Darpan 741

From SikhiWiki
Jump to navigationJump to search

SikhToTheMAX   Hukamnama August 6 & June 25, 2007   SriGranth
SearchGB    Audio    Punjabi   
from SGGS Page 741    SriGuruGranth    Link

ਸੂਹੀ ਮਹਲਾ 5 ॥

ਜੀਵਤ ਮਰੈ ਬ੝ਝੈ ਪ੝ਰਭ੝ ਸੋਇ ॥ ਤਿਸ੝ ਜਨ ਕਰਮਿ ਪਰਾਪਤਿ ਹੋਇ ॥1॥

ਸ੝ਣਿ ਸਾਜਨ ਇਉ ਦ੝ਤਰ੝ ਤਰੀਝ ॥ ਮਿਲਿ ਸਾਧੂ ਹਰਿ ਨਾਮ੝ ਉਚਰੀਝ ॥1॥ ਰਹਾਉ ॥

ਝਕ ਬਿਨਾ ਦੂਜਾ ਨਹੀ ਜਾਨੈ ॥ ਘਟ ਘਟ ਅੰਤਰਿ ਪਾਰਬ੝ਰਹਮ੝ ਪਛਾਨੈ ॥2॥

ਜੋ ਕਿਛ੝ ਕਰੈ ਸੋਈ ਭਲ ਮਾਨੈ ॥ ਆਦਿ ਅੰਤ ਕੀ ਕੀਮਤਿ ਜਾਨੈ ॥3॥

ਕਹ੝ ਨਾਨਕ ਤਿਸ੝ ਜਨ ਬਲਿਹਾਰੀ ॥ ਜਾ ਕੈ ਹਿਰਦੈ ਵਸਹਿ ਮ੝ਰਾਰੀ ॥4॥15॥21॥

soohee mehalaa 5 ||

jeevath marai bujhai prabh soe || this jan karam paraapath hoe ||1||

sun saajan eio dhuthar thareeai || mil saadhhoo har naam ouchareeai ||1|| rehaao ||

eaek binaa dhoojaa nehee jaanai || ghatt ghatt a(n)thar paarabreham pashhaanai ||2||

jo kishh karai soee bhal maanai || aadh a(n)th kee keemath jaanai ||3||

kahu naanak this jan balihaaree || jaa kai hiradhai vasehi muraaree ||4||15||21||

Soohee, Fifth Mehla:

One who remains dead while yet alive understands God. He meets that humble being according to the karma of his past actions. ||1||

Listen, O friend - this is how to cross over the terrifying world-ocean. Meet with the Holy, and chant the Lord's Name||1||Pause||

There is no other to know, except for the One Lord. So realize that the Supreme Lord God is within each and every heart. ||2||

Whatever He does, accept that as good. Know the value of the beginning and the end. ||3||

Says Nanak, I am a sacrifice to that humble being, within whose heart the Lord dwells. ||4||15||21||

ਪਦਅਰਥ: ਜੀਵਤ—ਜੀਉਂਦਾ ਹੋਇਆ, ਦ੝ਨੀਆ ਦੇ ਕੰਮ—ਕਾਰ ਕਰਦਾ ਹੋਇਆ ਹੀ। ਮਰੈ—(ਮੋਹ ਵਲੋਂ) ਮਰਦਾ ਹੈ, ਮੋਹ ਛੱਡ ਦੇਂਦਾ ਹੈ। ਸੋਇ—ਉਹ ਮਨ੝ੱਖ। ਕਰਮਿ—ਬਖ਼ਸ਼ਸ਼ ਨਾਲ।੧।

ਸਾਜਨ—ਹੇ ਸੱਜਣ! ਇਉ—ਇਸ ਤਰੀਕੇ ਨਾਲ। ਦ੝ਤਰ੝—{दढ़सढ़तर} ਉਹ ਸੰਸਾਰ ਜਿਸ ਤੋਂ ਪਾਰ ਲੰਘਣਾ ਬਹ੝ਤ ਔਖਾ ਹੈ। ਤਰੀਝ—ਪਾਰ ਲੰਘ ਜਾਈਦਾ ਹੈ। ਮਿਲਿ—ਮਿਲ ਕੇ। ਸਾਧੂ—ਗ੝ਰੂ।੧।

ਜਾਨੈ—ਦਿਲੀ ਸਾਂਝ ਪਾਂਦਾ। ਘਟ—ਸਰੀਰ। ਅੰਤਰਿ—ਅੰਦਰ, ਵਿਚ।੨।

ਭਲ—ਭਲਾ, ਚੰਗਾ। ਆਦਿ ਅੰਤ ਕੀ—ਉਸ ਪਰਮਾਤਮਾ ਦੀ ਜੋ ਸ੝ਰਿਸ਼ਟੀ ਦੇ ਸ਼੝ਰੂ ਤੋਂ ਹੀ ਹੈ ਅਤੇ ਸ੝ਰਿਸ਼ਟੀ ਦੇ ਅਖ਼ੀਰ ਤੇ ਭੀ ਰਹੇਗਾ। ਕੀਮਤਿ—ਕਦਰ।੩।

ਬਲਿਹਾਰੀ—ਸਦਕੇ। ਕੈ ਹਿਰਦੈ—ਦੇ ਹਿਰਦੇ ਵਿਚ। ਵਸਹਿ—ਤੂੰ ਵੱਸਦਾ ਹੈਂ। ਮ੝ਰਾਰੀ—ਹੇ ਪ੝ਰਭੂ!

ਅਰਥ: ਹੇ ਸੱਜਣ! (ਮੇਰੀ ਬੇਨਤੀ) ਸ੝ਣ। ਸੰਸਾਰ-ਸਮ੝ੰਦਰ ਤੋਂ ਪਾਰ ਲੰਘਣਾ ਬਹ੝ਤ ਔਖਾ ਹੈ, ਇਸ ਤੋਂ ਸਿਰਫ਼ ਇਸ ਤਰੀਕੇ ਨਾਲ ਪਾਰ ਲੰਘ ਸਕੀਦਾ ਹੈ (ਕਿ) ਗ੝ਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਜਾਝ।੧।ਰਹਾਉ।

ਹੇ ਭਾਈ! ਜੇਹੜਾ ਮਨ੝ੱਖ ਦ੝ਨੀਆ ਦੀ ਕਾਰ ਕਰਦਾ ਹੋਇਆ ਹੀ (ਦ੝ਨੀਆ ਦਾ) ਮੋਹ ਤਿਆਗ ਦੇਂਦਾ ਹੈ, ਉਹ ਮਨ੝ੱਖ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ। ਉਸ ਮਨ੝ੱਖ ਨੂੰ (ਪਰਮਾਤਮਾ ਦੀ) ਕਿਰਪਾ ਨਾਲ (ਪਰਮਾਤਮਾ ਦਾ ਮਿਲਾਪ) ਪ੝ਰਾਪਤ ਹੋ ਜਾਂਦਾ ਹੈ।੧।

ਹੇ ਭਾਈ! ਜੇਹੜਾ ਮਨ੝ੱਖ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਦਿਲੀ ਸਾਂਝ ਨਹੀਂ ਪਾਂਦਾ, ਉਹ ਮਨ੝ੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲੈਂਦਾ ਹੈ।੨।

ਜੋ ਕ੝ਝ ਭੀ ਪਰਮਾਤਮਾ ਕਰਦਾ ਹੈ ਜੇਹੜਾ ਮਨ੝ੱਖ ਹਰੇਕ ਉਸ ਕੰਮ ਨੂੰ (ਦ੝ਨੀਆ ਵਾਸਤੇ) ਭਲਾ ਮੰਨਦਾ ਹੈ, ਉਹ ਮਨ੝ੱਖ ਸਦਾ ਹੀ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਕਦਰ ਸਮਝ ਲੈਂਦਾ ਹੈ।੩।

ਹੇ ਨਾਨਕ! ਆਖ-ਹੇ ਪ੝ਰਭੂ! ਜਿਸ ਮਨ੝ੱਖ ਦੇ ਹਿਰਦੇ ਵਿਚ ਸਦਾ ਤੂੰ ਵੱਸਦਾ ਹੈਂ (ਜਿਸ ਨੂੰ ਸਦਾ ਤੂੰ ਚੇਤੇ ਰਹਿੰਦਾ ਹੈਂ) ਉਸ ਮਨ੝ੱਖ ਤੋਂ (ਮੈਂ) ਕ੝ਰਬਾਨ ਜਾਂਦਾ ਹਾਂ।੪।੧੫।੨੧।