Darpan 661

From SikhiWiki
Jump to navigationJump to search

SikhToTheMAX   Hukamnama October 13, 2007   SriGranth
SearchGB    Audio    Punjabi   
from SGGS Page 661    SriGuruGranth    Link

ਧਨਾਸਰੀ ਮਹਲਾ ੧ ॥

ਨਦਰਿ ਕਰੇ ਤਾ ਸਿਮਰਿਆ ਜਾਇ ॥ ਆਤਮਾ ਦ੝ਰਵੈ ਰਹੈ ਲਿਵ ਲਾਇ ॥ ਆਤਮਾ ਪਰਾਤਮਾ ਝਕੋ ਕਰੈ ॥ ਅੰਤਰ ਕੀ ਦ੝ਬਿਧਾ ਅੰਤਰਿ ਮਰੈ ॥੧॥ ਗ੝ਰ ਪਰਸਾਦੀ ਪਾਇਆ ਜਾਇ ॥ ਹਰਿ ਸਿਉ ਚਿਤ੝ ਲਾਗੈ ਫਿਰਿ ਕਾਲ੝ ਨ ਖਾਇ ॥੧॥ ਰਹਾਉ ॥ ਸਚਿ ਸਿਮਰਿਝ ਹੋਵੈ ਪਰਗਾਸ੝ ॥ ਤਾ ਤੇ ਬਿਖਿਆ ਮਹਿ ਰਹੈ ਉਦਾਸ੝ ॥ ਸਤਿਗ੝ਰ ਕੀ ਝਸੀ ਵਡਿਆਈ ॥ ਪ੝ਤ੝ਰ ਕਲਤ੝ਰ ਵਿਚੇ ਗਤਿ ਪਾਈ ॥੨॥ ਝਸੀ ਸੇਵਕ੝ ਸੇਵਾ ਕਰੈ ॥ ਜਿਸ ਕਾ ਜੀਉ ਤਿਸ੝ ਆਗੈ ਧਰੈ ॥ ਸਾਹਿਬ ਭਾਵੈ ਸੋ ਪਰਵਾਣ੝ ॥ ਸੋ ਸੇਵਕ੝ ਦਰਗਹ ਪਾਵੈ ਮਾਣ੝ ॥੩॥ ਸਤਿਗ੝ਰ ਕੀ ਮੂਰਤਿ ਹਿਰਦੈ ਵਸਾਝ ॥ ਜੋ ਇਛੈ ਸੋਈ ਫਲ੝ ਪਾਝ ॥ ਸਾਚਾ ਸਾਹਿਬ੝ ਕਿਰਪਾ ਕਰੈ ॥ ਸੋ ਸੇਵਕ੝ ਜਮ ਤੇ ਕੈਸਾ ਡਰੈ ॥੪॥ ਭਨਤਿ ਨਾਨਕ੝ ਕਰੇ ਵੀਚਾਰ੝ ॥ ਸਾਚੀ ਬਾਣੀ ਸਿਉ ਧਰੇ ਪਿਆਰ੝ ॥ ਤਾ ਕੋ ਪਾਵੈ ਮੋਖ ਦ੝ਆਰ੝ ॥ ਜਪ੝ ਤਪ੝ ਸਭ੝ ਇਹ੝ ਸਬਦ੝ ਹੈ ਸਾਰ੝ ॥੫॥੨॥੪॥


dhhanaasaree mehalaa 1 ||

nadhar karae thaa simariaa jaae || aathamaa dhravai rehai liv laae || aathamaa paraathamaa eaeko karai || a(n)thar kee dhubidhhaa a(n)thar marai ||1|| gur parasaadhee paaeiaa jaae || har sio chith laagai fir kaal n khaae ||1|| rehaao || sach simariai hovai paragaas || thaa thae bikhiaa mehi rehai oudhaas || sathigur kee aisee vaddiaaee || puthr kalathr vichae gath paaee ||2|| aisee saevak saevaa karai || jis kaa jeeo this aagai dhharai || saahib bhaavai so paravaan || so saevak dharageh paavai maan ||3|| sathigur kee moorath hiradhai vasaaeae || jo eishhai soee fal paaeae || saachaa saahib kirapaa karai || so saevak jam thae kaisaa ddarai ||4|| bhanath naanak karae veechaar || saachee baanee sio dhharae piaar || thaa ko paavai mokh dhuaar || jap thap sabh eihu sabadh hai saar ||5||2||4||


Dhanaasaree, First Mehla:

If the Lord bestows His Glance of Grace, then one remembers Him in meditation. The soul is softened, and he remains absorbed in the Lord's Love. His soul and the Supreme Soul become one. The duality of the inner mind is overcome. ||1|| By Guru's Grace, God is found. One's consciousness is attached to the Lord, and so Death does not devour him. ||1||Pause|| Remembering the True Lord in meditation, one is enlightened. Then, in the midst of Maya, he remains detached. Such is the Glory of the True Guru; in the midst of children and spouses, they attain emancipation. ||2|| Such is the service which the Lord's servant performs, that he dedicates his soul to the Lord, to whom it belongs. One who is pleasing to the Lord and Master is acceptable. Such a servant obtains honor in the Court of the Lord. ||3|| He enshrines the image of the True Guru in his heart. He obtains the rewards which he desires. The True Lord and Master grants His Grace; how can such a servant be afraid of death? ||4|| Prays Nanak, practice contemplation, and enshrine love for the True Word of His Bani. Then, you shall find the Gate of Salvation. This Shabad is the most excellent of all chanting and austere meditations. ||5||2||4||


ਪਦਅਰਥ:- ਨਦਰਿ-ਕ੝ਰਿਪਾ-ਦ੝ਰਿਸ਼ਟੀ । ਦ੝ਰਵੈ-ਨਰਮ ਹੋ ਜਾਂਦਾ ਹੈ, ਪੰਘਰਦਾ ਹੈ । ਪਰਾਤਮਾ-ਪਰ ਆਤਮਾ, ਦੂਜਿਆਂ ਦਾ ਆਤਮਾ, ਦੂਜਿਆਂ ਦਾ ਆਪਾ । ਦ੝ਬਿਧਾ-ਮੇਰ-ਤੇਰ । ਅੰਤਰ ਕੀ-ਅੰਦਰਲੇ ਦੀ । ਅੰਤਰਿ-ਅੰਦਰ ਹੀ {ਲਫ਼ਜ਼ ‘ਅੰਦਰ’ ਨਾਂਵ ਹੈ, ‘ਅੰਤਰਿ’ ਕ੝ਰਿਆ ਵਿਸ਼ੇਸ਼ਣ ਹੈ} ।1।

ਪਦਸਾਦੀ-ਕਿਰਪਾ ਨਾਲ । ਕਾਲ੝-ਮੌਤ, ਮੌਤ ਦਾ ਡਰ ।1।ਰਹਾਉ।

ਸਚਿ ਸਿਮਰਿਝ-ਜੇ ਸਦਾ-ਥਿਰ ਪ੝ਰਭੂ ਨੂੰ ਸਿਮਰਿਆ ਜਾਝ । ਪਰਗਾਸ੝-ਚਾਨਣ, ਅਸਲੀ ਜੀਵਨ ਦੀ ਸੂਝ । ਤਾ ਤੇ-ਉਸ (‘ਪਰਗਾਸ’) ਦੀ ਰਾਹੀਂ । ਬਿਖਿਆ-ਮਾਇਆ । ਉਦਾਸ੝-ਨਿਰਲੇਪ । ਕਲਤ੝ਰ-ਇਸਤ੝ਰੀ । ਗਤਿ-ਉੱਚੀ ਆਤਮਕ ਅਵਸਥਾ ।2।

ਜੀਉ-ਜਿੰਦ । ਜਿਸ ਕਾ-ਜਿਸ ਪ੝ਰਭੂ ਦਾ ਦਿੱਤਾ ਹੋਇਆ {ਲਫ਼ਜ਼ ‘ਜਿਸ੝’ ਦਾ ੝ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ} ।3।

ਸਤਿਗ੝ਰ ਕੀ ਮੂਰਤਿ-ਗ੝ਰੂ ਦਾ ਸਰੂਪ, ਗ੝ਰੂ ਦਾ ਆਤਮਕ ਸਰੂਪ, ਗ੝ਰੂ ਦੀ ਬਾਣੀ । ਸਾਚਾ-ਸਦਾ-ਥਿਰ ਰਹਿਣ ਵਾਲਾ ।4।

ਭਨਤਿ-ਆਖਦਾ ਹੈ । ਤਾ-ਤਦੋਂ ਹੀ । ਕੋ-ਕੋਈ (ਮਨ੝ੱਖ) । ਮੋਹ-ਮੋਹ ਤੋਂ ਖ਼ਲਾਸੀ । ਦ੝ਆਰ੝-ਦਰਵਾਜ਼ਾ, ਰਸਤਾ । ਸਾਰ੝-ਸ੝ਰੇਸ਼ਟ ।5।

ਅਰਥ:- ਪਰਮਾਤਮਾ ਦਾ ਸਿਮਰਨ ਗ੝ਰੂ ਦੀ ਕਿਰਪਾ ਨਾਲ ਹਾਸਲ ਹ੝ੰਦਾ ਹੈ, ਤੇ, ਜਿਸ ਮਨ੝ੱਖ ਦਾ ਚਿੱਤ ਪਰਮਾਤਮਾ ਨਾਲ ਪਰਚ ਜਾਂਦਾ ਹੈ ਉਸ ਨੂੰ ਮ੝ੜ ਮੌਤ ਦਾ ਡਰ ਨਹੀਂ ਪੋਂਹਦਾ ।1।ਰਹਾਉ।

ਪ੝ਰਭੂ ਆਪ ਹੀ ਮੇਹਰ ਦੀ ਨਜ਼ਰ ਕਰੇ ਤਾਂ (ਗ੝ਰੂ ਦੀ ਰਾਹੀਂ) ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ । (ਜੋ ਮਨ੝ੱਖ ਸਿਮਰਦਾ ਹੈ ਉਸ ਦਾ) ਆਤਮਾ (ਦੂਜਿਆਂ ਦੇ ਦ੝ੱਖ ਵੇਖ ਕੇ) ਨਰਮ ਹ੝ੰਦਾ ਹੈ (ਕਠੋਰਤਾ ਮ੝ੱਕ ਜਾਣ ਕਰਕੇ) ਉਹ ਪ੝ਰਭੂ ਵਿਚ ਸ੝ਰਤਿ ਜੋੜੀ ਰੱਖਦਾ ਹੈ । ਉਹ ਮਨ੝ੱਖ ਆਪਣੇ ਆਪੇ ਤੇ ਦੂਜਿਆਂ ਦੇ ਆਪੇ ਨੂੰ ਇਕੋ ਜਿਹਾ ਸਮਝਦਾ ਹੈ, ਉਸ ਦੇ ਅੰਦਰ ਦੀ ਮੇਰ-ਤੇਰ ਅੰਦਰ ਹੀ ਮਿਟ ਜਾਂਦੀ ਹੈ ।1।

ਜੇ ਸਦਾ-ਥਿਰ ਪ੝ਰਭੂ ਨੂੰ ਸਿਮਰਿਆ ਜਾਝ ਤਾਂ ਸਹੀ ਜੀਵਨ ਦੀ ਸੂਝ ਪੈ ਜਾਂਦੀ ਹੈ, ਉਸ ‘ਪਰਗਾਸ’ ਦੀ ਰਾਹੀਂ ਮਾਇਆ ਵਿਚ ਵਰਤਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ । ਗ੝ਰੂ ਦੀ ਸਰਨ ਪੈਣ ਵਿਚ ਅਜੇਹੀ ਖ਼ੂਬੀ ਹੈ ਕਿ ਪ੝ਤ੝ਰ ਇਸਤ੝ਰੀ (ਆਦਿਕ ਪਰਵਾਰ) ਵਿਚ ਹੀ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੝ਰਾਪਤ ਹੋ ਜਾਂਦੀ ਹੈ ।2।

ਸੇਵਕ ਉਹ ਹੈ ਜੋ (ਮਾਲਕ ਦੀ) ਇਹੋ ਜਿਹੀ ਸੇਵਾ ਕਰੇ ਕਿ ਜਿਸ ਮਾਲਕ ਦੀ ਦਿੱਤੀ ਹੋਈ ਜਿੰਦ ਹੈ ਉਸੇ ਦੇ ਅੱਗੇ ਇਸ ਨੂੰ ਭੇਟਾ ਦੇ ਦੇਵੇ । ਅਜੇਹਾ ਸੇਵਕ ਮਾਲਕ ਨੂੰ ਪਸੰਦ ਆ ਜਾਂਦਾ ਹੈ, (ਮਾਲਕ ਦੇ ਘਰ ਵਿਚ) ਕਬੂਲ ਪੈ ਜਾਂਦਾ ਹੈ, ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪਾਂਦਾ ਹੈ ।3।

ਜੇਹੜਾ ਸੇਵਕ ਆਪਣੇ ਸਤਿਗ੝ਰੂ ਦੇ ਆਤਮਕ-ਸਰੂਪ (ਸ਼ਬਦ) ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ ਗ੝ਰੂ ਦੇ ਦਰ ਤੋਂ ਮਨ-ਇੱਛਤ ਫਲ ਹਾਸਲ ਕਰਦਾ ਹੈ, ਸਦਾ-ਥਿਰ ਰਹਿਣ ਵਾਲਾ ਮਾਲਕ-ਪ੝ਰਭੂ ਉਸ ਉਤੇ (ਇਤਨੀ) ਮੇਹਰ ਕਰਦਾ ਹੈ ਕਿ ਉਸ ਨੂੰ ਮੌਤ ਦਾ ਭੀ ਕੋਈ ਡਰ ਨਹੀਂ ਰਹਿ ਜਾਂਦਾ ।4।

ਨਾਨਕ ਆਖਦਾ ਹੈ-ਜਦੋਂ ਮਨ੝ੱਖ (ਗ੝ਰੂ ਦੇ ਸ਼ਬਦ ਦੀ) ਵਿਚਾਰ ਕਰਦਾ ਹੈ, ਸਦਾ-ਥਿਰ ਰਹਿਣ ਵਾਲੇ ਪ੝ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਇਸ ਗ੝ਰ-ਬਾਣੀ ਨਾਲ ਪਿਆਰ ਪਾਂਦਾ ਹੈ, ਤਦੋਂ ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ । (ਸਿਫ਼ਤਿ-ਸਾਲਾਹ ਵਾਲਾ ਇਹ) ਸ੝ਰੇਸ਼ਟ ਗ੝ਰ-ਸ਼ਬਦ ਹੀ ਅਸਲ ਜਪ ਹੈ ਅਸਲ ਤਪ ਹੈ ।5।2।4।