Darpan 829-4

From SikhiWiki
Jump to navigationJump to search

SikhToTheMAX   Hukamnama August 30, 2007   SriGranth
SearchGB    Audio    Punjabi   
from SGGS Page 829    SriGuruGranth    Link

ਰਾਗ੝ ਬਿਲਾਵਲ੝ ਮਹਲਾ ੫ ਦ੝ਪਦੇ ਘਰ੝ ੯

ੴ ਸਤਿਗ੝ਰ ਪ੝ਰਸਾਦਿ ॥

ਆਪਹਿ ਮੇਲਿ ਲਝ ॥ ਜਬ ਤੇ ਸਰਨਿ ਤ੝ਮਾਰੀ ਆਝ ਤਬ ਤੇ ਦੋਖ ਗਝ ॥੧॥ ਰਹਾਉ ॥

ਤਜਿ ਅਭਿਮਾਨ੝ ਅਰ੝ ਚਿੰਤ ਬਿਰਾਨੀ ਸਾਧਹ ਸਰਨ ਪਝ ॥ ਜਪਿ ਜਪਿ ਨਾਮ੝ ਤ੝ਮ੝ਹ੝ਹਾਰੋ ਪ੝ਰੀਤਮ ਤਨ ਤੇ ਰੋਗ ਖਝ ॥੧॥

ਮਹਾ ਮ੝ਗਧ ਅਜਾਨ ਅਗਿਆਨੀ ਰਾਖੇ ਧਾਰਿ ਦਝ ॥ ਕਹ੝ ਨਾਨਕ ਗ੝ਰ੝ ਪੂਰਾ ਭੇਟਿਓ ਆਵਨ ਜਾਨ ਰਹੇ ॥੨॥੧॥੧੨੬॥

raag bilaaval mehalaa 5 dhupadhae ghar 9

ik oa(n)kaar sathigur prasaadh ||

aapehi mael leae || jab thae saran thumaaree aaeae thab thae dhokh geae ||1|| rehaao ||

thaj abhimaan ar chi(n)th biraanee saadhheh saran peae || jap jap naam thumhaaro preetham than thae rog kheae ||1||

mehaa mugadhh ajaan agiaanee raakhae dhhaar dheae || kahu naanak gur pooraa bhaettiou aavan jaan rehae ||2||1||126||

Raag Bilaaval, Fifth Mehla, Du-Paday, Ninth House:

One Universal Creator God. By The Grace Of The True Guru:

He Himself merges us with Himself. When I came to Your Sanctuary, my sins vanished. ||1||Pause||

Renouncing egotistical pride and other anxieties, I have sought the Sanctuary of the Holy Saints. Chanting, meditating on Your Name, O my Beloved, disease is eradicated from my body. ||1||

Even utterly foolish, ignorant and thoughtless persons have been saved by the Kind Lord. Says Nanak, I have met the Perfect Guru; my comings and goings have ended. ||2||1||126||

ਪਦਅਰਥ: ਆਪਹਿ—ਆਪਿ ਹੀ {ਕ੝ਰਿਆ ਵਿਸ਼ੇਸ਼ਣ 'ਹਿ' ਹੀ ਦੇ ਕਾਰਨ ਲਫ਼ਜ਼ 'ਆਪਿ' ਦੀ 'ਿ' ਉੱਡ ਜਾਂਦੀ ਹੈ}। ਤੇ—ਤੋਂ। ਦੋਖ—ਝਬ ਵਿਕਾਰ।੧।ਰਹਾਉ।

ਅਰ੝—ਅਤੇ। ਤਜਿ—ਤਿਆਗ ਕੇ। ਚਿੰਤ ਬਿਰਾਨੀ—ਬਿਗਾਨੀ ਆਸ ਦਾ ਖ਼ਿਆਲ। ਸਾਧਹ—ਸੰਤ ਜਨਾਂ ਦੀ। ਜਪਿ—ਜਪਿ ਕੇ। ਪ੝ਰੀਤਮ—ਹੇ ਪ੝ਰੀਤਮ! ਖਝ—ਨਾਸ ਹੋ ਗਝ ਹਨ।੧।

ਮ੝ਗਧ—ਮੂਰਖ। ਦਝ—ਦਇਆ। ਧਾਰਿ—ਧਾਰ ਕੇ, ਕਰ ਕੇ। ਭੇਟਿਓ—ਮਿਲਿਆ। ਰਹੇ—ਮ੝ੱਕ ਗਝ।੨।

ਅਰਥ: ਹੇ ਪ੝ਰਭੂ! ਜਦੋਂ ਤੋਂ (ਜਿਹੜੇ ਮਨ੝ੱਖ) ਤੇਰੀ ਸਰਨ ਆਉਂਦੇ ਹਨ, ਤਦੋਂ ਤੋਂ (ਉਹਨਾਂ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ, ਕਿਉਂਕਿ ਤੂੰ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈਂ।੧।ਰਹਾਉ।

(ਹੇ ਪ੝ਰਭੂ! ਜਿਨ੝ਹਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਉਹ ਮਨ੝ੱਖ) ਅਹੰਕਾਰ ਛੱਡ ਕੇ ਅਤੇ ਬਿਗਾਨੀ ਆਸ ਦਾ ਖ਼ਿਆਲ ਛੱਡ ਕੇ ਸੰਤ ਜਨਾਂ ਦੀ ਸਰਨ ਆ ਪੈਂਦੇ ਹਨ, ਅਤੇ, ਹੇ ਪ੝ਰੀਤਮ! ਸਦਾ ਤੇਰਾ ਨਾਮ ਜਪ ਜਪ ਕੇ ਉਹਨਾਂ ਦੇ ਸਰੀਰ ਵਿਚੋਂ ਸਾਰੇ ਰੋਗ ਨਾਸ ਹੋ ਜਾਂਦੇ ਹਨ।੧।

(ਹੇ ਪ੝ਰਭੂ! ਜੇਹੜੇ ਮਨ੝ੱਖ ਤੇਰੀ ਕਿਰਪਾ ਨਾਲ ਸੰਤ ਜਨਾਂ ਦੀ ਸ਼ਰਨੀ ਪੈਂਦੇ ਹਨ, ਉਹਨਾਂ) ਵੱਡੇ ਵੱਡੇ ਮੂਰਖਾਂ ਅੰਞਾਣਾਂ ਅਤੇ ਅਗਿਆਨੀਆਂ ਨੂੰ ਭੀ ਤੂੰ ਦਇਆ ਕਰ ਕੇ (ਵਿਕਾਰਾਂ ਰੋਗਾਂ ਤੋਂ) ਬਚਾ ਲੈਂਦਾ ਹੈਂ। ਹੇ ਨਾਨਕ! ਆਖ-(ਹੇ ਭਾਈ! ਜਿਨ੝ਹਾਂ ਮਨ੝ੱਖਾਂ ਨੂੰ) ਪੂਰਾ ਗ੝ਰੂ ਮਿਲ ਪੈਂਦਾ ਹੈ, (ਉਹਨਾਂ ਦੇ) ਜਨਮ ਮਰਨ ਦੇ ਗੇੜ ਮ੝ੱਕ ਜਾਂਦੇ ਹਨ।੨।੧।੧੨੬।

ਨੋਟ: ਨਵੇਂ ਸੰਗ੝ਰਹ ਦਾ ਇਹ ਪਹਿਲਾ ਸ਼ਬਦ ਹੈ।