Darpan 529

From SikhiWiki
Jump to navigationJump to search

SikhToTheMAX   Hukamnama December 6 & April 20, 2007   SriGranth
SearchGB    Audio    Punjabi   
from SGGS Page 529    SriGuruGranth    Link

ਦੇਵਗੰਧਾਰੀ ॥

ਮਾਈ ਸ੝ਨਤ ਸੋਚ ਭੈ ਡਰਤ ॥ ਮੇਰ ਤੇਰ ਤਜਉ ਅਭਿਮਾਨਾ ਸਰਨਿ ਸ੝ਆਮੀ ਕੀ ਪਰਤ ॥1॥ ਰਹਾਉ ॥

ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥ ਨਿਮਖ ਨ ਬਿਸਰਉ ਹੀਝ ਮੋਰੇ ਤੇ ਬਿਸਰਤ ਜਾਈ ਹਉ ਮਰਤ ॥1॥

ਸ੝ਖਦਾਈ ਪੂਰਨ ਪ੝ਰਭ੝ ਕਰਤਾ ਮੇਰੀ ਬਹ੝ਤ੝ ਇਆਨਪ ਜਰਤ ॥ ਨਿਰਗ੝ਨਿ ਕਰੂਪਿ ਕ੝ਲਹੀਣ ਨਾਨਕ ਹਉ ਅਨਦ ਰੂਪ ਸ੝ਆਮੀ ਭਰਤ ॥2॥3॥


dhaevaga(n)dhhaaree ||

maaee sunath soch bhai ddarath || maer thaer thajo abhimaanaa saran suaamee kee parath ||1|| rehaao ||

jo jo kehai soee bhal maano naahi n kaa bol karath || nimakh n bisaro heeeae morae thae bisarath jaaee ho marath ||1||

sukhadhaaee pooran prabh karathaa maeree bahuth eiaanap jarath || niragun karoop kuleheen naanak ho anadh roop suaamee bharath ||2||3||


Dayv-Gandhaaree:

O mother, I hear of death, and think of it, and I am filled with fear. Renouncing 'mine and yours' and egotism, I have sought the Sanctuary of the Lord and Master. ||1||Pause||

Whatever He says, I accept that as good. I do not say ""No"" to what He says. Let me not forget Him, even for an instant; forgetting Him, I die. ||1||

The Giver of peace, God, the Perfect Creator, endures my great ignorance. I am worthless, ugly and of low birth, O Nanak, but my Husband Lord is the embodiment of bliss. ||2||3||


ਪਦਅਰਥ: ਮਾਈ—ਹੇ ਮਾਂ! ਸੋਚ—ਚਿੰਤਾ। ਭੈ— {ਲਫ਼ਜ਼ 'ਭਉ' ਤੋਂ ਬਹ੝-ਵਚਨ} ਅਨੇਕਾਂ ਡਰ—ਸਹਮ। ਤਜਉ—ਤਜਉਂ, ਮੈਂ ਛੱਡ ਦਿਆਂ। ਪਰਤ—ਪਈ ਰਹਿ ਕੇ।੧।ਰਹਾਉ।

ਭਲ—ਭਲਾ। ਮਾਨਉ—ਮਾਨਉਂ, ਮੰਨਦੀ ਹਾਂ। ਨਾਹਿਨ—ਨਾਹੀਂ। ਕਾਬੋਲ—ਕਬੋਲ, ਉਲਟਾ ਬੋਲ, ਖਰ੝ਹ੝ਹਵਾ ਬੋਲ। ਨਿਮਖ—ਅੱਖ ਝਮਕਣ ਜਿਤਨਾ ਸਮਾ। ਬਿਸਰਉ— {ਹ੝ਕਮੀ ਭਵਿੱਖਤ, ਅੱਨ ਪ੝ਰਖ, ਇਕ-ਵਚਨ} ਕਿਤੇ ਵਿਸਰ ਜਾਝ। ਹੀਝ ਮੋਰੇ ਤੇ—ਮੇਰੇ ਹਿਰਦੇ ਤੋਂ। ਹੀਆ—ਹਿਰਦਾ। ਜਾਈ—ਜਾਈਂ। ਹਉ—ਮੈਂ।੧।

ਸ੝ਖਦਾਈ—ਸ੝ਖ ਦੇਣ ਵਾਲਾ। ਇਆਨਪ—ਅੰਞਾਣਪ੝ਣਾ। ਜਰਤ—ਜਰਦਾ, ਸਹਾਰਦਾ। ਨਿਰਗ੝ਨਿ— {ਇਸਤ੝ਰੀ ਲਿੰਗ} ਗ੝ਣ-ਹੀਨ। ਕਰੂਪਿ—ਭੈੜੇ ਰੂਪ ਵਾਲੀ। ਹਉ—ਮੈਂ। ਭਰਤ—ਭਰਤਾ, ਖਸਮ।੨।

ਅਰਥ: ਹੇ ਮਾਂ! (ਖਸਮ-ਪ੝ਰਭੂ ਦੀ ਸਰਨ ਨਾਹ ਪੈਣ ਵਾਲੀਆਂ ਦੀ ਦਸ਼ਾ) ਸ੝ਣ ਕੇ ਮੈਨੂੰ ਸੋਚਾਂ ਫ੝ਰਦੀਆਂ ਹਨ, ਮੈਨੂੰ ਡਰ-ਸਹਮ ਵਾਪਰਦੇ ਹਨ, ਮੈਂ ਡਰਦੀ ਹਾਂ (ਕਿ ਕਿਤੇ ਮੇਰਾ ਭੀ ਇਹ ਹਾਲ ਨਾਹ ਹੋਵੇ। ਇਸ ਵਾਸਤੇ ਮੇਰੀ ਸਦਾ ਇਹ ਤਾਂਘ ਰਹਿੰਦੀ ਹੈ ਕਿ) ਮਾਲਕ-ਪ੝ਰਭੂ ਦੀ ਸਰਨ ਪਈ ਰਹਿ ਕੇ ਮੈਂ (ਆਪਣੇ ਅੰਦਰੋਂ) ਮੇਰ-ਤੇਰ ਗਵਾ ਦਿਆਂ, ਅਹੰਕਾਰ ਤਿਆਗ ਦਿਆਂ।੧।ਰਹਾਉ।

ਹੇ ਮਾਂ! ਪ੝ਰਭੂ-ਪਤੀ ਜੇਹੜਾ ਜੇਹੜਾ ਹ੝ਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ, ਮੈਂ (ਉਸ ਦੀ ਰਜ਼ਾ ਬਾਰੇ) ਕੋਈ ਉਲਟਾ ਬੋਲ ਨਹੀਂ ਬੋਲਦੀ। (ਹੇ ਮਾਂ! ਮੇਰੀ ਸਦਾ ਇਹ ਅਰਦਾਸਿ ਹੈ ਕਿ) ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੝ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭ੝ਲਾਇਆਂ ਮੈਨੂੰ ਆਤਮਕ ਮੌਤ ਆ ਜਾਂਦੀ ਹੈ।੧।

ਹੇ ਮਾਂ! ਉਹ ਸਰਬ-ਵਿਆਪਕ ਕਰਤਾਰ ਪ੝ਰਭੂ (ਮੈਨੂੰ) ਸਾਰੇ ਸ੝ਖ ਦੇਣ ਵਾਲਾ ਹੈ, ਮੇਰੇ ਅੰਞਾਣਪ੝ਣੇ ਨੂੰ ਉਹ ਬਹ੝ਤ ਸਹਾਰਦਾ ਰਹਿੰਦਾ ਹੈ। ਹੇ ਨਾਨਕ! (ਆਖ-ਹੇ ਮਾਂ!) ਮੈਂ ਗ੝ਣ-ਹੀਨ ਹਾਂ, ਮੈਂ ਕੋਝੀ ਸ਼ਕਲ ਵਾਲੀ ਹਾਂ, ਮੇਰੀ ਉੱਚੀ ਕ੝ਲ ਭੀ ਨਹੀਂ ਹੈ; ਪਰ, ਮੇਰਾ ਖਸਮ-ਪ੝ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ।੨।੩।