Darpan 681 - 1

From SikhiWiki
Jump to navigationJump to search

SikhToTheMAX   Hukamnama March 1, 2007 & Dec 23, 2006   SriGranth
SearchGB    Audio    Punjabi   
from SGGS Page 681    SriGuruGranth    Link

ਧਨਾਸਰੀ ਮਹਲਾ 5 ॥

ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥ ਝਕ੝ ਨਾਮ੝ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥1॥

ਸਤਿਗ੝ਰਿ ਪੂਰੈ ਕੀਨੀ ਦਾਤਿ ॥ ਹਰਿ ਹਰਿ ਨਾਮ੝ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥

ਅੰਗੀਕਾਰ੝ ਕੀਓ ਪ੝ਰਭਿ ਅਪ੝ਨੈ ਭਗਤਨ ਕੀ ਰਾਖੀ ਪਾਤਿ ॥ ਨਾਨਕ ਚਰਨ ਗਹੇ ਪ੝ਰਭ ਅਪਨੇ ਸ੝ਖ੝ ਪਾਇਓ ਦਿਨ ਰਾਤਿ ॥2॥10॥41॥

ਪਦਅਰਥ: ਮਹਾ ਬਲੀ ਤੇ—ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ—ਪ੝ਰੋ ਕੇ। ਮੰਤਾ—ਮੰਤਰ, ਉਪਦੇਸ਼। ਬਿਨਸਿ ਨ ਜਾਤਿ—ਨਾਸ ਨਹੀਂ ਹ੝ੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ—ਕਿਤੇ ਭੀ।੧।

ਸਤਿਗ੝ਰਿ—ਗ੝ਰੂ ਨੇ। ਦਾਤਿ—ਬਖ਼ਸ਼ਸ਼। ਕਉ—ਵਾਸਤੇ। ਗਾਤਿ—ਗਤਿ, ਉੱਚੀ ਆਤਮਕ ਅਵਸਥਾ।ਰਹਾਉ।

ਅੰਗੀਕਾਰ੝—ਪੱਖ। ਪ੝ਰਭਿ—ਪ੝ਰਭੂ ਨੇ। ਪਾਤਿ—ਪਤਿ, ਇੱਜ਼ਤ। ਗਹੇ—ਫੜੇ।੨।

ਅਰਥ: ਹੇ ਭਾਈ! ਪੂਰੇ ਗ੝ਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। (ਗ੝ਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ।ਰਹਾਉ।

ਹੇ ਭਾਈ! (ਜੇਹੜਾ ਮਨ੝ੱਖ ਗ੝ਰੂ ਦੀ ਸਰਨ ਪੈਂਦਾ ਹੈ, ਗ੝ਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ। ਉਸ ਦੇ ਮਨ ਵਾਸਤੇ ਗ੝ਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹ੝ੰਦਾ ਹੈ ਨਾਹ ਕਿਤੇ ਗ੝ਆਚਦਾ ਹੈ।੧।

ਹੇ ਭਾਈ! ਪ੝ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ। ਹੇ ਨਾਨਕ! ਜਿਸ ਮਨ੝ੱਖ ਨੇ (ਗ੝ਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਝ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ।੨।੧੦।੪੧।

dhhanaasaree mehalaa 5 ||

shhaddaae leeou mehaa balee thae apanae charan paraath || eaek naam dheeou man ma(n)thaa binas n kathehoo jaath ||1||

sathigur poorai keenee dhaath || har har naam dheeou keerathan ko bhee hamaaree gaath || rehaao ||

a(n)geekaar keeou prabh apunai bhagathan kee raakhee paath || naanak charan gehae prabh apanae sukh paaeiou dhin raath ||2||10||41||

Dhanaasaree, Fifth Mehla:

He has saved me from the awful power of Maya, by attaching me to His feet. He gave my mind the Mantra of the Naam, the Name of the One Lord, which shall never perish or leave me. ||1||

The Perfect True Guru has given this gift. He has blessed me with the Kirtan of the Praises of the Name of the Lord, Har, Har, and I am emancipated. ||Pause||

My God has made me His own, and saved the honor of His devotee. Nanak has grasped the feet of his God, and has found peace, day and night. ||2||10||41||