Darpan 659

From SikhiWiki
Jump to navigationJump to search

SikhToTheMAX   Hukamnama November 14, Nov 9, May 5 Jan 31, 11 & 06, 2007
& Dec 5, 06
   SriGranth
SearchGB    Audio    Punjabi   
from SGGS Page 659    SriGuruGranth    Link

ਰਾਗ੝ ਸੋਰਠਿ ਬਾਣੀ ਭਗਤ ਭੀਖਨ ਕੀ

ੴ ਸਤਿਗ੝ਰ ਪ੝ਰਸਾਦਿ ॥

ਨੈਨਹ੝ ਨੀਰ੝ ਬਹੈ ਤਨ੝ ਖੀਨਾ ਭਝ ਕੇਸ ਦ੝ਧ ਵਾਨੀ ॥ ਰੂਧਾ ਕੰਠ੝ ਸਬਦ੝ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥1॥

ਰਾਮ ਰਾਇ ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹ੝ ਉਬਾਰੀ ॥1॥ ਰਹਾਉ ॥

ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ ਝਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧ੝ ਨਾਹੀ ॥2॥

ਹਰਿ ਕਾ ਨਾਮ੝ ਅੰਮ੝ਰਿਤ ਜਲ੝ ਨਿਰਮਲ੝ ਇਹ੝ ਅਉਖਧ੝ ਜਗਿ ਸਾਰਾ ॥ ਗ੝ਰ ਪਰਸਾਦਿ ਕਹੈ ਜਨ੝ ਭੀਖਨ੝ ਪਾਵਉ ਮੋਖ ਦ੝ਆਰਾ॥3॥1॥


raag sorat(h) baanee bhagath bheekhan kee

ik oa(n)kaar sathigur prasaadh ||

nainahu neer behai than kheenaa bheae kaes dhudhh vaanee || roodhhaa ka(n)t(h) sabadh nehee oucharai ab kiaa karehi paraanee ||1||

raam raae hohi baidh banavaaree || apanae sa(n)theh laehu oubaaree ||1|| rehaao ||

maathhae peer sareer jalan hai karak karaejae maahee || aisee baedhan oupaj kharee bhee vaa kaa aoukhadhh naahee ||2||

har kaa naam a(n)mrith jal niramal eihu aoukhadhh jag saaraa || gur parasaadh kehai jan bheekhan paavo mokh dhuaaraa ||3||1||


Raag Sorat'h, The Word Of Devotee Bheekhan Jee:

One Universal Creator God. By The Grace Of The True Guru:

Tears well up in my eyes, my body has become weak, and my hair has become milky-white. My throat is tight, and I cannot utter even one word; what can I do now? I am a mere mortal. ||1||

O Lord, my King, Gardener of the world-garden, be my Physician, and save me, Your Saint. ||1||Pause||

My head aches, my body is burning, and my heart is filled with anguish. Such is the disease that has struck me; there is no medicine to cure it. ||2||

The Name of the Lord, the ambrosial, immaculate water, is the best medicine in the world. By Guru's Grace, says servant Bheekhan, I have found the Door of Salvation. ||3||1||


ਪਦਅਰਥ: ਨੈਨਹ੝-ਅੱਖਾਂ ਵਿਚੋਂ। ਨੀਰ੝-ਪਾਣੀ। ਖੀਨਾ-ਕਮਜ਼ੋਰ, ਲਿੱਸਾ। ਦ੝ਧਵਾਨੀ-ਦ੝ੱਧ ਦੇ ਵੰਨ ਦੇ, ਦ੝ੱਧ ਵਰਗੇ ਚਿੱਟੇ। ਰੂਧਾ-ਰ੝ਕਿਆ ਹੋਇਆ (ਕਫ ਨਾਲ)। ਕੰਠ੝-ਗਲਾ। ਪਰਾਨੀ-ਹੇ ਜੀਵ!।੧।

ਹੋਹਿ-ਜੇ ਤੂੰ ਹੋਵੇਂ, ਜੇ ਤੂੰ ਬਣੇਂ। ਬਨਵਾਰੀ-{ਸ਼ਕਟ. वनमालिनढ़ ੳਦੋਰਨੲਦ ਾਟਿਹ ੳ ਚਹੳਪਲੲਟ ੋਡ ਾੋਦ ਡਲੋਾੲਰਸ. ਜੰਗਲੀ ਫ੝ੱਲਾਂ ਦੀ ਮਾਲਾ ਪਾਣ ਵਾਲਾ। ਅਨ ੲਪਟਿਹੲਟ ੋਡ ਖਰਸਿਹਨੳ} ਪਰਮਾਤਮਾ। ਲੇਹ੝ ਉਬਾਰੀ-ਬਚਾ ਲੈਂਦੇ ਹੋ।ਰਹਾਉ।

ਸਰੀਰਿ-ਸਰੀਰ ਵਿਚ। ਜਲਨਿ-ਸੜਨ। ਕਰਕ-ਦਰਦ। ਬੇਦਨ-ਰੋਗ। ਖਰੀ ਬੇਦਨ-ਵਡਾ ਰੋਗ। ਵਾ ਕਾ-ਉਸ ਦਾ। ਅਉਖਧ੝-ਦਾਰੂ, ਦਵਾਈ।੨।

ਜਗਿ-ਜਗਤ ਵਿਚ। ਸਾਰਾ-ਸ੝ਰੇਸ਼ਟ। ਗ੝ਰ ਪਰਸਾਦਿ-ਗ੝ਰੂ ਦੀ ਕਿਰਪਾ ਨਾਲ। ਪਾਵਉ-ਮੈਂ ਹਾਸਲ ਕਰਦਾ ਹਾਂ, ਮੈਂ ਪ੝ਰਾਪਤ ਕਰ ਲਿਆ ਹੈ। ਮੋਖ-ਮ੝ਕਤੀ, ਸਰੀਰਕ ਮੋਹ ਤੋਂ ਖ਼ਲਾਸੀ ਦੇਹ-ਅੱਧਿਆਸ ਤੋਂ ਅਜ਼ਾਦੀ। ਮੋਖ ਦ੝ਆਰਾ-ਮ੝ਕਤੀ ਦਾ ਰਸਤਾ, ਉਹ ਤਰੀਕਾ ਜਿਸ ਨਾਲ ਸਰੀਰਕ ਮੋਹ ਤੋਂ ਖ਼ਲਾਸੀ ਹੋ ਜਾਝ।੩।

ਅਰਥ: ਹੇ ਸੋਹਣੇ ਰਾਮ! ਹੇ ਪ੝ਰਭੂ! ਜੇ ਤੂੰ ਹਕੀਮ ਬਣੇਂ ਤਾਂ ਤੂੰ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂਦਾ ਹੈਂ (ਭਾਵ, ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ-ਅੱਧਿਆਸ ਤੋਂ ਬਚਾ ਲੈਂਦਾ ਹੈਂ)।੧।ਰਹਾਉ।

ਹੇ ਜੀਵ! (ਬਿਰਧ ਅਵਸਥਾ ਵਿਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦ੝ੱਧ ਵਰਗੇ ਚਿੱਟੇ ਹੋ ਗਝ ਹਨ, ਤੇਰਾ ਗਲਾ (ਕਫ ਨਾਲ) ਰ੝ਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹ੝ਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅੱਧਿਆਸ ਨਹੀਂ ਛੱਡਦਾ?)।੧।

ਹੇ ਪ੝ਰਾਣੀ! (ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ (ਕਿਸ ਕਿਸ ਅੰਗ ਦਾ ਫ਼ਿਕਰ ਕਰੀਝ? ਸਾਰੇ ਹੀ ਜਿਸਮ ਵਿਚ ਬ੝ਢੇਪੇ ਦਾ) ਇੱਕ ਝਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ)।੨।

(ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੝ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੝ਰਭੂ ਦਾ ਨਾਮ-ਰੂਪ ਅੰਮ੝ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ। ਦਾਸ ਭੀਖਣ ਆਖਦਾ ਹੈ-(ਆਪਣੇ) ਗ੝ਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ।੩।੧।