Darpan 773
SikhToTheMAX Hukamnama June 29, 2007 SriGranth
| |
ਰਾਗ ਸੂਹੀ ਮਹਲਾ 4 ਛੰਤ ਘਰ 1 ੴ ਸਤਿਗਰ ਪਰਸਾਦਿ ॥ ਸਤਿਗਰ ਪਰਖ ਮਿਲਾਇ ਅਵਗਣ ਵਿਕਣਾ ਗਣ ਰਵਾ ਬਲਿ ਰਾਮ ਜੀਉ ॥ ਹਰਿ ਹਰਿ ਨਾਮ ਧਿਆਇ ਗਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥ ਗਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥ ਹਉਮੈ ਰੋਗ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥ ਕਾਇਆ ਸੇਜ ਗਰ ਸਬਦਿ ਸਖਾਲੀ ਗਿਆਨ ਤਤਿ ਕਰਿ ਭੋਗੋ ॥ ਅਨਦਿਨ ਸਖਿ ਮਾਣੇ ਨਿਤ ਰਲੀਆ ਨਾਨਕ ਧਰਿ ਸੰਜੋਗੋ ॥1॥ ਸਤ ਸੰਤੋਖ ਕਰਿ ਭਾਉ ਕੜਮ ਕੜਮਾਈ ਆਇਆ ਬਲਿ ਰਾਮ ਜੀਉ ॥ ਸੰਤ ਜਨਾ ਕਰਿ ਮੇਲ ਗਰਬਾਣੀ ਗਾਵਾਈਆ ਬਲਿ ਰਾਮ ਜੀਉ ॥ ਬਾਣੀ ਗਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥ ਗਇਆ ਕਰੋਧ ਮਮਤਾ ਤਨਿ ਨਾਠੀ ਪਾਖੰਡ ਭਰਮ ਗਵਾਇਆ ॥ ਹਉਮੈ ਪੀਰ ਗਈ ਸਖ ਪਾਇਆ ਆਰੋਗਤ ਭਝ ਸਰੀਰਾ ॥ ਗਰ ਪਰਸਾਦੀ ਬਰਹਮ ਪਛਾਤਾ ਨਾਨਕ ਗਣੀ ਗਹੀਰਾ ॥2॥ ਮਨਮਖਿ ਵਿਛੜੀ ਦੂਰਿ ਮਹਲ ਨ ਪਾਝ ਬਲਿ ਗਈ ਬਲਿ ਰਾਮ ਜੀਉ ॥ ਅੰਤਰਿ ਮਮਤਾ ਕੂਰਿ ਕੂੜ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥ ਕੂੜ ਕਪਟ ਕਮਾਵੈ ਮਹਾ ਦਖ ਪਾਵੈ ਵਿਣ ਸਤਿਗਰ ਮਗ ਨ ਪਾਇਆ ॥ ਉਝੜ ਪੰਥਿ ਭਰਮੈ ਗਾਵਾਰੀ ਖਿਨ ਖਿਨ ਧਕੇ ਖਾਇਆ ॥ ਆਪੇ ਦਇਆ ਕਰੇ ਪਰਭ ਦਾਤਾ ਸਤਿਗਰ ਪਰਖ ਮਿਲਾਝ ॥ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਜਿ ਸਭਾਝ ॥3॥ ਆਇਆ ਲਗਨ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥ ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥ ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸਣੇ ਘਰਿ ਆਝ ॥ ਗਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਝ ॥ ਵਰ ਪਾਇਆ ਪਰਖ ਅਗੰਮ ਅਗੋਚਰ ਸਦ ਨਵਤਨ ਬਾਲ ਸਖਾਈ ॥ ਨਾਨਕ ਕਿਰਪਾ ਕਰਿ ਕੈ ਮੇਲੇ ਵਿਛੜਿ ਕਦੇ ਨ ਜਾਈ ॥4॥1॥ | |
raag soohee mehalaa 4 shha(n)th ghar 1 ik oa(n)kaar sathigur prasaadh || sathigur purakh milaae avagan vikanaa gun ravaa bal raam jeeo || har har naam dhhiaae gurabaanee nith nith chavaa bal raam jeeo || gurabaanee sadh meet(h)ee laagee paap vikaar gavaaeiaa || houmai rog gaeiaa bho bhaagaa sehajae sehaj milaaeiaa || kaaeiaa saej gur sabadh sukhaalee giaan thath kar bhogo || anadhin sukh maanae nith raleeaa naanak dhhur sa(n)jogo ||1|| sath sa(n)thokh kar bhaao kurram kurramaaee aaeiaa bal raam jeeo || sa(n)th janaa kar mael gurabaanee gaavaaeeaa bal raam jeeo || baanee gur gaaee param gath paaee pa(n)ch milae sohaaeiaa || gaeiaa karodhh mamathaa than naat(h)ee paakha(n)dd bharam gavaaeiaa || houmai peer gee sukh paaeiaa aarogath bheae sareeraa || gur parasaadhee breham pashhaathaa naanak gunee geheeraa ||2|| manamukh vishhurree dhoor mehal n paaeae bal gee bal raam jeeo || a(n)thar mamathaa koor koorr vihaajhae koorr lee bal raam jeeo || koorr kapatt kamaavai mehaa dhukh paavai vin sathigur mag n paaeiaa || oujharr pa(n)thh bhramai gaavaaree khin khin dhhakae khaaeiaa || aapae dhaeiaa karae prabh dhaathaa sathigur purakh milaaeae || janam janam kae vishhurrae jan maelae naanak sehaj subhaaeae ||3|| aaeiaa lagan ganaae hiradhai dhhan oumaaheeaa bal raam jeeo || pa(n)ddith paadhhae aan pathee behi vaachaaeeaa bal raam jeeo || pathee vaachaaee man vajee vadhhaaee jab saajan sunae ghar aaeae || gunee giaanee behi mathaa pakaaeiaa faerae thath dhivaaeae || var paaeiaa purakh aga(n)m agochar sadh navathan baal sakhaaee || naanak kirapaa kar kai maelae vishhurr kadhae n jaaee ||4||1|| | |
Raag Soohee, Fourth Mehla, Chhant, First House: One Universal Creator God. By The Grace Of The True Guru: If only I could meet the True Guru, the Primal Being. Discarding my faults and sins, I would chant the Lord's Glorious Praises. I meditate on the Naam, the Name of the Lord, Har, Har. Continuously, continually, I chant the Word of the Guru's Bani. Gurbani always seems so sweet; I have eradicated the sins from within. The disease of egotism is gone, fear has left, and I am absorbed in celestial peace. Through the Word of the Guru's Shabad, the bed of my body has become cozy and beautiful, and I enjoy the essence of spiritual wisdom. Night and day, I continually enjoy peace and pleasure. O Nanak, this is my pre-ordained destiny. ||1|| The soul-bride is lovingly embellished with truth and contentment; her Father, the Guru, has come to engage her in marriage to her Husband Lord. Joining with the humble Saints, I sing Gurbani. Singing the Guru's Bani, I have obtained the supreme status; meeting with the Saints, the self-elect, I am blessed and adorned. Anger and attachment have left my body and run away; I have eradicated hypocrisy and doubt. The pain of egotism is gone, and I have found peace; my body has become healthy and free of disease. By Guru's Grace, O Nanak, I have realized God, the ocean of virtue. ||2|| The self-willed manmukh is separated, far away from God; she does not obtain the Mansion of His Presence, and she burns. Egotism and falsehood are deep within her; deluded by falsehood, she deals only in falsehood. Practicing fraud and falsehood, she suffers terrible pain; without the True Guru, she does not find the way. The foolish soul-bride wanders along dismal pathways; each and every moment, she is bumped and pushed. God, the Great Giver, shows His Mercy, and leads her to meet the True Guru, the Primal Being. Those beings who have been separated for countless incarnations, O Nanak, are reunited with the Lord, with intuitive ease. ||3|| Calculating the most auspicious moment, the Lord comes into the bride's home; her heart is filled with ecstasy. The Pandits and astrologers have come, to sit and consult the almanacs. They have consulted the almanacs, and the bride's mind vibrates with bliss, when she hears that her Friend is coming into the home of her heart. The virtuous and wise men sat down and decided to perform the marriage immediately. She has found her Husband, the Inaccessible, Unfathomable Primal Lord, who is forever young; He is her Best Friend from her earliest childhood. O Nanak, he has mercifully united the bride with Himself. She shall never be separated again. ||4||1|| | |
ਪਦਅਰਥ: ਵਿਕਣਾ—ਵੇਚਦਿਆਂ, ਦੂਰ ਕਰਦਿਆਂ। ਰਵਾ—ਰਵਾਂ, ਮੈਂ ਯਾਦ ਕਰਾਂ। ਬਲਿ—ਸਦਕੇ। ਰਾਮ ਜੀਉ—ਹੇ ਰਾਮ ਜੀ! ਚਵਾ—ਚਵਾਂ, ਮੈਂ ਉਚਾਰਦਾ ਰਹਾਂ। ਸਦ—ਸਦਾ। ਸਹਜੇ ਸਹਜਿ—ਸਹਜਿ ਹੀ ਸਹਜਿ, ਸਦਾ ਆਤਮਕ ਅਡੋਲਤਾ ਵਿਚ। ਕਾਇਮ—ਸਰੀਰ। ਸਬਦਿ—ਸ਼ਬਦ ਦੀ ਬਰਕਤਿ ਨਾਲ। ਸਖਾਲੀ—ਸੌਖੀ। ਗਿਆਨ—ਆਤਮਕ ਜੀਵਨ ਦੀ ਸੂਝ। ਤਤਿ—ਤੱਤ ਵਿਚ। ਗਿਆਨ ਤਤਿ—ਆਤਮਕ ਜੀਵਨ ਦੀ ਸੂਝ ਦੇ ਮੂਲ—ਪਰਭੂ ਵਿਚ (ਜੜ ਕੇ)। ਕਰਿ—ਕਰੇ, ਕਰਦੀ ਹੈ। ਕਰਿ ਭੋਗੋ—ਮਿਲਾਪ ਦਾ ਸਖ ਮਾਣਦੀ ਹੈ। ਅਨਦਿਨ—{अनढ़दिनां} ਹਰ ਰੋਜ਼, ਹਰ ਵੇਲੇ। ਸਖਿ—ਸਖ ਵਿਚ। ਧਰਿ—ਧਰ ਦਰਗਾਹ ਤੋਂ। ਸੰਜੋਗੋ—ਮਿਲਾਪ।੧। ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਮੈਨੂੰ ਗਰੂ-ਪਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗਣ ਯਾਦ ਕਰਾਂ, ਅਤੇ (ਇਹਨਾਂ ਗਣਾਂ ਦੇ ਵੱਟੇ) ਔਗਣ ਵੇਚ ਦਿਆਂ (ਦੂਰ ਕਰ ਦਿਆਂ)। ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗਰੂ ਦੀ ਬਾਣੀ ਉਚਾਰਾਂ। ਜਿਸ ਜੀਵ-ਇਸਤਰੀ ਨੂੰ ਗਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ, ਉਹ (ਆਪਣੇ ਅੰਦਰੋਂ) ਪਾਪ ਵਿਕਾਰ ਦੂਰ ਕਰ ਲੈਂਦੀ ਹੈ, ਉਸ ਦਾ ਹਉਮੈ ਦਾ ਰੋਗ ਮੱਕ ਜਾਂਦਾ ਹੈ, ਹਰੇਕ ਕਿਸਮ ਦਾ ਡਰ-ਸਹਿਮ ਭੱਜ ਜਾਂਦਾ ਹੈ, ਉਹ ਸਦਾ ਸਦਾ ਹੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ। ਗਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਸੇਜ ਸਖ ਨਾਲ ਭਰਪੂਰ ਹੋ ਜਾਂਦੀ ਹੈ (ਸਖ ਦਾ ਘਰ ਬਣ ਜਾਂਦੀ ਹੈ), ਆਤਮਕ ਜੀਵਨ ਦੀ ਸੂਝ ਦੇ ਮੂਲ-ਪਰਭੂ ਵਿਚ ਜੜ ਕੇ ਉਹ ਪਰਭੂ ਦੇ ਮਿਲਾਪ ਦਾ ਸਖ ਮਾਣਦੀ ਹੈ। ਹੇ ਨਾਨਕ! ਧਰ ਦਰਗਾਹ ਤੋਂ ਜਿਸ ਦੇ ਭਾਗਾਂ ਵਿਚ ਸੰਜੋਗ ਲਿਖਿਆ ਹੰਦਾ ਹੈ, ਉਹ ਹਰ ਵੇਲੇ ਆਨੰਦ ਵਿਚ ਟਿਕੀ ਰਹਿ ਕੇ ਸਦਾ (ਪਰਭੂ-ਮਿਲਾਪ ਦਾ) ਸਖ ਮਾਣਦੀ ਹੈ।੧। ਪਦਅਰਥ: ਸਤ—ਦਾਨ, ਸੇਵਾ। ਕਰਿ—ਕਰ, ਪੈਦਾ ਕਰ ਕੇ। ਭਾਉ—ਪਰੇਮ। ਕੜਮ—ਜੀਵ—ਇਸਤਰੀ ਨੂੰ ਪਰਭੂ—ਪਤੀ ਨਾਲ ਮਿਲਾਣ ਵਾਲਾ ਵਿਚੋਲਾ, ਗਰੂ। ਕੜਮਾਈ—ਜੀਵ—ਇਸਤਰੀ ਦਾ ਪਰਭੂ—ਪਤੀ ਨਾਲ ਮਿਲਾਪ ਕਰਨ ਲਈ। ਕਰਿ ਮੇਲ—ਇਕੱਠ ਕਰ ਕੇ, ਸਾਧ—ਸੰਗਤਿ ਇਕੱਤਰ ਕਰ ਕੇ। ਪਰਮ ਗਤਿ—ਸਭ ਤੋਂ ਉੱਚੀ ਆਤਮਕ ਅਵਸਥਾ। ਪੰਚ—ਗਿਆਨ—ਇੰਦਰੇ। ਸੋਹਾਇਆ—(ਹਿਰਦਾ—ਥਾਂ) ਸੋਹਣਾ ਬਣ ਗਿਆ। ਤਨਿ—ਸਰੀਰ ਵਿਚ। ਨਾਠੀ—ਨੱਸ ਗਈ। ਪੀਰ—ਪੀੜ। ਆਰੋਗਤ—ਨਿਰੋਆ, ਅਰੋਗ। ਪਰਸਾਦੀ—ਕਿਰਪਾ ਨਾਲ। ਬਰਹਮ ਪਛਾਤਾ—ਪਰਮਾਤਮਾ ਨਾਲ ਸਾਂਝ ਬਣਾ ਲਈ। ਗਣੀ—ਗਣਾਂ ਦਾ ਖ਼ਜ਼ਾਨਾ। ਗਹੀਰਾ—ਡੂੰਘੇ ਜਿਗਰੇ ਵਾਲਾ।੨। ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਜਿਸ ਜੀਵ-ਇਸਤਰੀ ਨੂੰ) ਪਰਭੂ-ਪਤੀ ਨਾਲ ਮਿਲਾਣ ਵਾਸਤੇ ਵਿਚੋਲਾ-ਗਰੂ ਆ ਕੇ ਮਿਲ ਪਿਆ (ਉਸ ਦੇ ਹਿਰਦੇ ਵਿਚ) ਸੇਵਾ ਸੰਤੋਖ ਪਰੇਮ ਆਦਿਕ ਗਣ ਪੈਦਾ ਕਰ ਕੇ, ਸਾਧਸੰਗਤਿ ਦਾ (ਉਸ ਨਾਲ) ਮੇਲ ਕਰ ਕੇ ਗਰੂ ਨੇ (ਉਸ ਨੂੰ) ਸਿਫ਼ਤਿ-ਸਾਲਾਹ ਦੀ ਬਾਣੀ ਗਾਵਣ ਦੀ ਪਰੇਰਨਾ ਕੀਤੀ। ਜਦੋਂ ਜੀਵ-ਇਸਤਰੀ ਨੇ ਗਰੂ ਦੀ ਉਚਾਰੀ ਹੋਈ ਪਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗਾਣੀ ਸ਼ਰੂ ਕੀਤੀ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਪਰਾਪਤ ਕਰ ਲਈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਪਰਭੂ ਦੀ ਸਿਫ਼ਤਿ-ਸਾਲਾਹ ਕਰਨ ਵਿਚ) ਮਿਲ ਬੈਠੇ, ਤੇ ਸੋਹਣੇ ਲੱਗਣ ਲੱਗ ਪਝ। ਉਸ ਦੇ ਅੰਦਰੋਂ ਕਰੋਧ ਦੂਰ ਹੋ ਗਿਆ, ਉਸ ਦੇ ਸਰੀਰ ਵਿਚ ਵੱਸਦੀ ਮਮਤਾ ਨੱਸ ਗਈ, ਉਸ ਦਾ ਪਖੰਡ ਦੂਰ ਹੋ ਗਿਆ, ਭਟਕਣਾ ਦੂਰ ਹੋ ਗਈ। (ਉਸ ਦੇ ਅੰਦਰੋਂ) ਹਉਮੈ ਦੀ ਪੀੜ ਚਲੀ ਗਈ, ਉਸ ਦਾ ਸਾਰਾ ਸਰੀਰ ਨਿਰੋਆ ਹੋ ਗਿਆ, ਤੇ ਉਸ ਨੂੰ ਆਤਮਕ ਆਨੰਦ ਪਰਾਪਤ ਹੋ ਗਿਆ। ਹੇ ਨਾਨਕ! ਗਰੂ ਦੀ ਕਿਰਪਾ ਨਾਲ ਉਸ ਜੀਵ-ਇਸਤਰੀ ਨੇ ਗਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ।੨। ਪਦਅਰਥ: ਮਨਮਖਿ—ਆਪਣੇ ਮਨ ਦੇ ਪਿੱਛੇ ਤਰਨ ਵਾਲੀ ਜੀਵ—ਇਸਤਰੀ। ਮਹਲ—ਪਰਭੂ ਦੀ ਹਜ਼ੂਰੀ। ਬਲਿ ਗਈ—(ਤਰਿਸ਼ਨਾ ਦੀ ਅੱਗ ਵਿਚ) ਸੜ ਜਾਂਦੀ ਹੈ। ਕੂਰਿ ਮਮਤਾ—ਕੂੜੀ ਮਮਤਾ। ਵਿਹਾਝੇ—ਵਣਜਦੀ ਹੈ, ਖ਼ਰੀਦਦੀ ਹੈ। ਕੂੜਿ ਲਈ—ਕੂੜ ਨੇ ਉਸ ਨੂੰ ਗਰਸ ਲਿਆ ਹੈ। ਕਪਟ—ਠੱਗੀ। ਮਗ—(ਸਹੀ ਜੀਵਨ ਦਾ) ਰਸਤਾ। ਉਝੜ ਪੰਥਿ—ਉਜਾੜ ਦੇ ਰਸਤੇ ਉਤੇ। ਭਰਮੈ—ਭਟਕਦੀ ਫਿਰਦੀ ਹੈ। ਗਾਵਾਰੀ—ਮੂਰਖ ਜੀਵ—ਇਸਤਰੀ। ਆਪੇ—ਆਪ ਹੀ। ਸਤਿਗਰ ਪਰਖ—ਸਮਰੱਥ ਗਰੂ। ਸਹਜਿ—ਆਤਮਕ ਅਡੋਲਤਾ ਵਿਚ। ਸਭਾਝ—ਸਭਾਇ, ਪਰੇਮ ਵਿਚ।੩। ਅਰਥ: ਆਪਣੇ ਮਨ ਦੇ ਪਿੱਛੇ ਤਰਨ ਵਾਲੀ ਜੀਵ-ਇਸਤਰੀ ਪਰਭੂ-ਪਤੀ ਨਾਲੋਂ ਵਿਛੜੀ ਰਹਿੰਦੀ ਹੈ, (ਉਸ ਦੇ ਚਰਨਾਂ ਤੋਂ) ਦੂਰ ਰਹਿੰਦੀ ਹੈ, ਉਸ ਦੀ ਹਜ਼ੂਰੀ ਪਰਾਪਤ ਨਹੀਂ ਕਰ ਸਕਦੀ, (ਤਰਿਸ਼ਨਾ ਦੀ ਅੱਗ ਵਿਚ) ਸੜੀ ਰਹਿੰਦੀ ਹੈ। ਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ, ਉਹ ਸਦਾ ਨਾਸਵੰਤ ਮਾਇਆ ਹੀ ਇਕੱਠੀ ਕਰਦੀ ਹੈ, ਮਾਇਆ ਉਸ ਨੂੰ ਸਦਾ ਗਰਸੀ ਰੱਖਦੀ ਹੈ। ਉਹ ਜੀਵ-ਇਸਤਰੀ (ਮਾਇਆ ਦੀ ਖ਼ਾਤਰ ਸਦਾ) ਝੂਠ ਠੱਗੀ (ਆਦਿਕ ਦੀ) ਕਾਰ ਕਰਦੀ ਹੈ, ਬੜਾ ਦੱਖ ਸਹਾਰਦੀ ਰਹਿੰਦੀ ਹੈ, ਗਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਨਹੀਂ ਲੱਭਦਾ। ਉਹ ਮੂਰਖ ਜੀਵ-ਇਸਤਰੀ ਉਜਾੜ ਦੇ ਰਸਤੇ ਵਿਚ (ਜਿਥੇ ਕਾਮਾਦਿਕ ਲਟੇਰੇ ਲੱਟ ਲੈਂਦੇ ਹਨ) ਭਟਕਦੀ ਫਿਰਦੀ ਹੈ, ਤੇ ਹਰ ਵੇਲੇ ਧੱਕੇ ਖਾਂਦੀ ਹੈ। ਹੇ ਨਾਨਕ! ਜਿਨਹਾਂ ਮਨੱਖਾਂ ਉਤੇ ਦਾਤਾਰ ਪਰਭੂ ਆਪ ਹੀ ਦਇਆ ਕਰਦਾ ਹੈ, ਉਹਨਾਂ ਨੂੰ ਸਮਰੱਥ ਗਰੂ ਮਿਲਾ ਦੇਂਦਾ ਹੈ, ਗਰੂ ਉਹਨਾਂ ਅਨੇਕਾਂ ਜਨਮਾਂ ਦੇ ਵਿਛੜੇ ਹੋਇਆਂ ਨੂੰ ਆਤਮਕ ਅਡੋਲਤਾ ਵਿਚ ਪਰੇਮ ਵਿਚ ਟਿਕਾ ਕੇ ਪਰਭੂ ਨਾਲ ਮਿਲਾ ਦੇਂਦਾ ਹੈ।੩। ਪਦਅਰਥ: ਲਗਨ ਗਣਾਇ—ਸਾਹਾ ਸਧਾ ਕੇ, ਮਹੂਰਤ ਕਢਾ ਕੇ। ਹਿਰਦੈ—ਹਿਰਦੇ ਵਿਚ। ਧਨ—ਜੀਵ—ਇਸਤਰੀ। ਓਮਾਹੀਆ—ਚਾਉ ਨਾਲ ਭਰ ਜਾਂਦੀ ਹੈ। ਆਣਿ—ਲਿਆ ਕੇ। ਪਤੀ—ਪੱਤਰੀ। ਬਹਿ—ਬੈਠ ਕੇ। ਵਾਚਾਈਆ—ਪੜਹਾਈ, ਸੋਧੀ, ਮਹੂਰਤ ਸੋਧਿਆ। ਮਨਿ—ਮਨ ਵਿਚ। ਵਜੀ ਵਧਾਈ—ਖ਼ਸ਼ੀ ਪੈਦਾ ਹੋਈ। ਘਰਿ—ਘਰ ਵਿਚ, ਹਿਰਦੇ—ਘਰ ਵਿਚ। ਮਤਾ ਪਕਾਇਆ—ਸਲਾਹ ਕੀਤੀ। ਫੇਰੇ—ਲਾਵਾਂ। ਤਤ—ਤਰਤ। ਅਗੰਮ—ਅਪਹੰਚ। ਅਗੋਚਰ—ਜਿਸ ਤਕ ਗਿਆਨ—ਇੰਦਰਿਆਂ ਦੀ ਪਹੰਚ ਨਾਹ ਹੋ ਸਕੇ {ਅ—ਗੋ—ਚਰ। ਗੋ—ਗਿਆਨ—ਇੰਦਰੇ}। ਸਦ—ਸਦਾ। ਨਵਤਨ—ਨਵਾਂ। ਬਾਲ ਸਖਾਈ—ਬਚਪਨ ਤੋਂ ਹੀ ਮਿੱਤਰ।੪। ਅਰਥ: (ਜਿਵੇਂ ਜਦੋਂ ਲਾੜਾ) ਮਹੂਰਤ ਕਢਾ ਕੇ (ਜੰਞ ਲੈ ਕੇ) ਆਉਂਦਾ ਹੈ (ਤਾਂ,) ਇਸਤਰੀ ਆਪਣੇ ਹਿਰਦੇ ਵਿਚ ਖ਼ਸ਼ ਹੰਦੀ ਹੈ, ਪਾਂਧੇ ਪੰਡਿਤ ਪੱਤਰੀ ਲਿਆ ਕੇ ਬੈਠ ਕੇ (ਫੇਰੇ ਦੇਣ ਦਾ ਵੇਲਾ) ਵਿਚਾਰਦੇ ਹਨ। (ਪਾਂਧੇ ਪੰਡਿਤ) ਪੱਤਰੀ ਵਿਚਾਰਦੇ ਹਨ (ਉਧਰ) ਜਦੋਂ (ਵਿਆਹ ਵਾਲੀ ਕੰਨਿਆ) ਸੱਜਣ ਘਰ ਵਿਚ ਆਝ ਸਣਦੀ ਹੈ, ਤਾਂ ਉਸ ਦੇ ਮਨ ਵਿਚ ਖ਼ਸ਼ੀ ਦੀ ਲਹਿਰ ਚੱਲ ਪੈਂਦੀ ਹੈ, ਗਣਵਾਨ ਬੈਠ ਕੇ ਫ਼ੈਸਲਾ ਕਰਦੇ ਹਨ, ਤੇ, ਤਰਤ ਫੇਰੇ ਦੇ ਦੇਂਦੇ ਹਨ (ਤਿਵੇਂ, ਗਰੂ ਦੀ ਕਿਰਪਾ ਨਾਲ ਪਰਭੂ ਜੀਵ-ਇਸਤਰੀ ਦੇ ਅੰਦਰ ਪਰਗਟ ਹੰਦਾ ਹੈ, ਜੀਵ-ਇਸਤਰੀ ਦੇ ਹਿਰਦੇ ਵਿਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ। ਗਰਮਖ ਬਾਣੀ ਦੇ ਰਸੀਝ ਸਾਧ ਸੰਗਤਿ ਵਿਚ ਮਿਲ ਕੇ ਗਰੂ ਦੀ ਬਾਣੀ ਪੜਹਦੇ ਵਿਚਾਰਦੇ ਹਨ। ਜਿਉਂ ਜਿਉਂ ਗਰਬਾਣੀ ਵਿਚਾਰਦੇ ਹਨ, ਜੀਵ-ਇਸਤਰੀ ਦੇ ਹਿਰਦੇ-ਘਰ ਵਿਚ ਸੱਜਣ-ਪਰਭੂ ਦਾ ਪਰਕਾਸ਼ ਹੰਦਾ ਹੈ, ਉਸ ਦੇ ਮਨ ਵਿਚ ਆਨੰਦ ਦੇ, ਮਾਨੋ, ਵਾਜੇ ਵੱਜਦੇ ਹਨ। ਗਰਮਖ ਸਤਸੰਗੀ ਜੀਵ-ਇਸਤਰੀ ਦਾ ਪਰਭੂ-ਪਤੀ ਨਾਲ ਮਿਲਾਪ ਕਰਾ ਦੇਂਦੇ ਹਨ)। ਹੇ ਨਾਨਕ! ਜੀਵ-ਇਸਤਰੀ ਨੂੰ ਖਸਮ-ਪਰਭੂ ਮਿਲ ਪੈਂਦਾ ਹੈ ਜੋ (ਸਾਧਾਰਨ ਉੱਦਮ ਨਾਲ) ਅਪਹੰਚ ਹੈ, ਜਿਸ ਤਕ ਗਿਆਨ-ਇੰਦਰਿਆਂ ਦੀ ਪਹੰਚ ਨਹੀਂ ਹੋ ਸਕਦੀ, ਜੋ ਸਦਾ ਨਵੇਂ ਪਿਆਰ ਵਾਲਾ ਹੈ, ਜੋ ਬਚਪਨ ਤੋਂ ਹੀ ਮਿੱਤਰ ਚਲਾ ਆਉਂਦਾ ਹੈ। ਜਿਸ ਜੀਵ-ਇਸਤਰੀ ਨੂੰ ਉਹ ਪਰਭੂ ਕਿਰਪਾ ਕਰ ਕੇ ਆਪਣੇ ਨਾਲ ਮਿਲਾਂਦਾ ਹੈ, ਉਹ ਮੜ ਕਦੇ ਉਸ ਤੋਂ ਨਹੀਂ ਵਿਛੜਦੀ।੪।੧। |