Darpan 618

From SikhiWiki
Jump to navigationJump to search

SikhToTheMAX   Hukamnama December 3 & July 7, 2007   SriGranth
SearchGB    Audio    Punjabi   
from SGGS Page 618    SriGuruGranth    Link

ਸੋਰਠਿ ਮਹਲਾ 5 ॥

ਗ੝ਰ ਕੇ ਚਰਨ ਬਸੇ ਰਿਦ ਭੀਤਰਿ ਸ੝ਭ ਲਖਣ ਪ੝ਰਭਿ ਕੀਨੇ ॥ ਭਝ ਕ੝ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥1॥

ਮੇਰੋ ਗ੝ਰ੝ ਰਖਵਾਰੋ ਮੀਤ ॥ ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥1॥ ਰਹਾਉ ॥

ਜੀਅ ਜੰਤ ਪ੝ਰਭਿ ਸਗਲ ਉਧਾਰੇ ਦਰਸਨ੝ ਦੇਖਣਹਾਰੇ ॥ ਗ੝ਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥2॥9॥37॥


sorat(h) mehalaa 5 ||

gur kae charan basae ridh bheethar subh lakhan prabh keenae || bheae kirapaal pooran paramaesar naam nidhhaan man cheenae ||1||

maero gur rakhavaaro meeth || dhoon choonee dhae vaddiaaee sobhaa neethaa neeth ||1|| rehaao ||

jeea ja(n)th prabh sagal oudhhaarae dharasan dhaekhanehaarae || gur poorae kee acharaj vaddiaaee naanak sadh balihaarae ||2||9||37||


Sorat'h, Fifth Mehla:

The Guru's feet abide within my heart; God has blessed me with good fortune. The Perfect Transcendent Lord became merciful to me, and I found the treasure of the Naam within my mind. ||1||

My Guru is my Saving Grace, my only best friend. Over and over again, He blesses me with double, even four-fold, greatness. ||1||Pause||

God saves all beings and creatures, giving them the Blessed Vision of His Darshan. Wondrous is the glorious greatness of the Perfect Guru; Nanak is forever a sacrifice to Him. ||2||9||37||


ਪਦਅਰਥ: ਰਿਦ ਭੀਤਰਿ—ਹਿਰਦੇ ਵਿਚ। ਸ੝ਭ ਲਖਣ—ਸਫਲਤਾ ਦੇਣ ਵਾਲੇ ਲੱਛਣ। ਪ੝ਰਭਿ—ਪ੝ਰਭੂ ਨੇ। ਮਨਿ—ਮਨ ਵਿਚ। ਚੀਨੇ—ਪਛਾਣ ਲਝ।੧।

ਮੇਰੋ—ਮੇਰਾ। ਰਖਵਾਰੋ—ਰਖਵਾਲਾ। ਚਊਣੀ—ਚਉ—ਗ੝ਣੀ। ਦੇ—ਦੇਂਦਾ ਹੈ। ਨੀਤਾ ਨੀਤ—ਸਦਾ ਹੀ।੧।ਰਹਾਉ।

ਜੀਅ ਜੰਤ ਸਗਲੇ—ਸਾਰੇ ਹੀ ਜੀਵ। ਪ੝ਰਭਿ—ਪ੝ਰਭੂ ਨੇ। ਦੇਖਣਹਾਰੇ—ਵੇਖਣ ਵਾਲੇ। ਅਚਰਜ—ਹੈਰਾਨ ਕਰ ਦੇਣ ਵਾਲੀ। ਵਡਿਆਈ—ਵੱਡਾ ਦਰਜਾ। ਸਦ—ਸਦਾ। ਬਲਿਹਾਰੇ—ਕ੝ਰਬਾਨ।੨।

ਅਰਥ: ਹੇ ਭਾਈ! ਮੇਰਾ ਗ੝ਰੂ ਮੇਰਾ ਰਾਖਾ ਹੈ ਮੇਰਾ ਮਿੱਤਰ ਹੈ, (ਪ੝ਰਭੂ ਦਾ ਨਾਮ ਦੇ ਕੇ, ਮੈਨੂੰ) ਉਹ ਵਡਿਆਈ ਬਖ਼ਸ਼ਦਾ ਹੈ ਜੋ ਦੂਣੀ ਚਉਣੀ ਹ੝ੰਦੀ ਜਾਂਦੀ ਹੈ (ਸਦਾ ਵਧਦੀ ਜਾਂਦੀ ਹੈ), ਮੈਨੂੰ ਸਦਾ ਸੋਭਾ ਦਿਵਾਂਦਾ ਹੈ।੧।ਰਹਾਉ।

ਹੇ ਭਾਈ! ਜਿਸ ਮਨ੝ੱਖ ਦੇ ਹਿਰਦੇ ਵਿਚ ਗ੝ਰੂ ਦੇ ਚਰਨ ਵੱਸ ਪਝ, ਪ੝ਰਭੂ ਨੇ (ਉਸ ਦੀ ਜ਼ਿੰਦਗੀ ਵਿਚ) ਸਫਲਤਾ ਪੈਦਾ ਕਰਨ ਵਾਲੇ ਲੱਛਣ ਪੈਦਾ ਕਰ ਦਿੱਤੇ। ਸਰਬ-ਵਿਆਪਕ ਪ੝ਰਭੂ ਜੀ ਜਿਸ ਮਨ੝ੱਖ ਉਤੇ ਦਇਆਵਾਨ ਹੋ ਗਝ, ਉਸ ਮਨ੝ੱਖ ਨੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਆਪਣੇ ਮਨ ਵਿਚ (ਟਿਕੇ ਹੋਝ) ਪਛਾਣ ਲਝ।੧।

ਹੇ ਭਾਈ! ਗ੝ਰੂ ਦਾ ਦਰਸਨ ਕਰਨ ਵਾਲੇ ਸਾਰੇ ਮਨ੝ੱਖਾਂ ਨੂੰ ਪ੝ਰਭੂ ਨੇ (ਵਿਕਾਰਾਂ ਤੋਂ) ਬਚਾ ਲਿਆ। ਪੂਰੇ ਗ੝ਰੂ ਦਾ ਇਤਨਾ ਵੱਡਾ ਦਰਜਾ ਹੈ ਕਿ (ਵੇਖ ਕੇ) ਹੈਰਾਨ ਹੋ ਜਾਈਦਾ ਹੈ। ਹੇ ਨਾਨਕ! (ਆਖ-ਮੈਂ ਗ੝ਰੂ ਤੋਂ) ਸਦਾ ਕ੝ਰਬਾਨ ਜਾਂਦਾ ਹਾਂ।੨।੯।੩੭।