Darpan 685
SikhToTheMAX Hukamnama December 10, 2006 SriGranth
| |
ਧਨਾਸਰੀ ਮਹਲਾ 1 ਘਰ 2 ਅਸਟਪਦੀਆ ੴ ਸਤਿਗਰ ਪਰਸਾਦਿ ॥ ਗਰ ਸਾਗਰ ਰਤਨੀ ਭਰਪੂਰੇ ॥ ਅੰਮਰਿਤ ਸੰਤ ਚਗਹਿ ਨਹੀ ਦੂਰੇ ॥ ਹਰਿ ਰਸ ਚੋਗ ਚਗਹਿ ਪਰਭ ਭਾਵੈ ॥ ਸਰਵਰ ਮਹਿ ਹੰਸ ਪਰਾਨਪਤਿ ਪਾਵੈ ॥1॥ ਕਿਆ ਬਗ ਬਪੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲ ਨ ਜਾਇ ॥1॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦਬਿਧਾ ਛੋਡਿ ਭਝ ਨਿਰੰਕਾਰੀ ॥ ਮਕਤਿ ਪਦਾਰਥ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗਰਿ ਰਾਖੇ ॥2॥ ਸਰਵਰ ਹੰਸਾ ਛੋਡਿ ਨ ਜਾਇ ॥ ਪਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸ ਹੰਸ ਮਹਿ ਸਾਗਰ ॥ ਅਕਥ ਕਥਾ ਗਰ ਬਚਨੀ ਆਦਰ ॥3॥ ਸੰਨ ਮੰਡਲ ਇਕ ਜੋਗੀ ਬੈਸੇ ॥ ਨਾਰਿ ਨ ਪਰਖ ਕਹਹ ਕੋਊ ਕੈਸੇ ॥ ਤਰਿਭਵਣ ਜੋਤਿ ਰਹੇ ਲਿਵ ਲਾਈ ॥ ਸਰਿ ਨਰ ਨਾਥ ਸਚੇ ਸਰਣਾਈ ॥4॥ ਆਨੰਦ ਮੂਲ ਅਨਾਥ ਅਧਾਰੀ ॥ ਗਰਮਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗ ਧਾਰੇ ॥5॥ ਅਨਿਕ ਜਤਨ ਕਰਿ ਕਾਲ ਸੰਤਾਝ ॥ ਮਰਣ ਲਿਖਾਇ ਮੰਡਲ ਮਹਿ ਆਝ ॥ ਜਨਮ ਪਦਾਰਥ ਦਬਿਧਾ ਖੋਵੈ ॥ ਆਪ ਨ ਚੀਨਸਿ ਭਰਮਿ ਭਰਮਿ ਰੋਵੈ ॥6॥ ਕਹਤਉ ਪੜਤਉ ਸਣਤਉ ਝਕ ॥ ਧੀਰਜ ਧਰਮ ਧਰਣੀਧਰ ਟੇਕ ॥ ਜਤ ਸਤ ਸੰਜਮ ਰਿਦੈ ਸਮਾਝ ॥ ਚਉਥੇ ਪਦ ਕਉ ਜੇ ਮਨ ਪਤੀਆਝ ॥7॥ ਸਾਚੇ ਨਿਰਮਲ ਮੈਲ ਨ ਲਾਗੈ ॥ ਗਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪ ॥ ਨਾਨਕ ਜਾਚੈ ਸਾਚ ਸਰੂਪ ॥8॥1॥ | |
ਪਦਅਰਥ: ਰਤਨੀ-ਰਤਨਾਂ ਨਾਲ, ਸੋਹਣੇ ਜੀਵਨ-ਉਪਦੇਸ਼। ਭਰਪੂਰੇ-ਨਕਾ ਨਕ ਭਰਿਆ ਹੋਇਆ। ਸੰਤ-ਗਰਮਖਿ ਬੰਦੇ। ਚਗਹਿ-ਚਗਦੇ ਹਨ। ਚੋਗ-ਖ਼ਰਾਕ, ਆਤਮਕ ਜੀਵਨ ਦੀ ਖ਼ਰਾਕ। ਪਰਾਨਪਤਿ-ਪਰਮਾਤਮਾ।੧। ਬਗ-ਬਗਲਾ। ਬਪੜਾ-ਵਿਚਾਰਾ। ਨਾਇ-ਨਹਾਉਂਦਾ ਹੈ। ਕੀਚੜਿ-ਚਿੱਕੜ ਵਿਚ।੧।ਰਹਾਉ। ਰਖਿ ਰਖਿ-ਰੱਖ ਕੇ, ਰੱਖ ਕੇ, ਧਿਆਨ ਨਾਲ। ਵੀਚਾਰੀ-ਵੀਚਾਰ ਦੇ ਆਸਰੇ। ਦਬਿਧਾ-ਕਿਸੇ ਹੋਰ ਆਸਰੇ ਦੀ ਭਾਲ। ਰਹੇ-ਮੱਕ ਜਾਂਦੇ ਹਨ। ਗਰਿ-ਗਰੂ ਨੇ।੨। ਸਹਜਿ-ਸਹਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਆਦਰ-ਇੱਜ਼ਤ।੩। ਸੰਨ ਮੰਡਲ-ਅਫਰ ਅਵਸਥਾ, ਉਹ ਅਵਸਥਾ ਜਿਥੇ ਮਾਇਆ ਦੇ ਫਰਨਿਆਂ ਵਲੋਂ ਸੰਞ ਹੈ। ਜੋਗੀ-ਪਰਭੂ-ਚਰਨਾਂ ਵਿਚ ਜੜਿਆ ਹੋਇਆ। ਤਰਿਭਵਣ ਜੋਤਿ-ਉਹ ਪਰਭੂ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਹੈ। ਸਰਿ-ਦੇਵਤੇ।੪। ਆਨੰਦ ਮੂਲ-ਆਨੰਦ ਦਾ ਸੋਮਾ। ਭਗਤਿ ਵਛਲ-ਭਗਤੀ ਨਾਲ ਪਿਆਰ ਕਰਨ ਵਾਲਾ। ਪਗ ਧਾਰੇ-(ਸਤਸੰਗ ਵਿਚ) ਪੈਰ ਟਿਕਾ ਕੇ, ਜਾ ਕੇ।੫। ਕਰਿ-ਕਰ ਕੇ, ਕਰਨ ਤੇ ਭੀ। ਕਾਲ-ਮੌਤ, ਮੌਤ ਦਾ ਡਰ, ਆਤਮਕ ਮੌਤ। ਮੰਡਲ-ਜਗਤ। ਮਰਣ-ਮੌਤ, ਆਤਮਕ ਮੌਤ। ਖੋਵੈ-ਗਵਾ ਲੈਂਦਾ ਹੈ। ਆਪ-ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।੬। ਝਕ-ਇਕ ਪਰਭੂ ਦੀ (ਸਿਫ਼ਤਿ-ਸਾਲਾਹ)। ਧਰਣੀਧਰ-ਧਰਤੀ ਦਾ ਆਸਰਾ ਪਰਭੂ। ਚਉਥਾ ਪਦ-ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗਣ ਜ਼ੋਰ ਨਹੀਂ ਪਾ ਸਕਦੇ। ਪਤੀਆਇ-ਗਿਝਾ ਲਝ।੭। ਸੂਰਤਿ-ਸ਼ਕਲ। ਮੂਰਤਿ-ਹਸਤੀ, ਵਜੂਦ, ਹੋਂਦ। ਅਨੂਪ-ਜੋ ਉਪਮਾ ਤੋਂ ਪਰੇ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਸਾਚ ਸਰੂਪ-ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ।੮। ਅਰਥ: ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨਹਾਉਂਦਾ ਹੈ? (ਕੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨਹਾ ਕੇ) ਚਿੱਕੜ ਵਿਚ ਡੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੰਦੀ (ਜੇਹੜਾ ਮਨੱਖ ਗਰੂ-ਸਮੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ)।੧।ਰਹਾਉ। ਗਰੂ (ਮਾਨੋ) ਇਕ ਸਮੰਦਰ (ਹੈ ਜੋ ਪਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗਰਮਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ਰਾਕ (ਪਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚਗਦੇ ਹਨ, (ਤੇ ਗਰੂ ਤੋਂ) ਦੂਰ ਨਹੀਂ ਰਹਿੰਦੇ। ਪਰਭੂ ਦੀ ਮੇਹਰ ਅਨਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚਗਦੇ ਹਨ। (ਗਰਸਿੱਖ) ਹੰਸ (ਗਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪਰਭੂ ਨੂੰ ਲੱਭ ਲੈਂਦਾ ਹੈ।੧। ਗਰਸਿੱਖ ਬੜਾ ਸਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੱਕ ਗਝ।੨। (ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗਰਸਿੱਖ-ਹੰਸ ਗਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗਰੂ ਵੱਸ ਪੈਂਦਾ ਹੈ)-ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗਰੂ ਦੇ ਬਚਨਾਂ ਉਤੇ ਤਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੩। ਜੇਹੜਾ ਕੋਈ ਵਿਰਲਾ ਪਰਭੂ-ਚਰਨਾਂ ਵਿਚ ਜੜਿਆ ਬੰਦਾ ਅਫਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ)। ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ।੪। (ਗਰਮਖ-ਹੰਸ ਗਰੂ-ਸਾਗਰ ਵਿਚ ਟਿਕ ਕੇ ਉਸ ਪਰਾਨਪਤਿ-ਪਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗਰਮਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗਰਮਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪਰਭੂ (ਦੇ ਚਰਨਾਂ) ਵਿਚ ਜੜਦੇ ਹਨ।੫। ਜੇਹੜਾ-ਮਨੱਖ (ਵਿਚਾਰੇ ਬਗਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦਖੀ ਹੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨਸਾਰ ਧਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ)।੬। (ਪਰ) ਜੇਹੜਾ ਮਨੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜਹਦਾ ਹੈ ਤੇ ਸਣਦਾ ਹੈ ਤੇ ਧਰਤੀ ਦੇ ਆਸਰੇ ਪਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸਭਾਉ ਗਰਹਣ ਕਰਦਾ ਹੈ ਉਹ (ਮਨੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ)। ਜੇ ਮਨੱਖ (ਗਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਝ ਜਿਥੇ ਮਾਇਆ ਦੇ ਤਿੰਨੇ ਹੀ ਗਣ ਜ਼ੋਰ ਨਹੀਂ ਪਾ ਸਕਦੇ, ਤਾਂ (ਸਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ।੭। ਸਦਾ-ਥਿਰ ਪਰਭੂ ਵਿਚ ਟਿਕ ਕੇ ਪਵਿਤਰ ਹੋਝ ਮਨੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦਨੀਆ ਵਾਲਾ) ਡਰ-ਸਹਮ ਮੱਕ ਜਾਂਦਾ ਹੈ। ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ।੮।੧। | |
dhhanaasaree mehalaa 1 ghar 2 asattapadheeaa ik oa(n)kaar sathigur prasaadh || gur saagar rathanee bharapoorae || a(n)mrith sa(n)th chugehi nehee dhoorae || har ras chog chugehi prabh bhaavai || saravar mehi ha(n)s praanapath paavai ||1|| kiaa bag bapurraa shhaparree naae || keecharr ddoobai mail n jaae ||1|| rehaao || rakh rakh charan dhharae veechaaree || dhubidhhaa shhodd bheae nira(n)kaaree || mukath padhaarathh har ras chaakhae || aavan jaan rehae gur raakhae ||2|| saravar ha(n)saa shhodd n jaae || praem bhagath kar sehaj samaae || saravar mehi ha(n)s ha(n)s mehi saagar || akathh kathhaa gur bachanee aadhar ||3|| su(n)n ma(n)ddal eik jogee baisae || naar n purakh kehahu kooo kaisae || thribhavan joth rehae liv laaee || sur nar naathh sachae saranaaee ||4|| aana(n)dh mool anaathh adhhaaree || guramukh bhagath sehaj beechaaree || bhagath vashhal bhai kaattanehaarae || houmai maar milae pag dhhaarae ||5|| anik jathan kar kaal sa(n)thaaeae || maran likhaae ma(n)ddal mehi aaeae || janam padhaarathh dhubidhhaa khovai || aap n cheenas bhram bhram rovai ||6|| kehatho parratho sunatho eaek || dhheeraj dhharam dhharaneedhhar ttaek || jath sath sa(n)jam ridhai samaaeae || chouthhae padh ko jae man patheeaaeae ||7|| saachae niramal mail n laagai || gur kai sabadh bharam bho bhaagai || soorath moorath aadh anoop || naanak jaachai saach saroop ||8||1|| | |
Dhanaasaree, First Mehla, Second House, Ashtpadeeaa: One Universal Creator God. By The Grace Of The True Guru: The Guru is the ocean, filled with pearls. The Saints gather in the Ambrosial Nectar; they do not go far away from there. They taste the subtle essence of the Lord; they are loved by God. Within this pool, the swans find their Lord, the Lord of their souls. ||1|| What can the poor crane accomplish by bathing in the mud puddle? It sinks into the mire, and its filth is not washed away. ||1||Pause|| After careful deliberation, the thoughtful person takes a step. Forsaking duality, he becomes a devotee of the Formless Lord. He obtains the treasure of liberation, and enjoys the sublime essence of the Lord. His comings and goings end, and the Guru protects him. ||2|| The swan do not leave this pool. In loving devotional worship, they merge in the Celestial Lord. The swans are in the pool, and the pool is in the swans. They speak the Unspoken Speech, and they honor and revere the Guru's Word. ||3|| The Yogi, the Primal Lord, sits within the celestial sphere of deepest Samaadhi. He is not male, and He is not female; how can anyone describe Him? The three worlds continue to center their attention on His Light. The silent sages and the Yogic masters seek the Sanctuary of the True Lord. ||4|| The Lord is the source of bliss, the support of the helpless. The Gurmukhs worship and contemplate the Celestial Lord. God is the Lover of His devotees, the Destroyer of fear. Subduing ego, one meets the Lord, and places his feet on the Path. ||5|| He makes many efforts, but still, the Messenger of Death tortures him. Destined only to die, he comes into the world. He wastes this precious human life through duality. He does not know his own self, and trapped by doubts, he cries out in pain. ||6|| Speak, read and hear of the One Lord. The Support of the earth shall bless you with courage, righteousness and protection. Chastity, purity and self-restraint are infused into the heart, when one centers his mind in the fourth state. ||7|| They are immaculate and true, and filth does not stick to them. Through the Word of the Guru's Shabad, their doubt and fear depart. The form and personality of the Primal Lord are incomparably beautiful. Nanak begs for the Lord, the Embodiment of Truth. ||8||1|| |