Darpan 867

From SikhiWiki
Jump to navigationJump to search

SikhToTheMAX   Hukamnama September 30, 2007   SriGranth
SearchGB    Audio    Punjabi   
from SGGS Page 867    SriGuruGranth    Link

ਗੋਂਡ ਮਹਲਾ ੫ ॥

ਭਵ ਸਾਗਰ ਬੋਹਿਥ ਹਰਿ ਚਰਣ ॥ ਸਿਮਰਤ ਨਾਮ੝ ਨਾਹੀ ਫਿਰਿ ਮਰਣ ॥ ਹਰਿ ਗ੝ਣ ਰਮਤ ਨਾਹੀ ਜਮ ਪੰਥ ॥ ਮਹਾ ਬੀਚਾਰ ਪੰਚ ਦੂਤਹ ਮੰਥ ॥੧॥

ਤਉ ਸਰਣਾਈ ਪੂਰਨ ਨਾਥ ॥ ਜੰਤ ਅਪਨੇ ਕਉ ਦੀਜਹਿ ਹਾਥ ॥੧॥ ਰਹਾਉ ॥

ਸਿਮ੝ਰਿਤਿ ਸਾਸਤ੝ਰ ਬੇਦ ਪ੝ਰਾਣ ॥ ਪਾਰਬ੝ਰਹਮ ਕਾ ਕਰਹਿ ਵਖਿਆਣ ॥ ਜੋਗੀ ਜਤੀ ਬੈਸਨੋ ਰਾਮਦਾਸ ॥ ਮਿਤਿ ਨਾਹੀ ਬ੝ਰਹਮ ਅਬਿਨਾਸ ॥੨॥

ਕਰਣ ਪਲਾਹ ਕਰਹਿ ਸਿਵ ਦੇਵ ॥ ਤਿਲ੝ ਨਹੀ ਬੂਝਹਿ ਅਲਖ ਅਭੇਵ ॥ ਪ੝ਰੇਮ ਭਗਤਿ ਜਿਸ੝ ਆਪੇ ਦੇਇ ॥ ਜਗ ਮਹਿ ਵਿਰਲੇ ਕੇਈ ਕੇਇ ॥੩॥

ਮੋਹਿ ਨਿਰਗ੝ਣ ਗ੝ਣ੝ ਕਿਛਹੂ ਨਾਹਿ ॥ ਸਰਬ ਨਿਧਾਨ ਤੇਰੀ ਦ੝ਰਿਸਟੀ ਮਾਹਿ ॥ ਨਾਨਕ੝ ਦੀਨ੝ ਜਾਚੈ ਤੇਰੀ ਸੇਵ ॥ ਕਰਿ ਕਿਰਪਾ ਦੀਜੈ ਗ੝ਰਦੇਵ ॥੪॥੧੫॥੧੭॥


go(n)add mehalaa 5 ||

bhav saagar bohithh har charan || simarath naam naahee fir maran || har gun ramath naahee jam pa(n)thh || mehaa beechaar pa(n)ch dhootheh ma(n)thh ||1||

tho saranaaee pooran naathh || ja(n)th apanae ko dheejehi haathh ||1|| rehaao ||

simrith saasathr baedh puraan || paarabreham kaa karehi vakhiaan || jogee jathee baisano raamadhaas || mith naahee breham abinaas ||2||

karan palaah karehi siv dhaev || thil nehee boojhehi alakh abhaev || praem bhagath jis aapae dhaee || jag mehi viralae kaeee kaee ||3||

mohi niragun gun kishhehoo naahi || sarab nidhhaan thaeree dhrisattee maahi || naanak dheen jaachai thaeree saev || kar kirapaa dheejai guradhaev ||4||15||17||


Gond, Fifth Mehla:

The Lord's Feet are the boat to cross over the terrifying world-ocean. Meditating in remembrance on the Naam, the Name of the Lord, he does not die again. Chanting the Glorious Praises of the Lord, he does not have to walk on the Path of Death. Contemplating the Supreme Lord, the five demons are conquered. ||1||

I have entered Your Sanctuary, O Perfect Lord and Master. Please give Your hand to Your creatures. ||1||Pause||

The Simritees, Shaastras, Vedas and Puraanas expound upon the Supreme Lord God. The Yogis, celibates, Vaishnavs and followers of Ram Das cannot find the limits of the Eternal Lord God. ||2||

Shiva and the gods lament and moan, but they do not understand even a tiny bit of the unseen and unknown Lord. One whom the Lord Himself blesses with loving devotional worship, is very rare in this world. ||3||

I am worthless, with absolutely no virtue at all; all treasures are in Your Glance of Grace. Nanak, the meek, desires only to serve You. Please be merciful, and grant him this blessing, O Divine Guru. ||4||15||17||


ਪਦਅਰਥ: ਭਵ—ਸੰਸਾਰ। ਸਾਗਰ—ਸਮ੝ੰਦਰ। ਬੋਹਿਥ—ਜਹਾਜ਼। ਸਿਮਰਤ—ਸਿਮਰਦਿਆਂ। ਮਰਣ—ਮੌਤ, ਆਤਮਕ ਮੌਤ। ਰਮਤ—ਜਪਦਿਆਂ। ਪੰਥ—ਰਸਤਾ। ਮਹਾ ਬੀਚਾਰ—(ਪ੝ਰਭੂ ਦੇ ਗ੝ਣਾਂ ਦਾ) ਵਿਚਾਰ ਜੋ ਹੋਰ ਸਭ ਵਿਚਾਰਾਂ ਨਾਲੋਂ ਉੱਤਮ ਹੈ। ਮੰਥ—ਨਾਸ ਕਰਨ ਵਾਲਾ।੧।

ਤਉ—ਤੇਰੀ। ਨਾਥ—ਹੇ ਨਾਥ! ਦੀਜਹਿ—ਦਿੱਤੇ ਜਾਣੇ ਚਾਹੀਦੇ ਹਨ {ਬਹ੝-ਵਚਨ}।੧।ਰਹਾਉ।

ਕਰਹਿ—ਕਰਦੇ ਹਨ। ਰਾਮਦਾਸ—(ਦੱਖਣ ਵਿਚ) ਬੈਰਾਗੀਆਂ ਦੀ ਇਕ ਸੰਪ੝ਰਦਾਇ ਜੋ ਨ੝ਰਿਤਕਾਰੀ ਕਰਦੇ ਹਨ। ਮਿਤਿ—ਅੰਦਾਜ਼ਾ, ਅੰਤ।੨।

ਕਰਣ ਪਲਾਹ—{करूणा पढ़रलाप} ਤਰਲੇ, ਕੀਰਨੇ। ਅਲਖ—ਜਿਸ ਦਾ ਸਹੀ ਸਰੂਪ ਸਮਝ ਵਿਚ ਨਹੀਂ ਆ ਸਕਦਾ। ਅਭੇਵ—ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਤਿਲ੝—ਰਤਾ ਭਰ ਭੀ। ਦੇਇ—ਦੇਂਦਾ ਹੈ। ਕੇਈ ਕੇਇ—ਵਿਰਲੇ ਵਿਰਲੇ।੩।

ਮੋਹਿ ਨਿਰਗ੝ਣ—ਮੈਂ ਗ੝ਣ—ਹੀਣ ਵਿਚ। ਸਰਬ ਨਿਧਾਨ—ਸਾਰੇ ਖ਼ਜ਼ਾਨੇ। ਦ੝ਰਿਸਟੀ—ਨਜ਼ਰ, ਨਿਗਾਹ। ਨਾਨਕ੝ ਜਾਚੈ—ਨਾਨਕ ਮੰਗਦਾ ਹੈ {ਨਾਨਕ—ਹੇ ਨਾਨਕ!}। ਗ੝ਰਦੇਵ—ਹੇ ਸਭ ਤੋਂ ਵੱਡੇ ਦੇਵ!।੪।

ਅਰਥ: ਹੇ ਸਾਰੇ ਗ੝ਣਾਂ ਨਾਲ ਭਰਪੂਰ ਖਸਮ-ਪ੝ਰਭੂ! ਮੈਂ ਤੇਰੀ ਸਰਨ ਆਇਆ ਹਾਂ। (ਮੈਨੂੰ) ਆਪਣੇ ਪੈਦਾ ਕੀਤੇ ਗਰੀਬ ਸੇਵਕ ਨੂੰ ਕਿਰਪਾ ਕਰ ਕੇ ਆਪਣੇ ਹੱਥ ਫੜਾ।੧।ਰਹਾਉ।

ਹੇ ਭਾਈ! ਪਰਮਾਤਮਾ ਦੇ ਚਰਨ ਸੰਸਾਰ-ਸਮ੝ੰਦਰ ਤੋਂ ਪਾਰ ਲੰਘਣ ਵਾਸਤੇ ਜਹਾਜ਼ ਹਨ। ਪਰਮਾਤਮਾ ਦਾ ਨਾਮ ਸਿਮਰਦਿਆਂ ਮ੝ੜ ਮ੝ੜ (ਆਤਮਕ) ਮੌਤ ਨਹੀਂ ਹ੝ੰਦੀ। ਪ੝ਰਭੂ ਦੇ ਗ੝ਣ ਗਾਂਦਿਆਂ ਜਮਾਂ ਦਾ ਰਸਤਾ ਨਹੀਂ ਫੜਨਾ ਪੈਂਦਾ। (ਪਰਮਾਤਮਾ ਦੇ ਗ੝ਣਾਂ ਦੀ) ਵਿਚਾਰ ਜੋ ਹੋਰ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ (ਕਾਮਾਦਿਕ) ਪੰਜ ਵੈਰੀਆਂ ਦਾ ਨਾਸ ਕਰ ਦੇਂਦੀ ਹੈ।੧।

ਹੇ ਭਾਈ! ਸਿਮ੝ਰਿਤੀਆਂ, ਸ਼ਾਸਤਰ, ਵੇਦ, ਪ੝ਰਾਣ (ਆਦਿਕ ਸਾਰੇ ਧਰਮ-ਪ੝ਸਤਕ) ਪਰਮਾਤਮਾ ਦੇ ਗ੝ਣਾਂ ਦਾ ਬਿਆਨ ਕਰਦੇ ਹਨ। ਜੋਗੀ ਜਤੀ, ਵੈਸ਼ਨਵ ਸਾਧੂ, (ਨਿਰਤ-ਕਾਰੀ ਕਰਨ ਵਾਲੇ) ਬੈਰਾਗੀ ਭਗਤ ਭੀ ਪ੝ਰਭੂ ਦੇ ਗ੝ਣਾਂ ਦਾ ਵਿਚਾਰ ਕਰਦੇ ਹਨ, ਪਰ ਉਸ ਅਬਿਨਾਸੀ ਪ੝ਰਭੂ ਦਾ ਕੋਈ ਭੀ ਅੰਤ ਨਹੀਂ ਪਾ ਸਕਦਾ।੨।

ਹੇ ਭਾਈ! ਸ਼ਿਵ ਜੀ ਅਤੇ ਹੋਰ ਅਨੇਕਾਂ ਦੇਵਤੇ (ਉਸ ਪ੝ਰਭੂ ਦਾ ਅੰਤ ਲੱਭਣ ਵਾਸਤੇ) ਤਰਲੇ ਲੈਂਦੇ ਹਨ, ਪਰ ਉਸ ਦੇ ਸਰੂਪ ਨੂੰ ਰਤਾ ਭਰ ਭੀ ਨਹੀਂ ਸਮਝ ਸਕਦੇ। ਉਸ ਪ੝ਰਭੂ ਦਾ ਸਰੂਪ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੝ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ।੩।

ਹੇ ਪ੝ਰਭੂ! (ਮੈਂ ਤਾਂ ਹਾਂ ਨਾ-ਚੀਜ਼। ਭਲਾ ਮੈਂ ਤੇਰਾ ਅੰਤ ਕਿਵੇਂ ਪਾ ਸਕਾਂ?) ਮੈਂ ਗ੝ਣ-ਹੀਣ ਵਿਚ ਕੋਈ ਭੀ ਗ੝ਣ ਨਹੀਂ ਹੈ। (ਹਾਂ,) ਤੇਰੀ ਮੇਹਰ ਦੀ ਨਿਗਾਹ ਵਿਚ ਸਾਰੇ ਖ਼ਜ਼ਾਨੇ ਹਨ (ਜਿਸ ਉਤੇ ਨਜ਼ਰ ਕਰਦਾ ਹੈਂ, ਉਸ ਨੂੰ ਪ੝ਰਾਪਤ ਹੋ ਜਾਂਦੇ ਹਨ)। ਹੇ ਸਭ ਤੋਂ ਵੱਡੇ ਦੇਵ! (ਤੇਰਾ ਦਾਸ) ਗਰੀਬ ਨਾਨਕ (ਤੈਥੋਂ) ਤੇਰੀ ਭਗਤੀ ਮੰਗਦਾ ਹੈ। ਮੇਹਰ ਕਰ ਕੇ ਇਹ ਖ਼ੈਰ ਪਾ।੪।੧੫।੧੭।