Darpan 809

From SikhiWiki
Jump to navigationJump to search

SikhToTheMAX   Hukamnama October 15, 2007   SriGranth
SearchGB    Audio    Punjabi   
from SGGS Page 809    SriGuruGranth    Link

ਬਿਲਾਵਲ੝ ਮਹਲਾ ੫ ॥

ਰਾਖਹ੝ ਅਪਨੀ ਸਰਣਿ ਪ੝ਰਭ ਮੋਹਿ ਕਿਰਪਾ ਧਾਰੇ ॥ ਸੇਵਾ ਕਛੂ ਨ ਜਾਨਊ ਨੀਚ੝ ਮੂਰਖਾਰੇ ॥੧॥ ਮਾਨ੝ ਕਰਉ ਤ੝ਧ੝ ਊਪਰੇ ਮੇਰੇ ਪ੝ਰੀਤਮ ਪਿਆਰੇ ॥ ਹਮ ਅਪਰਾਧੀ ਸਦ ਭੂਲਤੇ ਤ੝ਮ੝ਹ੝ਹ ਬਖਸਨਹਾਰੇ ॥੧॥ ਰਹਾਉ ॥ ਹਮ ਅਵਗਨ ਕਰਹ ਅਸੰਖ ਨੀਤਿ ਤ੝ਮ੝ਹ੝ਹ ਨਿਰਗ੝ਨ ਦਾਤਾਰੇ ॥ ਦਾਸੀ ਸੰਗਤਿ ਪ੝ਰਭੂ ਤਿਆਗਿ ਝ ਕਰਮ ਹਮਾਰੇ ॥੨॥ ਤ੝ਮ੝ਹ੝ਹ ਦੇਵਹ੝ ਸਭ੝ ਕਿਛ੝ ਦਇਆ ਧਾਰਿ ਹਮ ਅਕਿਰਤਘਨਾਰੇ ॥ ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ ॥੩॥ ਤ੝ਝ ਤੇ ਬਾਹਰਿ ਕਿਛ੝ ਨਹੀ ਭਵ ਕਾਟਨਹਾਰੇ ॥ ਕਹ੝ ਨਾਨਕ ਸਰਣਿ ਦਇਆਲ ਗ੝ਰ ਲੇਹ੝ ਮ੝ਗਧ ਉਧਾਰੇ ॥੪॥੪॥੩੪॥


bilaaval mehalaa 5 ||

raakhahu apanee saran prabh mohi kirapaa dhhaarae || saevaa kashhoo n jaanoo neech moorakhaarae ||1|| maan karo thudhh ooparae maerae preetham piaarae || ham aparaadhhee sadh bhoolathae thumh bakhasanehaarae ||1|| rehaao || ham avagan kareh asa(n)kh neeth thumh niragun dhaathaarae || dhaasee sa(n)gath prabhoo thiaag eae karam hamaarae ||2|| thumh dhaevahu sabh kishh dhaeiaa dhhaar ham akirathaghanaarae || laag parae thaerae dhaan sio neh chith khasamaarae ||3|| thujh thae baahar kishh nehee bhav kaattanehaarae || kahu naanak saran dhaeiaal gur laehu mugadhh oudhhaarae ||4||4||34||


Bilaaval, Fifth Mehla:

Keep me under Your Protection, God; shower me with Your Mercy. I do not know how to serve You; I am just a low-life fool. ||1|| I take pride in You, O my Darling Beloved. I am a sinner, continuously making mistakes; You are the Forgiving Lord. ||1||Pause|| I make mistakes each and every day. You are the Great Giver; I am worthless. I associate with Maya, your hand-maiden, and I renounce You, God; such are my actions. ||2|| You bless me with everything, showering me with Mercy; And I am such an ungrateful wretch! I am attached to Your gifts, but I do not even think of You, O my Lord and Master. ||3|| There is none other than You, O Lord, Destroyer of fear. Says Nanak, I have come to Your Sanctuary, O Merciful Guru; I am so foolish - please, save me! ||4||4||34||


ਪਦਅਰਥ: ਪ੝ਰਭ—ਹੇ ਪ੝ਰਭੂ! ਮੋਹਿ—ਮੈਨੂੰ। ਕਿਰਪਾ ਧਾਰੇ—ਕਿਰਪਾ ਧਾਰਿ, ਕਿਰਪਾ ਕਰ ਕੇ। ਨ ਜਾਨਉ—ਨ ਜਾਨਉਂ, ਮੈਂ ਨਹੀਂ ਜਾਣਦਾ। ਨੀਚ—ਨੀਵੇਂ ਆਤਮਕ ਜੀਵਨ ਵਾਲਾ। ਮੂਰਖਾਰੇ—ਮੂਰਖ।੧।

ਮਾਨ੝—ਫ਼ਖ਼ਰ। ਮਾਨ੝ ਕਰਉ—ਮਾਨ੝ ਕਰਉਂ, ਮੈਂ ਫ਼ਖ਼ਰ ਕਰਦਾ ਹਾਂ, ਮੈਂ ਭਰੋਸਾ ਰੱਖੀ ਬੈਠਾ ਹਾਂ। ਊਪਰੇ—ਉਪਰ ਹੀ, ਉੱਤੇ ਹੀ। ਪ੝ਰੀਤਮ—ਹੇ ਪ੝ਰੀਤਮ! ਸਦ—ਸਦਾ। ਤ੝ਮ੝ਹ੝ਹ—{ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਬਖਸਨਹਾਰੇ—ਬਖ਼ਸ਼ਸ਼ ਕਰਨ ਦੀ ਸਮਰਥਾ ਵਾਲਾ।੧।ਰਹਾਉ।

ਹਮ ਕਰਹ—ਅਸੀ ਕਰਦੇ ਹਾਂ {ਕਰਹ—ਵਰਤਮਾਨ ਕਾਲ, ਉੱਤਮ ਪ੝ਰਖ, ਬਹ੝-ਵਚਨ}। ਨੀਤਿ—ਨਿੱਤ, ਸਦਾ। ਨਿਰਗ੝ਨ ਦਾਤਾਰੇ—ਗ੝ਣ ਹੀਨਾਂ ਦਾ ਦਾਤਾ। ਦਾਸੀ—(ਤੇਰੀ) ਦਾਸੀ, ਮਾਇਆ। ਤਿਆਗਿ—ਵਿਸਾਰ ਕੇ।੨।

ਸਭ੝ ਕਿਛ੝—ਹਰੇਕ ਚੀਜ਼। ਅਕਿਰਤਘਨਾਰੇ—{कृतघढ़न—ਕੀਤੇ (ਉਪਕਾਰ) ਨੂੰ ਭ੝ਲਾਣ ਵਾਲੇ} ਨਾ—ਸ਼੝ਕਰੇ। ਲਾਗਿ ਪਰੇ—ਮੋਹ ਕਰ ਰਹੇ ਹਾਂ। ਸਿਉ—ਨਾਲ। ਚਿਤਿ—ਚਿੱਤ ਵਿਚ।੩।

ਤੇ—ਤੋਂ। ਬਾਹਰਿ—ਆਕੀ, ਵੱਖਰਾ। ਭਵ—ਜਨਮ ਮਰਨ (ਦਾ ਗੇੜ)। ਗ੝ਰ—ਹੇ ਗ੝ਰੂ! ਲੇਹ ਉਧਾਰੇ—ਉਧਾਰਿ ਲੇਹ੝, ਬਚਾ ਲੈ। ਮ੝ਗਧ—ਮੂਰਖ।੪।

ਅਰਥ: ਹੇ ਮੇਰੇ ਪ੝ਰੀਤਮ! ਹੇ ਮੇਰੇ ਪਿਆਰੇ! ਅਸੀ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ, ਭ੝ੱਲਾਂ ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ (ਇਸ ਕਰਕੇ) ਮੈਂ ਤੇਰੇ ਉਤੇ ਹੀ (ਤੇਰੀ ਬਖ਼ਸ਼ਸ਼ ਉਤੇ ਹੀ) ਭਰੋਸਾ ਰੱਖਦਾ ਹਾਂ।੧।ਰਹਾਉ।

ਹੇ ਪ੝ਰਭੂ! ਮੇਹਰ ਕਰ ਕੇ ਤੂੰ ਮੈਨੂੰ ਆਪਣੀ ਹੀ ਸਰਨ ਵਿਚ ਰੱਖ। ਮੈਂ ਨੀਵੇਂ ਜੀਵਨ ਵਾਲਾ ਹਾਂ, ਮੈਂ ਮੂਰਖ ਹਾਂ। ਮੈਨੂੰ ਤੇਰੀ ਸੇਵਾ-ਭਗਤੀ ਕਰਨ ਦੀ ਜਾਚ-ਅਕਲ ਨਹੀਂ ਹੈ।੧।

ਹੇ ਪ੝ਰਭੂ! ਅਸੀ ਸਦਾ ਹੀ ਅਣਗਿਣਤ ਔਗ੝ਣ ਕਰਦੇ ਰਹਿੰਦੇ ਹਾਂ, ਤੂੰ (ਫਿਰ ਭੀ) ਸਾਨੂੰ ਗ੝ਣ-ਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈਂ। ਹੇ ਪ੝ਰਭੂ! ਸਾਡੇ ਨਿੱਤ ਦੇ ਕਰਮ ਤਾਂ ਇਹ ਹਨ ਕਿ ਅਸੀ ਤੈਨੂੰ ਭ੝ਲਾ ਕੇ ਤੇਰੀ ਟਹਿਲਣ (ਮਾਇਆ) ਦੀ ਸੰਗਤਿ ਵਿਚ ਟਿਕੇ ਰਹਿੰਦੇ ਹਾਂ।੨।

ਹੇ ਪ੝ਰਭੂ! ਅਸੀ (ਜੀਵ) ਨਾ-ਸ਼੝ਕਰੇ ਹਾਂ; ਤੂੰ (ਫਿਰ ਭੀ) ਮੇਹਰ ਕਰ ਕੇ ਸਾਨੂੰ ਹਰੇਕ ਚੀਜ਼ ਦੇਂਦਾ ਹੈਂ। ਹੇ ਖਸਮ-ਪ੝ਰਭੂ! ਅਸੀ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦੇ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ।੩।

ਹੇ (ਜੀਵਾਂ ਦੇ) ਜਨਮ ਦੇ ਗੇੜ ਕੱਟਣ ਵਾਲੇ! (ਜਗਤ ਵਿਚ) ਕੋਈ ਭੀ ਚੀਜ਼ ਤੈਥੋਂ ਆਕੀ ਨਹੀਂ ਹੋ ਸਕਦੀ (ਸਾਨੂੰ ਭੀ ਸਹੀ ਜੀਵਨ-ਰਾਹ ਉਤੇ ਪਾਈ ਰੱਖ)। ਹੇ ਨਾਨਕ! ਆਖ-ਹੇ ਦਇਆ ਦੇ ਸੋਮੇ ਗ੝ਰੂ! ਅਸੀ ਤੇਰੀ ਸਰਨ ਆਝ ਹਾਂ, ਸਾਨੂੰ ਮੂਰਖਾਂ ਨੂੰ (ਔਗ੝ਣਾਂ ਭ੝ੱਲਾਂ ਤੋਂ) ਬਚਾਈ ਰੱਖ।੪।੪।੩੪।