Darpan 517

From SikhiWiki
Jump to navigationJump to search

SikhToTheMAX   Hukamnama December 2 & June 8, 2007   SriGranth
SearchGB    Audio    Punjabi   
from SGGS Page 517    SriGuruGranth    Link

ਸਲੋਕ ਮਃ 3 ॥

ਖੇਤਿ ਮਿਆਲਾ ਉਚੀਆ ਘਰ੝ ਉਚਾ ਨਿਰਣਉ ॥ ਮਹਲ ਭਗਤੀ ਘਰਿ ਸਰੈ ਸਜਣ ਪਾਹ੝ਣਿਅਉ ॥ ਬਰਸਨਾ ਤ ਬਰਸ੝ ਘਨਾ ਬਹ੝ੜਿ ਬਰਸਹਿ ਕਾਹਿ ॥ ਨਾਨਕ ਤਿਨ੝” ਬਲਿਹਾਰਣੈ ਜਿਨ੝” ਗ੝ਰਮ੝ਖਿ ਪਾਇਆ ਮਨ ਮਾਹਿ ॥੧॥

ਮਃ 3 ॥

ਮਿਠਾ ਸੋ ਜੋ ਭਾਵਦਾ ਸਜਣ੝ ਸੋ ਜਿ ਰਾਸਿ ॥ ਨਾਨਕ ਗ੝ਰਮ੝ਖਿ ਜਾਣੀਝ ਜਾ ਕਉ ਆਪਿ ਕਰੇ ਪਰਗਾਸ੝ ॥2॥

ਪਉੜੀ ॥

ਪ੝ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥ ਤੂ ਰਖਵਾਲਾ ਸਦਾ ਸਦਾ ਹਉ ਤ੝ਧ੝ ਧਿਆਈ ॥ ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ੝ ਮਾਰਿ ਪਚਾਈ ॥ ਚਿੰਤਾ ਛਡਿ ਅਚਿੰਤ੝ ਰਹ੝ ਨਾਨਕ ਲਗਿ ਪਾਈ ॥੨੧॥


salok ma 3 ||

khaeth miaalaa oucheeaa ghar ouchaa nirano || mehal bhagathee ghar sarai sajan paahuniao || barasanaa th baras ghanaa bahurr barasehi kaahi || naanak thinh balihaaranai jinh guramukh paaeiaa man maahi ||1||

ma 3 ||

mit(h)aa so jo bhaavadhaa sajan so j raas || naanak guramukh jaaneeai jaa ko aap karae paragaas ||2||

pourree ||

prabh paas jan kee aradhaas thoo sachaa saa(n)ee || thoo rakhavaalaa sadhaa sadhaa ho thudhh dhhiaaee || jeea ja(n)th sabh thaeriaa thoo rehiaa samaaee || jo dhaas thaerae kee ni(n)dhaa karae this maar pachaaee || chi(n)thaa shhadd achi(n)th rahu naanak lag paaee ||21||


Salok, Third Mehla:

Raising the embankments of the mind's field, I gaze at the heavenly mansion. When devotion comes to the mind of the soul-bride, she is visited by the friendly guest. O clouds, if you are going to rain, then go ahead and rain; why rain after the season has passed? Nanak is a sacrifice to those Gurmukhs who obtain the Lord in their minds. ||1||

Third Mehla:

That which is pleasing is sweet, and one who is sincere is a friend. O Nanak, he is known as a Gurmukh, whom the Lord Himself enlightens. ||2||

Pauree:

O God, Your humble servant offers his prayer to You; You are my True Master. You are my Protector, forever and ever; I meditate on You. All the beings and creatures are Yours; You are pervading and permeating in them. One who slanders Your slave is crushed and destroyed. Falling at Your Feet, Nanak has renounced his cares, and has become care-free. ||21||


ਪਦਅਰਥ: ਖੇਤਿ—ਪੈਲੀ ਵਿਚ। ਮਿਆਲਾ—ਵੱਟਾਂ। ਘਰ੝ ਉਚਾ—ਬੱਦਲ। ਨਿਰਣਉ—ਤੱਕ ਕੇ। ਮਹਲ ਘਰਿ—(ਜਿਸ ਜੀਵ-) ਇਸਤ੝ਰੀ ਦੇ ਘਰ ਵਿਚ। ਸਰੈ—ਬਣੀ ਹੋਈ ਹੈ, ਫਬੀ ਹੈ। ਸਜਣ—ਪ੝ਰਭੂ ਜੀ। ਘਨਾ—ਹੇ ਘਨ! ਹੇ ਬੱਦਲ! ਹੇ ਸਤਿਗ੝ਰੂ! ਬਹ੝ੜਿ—ਫੇਰ। ਕਾਹਿ—ਕਾਹਦੇ ਲਈ?

ਅਰਥ: ਬੱਦਲ ਵੇਖ ਕੇ (ਜੱਟ) ਪੈਲੀ ਵਿਚ ਵੱਟਾਂ ਉੱਚੀਆਂ ਕਰ ਦੇਂਦਾ ਹੈ (ਤੇ ਵਰਖਾ ਦਾ ਪਾਣੀ ਉਸ ਪੈਲੀ ਵਿਚ ਆ ਖਲੋਂਦਾ ਹੈ), (ਤਿਵੇਂ ਹੀ, ਜਿਸ ਜੀਵ-) ਇਸਤ੝ਰੀ ਦੇ ਹਿਰਦੇ ਵਿਚ ਭਗਤੀ (ਦਾ ਉਛਾਲਾ) ਆਉਂਦਾ ਹੈ ਉਥੇ ਪ੝ਰਭੂ ਪ੝ਰਾਹ੝ਣਾ ਬਣ ਕੇ (ਭਾਵ, ਰਹਿਣ ਲਈ) ਆਉਂਦਾ ਹੈ।

ਹੇ ਮੇਘ! (ਹੇ ਸਤਿਗ੝ਰੂ!) ਜੇ (ਨਾਮ ਦੀ) ਵਰਖਾ ਕਰਨੀ ਹੈ ਤਾਂ ਵਰਖਾ (ਹ੝ਣ) ਕਰ, (ਮੇਰੀ ਉਮਰ ਵਿਹਾ ਜਾਣ ਤੇ) ਫੇਰ ਕਾਹਦੇ ਲਈ ਵਰਖਾ ਕਰੇਂਗਾ?

ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੝ਹਾਂ ਨੇ ਗ੝ਰੂ ਦੀ ਰਾਹੀਂ ਪ੝ਰਭੂ ਨੂੰ ਹਿਰਦੇ ਵਿਚ ਲੱਭ ਲਿਆ ਹੈ।੧।

ਪਦਅਰਥ: ਮਿਠਾ—ਪਿਆਰਾ। ਭਾਵਦਾ—ਸਦਾ ਚੰਗਾ ਲੱਗਦਾ ਹੈ। ਜਿ—ਜੋ। ਰਾਸਿ—ਮ੝ਆਫ਼ਿਕ। ਜਿ ਰਾਸਿ—ਜੋ ਸਦਾ ਮ੝ਆਫ਼ਿਕ ਆਵੇ, ਜਿਸ ਨਾਲ ਸਦਾ ਬਣੀ ਰਹੇ।

ਅਰਥ: (ਅਸਲ) ਪਿਆਰਾ ਪਦਾਰਥ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ, (ਅਸਲ) ਮਿੱਤ੝ਰ ਉਹ ਹੈ ਜਿਸ ਨਾਲ ਸਦਾ ਬਣੀ ਰਹੇ (ਪਰ 'ਦੂਜਾ ਭਾਵ' ਨਾਹ ਸਦਾ ਚੰਗਾ ਲੱਗਦਾ ਹੈ ਨਾਹ ਸਦਾ ਨਾਲ ਨਿਭਦਾ ਹੈ), ਹੇ ਨਾਨਕ! ਜਿਸ ਦੇ ਅੰਦਰ ਪ੝ਰਭੂ ਆਪ ਚਾਨਣ ਕਰੇ ਉਸ ਨੂੰ ਗ੝ਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ।੨।

ਪਦਅਰਥ: ਜਨ—ਪ੝ਰਭੂ ਦਾ ਸੇਵਕ। ਹਉ—ਮੈਂ। ਪਾਈ—ਪੈਰੀਂ।

ਅਰਥ: ਪ੝ਰਭੂ ਦੇ ਸੇਵਕ ਦੀ ਅਰਦਾਸਿ ਪ੝ਰਭੂ ਦੀ ਹਜ਼ੂਰੀ ਵਿਚ (ਇਉਂ ਹ੝ੰਦੀ) ਹੈ-(ਹੇ ਪ੝ਰਭੂ!) ਤੂੰ ਸਦਾ ਰਹਿਣ ਵਾਲਾ ਮਾਲਕ ਹੈਂ, ਤੂੰ ਸਦਾ ਹੀ ਰਾਖਾ ਹੈਂ, ਮੈਂ ਤੈਨੂੰ ਸਿਮਰਦਾ ਹਾਂ, ਸਾਰੇ ਜੀਆ ਜੰਤ ਤੇਰੇ ਹੀ ਹਨ, ਤੂੰ ਇਹਨਾਂ ਵਿਚ ਮੌਜੂਦ ਹੈਂ। ਜੋ ਮਨ੝ੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ (ਆਤਮਕ ਮੌਤੇ) ਮਾਰ ਕੇ ਖ਼੝ਆਰ ਕਰਦਾ ਹੈਂ।

ਹੇ ਨਾਨਕ! ਤੂੰ ਭੀ ਪ੝ਰਭੂ ਦੀ ਚਰਨੀਂ ਲੱਗ ਤੇ (ਦ੝ਨੀਆ ਵਾਲੀ) ਚਿੰਤਾ ਛੱਡ ਕੇ ਬੇ-ਫ਼ਿਕਰ ਹੋ ਰਹ੝।੨੧।