Darpan 636

From SikhiWiki
Jump to navigationJump to search

SikhToTheMAX   Hukamnama August 15 & November 19, 2006   SriGranth
SearchGB    Audio    Punjabi   
from SGGS Page 636    SriGuruGranth    Link

ਸੋਰਠਿ ਮਹਲਾ 1 ॥

ਜਿਨ੝”ੀ ਸਤਿਗ੝ਰ੝ ਸੇਵਿਆ ਪਿਆਰੇ ਤਿਨ੝” ਕੇ ਸਾਥ ਤਰੇ ॥ ਤਿਨ੝”ਾ ਠਾਕ ਨ ਪਾਈਝ ਪਿਆਰੇ ਅੰਮ੝ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥1॥

ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣ੝ ਬੋਹਿਥ ਭੈ ਡ੝ਬੀਝ ਪਿਆਰੇ ਕੰਧੀ ਪਾਇ ਕਹਾਹ ॥1॥ ਰਹਾਉ ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ੝ ਨ ਕੋਇ ॥ ਮੇਰੇ ਪ੝ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗ੝ ਹੋਇ ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸ੝ ਲੈ ਤਤ੝ ਵਿਲੋਇ ॥2॥

ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮ੝ ਸਚਾ ਨੀਸਾਣ੝ ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹ੝ਕਮੀ ਹ੝ਕਮ੝ ਪਛਾਣ੝ ॥ ਗ੝ਰ ਬਿਨ੝ ਹ੝ਕਮ੝ ਨ ਬੂਝੀਝ ਪਿਆਰੇ ਸਾਚੇ ਸਾਚਾ ਤਾਣ੝ ॥3॥

ਹ੝ਕਮੈ ਅੰਦਰਿ ਨਿੰਮਿਆ ਪਿਆਰੇ ਹ੝ਕਮੈ ਉਦਰ ਮਝਾਰਿ ॥ ਹ੝ਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਗ੝ਰਮ੝ਖਿ ਦਰਗਹ ਜਾਣੀਝ ਪਿਆਰੇ ਚਲੈ ਕਾਰਜ ਸਾਰਿ ॥4॥

ਹ੝ਕਮੈ ਅੰਦਰਿ ਆਇਆ ਪਿਆਰੇ ਹ੝ਕਮੇ ਜਾਦੋ ਜਾਇ ॥ ਹ੝ਕਮੇ ਬੰਨ੝” ਿਚਲਾਈਝ ਪਿਆਰੇ ਮਨਮ੝ਖਿ ਲਹੈ ਸਜਾਇ ॥ ਹ੝ਕਮੇ ਸਬਦਿ ਪਛਾਣੀਝ ਪਿਆਰੇ ਦਰਗਹ ਪੈਧਾ ਜਾਇ ॥5॥

ਹ੝ਕਮੇ ਗਣਤ ਗਣਾਈਝ ਪਿਆਰੇ ਹ੝ਕਮੇ ਹਉਮੈ ਦੋਇ ॥ ਹ੝ਕਮੇ ਭਵੈ ਭਵਾਈਝ ਪਿਆਰੇ ਅਵਗਣਿ ਮ੝ਠੀ ਰੋਇ ॥ ਹ੝ਕਮ੝ ਸਿਞਾਪੈ ਸਾਹ ਕਾ ਪਿਆਰੇ ਸਚ੝ ਮਿਲੈ ਵਡਿਆਈ ਹੋਇ ॥6॥

ਆਖਣਿ ਅਉਖਾ ਆਖੀਝ ਪਿਆਰੇ ਕਿਉ ਸ੝ਣੀਝ ਸਚ੝ ਨਾਉ ॥ ਜਿਨ੝”ੀ ਸੋ ਸਾਲਾਹਿਆ ਪਿਆਰੇ ਹਉ ਤਿਨ੝” ਬਲਿਹਾਰੈ ਜਾਉ ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥7॥

ਕਾਇਆ ਕਾਗਦ੝ ਜੇ ਥੀਝ ਪਿਆਰੇ ਮਨ੝ ਮਸਵਾਣੀ ਧਾਰਿ ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗ੝ਣ ਲਿਖਹ੝ ਵੀਚਾਰਿ ॥ ਧਨ੝ ਲੇਖਾਰੀ ਨਾਨਕਾ ਪਿਆਰੇ ਸਾਚ੝ ਲਿਖੈ ਉਰਿ ਧਾਰਿ ॥8॥3॥

sorat(h) mehalaa 1 ||

jinhee sathigur saeviaa piaarae thinh kae saathh tharae || thinhaa t(h)aak n paaeeai piaarae a(n)mrith rasan harae || booddae bhaarae bhai binaa piaarae thaarae nadhar karae ||1||

bhee thoohai saalaahanaa piaarae bhee thaeree saalaah || vin bohithh bhai ddubeeai piaarae ka(n)dhhee paae kehaah ||1|| rehaao ||

saalaahee saalaahanaa piaarae dhoojaa avar n koe || maerae prabh saalaahan sae bhalae piaarae sabadh rathae ra(n)g hoe || this kee sa(n)gath jae milai piaarae ras lai thath viloe ||2||

path paravaanaa saach kaa piaarae naam sachaa neesaan || aaeiaa likh lai jaavanaa piaarae hukamee hukam pashhaan || gur bin hukam n boojheeai piaarae saachae saachaa thaan ||3||

hukamai a(n)dhar ni(n)miaa piaarae hukamai oudhar majhaar || hukamai a(n)dhar ja(n)miaa piaarae oodhho sir kai bhaar || guramukh dharageh jaaneeai piaarae chalai kaaraj saar ||4||

hukamai a(n)dhar aaeiaa piaarae hukamae jaadho jaae || hukamae ba(n)nih chalaaeeai piaarae manamukh lehai sajaae || hukamae sabadh pashhaaneeai piaarae dharageh paidhhaa jaae ||5||

hukamae ganath ganaaeeai piaarae hukamae houmai dhoe || hukamae bhavai bhavaaeeai piaarae avagan mut(h)ee roe || hukam sin(j)aapai saah kaa piaarae sach milai vaddiaaee hoe ||6||

aakhan aoukhaa aakheeai piaarae kio suneeai sach naao || jinhee so saalaahiaa piaarae ho thinh balihaarai jaao || naao milai sa(n)thokheeaaa(n) piaarae nadharee mael milaao ||7||

kaaeiaa kaagadh jae thheeai piaarae man masavaanee dhhaar || lalathaa laekhan sach kee piaarae har gun likhahu veechaar || dhhan laekhaaree naanakaa piaarae saach likhai our dhhaar ||8||3||

Sorat'h, First Mehla:

Those who serve the True Guru, O Beloved, their companions are saved as well. No one blocks their way, O Beloved, and the Lord's Ambrosial Nectar is on their tongue. Without the Fear of God, they are so heavy that they sink and drown, O Beloved; but the Lord, casting His Glance of Grace, carries them across. ||1||

I ever praise You, O Beloved, I ever sing Your Praises. Without the boat, one is drowned in the sea of fear, O Beloved; how can I reach the distant shore? ||1||Pause|| I praise the Praiseworthy Lord, O Beloved; there is no other one to praise. Those who praise my God are good, O Beloved; they are imbued with the Word of the Shabad, and His Love. If I join them, O Beloved, I can churn the essence and so find joy. ||2||

The gateway to honor is Truth, O Beloved; it bears the Insignia of the True Name of the Lord. We come into the world, and we depart, with our destiny written and pre-ordained, O Beloved; realize the Command of the Commander. Without the Guru, this Command is not understood, O Beloved; True is the Power of the True Lord. ||3||

By His Command, we are conceived, O Beloved, and by His Command, we grow in the womb. By His Command, we are born, O Beloved, head-first, and upside-down. The Gurmukh is honored in the Court of the Lord, O Beloved; he departs after resolving his affairs. ||4||

By His Command, one comes into the world, O Beloved, and by His Will, he goes. By His Will, some are bound and gagged and driven away, O Beloved; the self-willed manmukhs suffer their punishment. By His Command, the Word of the Shabad, is realized, O Beloved, and one goes to the Court of the Lord robed in honor. ||5||

By His Command, some accounts are accounted for, O Beloved; by His Command, some suffer in egotism and duality. By His Command, one wanders in reincarnation, O Beloved; deceived by sins and demerits, he cries out in his suffering. If he comes to realize the Command of the Lord's Will, O Beloved, then he is blessed with Truth and Honor. ||6||

It is so difficult to speak it, O Beloved; how can we speak, and hear, the True Name? I am a sacrifice to those who praise the Lord, O Beloved. I have obtained the Name, and I am satisfied, O Beloved; by His Grace, I am united in His Union. ||7||

If my body were to become the paper, O Beloved, and my mind the inkpot; and if my tongue became the pen, O Beloved, I would write, and contemplate, the Glorious Praises of the True Lord. Blessed is that scribe, O Nanak, who writes the True Name, and enshrines it within his heart. ||8||3||

ਪਦਅਰਥ: ਸਾਥ-{सारढ़थ} ਕਾਫ਼ਲੇ, ਸੰਗੀ ਸਾਥੀ। ਠਾਕ-ਰੋਕ। ਰਸਨ-ਜੀਭ (ਨਾਲ)। ਅੰਮ੝ਰਿਤ ਹਰੇ-ਹਰੀ ਦਾ ਨਾਮ-ਅੰਮ੝ਰਿਤ। ਭਾਰੇ-ਪਾਪਾਂ ਦੇ ਭਾਰ ਨਾਲ ਲੱਦੇ ਹੋਝ।੧।

ਭੀ-ਸਦਾ ਹੀ। ਤੂਹੈ-ਤੈਨੂੰ ਹੀ। ਪਿਆਰੇ-ਹੇ ਸੱਜਣ-ਪ੝ਰਭੂ! ਸਾਲਾਹ-ਸਿਫ਼ਤਿ-ਸਾਲਾਹ। ਬੋਹਿਥ-ਜਹਾਜ਼ (ਨਾਮ ਦਾ)। ਭੈ-ਭਉ (-ਸਾਗਰ) ਵਿਚ। ਕੰਧੀ-ਕੰਢਾ। ਕਹਾਹ-ਕਿਥੇ?।ਰਹਾਉ।

ਸਾਲਾਹੀ-ਸਾਲਾਹਣ-ਜੋਗ ਹਰੀ। ਸਾਲਾਹਨਿ-(ਜੇਹੜੇ ਬੰਦੇ) ਸਾਲਾਹ੝ੰਦੇ ਹਨ। ਸਬਦਿ-ਗ੝ਰੂ ਦੇ ਸ਼ਬਦ ਵਿਚ। ਰਸ੝ ਲੈ-ਨਾਮ-ਅੰਮ੝ਰਿਤ ਚੱਖਦਾ ਹੈ। ਵਿਲੋਇ-(ਨਾਮ-ਦ੝ੱਧ ਨੂੰ) ਰਿੜਕ ਕੇ। ਤਤ੝-ਜਗਤ ਦਾ ਮੂਲ-ਪ੝ਰਭੂ।੨।

ਪਤਿ-ਖਸਮ-ਪ੝ਰਭੂ। ਪਰਵਾਨਾ-ਰਾਹਦਾਰੀ। ਸਾਚ ਕਾ-ਸਦਾ-ਥਿਰ ਰਹਿਣ ਵਾਲੇ ਪ੝ਰਭੂ-ਨਾਮ ਦਾ। ਸਚਾ-ਸਦਾ-ਥਿਰ ਰਹਿਣ ਵਾਲਾ। ਨੀਸਾਣ੝-ਮੋਹਰ। ਹ੝ਕਮੀ ਹ੝ਕਮ੝-ਪਰਮਾਤਮਾ ਦੇ ਹ੝ਕਮ ਨੂੰ। ਤਾਣ੝-ਬਲ, ਤਾਕਤ।੩।

ਨਿੰਮਿਆ-ਮਾਂ ਦੇ ਪੇਟ ਵਿਚ ਟਿਕਿਆ। ਉਦਰ ਮਝਾਰਿ-ਪੇਟ ਵਿਚ। ਊਧਉ-ਪ੝ੱਠਾ, ਉਲਟਾ। ਕਾਰਜ-ਜਨਮ-ਮਨੋਰਥ, ਉਹ ਕੰਮ ਜਿਸ ਦੇ ਕਰਨ ਵਾਸਤੇ ਜਗਤ ਵਿਚ ਆਇਆ। ਸਾਰਿ-ਸੰਭਾਲ ਕੇ, ਸਵਾਰ ਕੇ।੪।

ਜਾਦੋ ਜਾਇ-ਚਲਾ ਜਾਂਦਾ ਹੈ। ਬੰਨ੝ਹ੝ਹਿ-ਬੰਨ੝ਹ ਕੇ। ਸਬਦਿ-ਸ਼ਬਦ ਦੀ ਰਾਹੀਂ।੫।

ਗਣਤ ਗਣਾਈਝ-ਗਿਣਤੀਆਂ ਗਿਣਦਾ ਹੈ। ਦੋਇ-ਦ੝ਵੈਤ, ਮੇਰ-ਤੇਰ। ਭਵੈ-ਭਟਕਦਾ ਹੈ। ਭਵਾਈਝ-ਭਟਕਣਾ ਵਿਚ ਪਾਇਆ ਜਾਂਦਾ ਹੈ। ਅਵਗਣਿ-ਔਗ੝ਣ ਦੀ ਰਾਹੀਂ। ਮ੝ਠੀ-ਲ੝ੱਟੀ ਹੋਈ, ਠੱਗੀ ਹੋਈ। ਰੋਇ-ਰੋਂਦੀ ਹੈ (ਲੋਕਾਈ)।੬।

ਆਖਣਿ-ਆਖਣ ਵਿਚ। ਸੰਤੋਖੀਆਂ-ਮੈਨੂੰ ਸੰਤੋਖ ਆ ਜਾਝ। ਮਿਲਾਉ-ਮਿਲਉ ਮੈਂ ਮਿਲ ਜਾਵਾਂ।੭।

ਕਾਇਆ-ਸਰੀਰ। ਮਸਵਾਣੀ-ਸਿਆਹੀ ਦੀ ਦਵਾਤ। ਲਲਤਾ-ਜੀਭ। ਲੇਖਣਿ-ਕਲਮ। ਧਨ੝-{धनढ़य} ਭਾਗਾਂ ਵਾਲਾ। ਉਰਿ-ਹਿਰਦੇ ਵਿਚ। ਧਾਰਿ-ਧਾਰ ਕੇ, ਟਿਕਾ ਕੇ।੮।

ਅਰਥ: ਹੇ ਸੱਜਣ-ਪ੝ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। (ਇਸ ਸੰਸਾਰ-ਸਮ੝ੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤਿ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡ੝ੱਬ ਜਾਈਦਾ ਹੈ। (ਕੋਈ ਭੀ ਜੀਵ ਸਮ੝ੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ।ਰਹਾਉ।

ਜਿਨ੝ਹਾਂ ਬੰਦਿਆਂ ਨੇ ਸਤਿਗ੝ਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ। ਜਿਨ੝ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੝ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰ੝ਕਾਵਟ ਨਹੀਂ ਪੈਂਦੀ। ਹੇ ਸੱਜਣ! ਜੇਹੜੇ ਮਨ੝ੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮ੝ੰਦਰ ਵਿਚ ਡ੝ੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।੧।

ਹੇ ਸੱਜਣ! ਸਾਲਾਹਣ-ਜੋਗ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਜੇਹੜੇ ਬੰਦੇ ਪਿਆਰੇ ਪ੝ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ। ਗ੝ਰੂ ਦੇ ਸ਼ਬਦ ਵਿਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੝ਰੇਮ-ਰੰਗ ਚੜ੝ਹਦਾ ਹੈ। ਅਜੇਹੇ ਬੰਦੇ ਦੀ ਸੰਗਤਿ ਜੇ (ਕਿਸੇ ਨੂੰ) ਪ੝ਰਾਪਤ ਹੋ ਜਾਝ ਤਾਂ ਉਹ ਹਰੀ-ਨਾਮ ਦਾ ਰਸ ਲੈਂਦਾ ਹੈ ਤੇ (ਨਾਮ-ਦ੝ੱਧ ਨੂੰ) ਰਿੜਕ ਕੇ ਉਹ ਜਗਤ ਮੂਲ-ਪ੝ਰਭੂ ਨੂੰ ਮਿਲ ਪੈਂਦਾ ਹੈ।੨।

ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੝ਰਭੂ ਦਾ ਨਾਮ ਪ੝ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ। (ਪ੝ਰਭੂ ਦਾ ਇਹੀ ਹ੝ਕਮ ਹੈ ਕਿ) ਜਗਤ ਵਿਚ ਜੋ ਭੀ ਆਇਆ ਹੈ ਉਸ ਨੇ (ਪ੝ਰਭੂ ਨੂੰ ਮਿਲਣ ਵਾਸਤੇ, ਇਹ ਨਾਮ-ਰੂਪ ਰਾਹਦਾਰੀ) ਲਿਖ ਕੇ ਆਪਣੇ ਨਾਲ ਲੈ ਜਾਣੀ ਹੈ। ਹੇ ਭਾਈ! ਪ੝ਰਭੂ ਦੇ ਇਸ ਹ੝ਕਮ ਨੂੰ ਸਮਝ (ਪਰ ਇਸ ਹ੝ਕਮ ਨੂੰ ਸਮਝਣ ਲਈ ਗ੝ਰੂ ਦੀ ਸ਼ਰਨ ਪੈਣਾ ਪਝਗਾ) ਗ੝ਰੂ ਤੋਂ ਬਿਨਾ ਪ੝ਰਭੂ ਦਾ ਹ੝ਕਮ ਸਮਝਿਆ ਨਹੀਂ ਜਾ ਸਕਦਾ। ਹੇ ਭਾਈ! (ਜੇਹੜਾ ਮਨ੝ੱਖ ਗ੝ਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ) ਸਦਾ-ਥਿਰ ਪ੝ਰਭੂ ਦਾ ਸਦਾ-ਥਿਰ ਬਲ ਹਾਸਲ ਹੋ ਜਾਂਦਾ ਹੈ।੩।

ਹੇ ਭਾਈ! ਜੀਵ ਪਰਮਾਤਮਾ ਦੇ ਹ੝ਕਮ ਅਨ੝ਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ (ਦਸ ਮਹੀਨੇ ਨਿਵਾਸ ਰੱਖਦਾ ਹੈ)। ਪ੝ੱਠਾ ਸਿਰ ਭਾਰ ਰਹਿ ਕੇ ਪ੝ਰਭੂ ਦੇ ਹ੝ਕਮ ਅਨ੝ਸਾਰ ਹੀ (ਫਿਰ) ਜਨਮ ਲੈਂਦਾ ਹੈ। (ਕਿਸੇ ਖ਼ਾਸ ਜੀਵਨ-ਮਨੋਰਥ ਵਾਸਤੇ ਜੀਵ ਜਗਤ ਵਿਚ ਆਉਂਦਾ ਹੈ) ਜੋ ਜੀਵ ਗ੝ਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।੪।

ਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨ੝ਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨ੝ਸਾਰ ਹੀ ਇਥੋਂ ਚਲਾ ਜਾਂਦਾ ਹੈ। ਜੇਹੜਾ ਮਨ੝ੱਖ ਆਪਣੇ ਮਨ ਦੇ ਪਿੱਛੇ ਤ੝ਰਦਾ ਹੈ (ਤੇ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ) ਉਸ ਨੂੰ ਪ੝ਰਭੂ ਦੀ ਰਜ਼ਾ ਅਨ੝ਸਾਰ ਹੀ ਬੰਨ੝ਹ ਕੇ (ਭਾਵ, ਜੋਰੋ ਜੋਰੀ) ਇਥੋਂ ਤੋਰਿਆ ਜਾਂਦਾ ਹੈ (ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹ੝ੰਦਾ)। ਪਰਮਾਤਮਾ ਦੀ ਰਜ਼ਾ ਅਨ੝ਸਾਰ ਹੀ ਜਿਸ ਨੇ ਗ੝ਰੂ ਦੇ ਸ਼ਬਦ ਦੀ ਰਾਹੀਂ (ਜਨਮ-ਮਨੋਰਥ ਨੂੰ) ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਾਲ ਜਾਂਦਾ ਹੈ।੫।

ਹੇ ਭਾਈ! ਪਰਮਾਤਮਾ ਦੀ ਰਜ਼ਾ ਅਨ੝ਸਾਰ ਹੀ (ਕਿਤੇ) ਮਾਇਆ ਦੀ ਸੋਚ ਸੋਚੀ ਜਾ ਰਹੀ ਹੈ, ਪ੝ਰਭੂ ਦੀ ਰਜ਼ਾ ਵਿਚ ਹੀ ਕਿਤੇ ਹਉਮੈ ਹੈ ਕਿਤੇ ਦ੝ਵੈਤ ਹੈ। ਪ੝ਰਭੂ ਦੀ ਰਜ਼ਾ ਅਨ੝ਸਾਰ ਹੀ (ਕਿਤੇ ਕੋਈ ਮਾਇਆ ਦੀ ਖ਼ਾਤਰ) ਭਟਕ ਰਿਹਾ ਹੈ, (ਕਿਤੇ ਕੋਈ) ਜਨਮ ਮਰਨ ਦੇ ਗੇੜ ਵਿਚ ਪਾਇਆ ਜਾ ਰਿਹਾ ਹੈ, ਕਿਤੇ ਪਾਪ ਦੀ ਠੱਗੀ ਹੋਈ ਲੋਕਾਈ (ਆਪਣੇ ਦ੝ੱਖ) ਰੋ ਰਹੀ ਹੈ।

ਜਿਸ ਮਨ੝ੱਖ ਨੂੰ ਸ਼ਾਹ-ਪ੝ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੝ਰਭੂ ਮਿਲ ਪੈਂਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਵਡਿਆਈ ਹ੝ੰਦੀ ਹੈ।੬।

ਹੇ ਭਾਈ! (ਜਗਤ ਵਿਚ ਮਾਇਆ ਦਾ ਪ੝ਰਭਾਵ ਇਤਨਾ ਹੈ ਕਿ) ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਿਹਾ ਹੈ, ਨਾਹ ਹੀ ਪ੝ਰਭੂ-ਨਾਮ ਸ੝ਣਿਆ ਜਾ ਰਿਹਾ ਹੈ (ਮਾਇਆ ਦੇ ਪ੝ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ, ਨਾਮ ਨਹੀਂ ਸ੝ਣਦੇ)। ਹੇ ਭਾਈ! ਮੈਂ ਉਹਨਾਂ ਬੰਦਿਆਂ ਤੋਂ ਕ੝ਰਬਾਨ ਜਾਂਦਾ ਹਾਂ ਜਿਨ੝ਹਾਂ ਨੇ ਪ੝ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਹੈ। (ਮੇਰੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤਿ ਵਿਚ) ਮੈਨੂੰ ਭੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਝ, ਮੇਹਰ ਦੀ ਨਜ਼ਰ ਵਾਲੇ ਪ੝ਰਭੂ ਦੇ ਚਰਨਾਂ ਵਿਚ ਮੈਂ ਜ੝ੜਿਆ ਰਹਾਂ।੭।

ਹੇ ਭਾਈ! ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਝ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਝ, ਜੇ ਸਾਡੀ ਜੀਭ ਪ੝ਰਭੂ ਦੀ ਸਿਫ਼ਤਿ-ਸਾਲਾਹ ਲਿਖਣ ਲਈ ਕਲਮ ਬਣ ਜਾਝ, ਤਾਂ, ਹੇ ਭਾਈ! (ਸ੝ਭਾਗਤਾ ਇਸੇ ਗੱਲ ਵਿਚ ਹੈ ਕਿ) ਪਰਮਾਤਮਾ ਦੇ ਗ੝ਣਾਂ ਨੂੰ ਆਪਣੇ ਸੋਚ-ਮੰਦਰ ਵਿਚ ਲਿਆ ਕੇ (ਆਪਣੇ ਅੰਦਰ) ਉੱਕਰਦੇ ਚੱਲੋ। ਹੇ ਨਾਨਕ! ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ-ਥਿਰ ਵਾਲੇ ਪ੝ਰਭੂ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ (ਆਪਣੇ ਅੰਦਰ) ਉੱਕਰ ਲੈਂਦਾ ਹੈ।੮।੩।