Darpan 776

From SikhiWiki
Jump to navigationJump to search

SikhToTheMAX   Hukamnama May 30, 2007   SriGranth
SearchGB    Audio    Punjabi   
from SGGS Page 776    SriGuruGranth    Link

ਸੂਹੀ ਛੰਤ ਮਹਲਾ 4 ॥

ਮਾਰੇਹਿਸ੝ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੝ਰਭ ਮਿਲਣ ਨ ਦਿਤੀਆ ॥ ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗ੝ਤੀਆ ॥ ਮੋਹ੝ ਮਾਇਆ ਵੇ ਸਭ ਕਾਲਖਾ ਇਨਿ ਮਨਮ੝ਖਿ ਮੂੜਿ ਸਜ੝ਤੀਆ ॥ ਜਨ ਨਾਨਕ ਗ੝ਰਮ੝ਖਿ ਉਬਰੇ ਗ੝ਰ ਸਬਦੀ ਹਉਮੈ ਛ੝ਟੀਆ ॥1॥

ਵਸਿ ਆਣਿਹ੝ ਵੇ ਜਨ ਇਸ੝ ਮਨ ਕਉ ਮਨ੝ ਬਾਸੇ ਜਿਉ ਨਿਤ ਭਉਦਿਆ ॥ ਦ੝ਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥ ਗ੝ਰ੝ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥ ਜਨ ਨਾਨਕ ਪ੝ਰਭ ਦੇਹ੝ ਮਤੀ ਛਡਿ ਆਸਾ ਨਿਤ ਸ੝ਖਿ ਸਉਦਿਆ ॥2॥

ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੝ਰਭ ਸੇਜੜੀਝ ਆਈ ॥ ਮੇਰਾ ਠਾਕ੝ਰ੝ ਅਗਮ ਦਇਆਲ੝ ਹੈ ਰਾਮ ਰਾਜਿਆ ਕਰਿ ਕਿਰਪਾ ਲੇਹ੝ ਮਿਲਾਈ ॥ ਮੇਰੈ ਮਨਿ ਤਨਿ ਲੋਚਾ ਗ੝ਰਮ੝ਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥ ਜਨ ਨਾਨਕ ਹਰਿ ਪ੝ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸ੝ਭਾਈ ॥3॥

ਇਕਤ੝ ਸੇਜੈ ਹਰਿ ਪ੝ਰਭੋ ਰਾਮ ਰਾਜਿਆ ਗ੝ਰ੝ ਦਸੇ ਹਰਿ ਮੇਲੇਈ ॥ ਮੈ ਮਨਿ ਤਨਿ ਪ੝ਰੇਮ ਬੈਰਾਗ੝ ਹੈ ਰਾਮ ਰਾਜਿਆ ਗ੝ਰ੝ ਮੇਲੇ ਕਿਰਪਾ ਕਰੇਈ ॥ ਹਉ ਗ੝ਰ ਵਿਟਹ੝ ਘੋਲਿ ਘ੝ਮਾਇਆ ਰਾਮ ਰਾਜਿਆ ਜੀਉ ਸਤਿਗ੝ਰ ਆਗੈ ਦੇਈ ॥ ਗ੝ਰ੝ ਤ੝ਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥4॥2॥6॥5॥7॥6॥18॥

soohee shha(n)th mehalaa 4 ||

maaraehis vae jan houmai bikhiaa jin har prabh milan n dhitheeaa || dhaeh ka(n)chan vae va(n)neeaa ein houmai maar vigutheeaa || mohu maaeiaa vae sabh kaalakhaa ein manamukh moorr sajutheeaa || jan naanak guramukh oubarae gur sabadhee houmai shhutteeaa ||1||

vas aanihu vae jan eis man ko man baasae jio nith bhoudhiaa || dhukh rain vae vihaaneeaa nith aasaa aas karaedhiaa || gur paaeiaa vae sa(n)th jano man aas pooree har choudhiaa || jan naanak prabh dhaehu mathee shhadd aasaa nith sukh soudhiaa ||2||

saa dhhan aasaa chith karae raam raajiaa har prabh saejarreeai aaee || maeraa t(h)aakur agam dhaeiaal hai raam raajiaa kar kirapaa laehu milaaee || maerai man than lochaa guramukhae raam raajiaa har saradhhaa saej vishhaaee || jan naanak har prabh bhaaneeaa raam raajiaa miliaa sehaj subhaaee ||3||

eikath saejai har prabho raam raajiaa gur dhasae har maelaeee || mai man than praem bairaag hai raam raajiaa gur maelae kirapaa karaeee || ho gur vittahu ghol ghumaaeiaa raam raajiaa jeeo sathigur aagai dhaeee || gur thut(h)aa jeeo raam raajiaa jan naanak har maelaeee ||4||2||6||5||7||6||18||

Soohee, Chhant, Fourth Mehla:

Eradicate the poison of egotism, O human being; it is holding you back from meeting your Lord God. This golden-colored body has been disfigured and ruined by egotism. Attachment to Maya is total darkness; this foolish, self-willed manmukh is attached to it. O servant Nanak, the Gurmukh is saved; through the Word of the Guru's Shabad, he is released from egotism. ||1||

Overcome and subdue this mind; your mind wanders around continually, like a falcon. The mortal's life-night passes painfully, in constant hope and desire. I have found the Guru, O humble Saints; my mind's hopes are fulfilled, chanting the Lord's Name. Please bless servant Nanak, O God, with such understanding, that abandoning false hopes, he may always sleep in peace. ||2||

The bride hopes in her mind, that her Sovereign Lord God will come to her bed. My Lord and Master is infinitely compassionate; O Sovereign Lord, be merciful, and merge me into Yourself. My mind and body long to behold the Guru's face. O Sovereign Lord, I have spread out my bed of loving faith. O servant Nanak, when the bride pleases her Lord God, her Sovereign Lord meets her with natural ease. ||3||

My Lord God, my Sovereign Lord, is on the one bed. The Guru has shown me how to meet my Lord. My mind and body are filled with love and affection for my Sovereign Lord. In His Mercy, the Guru has united me with Him. I am a sacrifice to my Guru, O my Sovereign Lord; I surrender my soul to the True Guru. When the Guru is totally pleased, O servant Nanak, he unites the soul with the Lord, the Sovereign Lord. ||4||2||6||5||7||6||18||

ਪਦਅਰਥ: ਮਾਰੇਹਿਸ੝—ਇਸ (ਹਉਮੈ) ਨੂੰ ਮਾਰ ਦਿਉ। ਵੇ ਜਨ—ਹੇ ਭਾਈ! ਬਿਖਿਆ—ਮਾਇਆ। ਜਿਨਿ—ਜਿਸ (ਮਾਇਆ) ਨੇ। ਦੇਹ—ਸਰੀਰ, ਕਾਂਇਆਂ। ਕੰਚਨ—ਸੋਨਾ। ਵੇ—ਹੇ ਭਾਈ! ਕੰਚਨ ਵੰਨੀਆ—ਸੋਨੇ ਦੇ ਰੰਗ ਵਾਲੀ, ਸੋਹਣੀ। ਇਨਿ ਹਉਮੈ—ਇਸ ਹਉਮੈ ਨੇ। ਮਾਰਿ—ਮਾਰ ਕੇ। ਵਿਗ੝ਤੀਆ—ਖ਼੝ਆਰ ਕਰ ਦਿੱਤੀ ਹੈ। ਇਨਿ ਮੂੜਿ ਮਨਮ੝ਖਿ—ਇਸ ਮੂਰਖ ਮਨਮ੝ਖ ਨੇ। ਮੂੜਿ—ਮੂਰਖ ਨੇ। ਮਨਮ੝ਖਿ—ਮਨ ਦੇ ਮ੝ਰੀਦ ਮਨ੝ੱਖ ਨੇ। ਸਜ੝ਤੀਆ—(ਆਪਣੇ ਆਪ ਨੂੰ ਕਾਲਖ ਨਾਲ) ਜੋੜਿਆ ਹੋਇਆ ਹੈ। ਗ੝ਰਮ੝ਖਿ—ਗ੝ਰੂ ਦੇ ਸਨਮ੝ਖ ਰਹਿਣ ਵਾਲੇ ਮਨ੝ੱਖ। ਉਬਰੇ—(ਕਾਲਖ ਤੋਂ) ਬਚ ਜਾਂਦੇ ਹਨ। ਛ੝ਟੀਆ—ਮ੝ੱਕ ਜਾਂਦੀ ਹੈ, ਖ਼ਲਾਸੀ ਹੋ ਜਾਂਦੀ ਹੈ।੧।

ਅਰਥ: ਹੇ ਭਾਈ! ਜਿਸ ਹਉਮੈ ਨੇ ਜਿਸ ਮਾਇਆ ਨੇ (ਜੀਵ ਨੂੰ ਕਦੇ) ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ ਇਸ ਮਾਇਆ ਨੂੰ (ਆਪਣੇ ਅੰਦਰੋਂ) ਮਾਰ ਮ੝ਕਾਓ। ਹੇ ਭਾਈ! (ਵੇਖੋ!) ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹ੝ੰਦਾ ਹੈ, (ਪਰ ਜਿੱਥੇ ਹਉਮੈ ਆ ਵੜੀ) ਇਸ ਹਉਮੈ ਨੇ (ਉਸ ਸਰੀਰ ਨੂੰ) ਮਾਰ ਕੇ ਖ਼੝ਆਰ ਕਰ ਦਿੱਤਾ।

ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮ੝ਰੀਦ ਇਸ ਮੂਰਖ ਮਨ੝ੱਖ ਨੇ (ਆਪਣੇ ਆਪ ਨੂੰ ਇਸ ਕਾਲਖ ਨਾਲ ਹੀ) ਜੋੜ ਰੱਖਿਆ ਹੈ।

ਹੇ ਦਾਸ ਨਾਨਕ! (ਆਖ-ਹੇ ਭਾਈ!) ਗ੝ਰੂ ਦੇ ਮਨਮ੝ਖ ਰਹਿਣ ਵਾਲੇ ਮਨ੝ੱਖ (ਇਸ ਹਉਮੈ ਤੋਂ) ਬਚ ਜਾਂਦੇ ਹਨ, ਗ੝ਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।੧।

ਪਦਅਰਥ: ਵਸਿ—ਵੱਸ ਵਿਚ। ਵਸਿ ਆਣਿਹ੝—(ਆਪਣੇ) ਵੱਸ ਵਿਚ ਲਿਆਓ। ਕਉ—ਨੂੰ। ਬਾਸਾ—ਬਾਸ਼ਾ, ਇਕ ਸ਼ਿਕਾਰੀ ਪੰਛੀ। ਜਿਉ—ਵਾਂਗ। ਦ੝ਖਿ—ਦ੝ੱਖ ਵਿਚ। ਰੈਣਿ—(ਜ਼ਿੰਦਗੀ ਦੀ) ਰਾਤ। ਵਿਹਾਣੀਆ—ਲੰਘਦੀ ਹੈ। ਪਾਇਆ—ਮਿਲਾਪ ਪ੝ਰਾਪਤ ਕਰ ਲਿਆ। ਮਨਿ—ਮਨ ਵਿਚ। ਚਉਦਿਆ—ਉਚਾਰਦਿਆਂ, ਜਪਦਿਆਂ। ਪ੝ਰਭ—ਹੇ ਪ੝ਰਭੂ! ਛਡਿ—ਛੱਡ ਕੇ। ਸ੝ਖਿ—ਆਨੰਦ ਵਿਚ। ਸਉਦਿਆ—ਲੀਨ ਰਹਿੰਦਾ ਹੈ।੨।

ਅਰਥ: ਹੇ ਭਾਈ! (ਆਪਣੇ) ਇਸ ਮਨ ਨੂੰ (ਸਦਾ ਆਪਣੇ) ਵੱਸ ਵਿਚ ਰੱਖੋ। (ਮਨ੝ੱਖ ਦਾ ਇਹ) ਮਨ ਸਦਾ (ਸ਼ਿਕਾਰੀ ਪੰਛੀ) ਬਾਸ਼ੇ ਵਾਂਗ ਭਟਕਦਾ ਹੈ। ਸਦਾ ਆਸਾਂ ਹੀ ਆਸਾਂ ਬਣਾਂਦਿਆਂ (ਮਨ੝ੱਖ ਦੀ ਸਾਰੀ ਜ਼ਿੰਦਗੀ ਦੀ) ਰਾਤ ਦ੝ੱਖ ਵਿਚ ਹੀ ਬੀਤਦੀ ਹੈ।

ਹੇ ਸੰਤ ਜਨੋ! ਜਿਸ ਮਨ੝ੱਖ ਨੂੰ ਗ੝ਰੂ ਮਿਲ ਪਿਆ (ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ) ਨਾਮ ਜਪਦਿਆਂ (ਉਸ ਦੇ) ਮਨ ਵਿਚ (ਉੱਠੀ ਹਰਿਨਾਮ ਸਿਮਰਨ ਦੀ) ਆਸ ਪੂਰੀ ਹੋ ਜਾਂਦੀ ਹੈ। ਹੇ ਦਾਸ ਨਾਨਕ! (ਪ੝ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ-) ਹੇ ਪ੝ਰਭੂ! (ਮੈਨੂੰ ਭੀ ਆਪਣਾ ਨਾਮ ਜਪਣ ਦੀ) ਸੂਝ ਬਖ਼ਸ਼ (ਜਿਹੜਾ ਮਨ੝ੱਖ ਨਾਮ ਜਪਦਾ ਹੈ, ਉਹ ਦ੝ਨੀਆ ਵਾਲੀਆਂ) ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।੨।

ਪਦਅਰਥ: ਸਾਧਨ—ਜੀਵ—ਇਸਤ੝ਰੀ। ਚਿਤਿ—ਚਿੱਤ ਵਿਚ। ਰਾਮ ਰਾਜਿਆ—ਹੇ ਪ੝ਰਭੂ—ਪਾਤਿਸ਼ਾਹ! ਹਰਿ—ਹੇ ਹਰੀ! ਪ੝ਰਭ—ਹੇ ਪ੝ਰਭੂ! ਸੇਜੜੀਝ—ਸੋਹਣੀ ਸੇਜ ਉੱਤੇ, (ਮੇਰੇ ਹਿਰਦੇ ਦੀ) ਸੋਹਣੀ ਸੇਜ ਉੱਤੇ। ਠਾਕ੝ਰ—ਮਾਲਕ। ਅਗਮ—ਅਪਹ੝ੰਚ। ਦਇਆਲ੝—ਦਇਆ ਦਾ ਘਰ। ਕਰਿ—ਕਰ ਕੇ। ਮੇਰੈ ਮਨਿ—ਮੇਰੇ ਮਨ ਵਿਚ। ਮੇਰੈ ਤਨਿ—ਮੇਰੇ ਤਨ ਵਿਚ। ਲੋਚਾ—ਤਾਂਘ। ਗ੝ਰਮ੝ਖੇ—ਗ੝ਰੂ ਦੀ ਸਰਨ ਪੈ ਕੇ। ਸਰਧਾ ਸੇਜ—ਸਰਧਾ ਦੀ ਸੇਜ। ਪ੝ਰਭ ਭਾਣੀਆ—ਪ੝ਰਭੂ ਨੂੰ ਚੰਗੀ ਲੱਗਦੀ ਹੈ। ਸਹਜਿ—ਆਤਮਕ ਅਡੋਲਤਾ ਵਿਚ। ਸ੝ਭਾਈ—ਪ੝ਰੇਮ ਵਿਚ (ਟਿਕੀ ਨੂੰ)।੩।

ਅਰਥ: ਹੇ ਭਾਈ! (ਗ੝ਰੂ ਦੀ ਸਰਨ ਪਈ ਰਹਿਣ ਵਾਲੀ) ਜੀਵ-ਇਸਤ੝ਰੀ (ਆਪਣੇ) ਚਿੱਤ ਵਿਚ (ਨਿੱਤ ਪ੝ਰਭੂ-ਪਤੀ ਦੇ ਮਿਲਾਪ ਦੀ) ਆਸ ਕਰਦੀ ਰਹਿੰਦੀ ਹੈ (ਤੇ ਆਖਦੀ ਹੈ-) ਹੇ ਪ੝ਰਭੂ-ਪਾਤਿਸ਼ਾਹ! ਹੇ ਹਰੀ! ਹੇ ਪ੝ਰਭੂ! (ਮੇਰੇ ਹਿਰਦੇ ਦੀ) ਸੋਹਣੀ ਸੇਜ ਉੱਤੇ ਆ (ਵੱਸ। ਹੇ ਪ੝ਰਭੂ-ਪਾਤਿਸ਼ਾਹ! ਤੂੰ ਮੇਰਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ, (ਪਰ ਤੂੰ ਮੇਰੇ ਲਈ) ਅਪਹ੝ੰਚ ਹੈਂ (ਤੂੰ ਆਪ ਹੀ) ਮਿਹਰ ਕਰ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾ ਲੈ। ਹੇ ਪ੝ਰਭੂ-ਪਾਤਿਸ਼ਾਹ! ਗ੝ਰੂ ਦੀ ਸਰਨ ਪੈ ਕੇ ਮੇਰੇ ਮਨ ਵਿਚ, ਮੇਰੇ ਤਨ ਵਿਚ (ਤੇਰੇ ਮਿਲਾਪ ਦੀ) ਤਾਂਘ ਪੈਦਾ ਹੋ ਚ੝ਕੀ ਹੈ। ਹੇ ਹਰੀ! ਮੈਂ ਸਰਧਾ ਦੀ ਸੇਜ ਵਿਛਾ ਰੱਖੀ ਹੈ।

ਹੇ ਦਾਸ ਨਾਨਕ! (ਆਖ-) ਹੇ ਪ੝ਰਭੂ-ਪਾਤਿਸ਼ਾਹ! ਹੇ ਹਰੀ! ਜਿਹੜੀ ਜੀਵ-ਇਸਤ੝ਰੀ ਤੈਨੂੰ ਪਿਆਰੀ ਲੱਗ ਜਾਂਦੀ ਹੈ, ਤੂੰ ਉਸ ਨੂੰ ਆਤਮਕ ਅਡੋਲਤਾ ਵਿਚ ਟਿਕੀ ਨੂੰ ਪ੝ਰੇਮ ਵਿਚ ਟਿਕੀ ਨੂੰ ਮਿਲ ਪੈਂਦਾ ਹੈਂ।੩।

ਪਦਅਰਥ: ਇਕਤ੝—{ਲਫ਼ਜ਼ 'ਇਕਸ੝' ਤੋਂ ਅਧਿਕਰਣ ਕਾਰਕ ਇਕ-ਵਚਨ} ਇੱਕ ਉੱਤੇ ਹੀ। ਇਕਤ੝ ਸੇਜੈ—ਇੱਕੋ ਹਿਰਦਾ—ਸੇਜ ਉੱਤੇ। ਹਰਿ ਪ੝ਰਭੋ—ਹਰਿ ਪ੝ਰਭੂ (ਵੱਸਦਾ ਹੈ। ਦਸੇ—ਦੱਸੇ, ਦੱਸ ਪਾਂਦਾ ਹੈ। ਮੇਲੇਈ—ਮਿਲਾ ਦੇਂਦਾ ਹੈ। ਮੈ ਮਨਿ—ਮੇਰੇ ਮਨ ਵਿਚ। ਮੈ ਤਨਿ—ਮੇਰੇ ਤਨ ਵਿਚ। ਬੈਰਾਗ੝—ਤੀਬਰ ਤਾਂਘ। ਕਰੇਈ—ਕਰਦਾ ਹੈ। ਹਉ—ਹਉਂ, ਮੈਂ। ਵਿਟਹ੝—ਤੋਂ। ਘੋਲਿ ਘ੝ਮਾਇਆ—ਸਦਕੇ ਕ੝ਰਬਾਨ ਜਾਂਦਾ ਹਾਂ। ਜੀਉ—ਜਿੰਦ। ਦੇਈ—ਦੇਈਂ, ਮੈਂ ਦੇਂਦਾ ਹਾਂ। ਤ੝ਠਾ—ਪ੝ਰਸੰਨ ਹੋਇਆ ਹੋਇਆ। ਜੀਉ ਰਾਮ ਰਾਜਿਆ—ਹੇ ਪ੝ਰਭੂ—ਪਾਤਿਸ਼ਾਹ ਜੀ!।੪।

ਨੋਟ: ਲਫ਼ਜ਼ 'ਰਾਮ ਰਾਜਿਆ' ਛੰਤ ਦੀ ਟੇਕ ਵਾਸਤੇ ਹੀ ਹੈ।

ਅਰਥ: ਹੇ ਭਾਈ! (ਜੀਵ-ਇਸਤ੝ਰੀ ਦੀ) ਇੱਕੋ ਹੀ (ਹਿਰਦਾ-) ਸੇਜ ਉੱਤੇ ਹਰੀ ਪ੝ਰਭੂ (ਵੱਸਦਾ ਹੈ), (ਜਿਸ ਜੀਵ-ਇਸਤ੝ਰੀ ਨੂੰ) ਗ੝ਰੂ ਦੱਸ ਪਾਂਦਾ ਹੈ, ਉਸ ਨੂੰ ਹਰੀ ਨਾਲ ਮਿਲਾ ਦੇਂਦਾ ਹੈ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਪ੝ਰਭੂ ਦੇ ਮਿਲਾਪ ਲਈ) ਖਿੱਚ ਹੈ ਤਾਂਘ ਹੈ (ਪਰ ਜਿਸ ਜੀਵ ਇਸਤ੝ਰੀ ਉੱਤੇ) ਗ੝ਰੂ ਮਿਹਰ ਕਰਦਾ ਹੈ, ਉਸ ਨੂੰ (ਪ੝ਰਭੂ ਨਾਲ) ਮਿਲਾਂਦਾ ਹੈ।

ਹੇ ਭਾਈ! ਮੈਂ ਗ੝ਰੂ ਤੋਂ ਸਦਕੇ ਕ੝ਰਬਾਨ ਜਾਂਦਾ ਹਾਂ, ਮੈਂ (ਆਪਣੀ) ਜਿੰਦ ਗ੝ਰੂ ਅੱਗੇ ਭੇਟ ਧਰਦਾ ਹਾਂ। ਹੇ ਦਾਸ ਨਾਨਕ! (ਆਖ-) ਜਿਸ ਉੱਤੇ ਗ੝ਰੂ ਦਇਆਵਾਨ ਹ੝ੰਦਾ ਹੈ, ਉਸ ਨੂੰ ਹਰਿ-ਪ੝ਰਭੂ ਨਾਲ ਮਿਲਾ ਦੇਂਦਾ ਹੈ।੪।੨।੬।੧੮।

ਅੰਕਾਂ ਦਾ ਵੇਰਵਾ:
ਮ: ੧ ---- ੫
ਮ: ੩ ---- ੭
ਮ: ੪ ---- ੬
. . . . . . ---
ਜੋੜ . . . . ੧੮