Darpan 669

From SikhiWiki
Jump to navigationJump to search

SikhToTheMAX   Hukamnama October 31, July 18, 2007 & Dec 14, 2006   SriGranth
SearchGB    Audio    Punjabi   
from SGGS Page 669    SriGuruGranth    Link

ਧਨਾਸਰੀ ਮਹਲਾ 4 ॥

ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸ੝ਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗ੝ਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥

ਬੋਲਹ੝ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥ ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹ੝ ਹਰਿ ਕਥਾ ਜਿਨ ਜਨਹ੝ ਜਾਨੀ ॥ ਰਹਾਉ ॥

ਆਪੇ ਗ੝ਰ੝ ਚੇਲਾ ਹੈ ਆਪੇ ਆਪੇ ਹਰਿ ਪ੝ਰਭ੝ ਚੋਜ ਵਿਡਾਨੀ ॥ ਜਨ ਨਾਨਕ ਆਪਿ ਮਿਲਾਝ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥2॥5॥11॥


dhhanaasaree mehalaa 4 ||

saevak sikh poojan sabh aavehi sabh gaavehi har har ootham baanee || gaaviaa suniaa thin kaa har thhaae paavai jin sathigur kee aagiaa sath sath kar maanee ||1||

bolahu bhaaee har keerath har bhavajal theerathh || har dhar thin kee ootham baath hai sa(n)thahu har kathhaa jin janahu jaanee || rehaao ||

aapae gur chaelaa hai aapae aapae har prabh choj viddaanee || jan naanak aap milaaeae soee har milasee avar sabh thiaag ouhaa har bhaanee ||2||5||11||


Dhanaasaree, Fourth Mehla:

All the Sikhs and servants come to worship and adore You; they sing the sublime Bani of the Lord, Har, Har. Their singing and listening is approved by the Lord; they accept the Order of the True Guru as True, totally True. ||1||

Chant the Lord's Praises, O Siblings of Destiny; the Lord is the sacred shrine of pilgrimage in the terrifying world-ocean. They alone are praised in the Court of the Lord, O Saints, who know and understand the Lord's sermon. ||Pause||

He Himself is the Guru, and He Himself is the disciple; the Lord God Himself plays His wondrous games. O servant Nanak, he alone merges with the Lord, whom the Lord Himself merges; all the others are forsaken, but the Lord loves him. ||2||5||11||


ਪਦਅਰਥ: ਸਭਿ-ਸਾਰੇ। ਉਤਮ-ਸ੝ਰੇਸ਼ਟ। ਬਾਨੀ-ਗ੝ਰਬਾਣੀ। ਥਾਇ ਪਾਵੈ-ਥਾਂ ਵਿਚ ਪਾਂਦਾ ਹੈ, ਕਬੂਲ ਕਰਦਾ ਹੈ। ਸਤਿ ਸਤਿ-ਬਿਲਕ੝ਲ ਠੀਕ। ਕਰਿ-ਕਰ ਕੇ, ਸਮਝ ਕੇ। ਮਾਨੀ-ਮੰਨੀ ਹੈ, ਅਮਲ ਕੀਤਾ ਹੈ।੧।

ਭਾਈ-ਹੇ ਭਾਈ! ਕੀਰਤਿ-ਸਿਫ਼ਤਿ-ਸਾਲਾਹ। ਤੀਰਥਿ-ਤੀਰਥ ਦੀ ਰਾਹੀਂ। ਭਵਜਲ ਤੀਰਥਿ-ਸੰਸਾਰ-ਸਮ੝ੰਦਰ ਦੇ ਤੀਰਥ ਦੀ ਰਾਹੀਂ, ਸੰਸਾਰ-ਸਮ੝ੰਦਰ ਤੋਂ ਪਾਰ ਲੰਘਾਣ ਵਾਲੇ ਤੀਰਥ (-ਗ੝ਰੂ) ਦੀ ਰਾਹੀਂ। ਦਰਿ-ਦਰ ਤੇ। ਬਾਤ-ਗੱਲ, ਸੋਭਾ। ਸੰਤਹ੝-ਹੇ ਸੰਤ ਜਨੋ! ਜਿਨ ਜਨਹ੝-ਜਿਨ੝ਹਾਂ ਮਨ੝ੱਖਾਂ ਨੇ। ਜਾਨੀ-ਡੂੰਘੀ ਸਾਂਝ ਪਾਈ।ਰਹਾਉ।

ਆਪੇ-(ਪ੝ਰਭੂ) ਆਪ ਹੀ। ਚੋਜ ਵਿਡਾਨੀ-ਅਚਰਜ ਕੌਤਕ ਕਰਨ ਵਾਲਾ। ਸੋਈ-ਉਹੀ ਮਨ੝ੱਖ। ਮਿਲਸੀ-ਮਿਲੇਗਾ। ਤਿਆਗਿ-ਛੱਡ ਦੇਹ। ਓਹਾ-ਉਹ ਸਿਫ਼ਤਿ-ਸਾਲਾਹ ਹੀ। ਭਾਨੀ-ਚੰਗੀ ਲੱਗਦੀ ਹੈ।੨।

ਅਰਥ: ਹੇ ਭਾਈ! ਸੰਸਾਰ-ਸਮ੝ੰਦਰ ਤੋਂ ਪਾਰ ਲੰਘਾਣ ਵਾਲੇ (ਗ੝ਰੂ-) ਤੀਰਥ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਪਰਮਾਤਮਾ ਦੇ ਦਰ ਤੇ ਉਹਨਾਂ ਮਨ੝ੱਖਾਂ ਦੀ ਚੰਗੀ ਸੋਭਾ ਹ੝ੰਦੀ ਹੈ, ਜਿਨ੝ਹਾਂ ਮਨ੝ੱਖਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ।ਰਹਾਉ।

ਹੇ ਭਾਈ! ਸੇਵਕ (ਅਖਵਾਣ ਵਾਲੇ) ਸਿੱਖ (ਅਖਵਾਣ ਵਾਲੇ) ਸਾਰੇ (ਗ੝ਰੂ-ਦਰ ਤੇ ਪ੝ਰਭੂ ਦੀ) ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੝ਰੇਸ਼ਟ ਗ੝ਰਬਾਣੀ ਗਾਂਦੇ ਹਨ। ਪਰ ਪਰਮਾਤਮਾ ਉਹਨਾਂ ਮਨ੝ੱਖਾਂ ਦਾ ਬਾਣੀ ਗਾਉਣਾ ਅਤੇ ਸ੝ਣਨਾ ਕਬੂਲ ਕਰਦਾ ਹੈ, ਜਿਨ੝ਹਾਂ ਗ੝ਰੂ ਦੇ ਹ੝ਕਮ ਨੂੰ ਬਿਲਕ੝ਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।੧।

ਹੇ ਭਾਈ! ਪ੝ਰਭੂ ਆਪ ਹੀ ਗ੝ਰੂ ਹੈ, ਆਪ ਹੀ ਸਿੱਖ ਹੈ, ਪ੝ਰਭੂ ਆਪ ਹੀ ਅਚਰਜ ਤਮਾਸ਼ੇ ਕਰਨ ਵਾਲਾ ਹੈ। ਹੇ ਦਾਸ ਨਾਨਕ! ਉਹੀ ਮਨ੝ੱਖ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਲਾਂਦਾ ਹੈ। ਹੇ ਭਾਈ! ਹੋਰ ਸਾਰਾ (ਆਸਰਾ-ਪਰਨਾ) ਛੱਡ (ਗ੝ਰੂ ਦੀ ਆਗਿਆ ਵਿਚ ਤ੝ਰ ਕੇ ਸਿਫ਼ਤਿ-ਸਾਲਾਹ ਕਰਿਆ ਕਰ) ਪ੝ਰਭੂ ਨੂੰ ਉਹ ਸਿਫ਼ਤਿ-ਸਾਲਾਹ ਹੀ ਪਿਆਰੀ ਲੱਗਦੀ ਹੈ।੨।੫।੧੧।