Darpan 746

From SikhiWiki
Jump to navigationJump to search

SikhToTheMAX   Hukamnama November 26, Jun 19, Mar 30 & Feb 23, 2007   SriGranth
SearchGB    Audio    Punjabi   
from SGGS Page 746    SriGuruGranth    Link

ਸੂਹੀ ਮਹਲਾ 5 ॥

ਰਾਸਿ ਮੰਡਲ੝ ਕੀਨੋ ਆਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥1॥ ਰਹਾਉ ॥

ਬਹ੝ ਬਿਧਿ ਰੂਪ ਰੰਗ ਆਪਾਰਾ ॥ ਪੇਖੈ ਖ੝ਸੀ ਭੋਗ ਨਹੀ ਹਾਰਾ ॥ ਸਭਿ ਰਸ ਲੈਤ ਬਸਤ ਨਿਰਾਰਾ ॥1॥

ਬਰਨ੝ ਚਿਹਨ੝ ਨਾਹੀ ਮ੝ਖ੝ ਨ ਮਾਸਾਰਾ ॥ ਕਹਨ੝ ਨ ਜਾਈ ਖੇਲ੝ ਤ੝ਹਾਰਾ ॥ ਨਾਨਕ ਰੇਣ ਸੰਤ ਚਰਨਾਰਾ ॥2॥2॥45॥


soohee mehalaa 5 ||

raas ma(n)ddal keeno aakhaaraa || sagalo saaj rakhiou paasaaraa ||1|| rehaao ||

bahu bidhh roop ra(n)g aapaaraa || paekhai khusee bhog nehee haaraa || sabh ras laith basath niraaraa ||1||

baran chihan naahee mukh n maasaaraa || kehan n jaaee khael thuhaaraa || naanak raen sa(n)th charanaaraa ||2||2||45||


Soohee, Fifth Mehla:

The Lord has made this world a stage; He fashioned the expanse of the entire creation. ||1||Pause||

He fashioned it in various ways, with limitless colors and forms. He watches over it with joy, and He never tires of enjoying it. He enjoys all the delights, and yet He remains unattached. ||1||

He has no color, no sign, no mouth and no beard. I cannot describe Your play. Nanak is the dust of the feet of the Saints. ||2||2||45||


ਪਦਅਰਥ: ਮੰਡਲ੝—ਮੰਡੂਆ। ਅਖਾਰਾ—ਜਗਤ—ਅਖਾੜਾ। ਸਗਲੋ ਪਾਸਾਰਾ—ਸਾਰਾ ਜਗਤ—ਖਿਲਾਰਾ। ਸਾਜ—ਸਾਜ ਕੇ।੧।ਰਹਾਉ।

ਬਹ੝ ਬਿਧਿ—ਕਈ ਕਿਸਮਾਂ ਦੇ। ਆਪਾਰਾ—ਬੇਅੰਤ। ਪੇਖੈ—ਵੇਖਦਾ ਹੈ। ਹਾਰਾ—ਥੱਕਦਾ। ਸਭਿ—ਸਾਰੇ। ਬਸਤ—ਵੱਸਦਾ ਹੈ। ਨਿਰਾਰਾ—ਨਿਰਾਲਾ, ਵੱਖਰਾ, ਨਿਰਲੇਪ।੧।

ਬਰਨ੝—ਰੰਗ। ਚਿਹਨ੝—ਨਿਸ਼ਾਨ। ਮਾਸਾਰਾ—ਦਾੜ੝ਹੀ। ਰੇਣ—ਧੂੜ।੨।

ਅਰਥ: ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ। ਇਹ (ਮਾਨੋ) ਉਸ ਨੇ (ਰਾਸਾਂ ਪਾਣ ਲਈ) ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ।੧।ਰਹਾਉ।

ਹੇ ਭਾਈ! (ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ (ਪਰਮਾਤਮਾ ਆਪ ਇਸ ਨੂੰ) ਖ਼੝ਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ। ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੝ਰਭੂ ਆਪ ਨਿਰਲੇਪ ਹੀ ਰਹਿੰਦਾ ਹੈ।੧।

ਹੇ ਪ੝ਰਭੂ! ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੝ਹੀ ਹੈ।

ਹੇ ਨਾਨਕ! (ਆਖ-ਹੇ ਪ੝ਰਭੂ! ਮੈਂ ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੨।੨।੪੫।