Darpan 714
SikhToTheMAX Hukamnama September 16, August 4, July 19, April 7, 2007
| |
ਟੋਡੀ ਮਹਲਾ 5 ॥ ਨਿੰਦਕ ਗਰ ਕਿਰਪਾ ਤੇ ਹਾਟਿਓ ॥ ਪਾਰਬਰਹਮ ਪਰਭ ਭਝ ਦਇਆਲਾ ਸਿਵ ਕੈ ਬਾਣਿ ਸਿਰ ਕਾਟਿਓ ॥1॥ ਰਹਾਉ ॥ ਕਾਲ ਜਾਲ ਜਮ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ ਖਾਤ ਖਰਚਤ ਕਿਛ ਨਿਖਟਤ ਨਾਹੀ ਰਾਮ ਰਤਨ ਧਨ ਖਾਟਿਓ ॥1॥ ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ॥2॥6॥11॥ | |
ttoddee mehalaa 5 || ni(n)dhak gur kirapaa thae haattiou || paarabreham prabh bheae dhaeiaalaa siv kai baan sir kaattiou ||1|| rehaao || kaal jaal jam johi n saakai sach kaa pa(n)thhaa thhaattiou || khaath kharachath kishh nikhuttath naahee raam rathan dhhan khaattiou ||1|| bhasamaa bhooth hoaa khin bheethar apanaa keeaa paaeiaa || aagam nigam kehai jan naanak sabh dhaekhai lok sabaaeiaa ||2||6||11|| | |
Todee, Fifth Mehla: The slanderer, by Guru's Grace, has been turned away. The Supreme Lord God has become merciful; with Shiva's arrow, He shot his head off. ||1||Pause|| Death, and the noose of death, cannot see me; I have adopted the Path of Truth. I have earned the wealth, the jewel of the Lord's Name; eating and spending, it is never used up. ||1|| In an instant, the slanderer was reduced to ashes; he received the rewards of his own actions. Servant Nanak speaks the truth of the scriptures; the whole world is witness to it. ||2||6||11|| | |
ਪਦਅਰਥ: ਤੇ—ਤੋਂ, ਨਾਲ। ਗਰ ਕਿਰਪਾ ਤੇ—ਗਰੂ ਦੀ ਕਿਰਪਾ ਨਾਲ, ਜਦੋਂ ਗਰੂ ਦੀ ਕਿਰਪਾ ਹੰਦੀ ਹੈ। ਹਾਟਿਓ—ਹਟ ਜਾਂਦਾ ਹੈ, (ਨਿੰਦਾ ਕਰਨ ਦੀ ਵਾਦੀ ਤੋਂ) ਹਟ ਜਾਂਦਾ ਹੈ। ਕੈ ਬਾਣਿ—ਦੇ ਬਾਣ ਨਾਲ। ਸਿਵ ਕੈ ਬਾਣਿ—ਕੱਲਿਆਣ—ਸਰੂਪ ਪਰਭੂ ਦੇ ਨਾਮ—ਤੀਰ ਨਾਲ। ਸਿਰ—ਅਹੰਕਾਰ। ਕਾਟਿਓ—ਕੱਟ ਦੇਂਦਾ ਹੈ।੧।ਰਹਾਉ। ਕਾਲ—ਆਤਮਕ ਮੌਤ। ਜਾਲ—(ਮਾਇਆ ਦਾ) ਜਾਲ। ਜਮ—ਮੌਤ (ਦਾ ਡਰ)। ਜੋਹਿ ਨ ਸਾਕੈ—ਤੱਕ ਭੀ ਨਹੀਂ ਸਕਦਾ। ਸਚ ਕਾ ਪੰਥਾ—ਸਦਾ-ਥਿਰ ਹਰਿ—ਨਾਮ ਸਿਮਰਨ ਵਾਲਾ ਰਸਤਾ। ਪੰਥਾ—ਰਸਤਾ। ਥਾਟਿਓ—ਮੱਲ ਲੈਂਦਾ ਹੈ। ਖਾਤ—ਖਾਂਦਿਆਂ। ਖਰਚਤ—ਹੋਰਨਾਂ ਨੂੰ ਵੰਡਦਿਆਂ।੧। ਭਸਮਾਭੂਤ ਹੋਆ—ਸਆਹ ਹੋ ਜਾਂਦਾ ਹੈ, ਨਾਮ—ਨਿਸ਼ਾਨ ਮਿਟ ਜਾਂਦਾ ਹੈ। ਅਪਨਾ ਕੀਆ ਪਾਇਆ—(ਜਿਸ ਨਿੰਦਾ—ਸਭਾਉ ਦੇ ਕਾਰਨ) ਆਪਣਾ ਕੀਤਾ ਪਾਂਦਾ ਸੀ, ਦਖੀ ਹੰਦਾ ਰਹਿੰਦਾ ਸੀ। ਆਗਮ ਨਿਗਮ—ਰੱਬੀ ਅਗੰਮੀ ਖੇਡ। ਸਬਾਇਆ—ਸਾਰਾ।੨। ਅਰਥ: ਹੇ ਭਾਈ! ਜਦੋਂ ਗਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸਭਾਵ ਵਾਲਾ ਮਨੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ। (ਜਿਸ ਨਿੰਦਕ ਉਤੇ) ਪਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ-ਸਰੂਪ ਹਰਿ ਦੇ ਨਾਮ-ਤੀਰ ਨਾਲ (ਗਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ)।੧।ਰਹਾਉ। (ਹੇ ਭਾਈ! ਜਿਸ ਮਨੱਖ ਉਤੇ ਗਰੂ ਪਰਭੂ ਦਇਆਵਾਨ ਹੰਦੇ ਹਨ) ਉਸ ਮਨੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਭੀ ਨਹੀਂ ਸਕਦਾ, (ਕਿਉਂਕਿ ਗਰੂ ਦੀ ਕਿਰਪਾ ਨਾਲ ਉਹ ਮਨੱਖ) ਸਦਾ-ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ। ਉਹ ਮਨੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ-ਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੱਕਦਾ।੧। ਹੇ ਭਾਈ! (ਜਿਸ ਨਿੰਦਾ-ਸਭਾਵ ਕਰ ਕੇ, ਜਿਸ ਆਪਾ-ਭਾਵ ਕਰ ਕੇ, ਨਿੰਦਕ ਸਦਾ) ਦੱਖੀ ਹੰਦਾ ਰਹਿੰਦਾ ਸੀ, (ਪਰਭੂ ਦੇ ਦਇਆਲ ਹੋਇਆਂ, ਗਰੂ ਦੀ ਕਿਰਪਾ ਨਾਲ) ਇਕ ਛਿਨ ਵਿਚ ਹੀ ਉਸ ਸਭਾਵ ਦਾ ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ। (ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ।੨।੬।੧੧। |