਆਝ ॥2॥

ਆਪੇ ਭ੝ਖਾ ਹੋਇਕੈ ਆਪ ਜਾਇ ਰਸੋਈ॥
ਭੋਜਨ ਆਪ ਬਨਾਇੰਦਾ ਰਸ ਵਿਚ ਰਸ ਗੋਈ॥
ਆਪੇ ਖਾਇ ਸਲਾਹਕੈ ਹੋਇ ਤ੝ਰਿਪਤ ਸਮੋਈ॥
ਆਪੇ ਰਸੀਆ ਆਪ ਰਸ ਰਸ ਰਤਨਾ ਭੋਈ॥
ਦਾਤਦ ਭ੝ਗਤਾ ਆਪ ਹੈ ਸਰਬੰਗ ਸਮੋਈ॥
ਆਪੇ ਆਪ ਵਰਤਦਾ ਗ੝ਰਮ੝ਖ ਸ੝ਖ ਹੋਈ ॥3॥

ਆਪੇ ਪਲੰਘ ਵਿਛਾਇਕੈ ਆਪ ਅੰਦਰ ਸਉਂਦਾ॥
ਸ੝ਪਨੇ ਅੰਦਰ ਜਾਇਕੈ ਦੇਸੰਤਰ ਭਉਂਦਾ॥
ਰੰਕ ਰਾਉ ਰਾਉ ਰੰਕ ਹੋਇ ਦ੝ਖ ਸ੝ਖ ਵਿਚ ਪਾਉਂਦਾ॥
ਤੱਤਾ ਸੀਅਰਾ ਹੋਇ ਜਲ ਆਵਟਣ ਖਉਂਦਾ॥
ਹਰਖ ਸੋਗ ਵਿਚ ਧਾਂਵਦਾ ਚਾਵਾਝ ਚਉਂਦਾ॥
ਆਪੇ ਆਪ ਵਰਤਦਾ ਗ੝ਰਮ੝ਖ ਸ੝ਖ ਰਉਂਦਾ ॥4॥

ਸਮਸਰ ਵਰਸੈ ਸਵਾਂਤ ਬੂੰਦ ਜਿਉਂ ਸਭਨੀ ਥਾਈਂ॥
ਜਲ ਅੰਦਰ ਜਲ ਹੋਇ ਮਿਲੈ ਧਰਤੀ ਬਹ੝ ਭਾਈਂ॥
ਕਿਰਖ ਬਿਰਖ ਰਸ ਕਸ ਘਣੇ ਫਲ ਫ੝ੱਲ ਸ੝ਹਾਈ॥
ਕੇਲੇ ਵਿਚ ਕਪੂਰ ਹੋਇ ਸੀਤਲ ਸ੝ਖਦਾਈ॥
ਮੋਤੀ ਹੋਵੈ ਸਿਪ ਮਹਿ ਬਹ੝ ਮੋਲ ਮ੝ਲਾਈ॥
ਬਿਸੀਅਰ ਦੇ ਮ੝ਹਿ ਕਾਲਕੂਟ ਚਿਤਵੈ ਬ੝ਰਿਆਈ॥
ਆਪੇ ਆਪ ਵਰਤਦਾ ਸਤਸੰਗ ਸ੝ਭਾਈ ॥5॥

ਸੋਈ ਤਾਂਬਾ ਰੰਗ ਸੰਗ ਜਿਉਂ ਕੈਹਾਂ ਹੋਈ॥
ਸੋਈ ਤਾਂਬਾ ਜਿਸਤ ਮਿਲ ਪਿਤਲ ਅਵਿਲੋਈ॥
ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ॥
ਤਾਂਬਾ ਪਰਸ ਪਰਸਿਆ ਹੋਇ ਕੰਚਨ ਸੋਈ॥
ਸੋਈ ਤਾਂਬਾ ਭਸਮ ਹੋਇ ਅਉਖਧ ਕਰ ਭੋਈ॥
ਆਪੇ ਆਪ ਵਰਤਦਾ ਸੰਗਤ ਗ੝ਨ ਗੋਈ ॥6॥

ਪਾਣੀ ਕਾਲੇ ਰੰਗ ਵਿਚ ਜਿਉਂ ਕਾਲਾ ਦਿੱਸੈ॥
ਰੱਤਾ ਰਤੇ ਰੰਗ ਵਿਚ ਮਿਲ ਮੇਲ ਸਲਿਸੈ॥
ਪੀਲੇ ਪੀਲਾ ਹੋਇ ਮਿਲੈ ਹਿਤ ਜੋਈ ਵਿਸੈ॥
ਸਾਵਾ ਸਾਵੇ ਰੰਗ ਮਿਲ ਸਭ ਰੰਗ ਸਰਿੱਸੈ॥
ਤੱਤਾ ਠੰਢਾ ਹੋਇਕੈ ਹਿਤ ਜਿਸ ਤਿੱਸੈ॥
ਆਪੇ ਆਪ ਵਰਤਦਾ ਗ੝ਰਮ੝ਖ ਸ੝ਖ ਜਿੱਸੈ ॥7॥

ਦੀਵਾ ਬਲੈ ਬਸੰਤਰਹ੝ ਚਾਨਣ ਆਨ੝ਹੇਰੇ॥
ਦੀਪਕ ਵਿਚਹ੝ ਮੱਸ ਹੋਇ ਕੰਮ ਆਇ ਲਿਖੇਰੇ॥
ਕੱਜਲ ਹੋਵੈ ਕਾਮਨੀ ਸੰਗ ਭਲੇ ਭਲੇਰੇ॥
ਮਸਵਾਣੀ ਹਰਿ ਜਸ ਲਿਖੇ ਦਫਤਰ ਅਗਲੇਰੇ॥
ਬਿਰਖੋਂ ਬਿਰਖ ਉਪਾਇਂਦਾ ਫਲ ਫ੝ਲ ਘਨੇਰੇ॥
ਆਪੇ ਆਪ ਵਰਤਦਾ ਗ੝ਰਮ੝ਖ ਚੌਫੇਰੇ ॥8॥

ਬਿਰਖ ਹੋਵੈ ਜੀਉ ਬੀਜੀਝ ਕਰਦਾ ਪਾਸਾਰਾ॥
ਜੜ ਅੰਦਰ ਪੇਡ ਬਾਹਰਾ ਬਹ੝ ਤਾਲ ਬਿਸਥਾਰਾ॥
ਪੱਤ ਫ੝ਲ ਫਲ ਫਲੀਦਾ ਰਸ ਰੰਗ ਸਵਾਰਾ॥
ਵਾਸ ਨਿਵਾਸ ਉਲਾਸ ਕਰ ਹੋਇ ਵਡ ਪਰਵਾਰਾ॥
ਫਲ ਵਿਚ ਬੀਉ ਸੰਜੀਉ ਹੋਇ ਫਲ ਫਲੋ ਹਜ਼ਾਰਾ॥
ਆਪੇ ਆਪ ਵਰਤਦਾ ਗ੝ਰਮ੝ਖ ਨਿਸਤਾਰਾ ॥9॥

ਹੋਵੈ ਸੂਤ ਕਪਾਹ ਦਾ ਕਰ ਤਾਣਾ ਵਾਣਾ॥
ਸੂਤਹ੝ ਕੱਪੜ ਜਾਣੀਝ ਆਖਾਣ ਵਖਾਣਾ॥
ਚਉਸੀ ਤੇ ਚਉਤਾਰ ਹੋਇ ਗੰਗਾ ਜਲ ਜਾਣਾ॥
ਖਾਸਾ ਮਲਮਲ ਸਿਰੀਸਾਫ ਤਨ ਸ੝ਖ ਮਨ ਭਾਣਾ॥
ਪੱਗ ਦ੝ਪੱਟਾ ਚੋਲਣਾ ਪਟਕਾ ਪਰਵਾਣਾ॥
ਆਪੇ ਆਪ ਵਰਤਦਾ ਗ੝ਰਮ੝ਖ ਰੰਗਮਾਣਾ ॥10॥

ਸ੝ਨਿਆਰਾ ਸੋਨਾ ਘੜੈ ਗਹਿਣੇ ਸਾਵਾਰੇ॥
ਪਿਪਲ ਵਤਰੇ ਵਾਲੀਆਂ ਤਾਨਉੜੇ ਤਾਰੇ॥
ਵੇਸਰ ਨਥ ਵਖਾਣੀਝ ਕੰਠ ਮਾਲਾ ਧਾਰੇ॥
ਟੀਕਤ ਮਣੀਆ ਮੋਤਿਸਰ ਗਜਰੇ ਪਾਸਾਰੇ॥
ਦ੝ਰ ਬ੝ਹਟਾ ਗੋਲ ਛਾਪ ਕਰ ਬਹ੝ ਪਰਕਾਰੇ॥
ਆਪੇ ਆਪ ਵਰਤਦਾ ਗ੝ਰਮ੝ਖ ਵੀਚਾਰੇ ॥11॥

ਗੰਨਾ ਕੋਹਲੂ ਪੀੜੀਝ ਰਸ ਦੇ ਦਰਸਾਲਾ॥
ਕੋਈ ਕਰੇ ਗ੝ੜ ਭੇਲੀਆਂ ਕੋ ਸ਼ਕਰ ਵਾਲਾ॥
ਕੋਈ ਖੰਡ ਸਵਾਰਦਾ ਮੱਖਣ ਮਾਸਾਲਾ॥
ਹੋਵੇ ਮਿਸਰੀ ਕਲੀਕੰਦ ਮਠਿਆਈ ਢਾਲਾ॥
ਖਾਵੈ ਰਾਜਾ ਰੰਕ ਕਰ ਰਸ ਭੋਗ ਸ੝ਖਾਲਾ॥
ਆਪੇ ਆਪ ਵਰਤਦਾ ਗ੝ਰਮ੝ਖ ਸ੝ਖਾਲਾ ॥12॥

ਗਾਂਈ ਰੰਗ ਬਰੰਗ ਬਹ੝ ਦ੝ਧ ਉਜੱਲ ਵਰਣਾ॥
ਦ੝ਧਹ੝ ਦਹੀ ਜਮਾਈਝ ਕਰ ਨਿਹਚਲ ਧਰਣਾ॥
ਦਹੀ ਵਿਲੋਇ ਅਲੋਈਝ ਛਾਹਿ ਮਖਣ ਕਰਣਾ॥
ਮੱਖਣਤਾਇ ਅਉਟਾਇਕੈ ਘਿਉ ਨਿਰਮਲ ਕਰਣਾ॥
ਹੋਮ ਜਗ ਨਈਵੇਦ ਕਰ ਸਭ ਕਾਰਜ ਸਰਣਾ॥
ਆਪੇ ਆਪ ਵਰਤਦਾ ਗ੝ਰਮ੝ਖ ਹੋਇ ਜਰਣਾ ॥13॥

ਪਲ ਘੜੀਆਂ ਮੂਰਤ ਪਹਿਰ ਥਿਤ ਵਾਰ ਗਣਾਝ॥
ਦੋਇ ਪਖ ਬਾਰਹ ਮਾਹ ਕਰ ਸੰਜੋਗ ਬਣਾਝ॥
ਛਿਅ ਵਰਤਾਈਆਂ ਬਹ੝ ਚੋਲਤ ਬਣਾਝ॥
ਸੂਰਜ ਇਕ ਵਰਤਦਾ ਲੋਕ ਵੇਦ ਅਲਾਝ॥
ਚਾਰ ਵਰਨ ਛਿਅ ਦਰਸ਼ਨਾ ਬਹ੝ ਪੰਥ ਚਲਾਝ॥
ਆਪੇ ਆਪ ਵਰਤਦਾ ਗ੝ਰਮ੝ਖ ਸਮਝਾਝ ॥14॥

ਇਕ ਪਾਣੀ ਇਕ ਧਰਤ ਹੈ ਬਹ੝ ਬਿਰਖ ਉਪਾਝ॥
ਅਫਲ ਸਫਲ ਪਰਕਾਰ ਬਹ੝ ਫਲ ਫ੝ਲ ਸ੝ਹਾਝ॥
ਬਹ੝ ਰੰਗ ਰਸ਼ ਸ੝ਵਾਸ਼ਨਾ ਪਰਕਿਰਤ ਸ੝ਭਾਝ॥
ਬੈਸੰਤਰ ਇਕ ਵਰਨ ਹੋਇ ਸਭ ਤਰਵਰ ਛਾਂਝ॥
ਗ੝ਪਤਾ ਪਰਗਟ ਹੋਇਕੈ ਭਸਮੰਤ ਕਰਾਝ॥
ਆਪੇ ਆਪ ਵਰਤਦਾ ਗ੝ਰਮ੝ਖ ਸ੝ਖ ਪਾਝ ॥15॥

ਚੰਦਨ ਵਾਸ ਵਣਾਸਪਤ ਸਭ ਚੰਦਨ ਹੋਵੈ॥
ਅਸ਼ਟਧਾਂਤ ਇਕ ਧਾਂਤ ਹੋਝ ਸੰਗ ਪਾਰਸ ਢੋਵੈ॥
ਨਦੀਆਂ ਨਾਲੇ ਵਾੜੇ ਮਿਲ ਗੰਗ ਗੰਗੋਵੈ॥
ਪਤਿਤ ਉਧਾਰਣ ਸਾਧ੝ ਸੰਗ ਪਾਪਾਂ ਮਲ ਧੋਵੈ॥
ਨਰਕ ਨਿਵਾਰ ਅਸੰਖ ਹੋਇ ਲਖ ਪਤਿਤ ਸੰਗੋਵੈ॥
ਆਪੇ ਆਪ ਵਰਤਦਾ ਗ੝ਰਮ੝ਖ ਆਲੋਵੈ ॥16॥

ਦੀਪਕ ਹੇਤ ਪਤੰਗ ਦਾ ਜਲ ਮੀਨ ਤਰੰਦਾ॥
ਮਿਰਗ ਨਾਦ ਵਿਸਮਾਦ ਹੈ ਭਵਰ ਕਵਲ ਵਸੰਦਾ॥
ਚੰਦ ਚਕੋਰ ਪਰੀਤ ਹੈ ਦੇਖ ਧਿਆਨ ਧਰੰਦਾ॥
ਚਕਵੀ ਸੂਰਜ ਹੇਤ ਹੈ ਸੰਜੋਗ ਬਣੰਦਾ॥
ਨਾਰ ਭਤਾਰ ਪਿਆਰ ਹੈ ਮਾਂ ਪ੝ਤ ਮਿਲੰਦਾ॥
ਆਪੇ ਆਪ ਵਰਤਦਾ ਗ੝ਰਮ੝ਖ ਪਰਚੰਦਾ ॥17॥

ਅੱਖੀਂ ਅੰਦਰ ਦੇਖਦਾ ਸਭ ਚੋਜ ਵਿਡਾਣਾ॥
ਕੰਨੀ ਸ੝ਣਦਾ ਸ੝ਰਤਿ ਕੰਨ ਅਖਾਣ ਵਖਾਣਾ॥
ਜੀਭੈ ਅੰਦਰ ਬੋਲਦਾ ਬਹ੝ ਸਾਧ ਲ੝ਭਾਣਾ॥
ਹੱਥੀਂ ਕਿਰਤ ਕਮਾਂਵਦਾ ਪਗ ਚਲੈ ਸ੝ਜਾਣਾ॥
ਦੇਹੀ ਅੰਦਰ ਇਕ ਮਨ ਇੰਦ੝ਰੀ ਪਰਵਾਣਾ॥
ਆਪੇ ਆਪ ਵਰਤਦਾ ਗ੝ਰਮ੝ਖ ਸ੝ਖ ਮਾਣਾ ॥18॥

ਪਵਣ ਗ੝ਰੂ ਗ੝ਰ ਸ਼ਬਦ ਹੈ ਰਾਗ ਨਾਦ ਵਿਚਾਰਾ॥
ਮਾਤ ਪਿਤਾ ਜਲ ਧਰਤ ਹੈ ਉਤਪਤ ਸੰਸਾਰਾ॥
ਦਾਈ ਦਾਇਆ ਰਾਤ ਦਿਉ ਵਰਤੇ ਵਰਤਾਰਾ॥
ਸ਼ਿਵ ਸ਼ਕਤੀ ਦਾ ਖੇਲ ਮੇਲ ਪਰਕਿਰਤ ਪਸਾਰਾ॥
ਪਾਰਬ੝ਰਹਮ ਪੂਰਨ ਬ੝ਰਹਮ ਘਟ ਚੰਦ੝ਰ ਅਕਾਰਾ॥
ਆਪੇ ਆਪ ਵਰਤਦਾ ਗ੝ਰਮ੝ਖ ਨਿਰਧਾਰਾ ॥19॥

ਫ੝ਲਾਂ ਅੰਦਰ ਵਾਸ੝ ਹੈ ਹੋਇ ਭਵਰ ਲ੝ਭਾਣਾ॥
ਅੰਬਾਂ ਅੰਦਰ ਰਸ ਧਰ ਕੋਇਲ ਰਸ ਮਾਣਾ॥
ਮੋਰ ਬੰਬੀਹਾ ਹੋਇਕੈ ਘਣ ਵਰਸ ਸਿਵਾਣਾ॥
ਖੀਰ ਨੀਰ ਸੰਜੋਗ ਕਰ ਕਲੀਕੰਦ ਵਖਾਣਾ॥
ਓਅੰਕਾਰ ਅਕਾਰ ਕਰ ਧੋਇ ਪਿੰਡ ਪਰਾਣਾ॥
ਆਪੇ ਆਪ ਵਰਤਦਾ ਗ੝ਰਮ੝ਖ ਪਰਵਾਣਾ ॥20॥2॥