Darpan 739-4

From SikhiWiki
Jump to navigationJump to search

SikhToTheMAX   Hukamnama September 25, June 4 & January 17, 2007   SriGranth
SearchGB    Audio    Punjabi   
from SGGS Page 739    SriGuruGranth    Link

ਸੂਹੀ ਮਹਲਾ 5 ॥

ਸੂਖ ਮਹਲ ਜਾ ਕੇ ਊਚ ਦ੝ਆਰੇ ॥ ਤਾ ਮਹਿ ਵਾਸਹਿ ਭਗਤ ਪਿਆਰੇ ॥1॥

ਸਹਜ ਕਥਾ ਪ੝ਰਭ ਕੀ ਅਤਿ ਮੀਠੀ ॥ ਵਿਰਲੈ ਕਾਹੂ ਨੇਤ੝ਰਹ੝ ਡੀਠੀ ॥1॥ ਰਹਾਉ ॥

ਤਹ ਗੀਤ ਨਾਦ ਅਖਾਰੇ ਸੰਗਾ ॥ ਊਹਾ ਸੰਤ ਕਰਹਿ ਹਰਿ ਰੰਗਾ ॥2॥

ਤਹ ਮਰਣ੝ ਨ ਜੀਵਣ੝ ਸੋਗ੝ ਨ ਹਰਖਾ ॥ ਸਾਚ ਨਾਮ ਕੀ ਅੰਮ੝ਰਿਤ ਵਰਖਾ ॥3॥

ਗ੝ਹਜ ਕਥਾ ਇਹ ਗ੝ਰ ਤੇ ਜਾਣੀ ॥ ਨਾਨਕ੝ ਬੋਲੈ ਹਰਿ ਹਰਿ ਬਾਣੀ ॥4॥6॥12॥


soohee mehalaa 5 ||

sookh mehal jaa kae ooch dhuaarae || thaa mehi vaasehi bhagath piaarae ||1||

sehaj kathhaa prabh kee ath meet(h)ee || viralai kaahoo naethrahu ddeet(h)ee ||1|| rehaao ||

theh geeth naadh akhaarae sa(n)gaa || oohaa sa(n)th karehi har ra(n)gaa ||2||

theh maran n jeevan sog n harakhaa || saach naam kee a(n)mrith varakhaa ||3||

guhaj kathhaa eih gur thae jaanee || naanak bolai har har baanee ||4||6||12||


Soohee, Fifth Mehla:

His Mansions are so comfortable, and His gates are so lofty. Within them, His beloved devotees dwell. ||1||

The Natural Speech of God is so very sweet. How rare is that person, who sees it with his eyes. ||1||Pause||

There, in the arena of the congregation, the divine music of the Naad, the sound current, is sung. There, the Saints celebrate with their Lord. ||2||

Neither birth nor death is there, neither pain nor pleasure. The Ambrosial Nectar of the True Name rains down there. ||3||

From the Guru, I have come to know the mystery of this speech. Nanak speaks the Bani of the Lord, Har, Har. ||4||6||12||


ਪਦਅਰਥ: ਜਾ ਕੇ—ਜਿਸ ਪਰਮਾਤਮਾ ਦੇ। ਤਾ ਮਹਿ—ਉਸ (ਸਹਜ ਅਵਸਥਾ) ਵਿਚ। ਵਾਸਹਿ—ਵੱਸਦੇ ਹਨ।੧।

ਸਹਜ ਕਥਾ—ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ। ਅਤਿ—ਬਹ੝ਤ। ਵਿਰਲੈ ਕਾਹੂ—ਕਿਸੇ ਵਿਰਲੇ ਨੇ ਹੀ। ਨੇਤ੝ਰਹ੝—ਅੱਖਾਂ ਨਾਲ।੧।ਰਹਾਉ।

ਤਹ—ਉਸ (ਸਹਜ ਕਥਾ) ਵਿਚ। ਅਖਾਰੇ—ਅਖਾੜੇ, ਪਹਿਲਵਾਨਾਂ ਦੇ ਘ੝ਲਣ ਦੇ ਪਿੜ।੨।

ਹਰਖਾ—ਖ਼੝ਸ਼ੀ। ਸਾਚ—ਸਦਾ-ਥਿਰ ਰਹਿਣ ਵਾਲਾ। ਅੰਮ੝ਰਿਤ—ਆਤਮਕ ਜੀਵਨ ਦੇਣ ਵਾਲਾ।੩।

ਗ੝ਹਜ—ਗੂਝ, ਲ੝ਕੀ ਹੋਈ। ਤੇ—ਤੋਂ, ਪਾਸੋਂ। ਨਾਨਕ੝ ਬੋਲੈ—ਨਾਨਕ ਬੋਲਦਾ ਹੈ।੪।

ਅਰਥ: ਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਪ੝ਰਭੂ ਦੀ ਸਿਫ਼ਤਿ-ਸਾਲਾਹ ਬੜੀ ਹੀ ਸ੝ਆਦਲੀ ਹੈ, ਪਰ ਕਿਸੇ ਵਿਰਲੇ ਹੀ ਮਨ੝ੱਖ ਨੇ ਉਸ ਨੂੰ ਅੱਖੀਂ ਵੇਖਿਆ ਹੈ (ਮਾਣਿਆ ਹੈ)।੧।ਰਹਾਉ।

ਹੇ ਭਾਈ! ਉਸ (ਆਤਮਕ ਅਡੋਲਤਾ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ) ਵਿਚ ਉਸ ਪਰਮਾਤਮਾ ਦੇ ਪਿਆਰੇ ਭਗਤ (ਹੀ) ਵੱਸਦੇ ਹਨ ਜਿਸ ਪਰਮਾਤਮਾ ਦੇ ਮਹਲ ਆਨੰਦ-ਭਰਪੂਰ ਹਨ, ਤੇ ਜਿਸ ਦੇ ਦਰਵਾਜ਼ੇ ਉੱਚੇ ਹਨ (ਭਾਵ, ਉਥੇ ਆਤਮਕ ਆਨੰਦ ਤੋਂ ਬਿਨਾ ਹੋਰ ਕਿਸੇ ਵਿਕਾਰ ਆਦਿਕ ਦੀ ਪਹ੝ੰਚ ਨਹੀਂ ਹੈ)।੧।

ਹੇ ਭਾਈ! ਆਤਮਕ ਅਡੋਲਤਾ ਪੈਦਾ ਕਰਨ ਵਾਲੀ ਉਸ ਸਿਫ਼ਤਿ-ਸਾਲਾਹ ਵਿਚ (ਮਾਨੋ) ਗੀਤ ਤੇ ਰਾਗ ਹੋ ਰਹੇ ਹ੝ੰਦੇ ਹਨ (ਉਸ ਵਿਚ, ਮਾਨੋ) ਪਿੜ ਬੱਝੇ ਹ੝ੰਦੇ ਹਨ (ਜਿੱਥੇ ਕਾਮਾਦਿਕ ਪਹਿਲਵਾਨਾਂ ਨਾਲ ਟਾਕਰਾ ਕਰਨ ਦੀ ਜਾਚ ਸਿੱਖੀਦੀ ਹੈ)। ਉਸ ਸਿਫ਼ਤਿ-ਸਾਲਾਹ ਵਿਚ ਜ੝ੜ ਕੇ ਸੰਤ ਜਨ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ।੨।

ਹੇ ਭਾਈ! ਸਿਫ਼ਤਿ-ਸਾਲਾਹ ਵਿਚ ਜ੝ੜਿਆਂ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਖ਼੝ਸ਼ੀ ਗ਼ਮੀ ਨਹੀਂ ਪੋਹ ਸਕਦੀ। ਉਸ ਅਵਸਥਾ ਵਿਚ ਸਦਾ-ਥਿਰ ਪ੝ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹ੝ੰਦੀ ਰਹਿੰਦੀ ਹੈ।੩।

ਹੇ ਭਾਈ! (ਸਿਫ਼ਤਿ-ਸਾਲਾਹ ਬਾਰੇ) ਇਹ ਭੇਤ ਦੀ ਗੱਲ (ਨਾਨਕ ਨੇ) ਗ੝ਰੂ ਪਾਸੋਂ ਸਮਝੀ ਹੈ (ਤਾਹੀਝਂ) ਨਾਨਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ।੪।੬।੧੨।