Darpan 465

From SikhiWiki
Jump to navigationJump to search

Hukamnama on November 17, 2006

sgpc.net    from SGGS Page 465    SriGranth
Punjabi Darpan    SikhToTheMAX    SriGuruGranth    Link

ਸਲੋਕ ਮਃ 1 ॥

ਮ੝ਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰ੝ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰ੝ ॥ ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰ੝ ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸ੝ ਬਹਕਾਰ੝ ॥ ਜੋਗੀ ਸ੝ੰਨਿ ਧਿਆਵਨ੝” ਿਜੇਤੇ ਅਲਖ ਨਾਮ੝ ਕਰਤਾਰ੝ ॥ ਸੂਖਮ ਮੂਰਤਿ ਨਾਮ੝ ਨਿਰੰਜਨ ਕਾਇਆ ਕਾ ਆਕਾਰ੝ ॥ ਸਤੀਆ ਮਨਿ ਸੰਤੋਖ੝ ਉਪਜੈ ਦੇਣੈ ਕੈ ਵੀਚਾਰਿ ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰ੝ ॥ ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥ ਇਕਿ ਹੋਦਾ ਖਾਇ ਚਲਹਿ ਝਥਾਊ ਤਿਨਾ ਭਿ ਕਾਈ ਕਾਰ ॥ ਜਲਿ ਥਲਿ ਜੀਆ ਪ੝ਰੀਆ ਲੋਆ ਆਕਾਰਾ ਆਕਾਰ ॥ ਓਇ ਜਿ ਆਖਹਿ ਸ੝ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ ਨਾਨਕ ਭਗਤਾ ਭ੝ਖ ਸਾਲਾਹਣ੝ ਸਚ੝ ਨਾਮ੝ ਆਧਾਰ੝ ॥ ਸਦਾ ਅਨੰਦਿ ਰਹਹਿ ਦਿਨ੝ ਰਾਤੀ ਗ੝ਣਵੰਤਿਆ ਪਾ ਛਾਰ੝ ॥1॥

ਮਃ 1 ॥ ਮਿਟੀ ਮ੝ਸਲਮਾਨ ਕੀ ਪੇੜੈ ਪਈ ਕ੝ਮ੝”ਆਿਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪ੝ਕਾਰ ॥ ਜਲਿ ਜਲਿ ਰੋਵੈ ਬਪ੝ੜੀ ਝੜਿ ਝੜਿ ਪਵਹਿ ਅੰਗਿਆਰ ॥ ਨਾਨਕ ਜਿਨਿ ਕਰਤੈ ਕਾਰਣ੝ ਕੀਆ ਸੋ ਜਾਣੈ ਕਰਤਾਰ੝ ॥2॥ ਪਉੜੀ ॥ ਬਿਨ੝ ਸਤਿਗ੝ਰ ਕਿਨੈ ਨ ਪਾਇਓ ਬਿਨ੝ ਸਤਿਗ੝ਰ ਕਿਨੈ ਨ ਪਾਇਆ ॥ ਸਤਿਗ੝ਰ ਵਿਚਿ ਆਪ੝ ਰਖਿਓਨ੝ ਕਰਿ ਪਰਗਟ੝ ਆਖਿ ਸ੝ਣਾਇਆ ॥ ਸਤਿਗ੝ਰ ਮਿਲਿਝ ਸਦਾ ਮ੝ਕਤ੝ ਹੈ ਜਿਨਿ ਵਿਚਹ੝ ਮੋਹ੝ ਚ੝ਕਾਇਆ ॥ ਉਤਮ੝ ਝਹ੝ ਬੀਚਾਰ੝ ਹੈ ਜਿਨਿ ਸਚੇ ਸਿਉ ਚਿਤ੝ ਲਾਇਆ ॥ ਜਗਜੀਵਨ੝ ਦਾਤਾ ਪਾਇਆ ॥6॥

ਪਦਅਰਥ:- ਬੰਦੇ ਸੇ-(ਸ਼ਰਹ ਅਨ੝ਸਾਰ ਇਹ ਵੀਚਾਰ ਕਰਦੇ ਹਨ ਕਿ) ਬੰਦੇ ਉਹੀ ਹਨ । ਬੰਦੀ-(ਸ਼ਰਹ ਦੀ) ਬੰਦਸ਼ । ਦਰਸਨ-ਸ਼ਾਸਤਰ । ਸਾਲਾਹਨਿ-ਸਲਾਹ ਕਰਦੇ ਹਨ । ਦਰਸਨਿ-ਸ਼ਾਸਤਰ ਦ੝ਆਰਾ । ਸਾਲਾਹੀ-ਸਾਲਾਹ੝ਣ-ਜੋਗ ਹਰੀ ਨੂੰ । ਰੂਪਿ-ਸ੝ੰਦਰ । ਤੀਰਥਿ-ਤੀਰਥ ਉੱਤੇ । ਅਰਚਾ-ਆਦਰ ਸਤਕਾਰ, ਪੂਜਾ । ਅਗਰਵਾਸ੝-ਚੰਦਨ ਦੀ ਵਾਸ਼ਨਾ । ਬਹਕਾਰ੝-ਮਹਿਕਾਰ, ਖ਼੝ਸ਼ਬੋ । ਸ੝ੰਨਿ-ਸ੝ੰਨ ਵਿਚ, ਅਫ੝ਰ ਅਵਸਥਾ ਵਿਚ । ਸੂਖਮ ਮੂਰਤਿ-ਰੱਬ ਦਾ ਉਹ ਸਰੂਪ ਜਿਹੜਾ ਇਹਨਾਂ ਅਸਥੂਲ ਇੰਦਰਿਆਂ ਨਾਲ ਨਹੀਂ ਵੇਖਿਆ ਜਾ ਸਕਦਾ । ਸਤੀ-ਦਾਨੀ ਮਨ੝ੱਖ । ਦੇਣੈ ਕੇ ਵੀਚਾਰਿ-(ਕਿਸੇ ਨੂੰ ਕ੝ਝ) ਦੇਣ ਦੇ ਖ਼ਿਆਲ ਵਿਚ । ਸੰਤੋਖ੝-ਖ਼੝ਸ਼ੀ, ਉਤਸ਼ਾਹ । ਸਹਸਾ ਗੂਣਾ-(ਆਪਣੇ ਦਿੱਤੇ ਹੋਝ ਨਾਲੋਂ) ਹਜ਼ਾਰ ਗ੝ਣਾ (ਵਧੀਕ) । ਜਾਰਾ-ਪਰ ਇਸਤ੝ਰੀ-ਗਾਮੀ । ਤੈ-ਅਤੇ । ਕੂੜਿਆਰ-ਝੂਠ ਬੋਲਣ ਵਾਲੇ । ਖਰਾਬ-ਭੈੜੇ । ਵੇਕਾਰ-ਮੰਦ ਕਰਮੀ । ਇਕਿ-ਕਈ ਮਨ੝ੱਖ । ਹੋਦਾ-ਕੋਲ ਹ੝ੰਦੀ ਵਸਤ । ਝਥਾਊ-ਝਥੋਂ, ਇਸ ਜਗਤ ਤੋਂ । ਖਾਇ ਚਲਹਿ-ਖਾ ਕੇ ਤ੝ਰ ਪੈਂਦੇ ਹਨ । ਤਿਨਾ ਭਿ-ਉਹਨਾਂ ਨੂੰ ਭੀ । ਕਾਈ ਕਾਰ-ਕੋਈ ਨ ਕੋਈ ਸੇਵਾ । ਜਲਿ-ਜਲ ਵਿਚ । ਜੀਆ-ਜੀਵ । ਲੋਅ-ਲੋਕ । ਆਕਾਰਾ ਆਕਾਰ-ਸਾਰੇ ਦ੝ਰਿਸ਼ਟਮਾਨ ਬ੝ਰਹਿਮੰਡਾਂ ਦੇ । ਓਇ-ਉਹ ਸਾਰੇ ਜੀਵ । ਜਿ-ਜੋ ਕ੝ਝ । ਤੂੰ ਹੈ-ਤੂੰ ਹੀ, (ਹੇ ਪ੝ਰਭੂ!) । ਸਾਰ-ਬਲ, ਤਾਕਤ, ਆਸਰਾ । ਭ੝ਖ ਸਾਲਾਹਣ੝-ਸਿਫ਼ਤਿ-ਸਾਲਾਹ ਰੂਪੀ ਭ੝ੱਖ । ਆਧਾਰ੝-ਆਸਰਾ । ਪਾ ਛਾਰ੝-ਪੈਰਾਂ ਦੀ ਖ਼ਾਕ ।1।

ਅਰਥ:- ਮ੝ਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ), ਉਹ ਸ਼ਰਹ ਨੂੰ ਪੜ੝ਹ ਪੜ੝ਹ ਕੇ (ਇਹ) ਵਿਚਾਰ ਕਰਦੇ ਹਨ (ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨ੝ੱਖ (ਸ਼ਰਹ ਦੀ) ਬੰਦਸ਼ ਵਿਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ ।

{ਨੋਟ:- ਗ੝ਰਬਾਣੀ ਨੂੰ ਗਹ੝ ਨਾਲ ਪੜ੝ਹ ਕੇ ਵਿਚਾਰਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਸਤਿਗ੝ਰੂ ਜੀ ਕਿਸੇ ਇਕ ਜਾਂ ਕਈ ਮਤਾਂ ਤੇ ਕੋਈ ਵਿਚਾਰ ਕਰਦੇ ਹਨ, ਤਾਂ ਪਹਿਲਾਂ ਆਪ ਉਹਨਾਂ ਮਤਾਂ ਦੇ ਖ਼ਿਆਲ ਲਿਖਦੇ ਹਨ, ਅੰਤ ਵਿਚ ਆਪਣਾ ਮਤ ਪੇਸ਼ ਕਰਦੇ ਹਨ । ਇਸ ਸਲੋਕ ਦੀਆਂ ਜੇ ਦੋ ਦੋ ਤ੝ਕਾਂ ਨੂੰ ਗਹ੝ ਨਾਲ ਵੇਖਿਆ ਜਾਵੇ, ਤਾਂ ਸਾਫ਼ ਪਰਗਟ ਹ੝ੰਦਾ ਹੈ ਕਿ ਇਸਲਾਮ, ਹਿੰਦੂ ਮਤ, ਜੋਗ ਮਤ, ਦਾਨੀ ਅਤੇ ਵਿਕਾਰੀ ਆਦਿਕਾਂ ਸੰਬੰਧੀ ਗ੝ਰੂ ਸਾਹਿਬ ਖ਼ਿਆਲ ਦੱਸ ਰਹੇ ਹਨ । ਸ੝ਤੇ ਹੀ ਯੋਗ ਇਹੀ ਦਿੱਸਦਾ ਹੈ ਕਿ ਇਹਨਾਂ ਸਭਨਾਂ ਦਾ ਜ਼ਿਕਰ ਕਰ ਕੇ ਗ੝ਰੂ ਸਾਹਿਬ ਆਪਣਾ ਸਾਂਝਾ ਖ਼ਿਆਲ ਅਖ਼ੀਰ ਤੇ ਦੱਸਦੇ । ਤਾਂ ਤੇ ਉਪਰਲੀਆਂ ਦੋ ਤ੝ਕਾਂ ਵਿਚੋਂ ਪਹਿਲੀ ਨੂੰ ਇਸਲਾਮ ਸੰਬੰਧੀ ਵਰਤ ਕੇ ਦੂਜੀ ਨੂੰ ਗ੝ਰਮਤ ਦਾ ਸਿੱਧਾਂਤ ਦੱਸਣਾ ਭ੝ੱਲ ਹੈ, ਕਿਉਂਕਿ ਇਹ ਨਿਯਮ ਅਗਲੀਆਂ ਤ੝ਕਾਂ ਵਿਚ ਕਿਤੇ ਨਹੀਂ ਵਰਤਿਆ ਗਿਆ । ਅਸਲ ‘ਵਾਰ’ ਨਿਰੀਆਂ ਪਉੜੀਆਂ ਤੋਂ ਬਣੀ ਹੋਈ ਹੈ । ਹਰੇਕ ਪਉੜੀ ਨਾਲ ਢ੝ਕਵੇਂ ਸਲੋਕ ਗ੝ਰੂ ਅਰਜਨ ਸਾਹਿਬ ਜੀ ਨੇ ਲਿਖੇ ਹੋਝ ਹਨ । ਜਦੋਂ ਇਸ ਪਉੜੀ ਦੇ ਭਾਵ ਨੂੰ ਗਹ੝ ਨਾਲ ਵਿਚਾਰੀਝ, ਤਾਂ ਭੀ:

“ਉਤਮ੝ ਝਹ੝ ਬੀਚਾਰ੝ ਹੈ ਜਿਨਿ ਸਚੇ ਸਿਉ ਚਿਤ ਲਾਇਆ ॥ ਜਗ ਜੀਵਨ੝ ਦਾਤਾ ਪਾਇਆ ॥”

ਵਾਲਾ ਸਿੱਧਾਂਤ ਸਲੋਕ ਦੀਆਂ ਅੰਤਲੀਆਂ ਤ੝ਕਾਂ “ਨਾਨਕ ਭਗਤਾ ਭ੝ਖ ਸਾਲਾਹਣ੝ ਸਚ੝ ਨਾਮ੝ ਆਧਾਰ੝ ॥ ਸਦਾ ਅਨੰਦਿ ਰਹਹਿ ਦਿਨ੝ ਰਾਤੀ ਗ੝ਣਵੰਤਿਆ ਪਾ ਛਾਰ੝” ਵਿਚੋਂ ਮਿਲਦਾ ਹੈ ।}

ਹਿੰਦੂ ਸ਼ਾਸਤਰ ਦ੝ਆਰਾ ਹੀ ਸਾਲਾਹ੝ਣ-ਜੋਗ ਸ੝ੰਦਰ ਤੇ ਬੇਅੰਤ ਹਰੀ ਨੂੰ ਸਲਾਹ੝ੰਦੇ ਹਨ, ਹਰੇਕ ਤੀਰਥ ਤੇ ਨ੝ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸ੝ਗੰਧੀ ਵਾਲੇ ਪਦਾਰਥ ਵਰਤਦੇ ਹਨ ।

ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ ‘ਅਲਖ, ਅਲਖ’ ਉਸ ਦਾ ਨਾਮ ਉਚਾਰਦੇ ਹਨ । (ਉਹਨਾਂ ਦੇ ਮਤ ਅਨ੝ਸਾਰ ਜਿਸ ਦਾ ਉਹ ਸਮਾਧੀ ਵਿਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ ।

ਜੋ ਮਨ੝ੱਖ ਦਾਨੀ ਹਨ ਉਹਨਾਂ ਦੇ ਮਨ ਵਿਚ ਖ਼੝ਸ਼ੀ ਪੈਦਾ ਹ੝ੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕ੝ਝ ਦੇਣ ਦੀ ਵਿਚਾਰ ਕਰਦੇ ਹਨ; (ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗ੝ਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੝ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ ।

(ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੝ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ, ਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮ੝ਕਾ ਕੇ (ਇਥੋਂ ਖ਼ਾਲੀ ਹੱਥ) ਤ੝ਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ ।

ਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪ੝ਰੀਆਂ, ਲੋਕਾਂ ਅਤੇ ਬ੝ਰਹਿਮੰਡ ਦੇ ਜੀਵ-ਉਹ ਸਾਰੇ ਜੋ ਕ੝ਝ ਆਖਦੇ ਹਨ ਸਭ ਕ੝ਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ ।

ਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੝ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ । ਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗ੝ਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ ।1।

salok ma 1 || musalamaanaa sifath sareeath parr parr karehi beechaar || ba(n)dhae sae j pavehi vich ba(n)dhee vaekhan ko dheedhaar || hi(n)dhoo saalaahee saalaahan dharasan roop apaar || theerathh naavehi arachaa poojaa agar vaas behakaar || jogee su(n)n dhhiaavanih jaethae alakh naam karathaar || sookham moorath naam nira(n)jan kaaeiaa kaa aakaar || satheeaa man sa(n)thokh oupajai dhaenai kai veechaar || dhae dhae ma(n)gehi sehasaa goonaa sobh karae sa(n)saar || choraa jaaraa thai koorriaaraa khaaraabaa vaekaar || eik hodhaa khaae chalehi aithhaaoo thinaa bh kaaee kaar || jal thhal jeeaa pureeaa loaa aakaaraa aakaar || oue j aakhehi s thoo(n)hai jaanehi thinaa bh thaeree saar || naanak bhagathaa bhukh saalaahan sach naam aadhhaar || sadhaa ana(n)dh rehehi dhin raathee gunava(n)thiaa paa shhaar ||1||

Salok, First Mehla:

The Muslims praise the Islamic law; they read and reflect upon it. The Lord's bound servants are those who bind themselves to see the Lord's Vision. The Hindus praise the Praiseworthy Lord; the Blessed Vision of His Darshan, His form is incomparable. They bathe at sacred shrines of pilgrimage, making offerings of flowers, and burning incense before idols. The Yogis meditate on the absolute Lord there; they call the Creator the Unseen Lord. But to the subtle image of the Immaculate Name, they apply the form of a body. In the minds of the virtuous, contentment is produced, thinking about their giving. They give and give, but ask a thousand-fold more, and hope that the world will honor them. The thieves, adulterers, perjurers, evil-doers and sinners - after using up what good karma they had, they depart; have they done any good deeds here at all? There are beings and creatures in the water and on the land, in the worlds and universes, form upon form. Whatever they say, You know; You care for them all. O Nanak, the hunger of the devotees is to praise You; the True Name is their only support. They live in eternal bliss, day and night; they are the dust of the feet of the virtuous. ||1||