Darpan 797

From SikhiWiki
Jump to navigationJump to search

SikhToTheMAX   Hukamnama November 2, 2007   SriGranth
SearchGB    Audio    Punjabi   
from SGGS Page 797    SriGuruGranth    Link

ਬਿਲਾਵਲ੝ ਮਹਲਾ ੩ ॥

ਅਤ੝ਲ੝ ਕਿਉ ਤੋਲਿਆ ਜਾਇ ॥ ਦੂਜਾ ਹੋਇ ਤ ਸੋਝੀ ਪਾਇ ॥ ਤਿਸ ਤੇ ਦੂਜਾ ਨਾਹੀ ਕੋਇ ॥ ਤਿਸ ਦੀ ਕੀਮਤਿ ਕਿਕੂ ਹੋਇ ॥੧॥

ਗ੝ਰ ਪਰਸਾਦਿ ਵਸੈ ਮਨਿ ਆਇ ॥ ਤਾ ਕੋ ਜਾਣੈ ਦ੝ਬਿਧਾ ਜਾਇ ॥੧॥ ਰਹਾਉ ॥

ਆਪਿ ਸਰਾਫ੝ ਕਸਵਟੀ ਲਾਝ ॥ ਆਪੇ ਪਰਖੇ ਆਪਿ ਚਲਾਝ ॥ ਆਪੇ ਤੋਲੇ ਪੂਰਾ ਹੋਇ ॥ ਆਪੇ ਜਾਣੈ ਝਕੋ ਸੋਇ ॥੨॥

ਮਾਇਆ ਕਾ ਰੂਪ੝ ਸਭ੝ ਤਿਸ ਤੇ ਹੋਇ ॥ ਜਿਸ ਨੋ ਮੇਲੇ ਸ੝ ਨਿਰਮਲ੝ ਹੋਇ ॥ ਜਿਸ ਨੋ ਲਾਝ ਲਗੈ ਤਿਸ੝ ਆਇ ॥ ਸਭ੝ ਸਚ੝ ਦਿਖਾਲੇ ਤਾ ਸਚਿ ਸਮਾਇ ॥੩॥

ਆਪੇ ਲਿਵ ਧਾਤ੝ ਹੈ ਆਪੇ ॥ ਆਪਿ ਬ੝ਝਾਝ ਆਪੇ ਜਾਪੇ ॥ ਆਪੇ ਸਤਿਗ੝ਰ੝ ਸਬਦ੝ ਹੈ ਆਪੇ ॥ ਨਾਨਕ ਆਖਿ ਸ੝ਣਾਝ ਆਪੇ ॥੪॥੨॥


bilaaval mehalaa 3 ||

athul kio tholiaa jaae || dhoojaa hoe th sojhee paae || this thae dhoojaa naahee koe || this dhee keemath kikoo hoe ||1||

gur parasaadh vasai man aae || thaa ko jaanai dhubidhhaa jaae ||1|| rehaao ||

aap saraaf kasavattee laaeae || aapae parakhae aap chalaaeae || aapae tholae pooraa hoe || aapae jaanai eaeko soe ||2||

maaeiaa kaa roop sabh this thae hoe || jis no maelae s niramal hoe || jis no laaeae lagai this aae || sabh sach dhikhaalae thaa sach samaae ||3||

aapae liv dhhaath hai aapae || aap bujhaaeae aapae jaapae || aapae sathigur sabadh hai aapae || naanak aakh sunaaeae aapae ||4||2||


Bilaaval, Third Mehla:

How can the unweighable be weighed? If there is anyone else as great, then he alone could understand the Lord. There is no other than Him. How can His value be estimated? ||1||

By Guru's Grace, He comes to dwell in the mind. One comes to know Him, when duality departs. ||1||Pause||

He Himself is the Assayer, applying the touch-stone to test it. He Himself analyzes the coin, and He Himself approves it as currency. He Himself weights it perfectly. He alone knows; He is the One and Only Lord. ||2||

All the forms of Maya emanate from Him. He alone becomes pure and immaculate, who is united with the Lord. He alone is attached, whom the Lord attaches. All Truth is revealed to him, and then, he merges in the True Lord. ||3||

He Himself leads the mortals to focus on Him, and He Himself causes them to chase after Maya. He Himself imparts understanding, and He reveals Himself. He Himself is the True Guru, and He Himself is the Word of the Shabad. O Nanak, He Himself speaks and teaches. ||4||2||


ਨੋਟ: ਵੇਖੋ ਬਿਲਾਵਲ੝ ਮ: ੧, ਸ਼ਬਦ ਨੰ: ੩।

ਪਦਅਰਥ: ਅਤ੝ਲ੝—ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਅ—ਤ੝ਲ੝। ਕਿਉ ਤੋਲਿਆ ਜਾਇ—ਨਹੀਂ ਤੋਲਿਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ। ਦੂਜਾ—ਪ੝ਰਭੂ ਦੇ ਬਰਾਬਰ ਦਾ ਕੋਈ ਹੋਰ। ਸੋਝੀ—(ਪਰਮਾਤਮਾ ਦੀ ਹਸਤੀ ਦੇ ਮਾਪ ਦੀ) ਸਮਝ। ਤਿਸ ਤੇ—{ਲਫ਼ਜ਼ 'ਤਿਸ੝' ਦਾ ੝ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ} ਉਸ ਪ੝ਰਭੂ ਤੋਂ (ਵੱਖਰਾ)। ਤਿਸ ਦੀ—{ਵੇਖੋ 'ਤਿਸ ਤੇ'}। ਕਿਕੂ—ਕਿਵੇਂ?।੧।

ਪਰਸਾਦਿ—ਕਿਰਪਾ ਨਾਲ। ਮਨਿ—ਮਨ ਵਿਚ। ਤਾ—ਤਦੋਂ। ਕੋ—ਕੋਈ ਮਨ੝ੱਖ। ਜਾਣੈ—ਜਾਣ-ਪਛਾਣ ਬਣਾਂਦਾ ਹੈ। ਦ੝ਬਿਧਾ—ਮੇਰ—ਤੇਰ। ਜਾਇ—ਦੂਰ ਹੋ ਜਾਂਦੀ ਹੈ।੧।ਰਹਾਉ।

ਸਰਾਫ੝—ਪਰਖਣ ਵਾਲਾ। ਕਸਵਟੀ—ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾ ਕੇ (ਰਗੜ ਕੇ) ਵੇਖਿਆ ਜਾਂਦਾ ਹੈ ਕਿ ਇਹ ਖਰਾ ਹੈ ਜਾਂ ਨਹੀਂ। ਆਪੇ—ਆਪ ਹੀ। ਚਲਾਝ—ਪਰਚਲਤ ਕਰਦਾ ਹੈ, (ਸਿੱਕੇ ਨੂੰ) ਚਲਾਂਦਾ ਹੈ। ਝਕੋ ਸੋਇ—ਸਿਰਫ਼ ਉਹ (ਪਰਮਾਤਮਾ) ਹੀ।੨।

ਤਿਸ ਤੇ—ਉਸ (ਪਰਮਾਤਮਾ) ਤੋਂ ਹੀ। ਜਿਸ ਨੋ—{ਵੇਖੋ 'ਤਿਸ ਤੇ', 'ਤਿਸ ਦੀ'}। ਨਿਰਮਲ—ਪਵਿੱਤ੝ਰ। ਲਾਝ—(ਮਾਇਆ) ਚੰਬੋੜਦਾ ਹੈ। ਆਇ—ਆ ਕੇ। ਲਗੈ—ਚੰਬੜ ਜਾਂਦੀ ਹੈ। ਸਭ੝—ਹਰ ਥਾਂ। ਸਚ੝—ਸਦਾ-ਥਿਰ ਪ੝ਰਭੂ। ਸਚਿ—ਸਦਾ-ਥਿਰ ਪ੝ਰਭੂ ਵਿਚ।੩।

ਧਾਤ੝—ਮਾਇਆ। ਬ੝ਝਾਝ—ਸਮਝ ਬਖ਼ਸ਼ਦਾ ਹੈ। ਜਾਪੇ—ਜਪਦਾ ਹੈ। ਆਖਿ—ਉਚਾਰ ਕੇ।੪।

ਅਰਥ: (ਜਦੋਂ) ਗ੝ਰੂ ਦੀ ਕਿਰਪਾ ਨਾਲ (ਕਿਸੇ ਵਡਭਾਗੀ ਮਨ੝ੱਖ ਦੇ) ਮਨ ਵਿਚ (ਪਰਮਾਤਮਾ) ਆ ਵੱਸਦਾ ਹੈ, ਤਦੋਂ ਉਹ ਮਨ੝ੱਖ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ, ਤੇ, (ਉਸ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ।੧।ਰਹਾਉ।

(ਜਿਸ ਮਨ੝ੱਖ ਦੇ ਅੰਦਰੋਂ ਭਟਕਣਾ ਮੇਰ-ਤੇਰ ਦੂਰ ਹੋ ਜਾਂਦੀ ਹੈ ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਦੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਉਸ ਦੇ ਬਰਾਬਰ ਦਾ ਕੋਈ ਦੱਸਿਆ ਨਹੀਂ ਜਾ ਸਕਦਾ। (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਵੱਖਰਾ ਹੋਰ ਕੋਈ ਨਹੀਂ ਹੈ, (ਇਸ ਵਾਸਤੇ) ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ।੧।

(ਜਿਸ ਦੇ ਅੰਦਰ ਪ੝ਰਭੂ ਪਰਗਟ ਹੋ ਜਾਂਦਾ ਹੈ, ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਆਪ ਹੀ (ਉੱਚੇ ਜੀਵਨ-ਮਿਆਰ ਦੀ) ਕਸਵੱਟੀ ਵਰਤ ਕੇ (ਜੀਵਾਂ ਦੇ ਜੀਵਨ) ਪਰਖਣ ਵਾਲਾ ਹੈ। ਪ੝ਰਭੂ ਆਪ ਹੀ ਪਰਖ ਕਰਦਾ ਹੈ, ਤੇ (ਪਰਵਾਨ ਕਰ ਕੇ ਉਸ ਉੱਚੇ ਜੀਵਨ ਨੂੰ) ਜੀਵਾਂ ਦੇ ਸਾਹਮਣੇ ਲਿਆਉਂਦਾ ਹੈ (ਜਿਵੇਂ ਖਰਾ ਸਿੱਕਾ ਲੋਕਾਂ ਵਿਚ ਪਰਚਲਤ ਕੀਤਾ ਜਾਂਦਾ ਹੈ)। ਪ੝ਰਭੂ ਆਪ ਹੀ (ਜੀਵਾਂ ਦੇ ਜੀਵਨ ਨੂੰ) ਜਾਂਚਦਾ-ਪਰਖਦਾ ਹੈ, (ਉਸ ਦੀ ਮੇਹਰ ਨਾਲ ਹੀ ਕੋਈ ਜੀਵਨ ਉਸ ਪਰਖ ਵਿਚ) ਪੂਰਾ ਉਤਰਦਾ ਹੈ। ਸਿਰਫ਼ ਉਹ ਪਰਮਾਤਮਾ ਆਪ ਹੀ (ਇਸ ਖੇਡ ਨੂੰ) ਜਾਣਦਾ ਹੈ।੨।

ਮਾਇਆ ਦੀ ਸਾਰੀ ਹੋਂਦ ਉਸ ਪਰਮਾਤਮਾ ਤੋਂ ਹੀ ਬਣੀ ਹੈ। ਜਿਸ ਮਨ੝ੱਖ ਨੂੰ ਪ੝ਰਭੂ (ਆਪਣੇ ਨਾਲ) ਮਿਲਾਂਦਾ ਹੈ, ਉਹ (ਇਸ ਮਾਇਆ ਤੋਂ ਨਿਰਲੇਪ ਰਹਿ ਕੇ) ਪਵਿੱਤ੝ਰ ਜੀਵਨ ਵਾਲਾ ਬਣ ਜਾਂਦਾ ਹੈ। ਜਿਸ ਮਨ੝ੱਖ ਨੂੰ (ਪ੝ਰਭੂ ਆਪ ਆਪਣੀ ਮਾਇਆ) ਚੰਬੋੜ ਦੇਂਦਾ ਹੈ, ਉਸ ਨੂੰ ਇਹ ਆ ਚੰਬੜਦੀ ਹੈ। (ਜਦੋਂ ਕਿਸੇ ਮਨ੝ੱਖ ਨੂੰ ਗ੝ਰੂ ਦੀ ਰਾਹੀਂ) ਹਰ ਥਾਂ ਆਪਣਾ ਸਦਾ ਕਾਇਮ ਰਹਿਣ ਵਾਲਾ ਸਰੂਪ ਵਿਖਾਂਦਾ ਹੈ, ਤਦੋਂ ਉਹ ਮਨ੝ੱਖ ਉਸ ਸਦਾ-ਥਿਰ ਪ੝ਰਭੂ ਵਿਚ ਲੀਨ ਰਹਿੰਦਾ ਹੈ।੩।

(ਹੇ ਭਾਈ! ਪ੝ਰਭੂ) ਆਪ ਹੀ (ਆਪਣੇ ਚਰਨਾਂ ਵਿਚ) ਮਗਨਤਾ (ਦੇਣ ਵਾਲਾ ਹੈ), ਆਪ ਹੀ ਮਾਇਆ (ਚੰਬੋੜਨ ਵਾਲਾ) ਹੈ। ਪ੝ਰਭੂ ਆਪ ਹੀ (ਸਹੀ ਜੀਵਨ ਦੀ) ਸੂਝ ਬਖ਼ਸ਼ਦਾ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਆਪਣਾ ਨਾਮ) ਜਪਦਾ ਹੈ। ਪ੝ਰਭੂ ਆਪ ਹੀ ਗ੝ਰੂ ਹੈ, ਆਪ ਹੀ (ਗ੝ਰੂ ਦਾ) ਸ਼ਬਦ ਹੈ। ਹੇ ਨਾਨਕ! ਪ੝ਰਭੂ ਆਪ ਹੀ (ਗ੝ਰੂ ਦਾ ਸ਼ਬਦ) ਉਚਾਰ ਕੇ (ਹੋਰਨਾਂ ਨੂੰ) ਸ੝ਣਾਂਦਾ ਹੈ (ਇਹ ਹੈ ਸਰਧਾ ਉਸ ਵਡਭਾਗੀ ਦੀ ਜਿਸ ਦੇ ਮਨ ਵਿਚ ਉਹ ਪ੝ਰਭੂ ਗ੝ਰੂ ਦੀ ਕਿਰਪਾ ਨਾਲ ਆ ਵੱਸਦਾ ਹੈ)।੪।੨।