ਨਾਨਕਸ਼ਾਹੀ ਕੈਲੰਡਰ `ਤੇ ਇੱਕ ਹੋਰ ਸ਼ੰਕਾ
ਸਿੱਖ ਧਰਮ ਦੇ ਬਾਨੀ ਗਰੂ ਨਾਨਕ ਜੀ ਦੇ ਨਾਮ ਨਾਲ ਜਾਣੇ ਜਾਂਦੇ ਸਿੱਖ ਧਰਮ ਦੇ ਵਿਲੱਖਣ ਕੈਲੰਡਰ ਉੱਪਰ ਇੱਕ ਹੋਰ ਸ਼ੰਕਾ ਕੀਤਾ ਗਿਆ ਹੈ, ਜਿਹੜਾ ਕਿ ਪੰਜਵੇਂ ਨਾਨਕ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਹੈ। ਪੰਥ ਪਰਵਾਣਤ ਕੈਲੰਡਰ ਦੇ ਮਤਾਬਕ ਇਹ ਦਿਹਾੜਾ ਹਰ ਸਾਲ ਸੀ. ਈ. ਕੈਲੰਡਰ ਦੇ ਜੂਨ ਮਹੀਨੇ ਦੀ 16 ਤਾਰੀਖ ਨੂੰ ਹੋਵੇਗਾ। ਪਰ ਬਾਬਿਆਂ ਨੂੰ ਇਹ ਮਨਜੂਰ ਨਹੀ ਹੈ ਕਿੳਂਕਿ ਇਸ ਨਾਲ ਉਨਹਾਂ ਦੀ ਦੱਸ-ਪੱਛ ਘੱਟਦੀ ਹੈ। ਜੇ ਸੰਗਤਾਂ ਨੂੰ ਇਹ ਪਤਾ ਹੋਵੇ ਕਿ ਗਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾਂ ਹਰ ਸਾਲ 16 ਜੂਨ ਨੂੰ ਹੀ ਮਨਾਉਣਾ ਹੈ ਜਾਂ ਗਰੂ ਗੋਬਿੰਦ ਸਿੰਘ ਜੀ ਦਾ ਪਰਕਾਸ਼ ਦਿਹਾੜਾਂ ਹਰ ਸਾਲ 5 ਜਨਵਰੀ ਨੂੰ ਹੀ ਮਨਾਉਣਾ ਹੈ ਤਾਂ ਬਿਪਰਵਾਦੀਆਂ ਨੂੰ ਕੋਣ ਤਾਰੀਖਾਂ ਪੱਛਣ ਜਾਵੇਗਾ! ਬਿਪਰਬਾਦੀਆਂ ਨੂੰ ਪਤਾ ਹੈ ਕਿ ਸੰਗਤਾਂ ਚੰਦ ਦੇ ਮਹੀਨੇ ਦਾ ਹਿਸਾਬ-ਕਿਤਾਬ ਨਹੀ ਕਰ ਸਕਦੀਆਂ। ਇਸ ਲਈ ਉਹ ਡੇਰੇਦਾਰਾਂ ਨੂੰ ਪੱਛ ਕੇ ਹੀ ਇਹ ਦਿਹਾੜੇ ਮਨਾਉਦੀਆਂ ਰਹਿਣ। ਪਾਠਕਾਂ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾ ਵੀ ਸ਼ਰੋਮਣੀ ਕਮੇਟੀ ਗਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੋਡੇ ਟੇਕ ਚੱਕੀ ਹੈ। ਸੰਸਾਰ ਦੀਆਂ ਜਾਗਰੂਕ ਕੌਮਾਂ ਨੇ ਆਪਣੀ ਵਿਲੱਖਣਤਾਂ ਨੂੰ ਕਾਇਮ ਰੱਖਣ ਲਈ ਆਪੋ ਆਪਣੇ ਕੈਲੰਡਰ ਬਣਾਝ ਹੋਝ ਹਨ। ਇਹ ਕੈਲੰਡਰ ਚੰਦ ਜਾਂ ਸੂਰਜ ਦੇ ਸਾਲ ਦੀ ਲੰਬਾਈ ਦੇ ਹਿਸਾਬ ਨਾਲ ਬਣੇ ਹੋਝ ਹਨ। ਭਾਰਤ ਵਿੱਚ ਵੀ ਇਹ ਦੋਵੇਂ ਕੈਲੰਡਰ ਲਾਗੂ ਹਨ। ਸਰਕਾਰੀ ਤੌਰ ਤੇ ਗਰਿਗੋਰੀਅਨ ਕੈਲੰਡਰ ਨੂੰ ਹੀ ਲਾਗੂ ਕੀਤਾ ਗਿਆ ਹੈ, ਪਰ ਸਮਾਜਿਕ ਕਾਰ-ਵਿਹਾਰ ਵਿੱਚ ਬਿਕਰਮੀ ਕੈਲੰਡਰ ਹੀ ਭਾਰੂ ਹੈ। ਰਾਜਾ ਬਿਕਰਮ ਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਕੈਲੰਡਰ ਚੰਦ ਦੇ ਹਿਸਾਬ-ਕਿਤਾਬ ਨਾਲ ਬਣਾਇਆ ਜਾਂਦਾ ਹੈ। ਬਿਕਰਮੀ ਕੈਲੰਡਰ ਦਾ ਹਰ ਮਹੀਨਾ ਉਤਰੀ ਭਾਰਤ ਵਿੱਚ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਅਤੇ ਦੱਖਣੀ ਭਾਰਤ ਵਿੱਚ ਮੱਸਿਆ ਤੋ ਮੱਸਿਆ ਤੱਕ ਹੰਦਾ ਹੈ। ਮਨੱਖੀ ਸਭਿਅਤਾ ਦੇ ਵਿਕਾਸ ਦੀ ਅਰੰਭਤਾ ਵੇਲੇ ਸ਼ਾਇਦ ਚੰਦ ਦੀ ਮਹੱਤਤਾ ਵਧੇਰੇ ਹੋਣ ਦਾ ਕਾਰਨ ਇਸ ਦੇ ਅਕਾਰ ਦਾ ਰੋਜ਼ਾਨਾ ਵੱਧਣਾਂ ਜਾਂ ਘੱਟਣਾਂ ਹੀ ਹੋਵੇਗਾ। ਕਿੳਕਿ ਇਸ ਨਾਲ ਸਮੇਂ ਦੀ ਗਿਣਤੀ-ਮਿਣਤੀ ਕਰਨੀ ਸੌਖੀ ਸੀ। ਜਿਵੇ-ਜਿਵੇ ਸਭਿਅਤਾ ਨੇ ਵਿਕਾਸ ਕੀਤਾ ਤਾਂ ਸਮੇਂ ਦੀ ਗਿਣਤੀ-ਮਿਣਤੀ ਅਤੇ ਵੰਡ ਕਰਨ ਦੇ ਵੀ ਨਵੇ ਸਾਧਨ ਹੋਂਦ ਵਿੱਚ ਆਉਂਦੇ ਗਝ। ਅੱਜ ਮੌਸਮੀ ਸੂਰਜੀ ਸਾਲ ਸਭ ਤੋ ਵੱਧ ਢਕਵਾਂ ਅਤੇ ਪਰਚੱਲਿਤ ਹੈ। ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪਰਾਪਤ ਗਰਿਗੋਰੀਅਨ ਕੈਲੰਡਰ ਨੂੰ ਮੌਸਮੀ ਸੂਰਜੀ ਸਾਲ ਨਾਲ ਸਹੀ ਰੱਖਣ ਲਈ 4 ਸਾਲ ਪਿਛੋ ਇੱਕ ਦਿਨ ਦਾ ਵਾਧਾ ਕੀਤਾ ਜਾਂਦਾ ਹੈ ਭਾਵ ਫਰਵਰੀ ਦੇ 29 ਦਿਨ। ਜਦੋ ਕਿ ਚੰਦ ਦਾ ਸਾਲ 354 ਦਿਨਾਂ ਦਾ ਹੰਦਾ ਹੈ। ਜੋ ਸੂਰਜੀ ਸਾਲ ਤੋਂ 11 ਦਿਨ ਘੱਟ ਹੂੰਦਾ ਹੈ। ਇਹ ਹੀ ਕਾਰਨ ਹੈ ਕਿ ਬਿਕਰਮੀ ਕੈਲੰਡਰ ਮੂਤਾਬਕ ਨਿਸ਼ਚਿਤ ਕੀਤੀ ਗਈ ਤਾਰੀਖ ਸੀ. ਈ ਮੂਤਾਬਕ ਆਉਣ ਦੀ ਬਜਾਝ ਹਰ ਸਾਲ ਅੱਗੜ-ਪਿਛੱੜ ਹੋ ਜਾਂਦੀ ਹੈ। ਬਿਕਰਮੀ ਕੈਲੰਡਰ ਨੂੰ ਸੂਰਜੀ ਕੈਲੰਡਰ ਦੇ ਬਰਾਬਰ ਕਰਨ ਲਈ ਹਰ ਤੀਜੇ ਜਾਂ ਚੌਥੇ ਸਾਲ ਇਸ ਵਿੱਚ ਇੱਕ ਮਹੀਨੇ ਦਾ ਵਾਧਾ ਕੀਤਾ ਜਾਂਦਾ ਹੈ ਭਾਵ ਸਾਲ ਦੇ 13 ਮਹੀਨੇ। ਇਸ ਸਾਲ ਇਕੋ ਹੀ ਨਾਮ ਦੇ 2 ਮਹੀਨੇ ਹੰਦੇਂ ਹਨ। ਇਸ ਤੇਰਵੇਂ ਮਹੀਨੇ ਨੂੰ ਲੌਂਦ ਜਾਂ ਮਲਮਾਸ ਕਿਹਾ ਜਾਂਦਾ ਹੈ ਅਤੇ ਇਸ ਨੂੰ ਮਾੜਾ ਗਿਣਿਆ ਜਾਂਦਾ ਹੈ। ਜਿਥੇ ਬਿਕਰਮੀ ਕੈਲੰਡਰ ਦਾ ਮੌਸਮੀ ਸਾਲ ਨਾਲ 70 ਸਾਲਾਂ ਵਿੱਚ ਹੀ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ ਉਥੇ ਗੈਰਿਗੋਰੀਅਨ ਕੈਲੰਡਰ ਦਾ 3300 ਸਾਲਾਂ ਪਿਛੋ ਇੱਕ ਦਿਨ ਦਾ ਫਰਕ ਪੈਂਦਾ ਹੈ। ਇਹ ਹੀ ਕਾਰਨ ਹੈ ਕਿ ਅੱਜ ਸਾਰੇ ਸੰਸਾਰ ਵਿੱਚ ਇਸ ਦੀ ਵਰਤੋ ਕੀਤੀ ਜਾਂਦੀ ਹੈ।
ਜਿਵੇ-ਜਿਵੇ ਸਿੱਖ ਧਰਮ ਦਾ ਫੈਲਾਅ ਅੰਤਰਰਾਸ਼ਟਰੀ ਪੱਧਰ ਤੇ ਹੰਦਾ ਗਿਆ ਤਾਂ ਬਿਕਰਮੀ ਕੈਲੰਡਰ ਨਾਲ ਭੰਬਲਭਸਾ ਵੱਧਦਾ ਗਿਆ। ਇਸ ਸਮੱਸਿਆ ਦੇ ਸਦੀਵੀ ਹੱਲ ਲਈ ਕਨੇਡਾ ਨਿਵਾਸੀ ਸ: ਪਾਲ ਸਿੰਘ ਪਰੇਵਾਲ ਵਲੋ ਕਈ ਸਾਲਾਂ ਦੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੀ ਗਈ 500 ਸਾਲਾ ਯੰਤਰੀ 1994 ਵਿੱਚ ਪਰਕਾਸ਼ਤ ਕਰਵਾਈ ਗਈ ਤਾਂ ਪੰਥ ਦੇ ਵਿਦਵਾਨਾਂ ਵਿੱਚ ਇਸ ਦੀ ਬਹਤ ਹੀ ਚਰਚਾ ਹੋਈ। ਬਿਕਰਮੀ ਕੈਲੰਡਰ ਮਤਾਬਕ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਨੂੰ ਜੋ ਹਰ ਸਾਲ ਬਦਲ ਜਾਦੀਆਂ ਸਨ, ਨੂੰ ਅੰਤਰਰਾਸ਼ਟਰੀ ਪੱਧਰ ਤੇ ਵਰਤੇ ਜਾਂਦੇ ਕੈਲੰਡਰ ਅਨੂਸਾਰ ਪੱਕੀਆਂ ਕਰਨ ਦੀ ਲੋੜ ਨੂੰ ਮੱਖ ਰੱਖਦੇ ਹੋਝ ਯਨੀਵਰਸਿਟੀਆਂ ਵਿੱਚ ਸੈਮੀਨਾਰ ਆਰੰਭ ਹੋ ਗਝ। ਵਿਦਵਾਨਾਂ ਦੀਆਂ ਵਿਚਾਰ ਗੋਸ਼ਟੀਆਂ ਵਿੱਚ ਤਿਆਰ ਹੋਝ ਕੈਲੰਡਰ ਦੇ ਖਰੜੇ ਨੂੰ ਸ਼ਰੋਮਣੀ ਗਰਦਵਾਰਾ ਪਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ 15 ਜਨਵਰੀ ਅਤੇ ਜਨਰਲ ਹਾਉਸ ਨੇ 16 ਮਾਰਚ, 1998 ਨੂੰ ਮਾਨਤਾ ਦਿੱਤੀ ਅਤੇ ਜਨਵਰੀ 1999 ਤੋਂ ਲਾਗੂ ਕਰਨ ਦਾ ਮਤਾ ਪਾਸ ਕਰ ਦਿੱਤਾ। ਕਿਉਕਿ ਬਾਬਿਆਂ ਨੂੰ ਇਹ ਮਨਜੂਰ ਨਹੀ ਸੀ ਇਸ ਲਈ ਇਸ ਨੂੰ ਲਾਗੂ ਨਹੀ ਕੀਤਾ ਜਾ ਸਕਿਆ।
ਸਾਧ ਬਾਬਿਆਂ ਦੀ ਯੂਨੀਅਨ (ਕਥਿਤ ਸੰਤ ਸਮਾਜ), ਜਿਸ ਦਾ ਮੱਕਸਦ ਹੀ ਕੌਮ ਨੂੰ ਭੰਬਲਭੂਸਿਆਂ ਵਿੱਚ ਪਾਉਣਾ ਹੈ, ਨੇ ਇਤਰਾਜ ਕੀਤਾ ਕਿ ਗਰਬਾਣੀ ਵਿੱਚ ਚੇਤ ਵਿਸਾਖ ਨਾਮ ਦੀ ਵਰਤੋ ਕੀਤੀ ਗਈ ਹੈ ਇਸ ਲਈ ਜਨਵਰੀ ਫਰਵਰੀ ਦੀ ਵਰਤੋ ਗਰਮਤਿ ਦੇ ਖਿਲਾਫ ਹੈ। ਆਰ. ਝਸ. ਝਸ. ਦੇ ਕਰਿੰਦਿਆਂ ਨੇ ਵੀ ਇਸ ਦਾ ਇਹ ਕਹਿ ਕਿ ਵਿਰੋਧ ਕੀਤਾ, ਕਿ ਇਸ ਨਾਲ ਸਿੱਖਾਂ ਅਤੇ ਹਿੰਦੂਆਂ ਦੀ ਅਖੌਤੀ ਝਕਤਾ ਭੰਗ ਹੋ ਜਾਵੇਗੀ। ਕਈ ਸਿੱਖ ਵਿਦਵਾਨਾਂ ਨੇ ਵੀ ਇਸ ਵਿੱਚ ਦਰਜ ਪੰਨਿਆਂ, ਮੱਸਿਆ ਅਤੇ ਸੰਗਰਾਂਦ ਆਦਿ ਤੇ ਇਤਰਾਜ ਕੀਤਾ ਸੀ। ਇੱਕ ਵੇਰ ਫੇਰ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਅਰੰਭ ਹੋ ਗਿਆ `ਤੇ ਅੰਤ ਵਿਚ-ਵਿਚਾਲੇ ਦਾ ਰਸਤਾ ਅਖਤਿਆਰ ਕਰਕੇ ਇਸ ਕੈਲੰਡਰ ਨੂੰ ਵਿਸਾਖੀ 2003 ਤੋਂ ਲਾਗੂ ਕਰ ਦਿੱਤਾ ਗਿਆ। ਵਿਦਵਾਨਾਂ ਵਲੋ ਕੀਤੇ ਗਝ ਪੰਨਿਆਂ–ਮੱਸਿਆ ਅਤੇ ਸੰਗਰਾਂਦ ਵਾਰੇ ਇਤਰਾਜ ਨੂੰ ਤਾਂ ਕੋਈ ਮਹੱਤਵ ਨਹੀ ਦਿੱਤਾ ਗਿਆ, ਪਰ ਸਾਧ ਬਾਬੇ ਗਰੂ ਨਾਨਕ ਜੀ ਦਾ ਪਰਕਾਸ਼ ਦਿਹਾੜਾ, ਹੋਲਾ- ਮਹੱਲਾ ਅਤੇ ਬੰਦੀ ਛੋੜ ਦਿਵਸ ਨੂੰ 2020 ਤੱਕ ਬਰਾਹਮਣੀ ਕੈਲੰਡਰ ਅਨੂਸਾਰ ਮਨਾਉਣ ਵਿੱਚ ਸਫਲ ਹੋ ਗਝ। ਇਸ ਮਤਾਬਿਕ ਹੋਲਾ ਮਹੱਲਾ 2007 ਵਿੱਚ 4 ਮਾਰਚ ਨੂੰ ਸੀ, 2008 ਵਿੱਚ 22 ਮਾਰਚ ਨੂੰ, 2009 ਵਿੱਚ 11 ਮਾਰਚ ਅਤੇ 2010 ਵਿੱਚ 1 ਮਾਰਚ ਨੂੰ ਆਵੇਗਾ ਜਦ ਕਿ ਨਾਨਕਸ਼ਾਹੀ ਕੈਲੰਡਰ ਮਤਾਬਕ ਹੋਲਾ ਮਹੱਲਾ ਹਰ ਸਾਲ 14 ਮਾਰਚ (1 ਚੇਤ) ਨੂੰ ਹੀ ਹੋਵੇਗਾ। ਗਰੂ ਨਾਨਕ ਜੀ ਦਾ ਪਰਕਾਸ਼ ਦਿਹਾੜਾ ਵੀ ਜੋ 14 ਅਪਰੈਲ (1 ਵੈਸਾਖ) ਦੀ ਵਜਾਝ 2020 ਤੱਕ ਕੱਤਕ ਦੀ ਪੰਨਿਆ ਨੂੰ ਹੀ ਮਨਾਇਆ ਜਾਣਾ ਹੈ। ਇਹ ਦਿਹਾੜਾ 2007 ਵਿੱਚ 24 ਨਵੰਬਰ, 2008 ਵਿੱਚ 13 ਨਵੰਬਰ ਅਤੇ 2009 ਵਿੱਚ 2 ਨਵੰਬਰ ਅਤੇ 2010 ਵਿੱਚ 21 ਨਵੰਬਰ ਨੂੰ ਮਨਾਇਆ ਜਾਵੇਗਾ।
ਨਾਨਕ ਸ਼ਾਹੀ ਕੈਲੰਡਰ ਮਤਾਬਕ ਗਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 24 ਨਵੰਬਰ ਨੂੰ ਹੀ ਆਵੇਗਾ। ਕਿਉਂਕਿ ਇਸ ਸਾਲ ਕੱਤਕ ਦੀ ਪੰਨਿਆ 24 ਨਵੰਬਰ ਨੂੰ ਆਉਂਦੀ ਹੈ ਇਸ ਲਈ ਗਰੂ ਨਾਨਕ ਜੀ ਦਾ ਪਰਕਾਸ਼ ਦਿਵਸ ਅਤੇ ਗਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ 24 ਨਵੰਬਰ (11 ਮੱਘਰ) ਦਿਨ ਸ਼ਨਿਚਰਵਾਰ ਨੂੰ ਇਕੱਠੇ ਹੀ ਆਉਦੇ ਹਨ। ਇਸ ਤੇ ਇਹ ਇਤਰਾਜ ਕੀਤਾ ਗਿਆ ਹੈ ਕਿ ਗਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅਤੇ ਗਰੂ ਨਾਨਕ ਜੀ ਦਾ ਪਰਕਾਸ਼ ਦਿਹਾੜਾਂ ਦੋਵੇ ਇਕੋ ਦਿਨ ਕਿਵੇ ਮਨਾਝ ਜਾ ਸਕਦੇ ਹਨ। ਪਰ ਇਤਰਾਜ ਕਰਨ ਵਾਲੇ ਇਹ ਭਲ ਗਝ ਕੇ 24 ਨਵੰਬਰ ਨੂੰ ਗਰੂ ਗੋਬਿੰਦ ਸਿੰਘ ਜੀ ਦਾ ਗਰਗੱਦੀ ਦਿਵਸ ਵੀ ਹੈ। ਜੇ ਇਸ ਨੂੰ ਮਨਾਇਆ ਜਾ ਸਕਦਾ ਹੈ ਤਾ ਗਰੂ ਨਾਨਾਕ ਜੀ ਦਾ ਪਰਕਾਸ਼ ਦਿਹਾੜਾ ਕਿਓ ਨਹੀ? ਇਸ ਇਤਰਾਜ ਨੂੰ ਮੰਨਦੇ ਹੋਝ ਸਰੋਮਣੀ ਕਮੇਟੀ ਵਲੋ ਗਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਨੂੰ ਬਦਲ ਦਿੱਤਾ ਗਿਆ ਹੈ। ਹਣ ਇਹ 15 ਦਸੰਬਰ (2 ਪੋਹ) ਨੂੰ ਮਨਾਇਆ ਜਾਵੇਗਾ। ਯਾਦ ਰਹੇ ਇਹ ਤਾਰੀਖ ਬਿਕਰਮੀ ਕੈਲੰਡਰ ਮਤਾਬਕ ਹੈ। ਸਦਕੇ ਜਾਈਝ ਸ਼ਰੋਮਣੀ ਕਮੇਟੀ ਦੇ ਮੈਬਰਾਂ ਦੇ, ਜੋ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਾਲੇ ਮਤੇ ਤੇ ਵੀ ਬਾਹਾਂ ਖੜੀਆਂ ਕਰਦੇ ਹਨ ਅਤੇ ਹਣ ਗਰਪਰਬਾਂ ਨੂੰ ਬਿਕਰਮੀ ਕੈਲੰਡਰ ਮਤਾਬਕ ਮਨਾਉਣ ਦੇ ਮਤੇ ਤੇ ਵੀ।
ਨਾਨਕਸਰ ਠਾਠ, ਕਲੇਰਾਂ ਵਿਖੇ ਸੰਤ ਸਮਾਜ ਵਲੋ ਬੰਦ ਕਮਰੇ `ਚ ਮੀਟਿੰਗ ਕਰਕੇ ਸਰੀ ਗਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਰਾਤਨ ਪਰੰਪਰਾਵਾਂ ਅਨਸਾਰ ਜੇਠ ਸਦੀ ਚੌਥ ਮਤਾਬਿਕ 18 ਜੂਨ ਨੂੰ ਮਨਾਉਣ ਦਾ ਦਾ ਫੈਸਲਾ ਕੀਤਾ ਗਿਆ ਹੈ, ਜਦੋ ਕਿ ਇਹ ਨਾਨਕਸ਼ਾਹੀ ਕੈਲੰਡਰ ਮਤਾਬਿਕ 16 ਜੂਨ (2 ਹਾੜ) ਨੂੰ ਮਨਾਇਆ ਜਾਣਾ ਹੈ। ਬਾਬਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਸੰਗਤਾਂ ਨੂੰ ਇਹ ਜਾਣਕਾਰੀ ਦਿਓ ਕਿ ਜੇ ਗਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਰਾਤਨ ਪਰੰਪਰਾਵਾਂ ਅਨਸਾਰ ਜੇਠ ਸਦੀ ਚੌਥ ਨੂੰ ਹੀ ਮਨਾਉਣਾ ਹੈ ਤਾਂ ਇਹ 20 ਮਈ (6 ਜੇਠ) ਨੂੰ ਕਿਉਂ ਨਹੀ ਮਨਾਇਆ ਜਾ ਰਿਹਾ? ਜੇਠ ਸਦੀ ਚੌਥ ਇਸ ਸਾਲ 20 ਮਈ ਨੂੰ ਵੀ ਆ ਰਹੀ ਹੈ। 2008 ਵਿੱਚ ਇਹ ਜੇਠ ਸਦੀ ਚੌਥ 7 ਜੂਨ ਨੂੰ ਹੋਵੇਗੀ ਅਤੇ 2009 ਵਿੱਚ 27 ਮਈ ਨੂੰ। ਬਾਬਿਆ ਨੂੰ ਸ਼ਾਇਦ ਇਹ ਜਾਣਕੇ ਹੈਰਾਨੀ ਹੋਵੈ ਕੇ 2010 ਵਿੱਚ ਇਹ ਜੇਠ ਸਦੀ ਚੌਥ 16 ਜੂਨ ਨੂੰ ਹੋਵੇਗੀ ਅਤੇ ਇਹ 16 ਜੂਨ ਹੀ ਨਾਨਕ ਸ਼ਾਹੀ ਕੈਲੰਡਰ ਵਿੱਚ ਗਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੱਕੀ ਤਰੀਖ ਹੈ ਅਤੇ ਇਸੇ ਤਰੀਕ ਨੂੰ ਹੀ ਸਿੱਖ ਪੰਥ ਵਲੋ ਇਹ ਦਿਹਾੜਾ ਮਨਾਇਆ ਜਾਂਦਾ ਰਹੇਗਾ। ਸਿੱਖ ਪੰਥ ਨੂੰ ਸਿੱਖੀ ਭੇਖ ਵਿੱਚ ਵਿਚਰ ਰਹੇ ਇਨਹਾਂ ਅਖੌਤੀ ਪਰਚਾਰਕਾਂ ਦੀਆਂ ਲੂਬੜ ਚਾਲਾਂ ਤੋ ਵੀ ਸਚੇਤ ਹੋਣ ਦੀ ਲੋੜ ਹੈ।