Darpan 709-2

From SikhiWiki
Jump to navigationJump to search

Also See Darpan 709-1

SikhToTheMAX   Hukamnama August 23, June 18, June 6, 2007   SriGranth
SearchGB    Audio    Punjabi   
from SGGS Page 709    SriGuruGranth    Link

ਸਲੋਕ੝ ॥

ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥ ਕੀਮ ਨ ਸਕਾ ਪਾਇ ਸ੝ਖ ਮਿਤੀ ਹੂ ਬਾਹਰੇ ॥ ਨਾਨਕ ਸਾ ਵੇਲੜੀ ਪਰਵਾਣ੝ ਜਿਤ੝ ਮਿਲੰਦੜੋ ਮਾ ਪਿਰੀ ॥2॥

ਪਉੜੀ ॥ ਸਾ ਵੇਲਾ ਕਹ੝ ਕਉਣ੝ ਹੈ ਜਿਤ੝ ਪ੝ਰਭ ਕਉ ਪਾਈ ॥ ਸੋ ਮੂਰਤ੝ ਭਲਾ ਸੰਜੋਗ੝ ਹੈ ਜਿਤ੝ ਮਿਲੈ ਗ੝ਸਾਈ ॥ ਆਠ ਪਹਰ ਹਰਿ ਧਿਆਇ ਕੈ ਮਨ ਇਛ ਪ੝ਜਾਈ ॥ ਵਡੈ ਭਾਗਿ ਸਤਸੰਗ੝ ਹੋਇ ਨਿਵਿ ਲਾਗਾ ਪਾਈ ॥ ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥

salok ||

bhaavee oudhoth karana(n) har ramana(n) sa(n)jog pooraneh || gopaal dharas bhaetta(n) safal naanak so mehooratheh ||1|| keem n sakaa paae sukh mithee hoo baaharae || naanak saa vaelarree paravaan jith mila(n)dharro maa piree ||2||

pourree || saa vaelaa kahu koun hai jith prabh ko paaee || so moorath bhalaa sa(n)jog hai jith milai gusaaee || aat(h) pehar har dhhiaae kai man eishh pujaaee || vaddai bhaag sathasa(n)g hoe niv laagaa paaee || man dharasan kee piaas hai naanak bal jaaee ||15||

Salok:

One's destiny is activated, when one chants the Lord's Name, through perfect good fortune. Fruitful is that moment, O Nanak, when one obtains the Blessed Vision of the Darshan of the Lord of the Universe. ||1|| Its value cannot be estimated; it brings peace beyond measure. O Nanak, that time alone is approved, when my Beloved meets with me. ||2||

Pauree: Tell me, what is that time, when I shall find God? Blessed and auspicious is that moment, and that destiny, when I shall find the Lord of the Universe. Meditating on the Lord, twenty-four hours a day, my mind's desires are fulfilled. By great good fortune, I have found the Society of the Saints; I bow and touch their feet. My mind thirsts for the Blessed Vision of the Lord's Darshan; Nanak is a sacrifice to Him. ||15||

ਪਦਅਰਥ: ਭਾਵੀ—ਜੋ ਕ੝ਝ ਜ਼ਰੂਰ ਵਰਤ ਕੇ ਰਹਿਣਾ ਹੈ, ਮੱਥੇ ਦੇ ਭਾਗ। ਉਦੋਤ—ਪਰਗਟ ਹੋਣਾ, ਉੱਘੜਨਾ। ਭਾਵੀ ਉਦੋਤ ਕਰਣੰ—ਮੱਥੇ ਦੇ ਲਿਖੇ ਲੇਖਾਂ ਦਾ ਉੱਘੜਨਾ। ਸੰਜੋਗ ਪੂਰਨਹ—ਪੂਰੇ ਸੰਜੋਗਾਂ ਨਾਲ। ਗੋਪਾਲ ਦਰਸ ਭੇਟੰ—ਜਗਤ ਦੇ ਰੱਖਕ ਪ੝ਰਭੂ ਦਾ ਦੀਦਾਰ ਹੋਣਾ। ਮਹੂਰਤਹ—ਮਹੂਰਤ, ਘੜੀ, ਸਮਾਂ। ਸਫਲ—ਸ+ਫਲ, ਬਰਕਤਿ ਵਾਲਾ।੧।

ਕੀਮ—ਕੀਮਤ। ਮਿਤੀ—ਅੰਦਾਜ਼ਾ, ਲੇਖਾ, ਮਿਣਤੀ। ਮਿਤੀ ਹੂ ਬਾਹਰੇ—ਮਿਣਤੀ ਤੋਂ ਪਰੇ, ਅਮਿਣਵੇਂ। ਵੇਲੜੀ—ਸੋਹਣੀ ਘੜੀ। ਜਿਤ੝—ਜਿਸ ਘੜੀ ਵਿਚ। ਮਾ ਪਿਰੀ—ਮੇਰਾ ਪਿਆਰਾ।੨।

ਅਰਥ: ਹੇ ਨਾਨਕ! ਉਹ ਘੜੀ ਬਰਕਤਿ ਵਾਲੀ ਹ੝ੰਦੀ ਹੈ, ਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉੱਘੜਦੇ ਹਨ, ਪ੝ਰਭੂ ਦਾ ਸਿਮਰਨ ਕਰੀਦਾ ਹੈ ਤੇ ਗੋਪਾਲ ਹਰੀ ਦਾ ਦੀਦਾਰ ਹ੝ੰਦਾ ਹੈ।੧।

ਇਤਨੇ ਅਮਿਣਵੇਂ ਸ੝ਖ ਪ੝ਰਭੂ ਦੇਂਦਾ ਹੈ ਕਿ ਮੈਂ ਉਹਨਾਂ ਦਾ ਮ੝ੱਲ ਨਹੀਂ ਪਾ ਸਕਦਾ, (ਪਰ) ਹੇ ਨਾਨਕ! ਉਹੀ ਸ੝ਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੝ਰਭੂ ਮਿਲ ਪਝ।੨।

ਪਦਅਰਥ: ਸਾ...ਹੈ—ਉਹ ਕੇਹੜਾ ਵੇਲਾ ਹੋਵੇ? (ਭਾਵ, ਉਹ ਵੇਲਾ ਛੇਤੀ ਆਵੇ)। ਜਿਤ੝—ਜਿਸ ਵੇਲੇ। ਮੂਰਤ੝—ਮ੝ਹੂਰਤ, ਸਾਹਾ। ਸੰਜੋਗ੝—ਮਿਲਣ ਦਾ ਸਮਾਂ। ਮਨ ਇਛ—ਮਨ ਦੀ ਇੱਛਾ। ਪ੝ਜਾਈ—ਪੂਰੀ ਕਰਾਂ। ਵਡੈ ਭਾਗਿ—ਵੱਡੀ ਕਿਸਮਤ ਨਾਲ। ਨਿਵਿ—ਨਿਊਂ ਕੇ। ਪਾਈ—ਪੈਰੀਂ। ਮਨਿ—ਮਨ ਵਿਚ।

ਅਰਥ: (ਰੱਬ ਕਰਕੇ) ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੝ਰਭੂ ਨੂੰ ਮਿਲਾਂ। ਉਹ ਮ੝ਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹ੝ੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ। (ਮੇਹਰ ਕਰ) ਅੱਠੇ ਪਹਿਰ ਪ੝ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ। ਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਝ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ। ਮੇਰੇ ਮਨ ਵਿਚ (ਪ੝ਰਭੂ ਦੇ) ਦਰਸਨ ਦੀ ਤ੝ਰੇਹ ਹੈ। ਹੇ ਨਾਨਕ! (ਆਖ) ਮੈਂ (ਸਤਸੰਗੀਆਂ ਤੋਂ) ਸਦਕੇ ਜਾਂਦਾ ਹਾਂ।੧੫।