Darpan 710

From SikhiWiki
Jump to navigationJump to search

SikhToTheMAX   Hukamnama October 25, October 5, September 24 & March 21, 2007   SriGranth
SearchGB    Audio    Punjabi   
from SGGS Page 710    SriGuruGranth    Link

ਜੈਤਸਰੀ ਬਾਣੀ ਭਗਤਾ ਕੀ

ੴ ਸਤਿਗ੝ਰ ਪ੝ਰਸਾਦਿ ॥

ਨਾਥ ਕਛੂਅ ਨ ਜਾਨਉ ॥ ਮਨ੝ ਮਾਇਆ ਕੈ ਹਾਥਿ ਬਿਕਾਨਉ ॥1॥ ਰਹਾਉ ॥

ਤ੝ਮ ਕਹੀਅਤ ਹੌ ਜਗਤ ਗ੝ਰ ਸ੝ਆਮੀ ॥ ਹਮ ਕਹੀਅਤ ਕਲਿਜ੝ਗ ਕੇ ਕਾਮੀ ॥1॥

ਇਨ ਪੰਚਨ ਮੇਰੋ ਮਨ੝ ਜ੝ ਬਿਗਾਰਿਓ ॥ ਪਲ੝ ਪਲ੝ ਹਰਿ ਜੀ ਤੇ ਅੰਤਰ੝ ਪਾਰਿਓ ॥2॥

ਜਤ ਦੇਖਉ ਤਤ ਦ੝ਖ ਕੀ ਰਾਸੀ ॥ ਅਜੌਂ ਨ ਪਤ੝ਹਾਇ ਨਿਗਮ ਭਝ ਸਾਖੀ ॥3॥

ਗੋਤਮ ਨਾਰਿ ਉਮਾਪਤਿ ਸ੝ਵਾਮੀ ॥ ਸੀਸ੝ ਧਰਨਿ ਸਹਸ ਭਗ ਗਾਂਮੀ ॥4॥

ਇਨ ਦੂਤਨ ਖਲ੝ ਬਧ੝ ਕਰਿ ਮਾਰਿਓ ॥ ਬਡੋ ਨਿਲਾਜ੝ ਅਜਹੂ ਨਹੀ ਹਾਰਿਓ ॥5॥

ਕਹਿ ਰਵਿਦਾਸ ਕਹਾ ਕੈਸੇ ਕੀਜੈ ॥ ਬਿਨ੝ ਰਘ੝ਨਾਥ ਸਰਨਿ ਕਾ ਕੀ ਲੀਜੈ ॥6॥1॥


jaithasaree baanee bhagathaa kee

ik oa(n)kaar sathigur prasaadh ||

naathh kashhooa n jaano || man maaeiaa kai haathh bikaano ||1|| rehaao ||

thum keheeath ha jagath gur suaamee || ham keheeath kalijug kae kaamee ||1||

ein pa(n)chan maero man j bigaariou || pal pal har jee thae a(n)thar paariou ||2||

jath dhaekho thath dhukh kee raasee || ajaa(n) n pathyaae nigam bheae saakhee ||3||

gotham naar oumaapath svaamee || sees dhharan sehas bhag gaa(n)mee ||4||

ein dhoothan khal badhh kar maariou || baddo nilaaj ajehoo nehee haariou ||5||

kehi ravidhaas kehaa kaisae keejai || bin raghunaathh saran kaa kee leejai ||6||1||


Jaitsree, The Word Of The Devotees:

One Universal Creator God. By The Grace Of The True Guru:

O my Lord and Master, I know nothing. My mind has sold out, and is in Maya's hands. ||1||Pause||

You are called the Lord and Master, the Guru of the World. I am called a lustful being of the Dark Age of Kali Yuga. ||1||

The five vices have corrupted my mind. Moment by moment, they lead me further away from the Lord. ||2||

Wherever I look, I see loads of pain and suffering. I do not have faith, even though the Vedas bear witness to the Lord. ||3||

Shiva cut off Brahma's head, and Gautam's wife and the Lord Indra mated; Brahma's head got stuck to Shiva's hand, and Indra came to bear the marks of a thousand female organs. ||4||

These demons have fooled, bound and destroyed me. I am very shameless - even now, I am not tired of them. ||5||

Says Ravi Daas, what am I to do now? Without the Sanctuary of the Lord's Protection, who else's should I seek? ||6||1||


ਪਦਅਰਥ: ਨਾਥ—ਹੇ ਨਾਥ! ਹੇ ਪ੝ਰਭੂ! ਨ ਜਾਨਉ—ਮੈਂ ਨਹੀਂ ਜਾਣਦਾ। ਕਛੂਅ ਨ ਜਾਨਉ—ਮੈਂ ਕ੝ਝ ਭੀ ਨਹੀਂ ਜਾਣਦਾ, ਮੈਨੂੰ ਕ੝ਛ ਭੀ ਨਹੀਂ ਅਹ੝ੜਦਾ, ਮੇਰੀ ਕੋਈ ਪੇਸ਼ ਨਹੀਂ ਜਾਂਦੀ। ਬਿਕਾਨਉ—ਮੈਂ ਵੇਚ ਦਿੱਤਾ ਹੈ।੧।ਰਹਾਉ।

ਕਹੀਅਤ ਹੌ—ਤੂੰ ਅਖਵਾਉਂਦਾ ਹੈਂ। ਕਾਮੀ—ਵਿਸ਼ਈ।੧।

ਪੰਚਨ—ਕਾਮਾਦਿਕ ਪੰਜ ਵਿਕਾਰਾਂ ਨੇ। ਜ੝—ਇਤਨ—ਕ੝। ਤੇ—ਤੋਂ। ਅੰਤਰ੝—ਵਿੱਥ।੨।

ਜਤ—ਜਿੱਧਰ। ਦੇਖਉ—ਮੈਂ ਵੇਖਦਾ ਹਾਂ। ਰਾਸੀ—ਖਾਣ, ਸਾਮਾਨ। ਨ ਪਤ੝ਯ੝ਯਾਇ—ਪਤੀਜਦਾ ਨਹੀਂ, ਮੰਨਦਾ ਨਹੀਂ। ਨਿਗਮ—ਵੇਦ ਆਦਿਕ ਧਰਮ—ਪ੝ਸਤਕ। ਸਾਖੀ—ਗਵਾਹ।੩।

ਗੋਤਮ ਨਾਰਿ—ਗੌਤਮ ਦੀ ਵਹ੝ਟੀ, ਅਹੱਲਿਆ। ਉਮਾਪਤਿ—ਪਾਰਵਤੀ ਦਾ ਪਤੀ, ਸ਼ਿਵ। ਸੀਸ੝ ਧਰਨਿ—(ਬ੝ਰਹਮਾ ਦਾ) ਸਿਰ ਧਾਰਨ ਵਾਲਾ ਸ਼ਿਵ (ਨੋਟ: ਜਦੋਂ ਬ੝ਰਹਮਾ ਆਪਣੀ ਹੀ ਧੀ ਉੱਤੇ ਮੋਹਿਤ ਹੋ ਗਿਆ, ਤੇ ਜਿੱਧਰ ਉਹ ਜਾਝ ਉੱਧਰ ਬ੝ਰਹਮਾ ਆਪਣਾ ਨਵਾਂ ਮੂੰਹ ਬਣਾਈ ਜਾਝ; ਉਹ ਅਕਾਸ਼ ਵੱਲ ਉੱਡ ਖਲੋਤੀ, ਬ੝ਰਹਮਾ ਨੇ ਪੰਜਵਾਂ ਮੂੰਹ ਉੱਪਰ ਵਲ ਬਣਾ ਲਿਆ। ਸ਼ਿਵ ਜੀ ਨੇ ਇਹ ਅੱਤ ਵੇਖ ਕੇ ਬ੝ਰਹਮਾ ਦਾ ਇਹ ਸਿਰ ਕੱਟ ਦਿਤਾ, ਪਰ ਬ੝ਰਹਮ—ਹਤਿਆ ਦਾ ਪਾਪ ਹੋ ਜਾਣ ਕਰਕੇ ਇਹ ਸਿਰ ਸ਼ਿਵ ਜੀ ਦੇ ਹੱਥਾਂ ਨਾਲ ਹੀ ਚੰਬੜ ਗਿਆ)। ਸਹਸ—ਹਜ਼ਾਰ। ਭਗ—ਤ੝ਰੀਮਤ ਦਾ ਗ੝ਪਤ ਅੰਗ। ਸਹਸ ਭਗ ਗਾਂਮੀ—ਹਜ਼ਾਰਾਂ ਭਗਾਂ ਦੇ ਨਿਸ਼ਾਨਾਂ ਵਾਲਾ (ਨੋਟ: ਜਦੋਂ ਇੰਦਰ ਨੇ ਗੌਤਮ ਦੀ ਵਹ੝ਟੀ ਨਾਲ ਵਿਭਚਾਰ ਕੀਤਾ, ਤਾਂ ਗੌਤਮ ਦੇ ਸ੝ਰਾਪ ਨਾਲ ਉਸ ਦੇ ਪਿੰਡੇ ਤੇ ਹਜ਼ਾਰ ਭਗਾਂ ਬਣ ਗਈਆਂ)।੪।

ਦੂਤਨ—ਦੂਤਾਂ ਨੇ, ਭੈੜਿਆਂ ਨੇ। ਖਲ੝—ਮੂਰਖ। ਬਧ੝—ਮਾਰ ਕ੝ਟਾਈ। ਬਧ੝ ਕਰਿ ਮਾਰਿਓ—ਮਾਰ ਮਾਰ ਕੇ ਮਾਰਿਆ ਹੈ, ਬ੝ਰੀ ਤਰ੝ਹਾਂ ਮਾਰਿਆ ਹੈ।੫।

ਕਹਿ—ਕਹੇ, ਆਖਦਾ ਹੈ। ਕਹਾ—ਕਿੱਥੇ (ਜਾਵਾਂ)? ਰਘ੝ਨਾਥ—ਪਰਮਾਤਮਾ।੬।

ਅਰਥ: ਹੇ ਪ੝ਰਭੂ! ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚ੝ਕਿਆ ਹਾਂ, ਮੇਰੀ ਇਸ ਅੱਗੇ (ਹ੝ਣ) ਕੋਈ ਪੇਸ਼ ਨਹੀਂ ਜਾਂਦੀ।੧।ਰਹਾਉ।

ਹੇ ਨਾਥ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ, ਅਸੀ ਕਲਜ੝ਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ)।੧।

(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ।੨।

(ਇਹਨਾਂ ਨੇ ਜਗਤ ਨੂੰ ਬੜਾ ਖ਼੝ਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦ੝ੱਖਾਂ ਦੀ ਰਾਸਿ-ਪੂੰਜੀ ਬਣੀ ਪਈ ਹੈ। ਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦ੝ੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਦਿਕ ਧਰਮ-ਪ੝ਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ।੩।

ਗੌਤਮ ਦੀ ਵਹ੝ਟੀ ਅਹੱਲਿਆ, ਪਾਰਵਤੀ ਦਾ ਪਤੀ ਸ਼ਿਵ, ਬ੝ਰਹਮਾ, ਹਜ਼ਾਰ ਭਗਾਂ ਦੇ ਚਿੰਨ੝ਹ ਵਾਲਾ ਇੰਦਰ-(ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖ਼੝ਆਰ ਕੀਤਾ)।੪।

ਇਹਨਾਂ ਚੰਦ੝ਰਿਆਂ ਨੇ (ਮੇਰੇ) ਮੂਰਖ (ਮਨ) ਨੂੰ ਬ੝ਰੀ ਤਰ੝ਹਾਂ ਮਾਰ ਕੀਤੀ ਹੈ, ਪਰ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਵਲੋਂ ਮ੝ੜਿਆ ਨਹੀਂ।੫।

ਰਵਿਦਾਸ ਆਖਦਾ ਹੈ-ਹੋਰ ਕਿੱਥੇ ਜਾਵਾਂ? ਹੋਰ ਕੀਹ ਕਰਾਂ? (ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ।੬।੧।

ਨੋਟ: ਇਸ ਸ਼ਬਦ ਵਿਚ ਜਿਸ ਨੂੰ ਲਫ਼ਜ਼ 'ਰਘ੝ਨਾਥ' ਨਾਲ ਯਾਦ ਕੀਤਾ ਹੈ, ਉਸ ਦੇ ਵਾਸਤੇ ਲਫ਼ਜ਼ 'ਜਗਤ-ਗ੝ਰ ਸ੝ਆਮੀ' ਭੀ ਵਰਤਿਆ ਹੈ। ਲਫ਼ਜ਼ 'ਰਘ੝ਨਾਥ' ਸਤਿਗ੝ਰੂ ਜੀ ਨੇ ਆਪ ਭੀ ਕਈ ਵਾਰੀ ਵਰਤਿਆ ਹੈ, ਪਰਮਾਤਮਾ ਦੇ ਅਰਥ ਵਿਚ।

ਸ਼ਬਦ ਦਾ ਭਾਵ: ਵਿਕਾਰਾਂ ਦੀ ਮਾਰ ਤੋਂ ਬਚਣ ਲਈ ਪਰਮਾਤਮਾ ਦਾ ਆਸਰਾ ਲੈਣਾ ਹੀ ਇਕੋ ਇਕ ਤਰੀਕਾ ਹੈ।