Darpan 673
ਪਦਅਰਥ: ਜਿਹ ਕਰਣੀ—ਜਿਸ ਕਰਤੂਤ ਨਾਲ। ਹੋਵਹਿ—ਤੂੰ ਹੋਵੇਂਗਾ। ਰੀਤਿ—ਮਰਯਾਦਾ, ਚਾਲ। ਸਾਕਤ—ਪਰਮਾਤਮਾ ਨਾਲੋਂ ਟੱਟਾ ਹੋਇਆ ਮਨੱਖ। ਪੂਜਾ—ਆਦਰ—ਸਤਕਾਰ। ਬਿਪਰੀਤਿ—ਉਲਟੀ ਚਾਲ।੧।
ਭੂਲੋ—ਕਰਾਹੇ ਪਿਆ ਰਿਹਾ। ਅਵਰੈ—(ਪਰਮਾਤਮਾ ਤੋਂ ਬਿਨਾ) ਹੋਰ ਵਿਚ। ਹੀਤ—ਹਿਤ, ਮੋਹ। ਹਰਿਚੰਦਉਰੀ—ਹਰਿ—ਚੰਦ—ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਹਵਾਈ ਕਿਲਹਾ। ਬਨ ਹਰ ਪਾਤ—ਜੰਗਲ ਦੇ ਹਰੇ ਪੱਤੇ। ਰੇ—ਹੇ ਭਾਈ! ਬੀਤ—ਵਿਤ, ਪਾਇਆਂ।੧।ਰਹਾਉ।
ਦੇਹ ਕਉ—ਸਰੀਰ ਨੂੰ। ਗਰਧਭ—ਖੋਤਾ। ਭਸਮ—ਸਆਹ, ਮਿੱਟੀ। ਸੰਗੀਤਿ—ਨਾਲ। ਸੰਗਿ—ਨਾਲ। ਰਚ—ਪਿਆਰ। ਬਿਖੈ—ਵਿਸ਼ੇ। ਠਗਉਰੀ—ਠਗ—ਮੂਰੀ, ਠਗਬੂਟੀ।੨।
ਭਲੇ ਸੰਜੋਗੀ—ਭਲੇ ਸੰਜੋਗਾਂ ਨਾਲ (ਮਿਲਦੇ ਹਨ)। ਜਗ—ਜਗਤ, ਸੰਸਾਰ। ਪਨੀਤ—ਪਵਿਤਰ। ਜਾਤ ਅਕਾਰਥ—ਵਿਅਰਥ ਜਾ ਰਿਹਾ ਹੈ। ਕਾਚ—ਕੱਚ। ਬਾਦਰੈ—ਬਦਲੇ ਵਿਚ, ਵੱਟੇ ਵਿਚ। ਜੀਤ—ਜਿੱਤਿਆ ਜਾ ਰਿਹਾ ਹੈ।੩।
ਕਿਲਵਿਖ—ਪਾਪ। ਗਰਿ—ਗਰੂ ਨੇ। ਅੰਜਨ—ਸਰਮਾ। ਗਿਆਨ—ਆਤਮਕ ਜੀਵਨ ਦੀ ਸੂਝ। ਨੇਤਰ—ਅੱਖਾਂ। ਸਾਧ ਸੰਗਿ—ਗਰੂ ਦੀ ਸੰਗਤਿ ਵਿਚ। ਤੇ—ਤੋਂ, ਵਿਚੋਂ। ਨਿਕਸਿਓ—ਨਿਕਲ ਗਿਆ।੪।
ਅਰਥ: ਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ। ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ।੧।ਰਹਾਉ।
ਹੇ ਭਾਈ! ਜਿਨਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ। ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟੱਟੇ ਹੋਝ ਮਨੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗਰਹਣ ਕੀਤੀ ਹੋਈ ਹੈ।੧।
ਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਝ ਕਰੀਝ (ਇਹੀ ਹਾਲ ਤੇਰਾ ਹੈ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ।੨।
ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ। (ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ।੩।
ਹੇ ਨਾਨਕ! (ਆਖ-ਹੇ ਭਾਈ!) ਜਿਸ ਮਨੱਖ ਦੀਆਂ ਅੱਖਾਂ ਵਿਚ ਗਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਝ। ਸੰਗਤਿ ਵਿਚ ਟਿਕ ਕੇ ਉਹ ਮਨੱਖ ਇਹਨਾਂ ਦੱਖਾਂ-ਪਾਪਾਂ ਤੋਂ ਬਚ ਨਿਕਲਿਆ, ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ।੪।੯।