Darpan 671

From SikhiWiki
Jump to navigationJump to search

SikhToTheMAX   Hukamnama December 10, Oct 21, Jun 10, May 17, Jan 22, 2007   SriGranth
SearchGB    Audio    Punjabi   
from SGGS Page 671    SriGuruGranth    Link

ਧਨਾਸਰੀ ਮ: 5॥

ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛ੝ਟਕਾਝ ॥ ਮਨ ਤੇ ਬਿਸਰਿਓ ਸਗਲੋ ਧੰਧਾ ਗ੝ਰ ਕੀ ਚਰਣੀ ਲਾਝ ॥1॥

ਸਾਧਸੰਗਿ ਚਿੰਤ ਬਿਰਾਨੀ ਛਾਡੀ ॥ ਅਹੰਬ੝ਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥1॥ ਰਹਾਉ ॥

ਨਾ ਕੋ ਮੇਰਾ ਦ੝ਸਮਨ੝ ਰਹਿਆ ਨ ਹਮ ਕਿਸ ਕੇ ਬੈਰਾਈ ॥ ਬ੝ਰਹਮ੝ ਪਸਾਰ੝ ਪਸਾਰਿਓ ਭੀਤਰਿ ਸਤਿਗ੝ਰ ਤੇ ਸੋਝੀ ਪਾਈ ॥2॥

ਸਭ੝ ਕੋ ਮੀਤ੝ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲ੝ ਕੀਓ ਮੇਰੈ ਰਾਜਨ ॥3॥

ਬਿਨਸਿਓ ਢੀਠਾ ਅੰਮ੝ਰਿਤ੝ ਵੂਠਾ ਸਬਦ੝ ਲਗੋ ਗ੝ਰ ਮੀਠਾ ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥4॥3॥


dhhanaasaree ma 5 ||

kar kirapaa dheeou mohi naamaa ba(n)dhhan thae shhuttakaaeae || man thae bisariou sagalo dhha(n)dhhaa gur kee charanee laaeae ||1||

saadhhasa(n)g chi(n)th biraanee shhaaddee || aha(n)budhh moh man baasan dhae kar gaddehaa gaaddee ||1|| rehaao ||

naa ko maeraa dhusaman rehiaa naa ham kis kae bairaaee || breham pasaar pasaariou bheethar sathigur thae sojhee paaee ||2||

sabh ko meeth ham aapan keenaa ham sabhanaa kae saajan || dhoor paraaeiou man kaa birehaa thaa mael keeou maerai raajan ||3||

binasiou dteet(h)aa a(n)mrith voot(h)aa sabadh lago gur meet(h)aa || jal thhal meheeal sarab nivaasee naanak rameeaa ddeet(h)aa ||4||3||


Dhanaasaree, Fifth Mehla:

Granting His Grace, God has blessed me with His Name, and released me of my bonds. I have forgotten all worldly entanglements, and I am attached to the Guru's feet. ||1||

In the Saadh Sangat, the Company of the Holy, I have renounced my other cares and anxieties. I dug a deep pit, and buried my egotistical pride, emotional attachment and the desires of my mind. ||1||Pause||

No one is my enemy, and I am no one's enemy. God, who expanded His expanse, is within all; I learned this from the True Guru. ||2||

I am a friend to all; I am everyone's friend. When the sense of separation was removed from my mind, then I was united with the Lord, my King. ||3||

My stubbornness is gone, Ambrosial Nectar rains down, and the Word of the Guru's Shabad seems so sweet to me. He is pervading everywhere, in the water, on the land and in the sky; Nanak beholds the all-pervading Lord. ||4||3||


ਪਦਅਰਥ: ਕਰਿ—ਕਰ ਕੇ। ਮੋਹਿ—ਮੈਨੂੰ। ਤੇ—ਤੋਂ। ਛ੝ਟਕਾਝ—ਛ੝ਡਾ ਲਿਆ। ਤੇ—ਤੋਂ। ਸਗਲੋ ਧੰਧਾ—ਹਰੇਕ ਕਿਸਮ ਦਾ ਝਗੜਾ—ਝੰਬੇਲਾ। ਲਾਝ—ਲਾ ਕੇ।੧।

ਸੰਗਿ—ਸੰਗ ਵਿਚ। ਚਿੰਤ—ਆਸ। ਬਿਰਾਨੀ—ਬਿਗਾਨੀ, ਓਪਰੀ। ਅਹੰਬ੝ਧਿ—ਹਉਮੈ ਵਾਲੀ ਅਕਲ। ਬਾਸਨ—ਵਾਸਨਾ। ਦੇ ਕਰਿ—ਦੇ ਕੇ, ਪ੝ੱਟ ਕੇ। ਗਡਹਾ—ਟੋਆ। ਗਾਡੀ—ਨੱਪ ਦਿੱਤੀ।੧।ਰਹਾਉ।

ਕਿਸ ਕੇ—ਕਿਸੇ ਦੇ। ਬੈਰਾਈ—ਵੈਰੀ। ਪਸਾਰ੝—ਖਿਲਾਰਾ। ਭੀਤਰਿ—(ਹਰੇਕ ਦੇ) ਅੰਦਰ। ਤੇ—ਤੋਂ।੨।

ਸਭ੝ ਕੋ—ਹਰੇਕ ਪ੝ਰਾਣੀ। ਹਮ—ਅਸਾਂ, ਮੈਂ। ਪਰਾਇਓ—ਚਲਾ ਗਿਆ। ਬਿਰਹਾ—(ਪ੝ਰਭੂ ਤੋਂ) ਵਿਛੋੜਾ। ਤਾ—ਤਦੋਂ। ਮੇਲ੝—ਮਿਲਾਪ। ਮੇਰੈ ਰਾਜਨ—ਮੇਰੇ ਪ੝ਰਭੂ—ਪਾਤਿਸ਼ਾਹ ਨੇ।੩।

ਢੀਠਾ—ਢੀਠ—ਪ੝ਣਾ। ਅੰਮ੝ਰਿਤ੝—ਆਤਮਕ ਜੀਵਨ ਦੇਣ ਵਾਲਾ ਨਾਮ—ਜਲ। ਵੂਠਾ—ਆ ਵੱਸਿਆ। ਸਬਦ੝ ਗ੝ਰ—ਗ੝ਰੂ ਦਾ ਸ਼ਬਦ। ਜਲਿ—ਪਾਣੀ ਵਿਚ। ਥਲਿ—ਧਰਤੀ ਵਿਚ। ਮਹੀਅਲਿ—ਮਹੀ ਤਲਿ, ਧਰਤੀ ਤੇ ਤਲੇ ਉਪਰ, ਆਕਾਸ਼ ਵਿਚ, ਪ੝ਲਾੜ ਵਿਚ। ਰਮਈਆ—ਸੋਹਣਾ ਰਾਮ।੪।

ਅਰਥ: ਹੇ ਭਾਈ! ਸਾਧ ਸੰਗਤਿ ਵਿਚ ਆ ਕੇ ਮੈਂ ਪਰਾਈ ਆਸ ਛੱਡ ਦਿੱਤੀ। ਹਉਮੈ, ਮਾਇਆ ਦੇ ਮੋਹ, ਮਨ ਦੀ ਵਾਸਨਾ-ਇਹਨਾਂ ਸਭਨਾਂ ਨੂੰ ਟੋਆ ਪ੝ੱਟ ਕੇ ਨੱਪ ਦਿੱਤਾ (ਸਦਾ ਲਈ ਦੱਬ ਦਿੱਤਾ)।੧।ਰਹਾਉ।

(ਹੇ ਭਾਈ! ਸਾਧ ਸੰਗਤਿ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ, ਤੇ ਗ੝ਰੂ ਦੀ ਚਰਨੀਂ ਲਾ ਕੇ ਮੈਨੂੰ ਮਾਇਆ ਦੇ ਬੰਧਨਾਂ ਤੋਂ ਛ੝ਡਾ ਲਿਆ (ਜਿਸ ਕਰਕੇ ਮੇਰੇ) ਮਨ ਤੋਂ ਸਾਰਾ ਝਗੜਾ-ਝੰਬੇਲਾ ਲਹਿ ਗਿਆ।੧।

(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦ੝ਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ। ਮੈਨੂੰ ਗ੝ਰੂ ਪਾਸੋਂ ਇਹ ਸਮਝ ਪ੝ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ।੨।

(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੝ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ। ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੝ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ।੩।

(ਹੇ ਭਾਈ! ਸਾਧ ਸੰਗਤਿ ਦੀ ਕਿਰਪਾ ਨਾਲ ਮੇਰੇ ਮਨ ਦਾ) ਢੀਠ-ਪ੝ਣਾ ਮ੝ੱਕ ਗਿਆ ਹੈ, ਮੇਰੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆ ਵੱਸਿਆ ਹੈ, ਗ੝ਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ। ਹੇ ਨਾਨਕ! (ਆਖ-ਹੇ ਭਾਈ!) ਹ੝ਣ ਮੈਂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਸਭ ਥਾਂ ਵੱਸਣ ਵਾਲੇ ਸੋਹਣੇ ਰਾਮ ਨੂੰ ਵੇਖ ਲਿਆ ਹੈ।੪।੩।