Darpan 663

From SikhiWiki
Jump to navigationJump to search

SikhToTheMAX   Hukamnama November 21, May 18 & March 19, 2007   SriGranth
SearchGB    Audio    Punjabi   
from SGGS Page 663    SriGuruGranth    Link

ਧਨਾਸਰੀ ਮਹਲਾ 1 ਆਰਤੀ

ੴ ਸਤਿਗ੝ਰ ਪ੝ਰਸਾਦਿ ॥

ਗਗਨ ਮੈ ਥਾਲ੝ ਰਵਿ ਚੰਦ੝ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪ੝ ਮਲਆਨਲੋ ਪਵਣ੝ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1॥

ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥1॥ ਰਹਾਉ ॥

ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਝਕ ਤੋਹੀ ॥ ਸਹਸ ਪਦ ਬਿਮਲ ਨਨ ਝਕ ਪਦ ਗੰਧ ਬਿਨ੝ ਸਹਸ ਤਵ ਗੰਧ ਇਵ ਚਲਤ ਮੋਹੀ ॥2॥

ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣ੝ ਹੋਇ ॥ ਗ੝ਰ ਸਾਖੀ ਜੋਤਿ ਪਰਗਟ੝ ਹੋਇ ॥ ਜੋ ਤਿਸ੝ ਭਾਵੈ ਸ੝ ਆਰਤੀ ਹੋਇ ॥3॥

ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੝ਰਿਪਾ ਜਲ੝ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥4॥1॥7॥9॥


dhhanaasaree mehalaa 1 aarathee

ik oa(n)kaar sathigur prasaadh ||

gagan mai thhaal rav cha(n)dh dheepak banae thaarikaa ma(n)ddal janak mothee || dhhoop malaaanalo pavan chavaro karae sagal banaraae foola(n)th jothee ||1||

kaisee aarathee hoe bhav kha(n)ddanaa thaeree aarathee || anehathaa sabadh vaaja(n)th bhaeree ||1|| rehaao ||

sehas thav nain nan nain hai thohi ko sehas moorath nanaa eaek thohee || sehas padh bimal nan eaek padh ga(n)dhh bin sehas thav ga(n)dhh eiv chalath mohee ||2||

sabh mehi joth joth hai soe || this kai chaanan sabh mehi chaanan hoe || gur saakhee joth paragatt hoe || jo this bhaavai s aarathee hoe ||3||

har charan kamal makara(n)dh lobhith mano anadhino mohi aahee piaasaa || kirapaa jal dhaehi naanak saari(n)g ko hoe jaa thae thaerai naam vaasaa ||4||1||7||9||


Dhanaasaree, First Mehla, Aartee:

One Universal Creator God. By The Grace Of The True Guru:

In the bowl of the sky, the sun and moon are the lamps; the stars in the constellations are the pearls. The fragrance of sandalwood is the incense, the wind is the fan, and all the vegetation are flowers in offering to You, O Luminous Lord. ||1||

What a beautiful lamp-lit worship service this is! O Destroyer of fear, this is Your Aartee, Your worship service. The sound current of the Shabad is the sounding of the temple drums. ||1||Pause||

Thousands are Your eyes, and yet You have no eyes. Thousands are Your forms, and yet You have not even one form. Thousands are Your lotus feet, and yet You have no feet. Without a nose, thousands are Your noses. I am enchanted with Your play! ||2||

The Divine Light is within everyone; You are that Light. Yours is that Light which shines within everyone. By the Guru's Teachings, this Divine Light is revealed. That which pleases the Lord is the true worship service. ||3||

My soul is enticed by the honey-sweet lotus feet of the Lord; night and day, I thirst for them. Bless Nanak, the thirsty song-bird, with the water of Your Mercy, that he may come to dwell in Your Name. ||4||1||7||9||


ਨੋਟ: ਆਰਤੀ-{आरतिः, आरातढ़तिका} ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘ੝ਮਾ ਕੇ ਪੂਜਨ ਕਰਨਾ। ਹਿੰਦੂ ਮਤ ਅਨ੝ਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਤੇ, ਇਕ ਵਾਰੀ ਮੂੰਹ ਉਤੇ ਅਤੇ ਸੱਤ ਵਾਰੀ ਸਾਰੇ ਸਰੀਰ ਉਤੇ ਦੀਵੇ ਘ੝ਮਾਣੇ ਚਾਹੀਦੇ ਹਨ। ਦੀਵੇ ਇਕ ਤੋਂ ਲੈ ਕੇ ਸੌ ਤਕ ਹ੝ੰਦੇ ਹਨ। ਗ੝ਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਨਿਖੇਧ ਕਰ ਕੇ ਕਰਤਾਰ ਦੀ ਕ੝ਦਰਤੀ ਆਰਤੀ ਆਰਤੀ ਦੀ ਵਡਿਆਈ ਕੀਤੀ ਹੈ।

ਪਦਅਰਥ: ਗਗਨ—ਆਕਾਸ਼। ਗਗਨ ਮੈ—ਗਗਨ ਮਯ, ਆਕਾਸ਼—ਰੂਪ, ਸਾਰਾ ਆਕਾਸ਼। ਰਵਿ—ਸੂਰਜ। ਦੀਪਕ—ਦੀਵੇ। ਜਨਕ—ਜਾਣੋ, ਮਾਨੋ, ਜਿਵੇਂ। ਮਲਆਨਲੋ—{ਮਲਯ—ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ—ਹਵਾ)। ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰ ਕੇ ਉਧਰੋਂ ਆਉਣ ਵਾਲੀ ਹਵਾ ਸ੝ਗੰਧੀ ਵਾਲੀ ਹ੝ੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਬਨਰਾਇ—ਬਨਸਪਤੀ। ਫੂਲੰਤ—ਫ੝ੱਲ ਦੇ ਰਹੀ ਹੈ। ਜੋਤੀ—ਜੋਤਿ—ਰੂਪ ਪ੝ਰਭੂ।੧।

ਭਵਖੰਡਨਾ—ਹੇ ਜਨਮ ਮਰਨ ਕੱਟਣ ਵਾਲੇ! ਅਨਹਤਾ—{ਅਨ—ਹਤ} ਜੋ ਬਿਨਾ ਵਜਾਝ ਵੱਜੇ, ਇੱਕ—ਰਸ। ਸਬਦ—ਆਵਾਜ਼, ਜੀਵਨ—ਰੌ। ਭੇਰੀ—ਡੱਫ, ਨਗਾਰਾ।੧।ਰਹਾਉ।

ਸਹਸ—ਹਜ਼ਾਰਾਂ। ਤਵ—ਤੇਰੇ। ਨਨ—ਕੋਈ ਨਹੀਂ। ਤੋਹਿ ਕਉ—ਤੇਰੇ ਵਾਸਤੇ, ਤੇਰੇ, ਤੈਨੂੰ। ਮੂਰਤਿ—ਸ਼ਕਲ। ਨਨਾ—ਕੋਈ ਨਹੀਂ। ਤੋਹੀ—ਤੇਰੀ। ਪਦ—ਪੈਰ। ਬਿਮਲ—ਸਾਫ਼। ਗੰਧ—ਨੱਕ। ਇਵ—ਇਸ ਤਰ੝ਹਾਂ। ਚਲਤ—ਕੌਤਕ, ਅਚਰਜ ਖੇਡ।੨।

ਜੋਤਿ—ਚਾਣਨ, ਪ੝ਰਕਾਸ਼। ਸੋਇ—ਉਹ ਪ੝ਰਭੂ। ਤਿਸ ਕੈ ਚਾਨਣਿ—ਉਸ ਪ੝ਰਭੂ ਦੇ ਚਾਨਣ ਨਾਲ। ਸਾਖੀ—ਸਿੱਖਿਆ ਨਾਲ।੩।

ਮਕਰੰਦ—ਫ੝ੱਲਾਂ ਦੀ ਵਿਚਲੀ ਧੂੜ {Pollen dust}, ਫ੝ੱਲਾਂ ਦਾ ਰਸ। ਮਨੋ—ਮਨ। ਅਨਦਿਨੋ—ਹਰ ਰੋਜ਼। ਮੋਹਿ—ਮੈਨੂੰ। ਆਹੀ—ਹੈ, ਰਹਿੰਦੀ ਹੈ। ਸਾਰਿੰਗ—ਪਪੀਹਾ। ਜਾ ਤੇ—ਜਿਸ ਨਾਲ। ਤੇਰੈ ਨਾਮਿ—ਤੇਰੇ ਨਾਮ ਵਿਚ।੪।

ਅਰਥ: ਸਾਰਾ ਆਕਾਸ਼ (ਮਾਨੋ) ਥਾਲ ਹੈ, ਸੂਰਜ ਤੇ ਚੰਦ (ਇਸ ਥਾਲ ਵਿਚ) ਦੀਵੇ ਬਣੇ ਹੋਝ ਹਨ, ਤਾਰਿਆਂ ਦੇ ਸਮੂਹ, (ਥਾਲ ਵਿਚ) ਮੋਤੀ ਰੱਖੇ ਹੋਝ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧ੝ਖ ਰਿਹਾ) ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤਿ-ਰੂਪ (ਪ੝ਰਭੂ ਦੀ ਆਰਤੀ) ਲਈ ਫ੝ੱਲ ਦੇ ਰਹੀ ਹੈ।੧।

ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕ੝ਦਰਤਿ ਵਿਚ) ਤੇਰੀ ਕੈਸੀ ਸ੝ੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰ੝ਮਕ ਰਹੀ) ਇੱਕ-ਰਸ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ।੧।ਰਹਾਉ।

(ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰ ਕੇ, ਹੇ ਪ੝ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ (ਨਿਰਾਕਾਰ ਹੋਣ ਕਰ ਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।੨।

ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗ੝ਰੂ ਦੀ ਸਿੱਖਿਆ ਨਾਲ ਹੀ ਹ੝ੰਦਾ ਹੈ (ਗ੝ਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)। (ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕ੝ਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ (ਪ੝ਰਭੂ ਦੀ ਰਜ਼ਾ ਵਿਚ ਤ੝ਰਨਾ ਪ੝ਰਭੂ ਦੀ ਆਰਤੀ ਕਰਨੀ ਹੈ)।੩।

ਹੇ ਹਰੀ! ਤੇਰੇ ਚਰਨ-ਰੂਪ ਕੌਲ ਫ੝ੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮੇਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।੪।੧।੭।੯।

ਨੋਟ: ਅੰਕ ੧-'ਆਰਤੀ' ਦਾ ਉਚੇਚਾ ਇਕ ਸ਼ਬਦ।

ਅੰਕ ੭-'ਘਰ੝ ੨' 'ਘਰ੝ ੩' ਦੇ ੭ ਸ਼ਬਦ।

ਅੰਕ ੯-ਧਨਾਸਰੀ ਵਿਚ ਗ੝ਰੂ ਨਾਨਕ ਦੇਵ ਜੀ ਦੇ ਕ੝ੱਲ ਸ਼ਬਦ ੯।