Darpan 735

From SikhiWiki
Jump to navigationJump to search

SikhToTheMAX   Hukamnama October 4, 2007   SriGranth
SearchGB    Audio    Punjabi   
from SGGS Page 735    SriGuruGranth    Link

ਸੂਹੀ ਮਹਲਾ ੪ ਘਰ੝ ੭

ੴ ਸਤਿਗ੝ਰ ਪ੝ਰਸਾਦਿ ॥

ਤੇਰੇ ਕਵਨ ਕਵਨ ਗ੝ਣ ਕਹਿ ਕਹਿ ਗਾਵਾ ਤੂ ਸਾਹਿਬ ਗ੝ਣੀ ਨਿਧਾਨਾ ॥ ਤ੝ਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕ੝ਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮ੝ ਧਰ ਸੋਈ ॥ ਜਿਉ ਭਾਵੈ ਤਿਉ ਰਾਖ੝ ਮੇਰੇ ਸਾਹਿਬ ਮੈ ਤ੝ਝ ਬਿਨ੝ ਅਵਰ੝ ਨ ਕੋਈ ॥੧॥ ਰਹਾਉ ॥ ਮੈ ਤਾਣ੝ ਦੀਬਾਣ੝ ਤੂਹੈ ਮੇਰੇ ਸ੝ਆਮੀ ਮੈ ਤ੝ਧ੝ ਆਗੈ ਅਰਦਾਸਿ ॥ ਮੈ ਹੋਰ੝ ਥਾਉ ਨਾਹੀ ਜਿਸ੝ ਪਹਿ ਕਰਉ ਬੇਨੰਤੀ ਮੇਰਾ ਦ੝ਖ੝ ਸ੝ਖ੝ ਤ੝ਝ ਹੀ ਪਾਸਿ ॥੨॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘ੝ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੝ਰਮ੝ ਭਉ ਦੂਰਿ ਕੀਜੈ ॥੩॥ ਹਰਿ ਕੀ ਵਡਿਆਈ ਦੇਖਹ੝ ਸੰਤਹ੝ ਹਰਿ ਨਿਮਾਣਿਆ ਮਾਣ੝ ਦੇਵਾਝ ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤ੝ ਆਣਿ ਸਭ੝ ਪੈਰੀ ਪਾਝ ॥੪॥੧॥੧੨॥


soohee mehalaa 4 ghar 7

ik oa(n)kaar sathigur prasaadh ||

thaerae kavan kavan gun kehi kehi gaavaa thoo saahib gunee nidhhaanaa || thumaree mehimaa baran n saako thoo(n) t(h)aakur ooch bhagavaanaa ||1|| mai har har naam dhhar soee || jio bhaavai thio raakh maerae saahib mai thujh bin avar n koee ||1|| rehaao || mai thaan dheebaan thoohai maerae suaamee mai thudhh aagai aradhaas || mai hor thhaao naahee jis pehi karo baena(n)thee maeraa dhukh sukh thujh hee paas ||2|| vichae dhharathee vichae paanee vich kaasatt agan dhhareejai || bakaree si(n)gh eikathai thhaae raakhae man har jap bhram bho dhoor keejai ||3|| har kee vaddiaaee dhaekhahu sa(n)thahu har nimaaniaa maan dhaevaaeae || jio dhharathee charan thalae thae oopar aavai thio naanak saadhh janaa jagath aan sabh pairee paaeae ||4||1||12||


Soohee, Fourth Mehla, Seventh House:

One Universal Creator God. By The Grace Of The True Guru:

Which, which of Your Glorious Virtues should I sing and recount, Lord? You are my Lord and Master, the treasure of excellence. I cannot express Your Glorious Praises. You are my Lord and Master, lofty and benevolent. ||1|| The Name of the Lord, Har, Har, is my only support. If it pleases You, please save me, O my Lord and Master; without You, I have no other at all. ||1||Pause|| You alone are my strength, and my Court, O my Lord and Master; unto You alone I pray. There is no other place where I can offer my prayers; I can tell my pains and pleasures only to You. ||2|| Water is locked up in the earth, and fire is locked up in wood. The sheep and the lions are kept in one place; O mortal, meditate on the Lord, and your doubts and fears shall be removed. ||3|| So behold the glorious greatness of the Lord, O Saints; the Lord blesses the dishonored with honor. As dust rises from underfoot, O Nanak, so does the Lord make all people fall at the feet of the Holy. ||4||1||12||


ਪਦਅਰਥ: ਕਵਨ ਕਵਨ—ਕੇਹੜੇ ਕੇਹੜੇ? ਕਹਿ ਕਹਿ—ਆਖ ਆਖ ਕੇ। ਗਾਵਾ—ਗਾਵਾਂ, ਮੈਂ ਗਾਵਾਂ। ਸਾਹਿਬ—ਮਾਲਕ। ਗ੝ਣੀ ਨਿਧਾਨਾ—ਗ੝ਣਾਂ ਦਾ ਖ਼ਜ਼ਾਨਾ। ਮਹਿਮਾ—ਵਡਿਆਈ। ਬਰਨਿ ਨ ਸਾਕਉ—{ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ।੧।

ਮੈ—ਮੇਰੇ ਵਾਸਤੇ। ਧਰ—ਆਸਰਾ। ਅਵਰ੝—ਹੋਰ।੧।ਰਹਾਉ।

ਤਾਣ੝—ਬਲ। ਦੀਬਾਣ੝—ਸਹਾਰਾ। ਪਹਿ—ਪਾਸ। ਕਰਉ—ਕਰਉਂ, ਮੈਂ ਕਰਾਂ। ਪਾਸੇ—ਪਾਸਿ।੨।

ਵਿਚੇ ਪਾਣੀ—(ਪਾਣੀ ਦੇ) ਵਿਚ ਹੀ। ਵਿਚੇ ਧਰਤੀ—(ਧਰਤੀ ਦੇ) ਵਿਚ ਹੀ। ਕਾਸਟ—ਕਾਠ, ਲੱਕੜੀ। ਧਰੀਜੈ—ਧਰੀ ਹੋਈ ਹੈ। ਸਿੰਘ੝—ਸ਼ੇਰ। ਇਕ ਤੈ ਥਾਇ—ਇਕੋ ਹੀ ਥਾਂ ਵਿਚ। ਮਨ—ਹੇ ਮਨ!।੩।

ਚਰਣ ਤਲੇ ਤੇ—ਪੈਰਾਂ ਹੇਠੋਂ। ਆਣਿ—ਲਿਆ ਕੇ। ਸਭ੝ ਜਗਤ੝—ਸਾਰਾ ਸੰਸਾਰ।੪।

ਅਰਥ: ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ।੧।ਰਹਾਉ।

ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਮਾਲਕ ਹੈਂ, ਤੂੰ ਸਾਰੇ ਗ੝ਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗ੝ਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ? ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ।੧।

ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸ੝ਖ ਹਰੇਕ ਦ੝ੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ।੨।

ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, (ਮਾਲਕ-ਪ੝ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਝ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ।੩।

ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੝ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਹੇ ਨਾਨਕ! ਜਿਵੇਂ ਧਰਤੀ (ਮਨ੝ੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ।੪।੧।੧੨।

ਨੋਟ: 'ਘਰ੝ ੭' ਦੇ ਨਵੇਂ ਸੰਗ੝ਰਹਿ ਦਾ ਇਹ ਪਹਿਲਾ ਸ਼ਬਦ ਹੈ।