Bhagat Kabir - The Founder of Gurmat

From SikhiWiki
Jump to navigationJump to search
ਗੁਰਮਤ ਭਗਤੀ ਅਤੇ ਮੂਲਮੰਤ੍ਰ ਦੇ ਸਿਰਮੌਰ - ਭਗਤ ਕਬੀਰ ਜੀ


ਇਤਿਹਾਸਿਕ ਪੱਖ

ਬਾਕੀ ਦੇ ਭਗਤ ਸਾਹਿਬਾਨਾਂ ਵਾਂਗ ਭਗਤ ਕਬੀਰ ਜੀ ਦੇ ਮਾਤਾ ਪਿਤਾ ਜਾਂ ਜਨਮ ਤਰੀਕ ਬਾਰੇ ਕੋਈ ਭਰੋਸੇਯੋਗ ਬਿਉਰਾ ਉਪਲਬਧ ਨਹੀਂ ਹੈ।ਕੁਝਕੁ ਇਤਿਹਾਸਕਾਰ ਭਗਤ ਕਬੀਰ ਜੀ ਦਾ ਜੀਵਨਕਾਲ ਸੰਨ 1398 ਤੋਂ 1518 ਤੱਕ ਦਾ ਮੰਨਦੇ ਹਨ। ਇਸ ਮੁਤਾਬਿਕ ਉਨਾਂਹ ਦੀ ਉਮਰ ਲਗਭਗ 120 ਸਾਲਾਂ ਦੀ ਸੀ।ਅਤੇ ਕੁਝਕੁ ਸੰਨ 1440 ਤੋਂ 1518 ਤੱਕ ਦਾ ਮੰਨਦੇ ਹਨ। ਹਜਾਰੀ ਪ੍ਰਸਾਦ ਦਿਵੇਦੀ ਅਨੁਸਾਰ ਉਨਾਂਹ ਦਾ ਜਨਮ ਸੰਨ 1448 ਸੰਨ ਦਾ ਹੈ। ਉਹ ਕਦੋਂ ਜਨਮੇ ਜਾਂ ਕਦੋਂ ਜੋਤੀ ਜੋਤ ਸਮਾਏ ਇਸ ਬਾਰੇ ਕੋਈ ਇਕ ਰਾਏ ਨਹੀਂ ਹੈ। ਪਰ ਇਹ ਤੱਥ ਤਾਂ ਭਰੋਸੇ ਨਾਲ ਕਹਿਆ ਜਾ ਸਕਦਾ ਹੈ ਕਿ ਪਰਮੇਸ਼ਰ ਦੇ ਭਾਣੇ ਅੰਦਰ ਭਗਤ ਕਬੀਰ ਜੀ ਗੁਰ ਨਾਨਕ ਦੇਵ ਜੀ ਤੋਂ ਪਹਿਲਾਂ ਇਸ ਜੱਗ ਵਿਚ ਆਏ ਅਤੇ ਪਰਮੇਸ਼ਰ ਦੀ ਕਿਰਪਾ ਅੰਦਰ ਉਨਾਂਹ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਵੀ ਗੁਰ ਨਾਨਕ ਸਾਹਿਬ ਤੋਂ ਪਹਿਲਾਂ ਹੋਈ ਸੀ।ਆਉ ਹੁਣ ਗੁਰਬਾਣੀ ਦੇ ਅਧਾਰ ਤੇ ਕੁਝਕੁ ਇਤਿਹਾਸਿਕ ਪੱਖਾਂ ਦੀ ਜਾਣਕਾਰੀ ਲੈਣ ਦਾ ਯਤਨ ਕਰੀਏ।

ਗੁਰਬਾਣੀ ਬਿਉਰਾ

ਭਗਤ ਕਬੀਰ ਜੀ ਦੀ ਬਾਣੀ ਸੀ੍ਰ ਆਦਿ ਗ੍ਰੰਥ ਜੀ ਅੰਦਰ ਭਗਤ ਬਾਣੀ ਦੇ ਸਿਰਲੇਖ ਹੇਠਾਂ ਦਰਜ਼ ਹੋਈ ਮਿਲਦੀ ਹੈ। ਇਹ ਸਮਸਰ ਬਾਣੀ ਵਿਚ ਕੁੱਲ ਮਿਲਾ ਕੇ 227 ਪਦੇ ਹਨ। ਕਬੀਰ ਜੀ ਅਪਨੀਆਂ ਰਚਨਾਵਾਂ ਨੂੰ ਖੁਦ ਵੀ "ਪਦ" ਹੀ ਆਖਦੇ ਹਨ ਕਹਤ ਕਬੀਰ ਜੁ ਇਸ ਪਦ ਬੂਝੈ ॥ ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥ ਪੰਨਾ 481 ਇਹ ਗੁਰਬਾਣੀ ਸ਼ਬਦ ਰੂਪੀ ਪਦੇ "ਦੁਪਦੇ, ਤਿਪਦੇ, ਚਉਪਦੇ, ਪੰਚਪਦੇ, ਇਕਤੁਕੇ, ਦੁਤੁਕੇ, ਚਾਰਤੁਕੇ, ਅਸਟਪਦੀ," ਨਾਮਕ ਸਿਰਲੇਖਾਂ ਅੰਰਦ ਦਰਜ਼ ਮਿਲਦੇ ਹਨ। ਇਕ ਸਿਰਲੇਖ "ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫" ਵੀ ਮਿਲਦਾ ਹੈ। ਅਤੇ ਇਹ ਸਮਸਰ ਗੁਰਬਾਣੀ ਕੁੱਲ ੧੭ ਰਾਗਾਂ ਵਿਚ ਦਰਜ਼ ਹੈ। ਰਾਗਾਂ ਤੋਂ ਬਾਹਰ ਪੰਨਾ 1365 – 1377 ਉਤੇ 243 ਸ਼ਲੋਕ ਵੀ ਦਰਜ਼ ਹਨ। ਤਿੰਨ ਵਾਰਾਂ ਵਿਚ ਇਨਾਂਹ ਸ਼ਲੋਕਾਂ ਵਿਚੋਂ 5 ਸ਼ਲੋਕ ਇਕ ਗੂਜਰੀ ਕੀ ਵਾਰ ਵਿਚ, ਦੋ ਰਾਮਕਲੀ ਕੀ ਵਾਰ ਮਹਲਾ ੩ ਅਤੇ ਦੋ ਰਾਮਕਲੀ ਕੀ ਵਾਰ ਮਹਲਾ ੫ ਅੰਦਰ ਵੀ ਦਰਜ਼ ਹੋਏ ਮਿਲਦੇ ਹਨ। ਰਾਗੁ ਗਉੜੀ ਵਿਚ ਭਗਤ ਕਬੀਰ ਜੀ ਦੀ ਸਭ ਤੋਂ ਵੱਧ ਬਾਣੀ ਕੁੱਲ 74 ਪਦੇ ਦਰਜ਼ ਹਨ।ਇਸੇ ਹੀ ਰਾਗੁ ਵਿਚ ਕੁਝ ਲੰਬੀਆਂ ਰਚਨਾਵਾਂ: ਪੰਨਾ 340 ਉੱਤੇ "ਬਾਵਨ ਅਖਰੀ ਕਬੀਰ ਜੀਉ ਕੀ" ਕੁੱਲ 45 ਪਦੇ, ਪੰਨਾ 343 ਉਤੇ "ਥਿਤੰੀ ਕਬੀਰ ਜੀ ਕੰੀ" ਇਕ ਸ਼ਲੋਕ ਅਤੇ 16 ਪਦੇ ਅਤੇ ਪੰਨਾ 344 ਤੇ "ਵਾਰ ਕਬੀਰ ਜੀਉ ਕੇ ੭" ਕੁੱਲ ੮ ਪਦੇ ਦਰਜ ਹੋਏ ਮਿਲਦੇ ਹਨ।ਆਂਕੜਿਆਂ ਦੇ ਅਧਾਰ ਤੇ ਸੀ੍ਰ ਆਦਿ ਗ੍ਰੰਥ ਜੀ ਅੰਦਰ ਕੁੱਲ 15 ਭਗਤ ਜਨਾਂ ਵਿਚੋਂ ਜਿਨਾਂ ਦੀ ਕਿ ਗੁਰਬਾਣੀ ਭਗਤ ਬਾਣੀ ਦੇ ਸਿਰਲੇਖ ਅੰਦਰ ਦਰਜ਼ ਹੋਈ ਹੈ।ਭਗਤ ਕਬੀਰ ਜੀ ਦੀ ਗੁਰਬਾਣੀ ਸਭ ਭਗਤ ਜਨਾਂ ਨਾਲੋ ਵਧੇਰੀ ਹੈ। ਅਤੇ ਸਭ ਤੋ ਵੱਧ ਰਾਗਾਂ ਵਿਚ ਵੀ ਦਰਜ਼ ਹੈ।ਗੁਰ ਨਾਨਕ ਸਾਹਿਬ ਅਤੇ ਗੁਰ ਅਮਰਦਾਸ ਜੀ ਦੀ ਬਾਣੀ ਵੀ ੧੯ ਅਤੇ ੧੭ ਰਾਗਾਂ ਵਿਚ ਦਰਜ਼ ਹੈ। ਮਹਿਲਾ ਪਹਿਲਾ, ਤੀਜਾ, ਚੌਥਾ ਅਤੇ ਪੰਜਵਾਂ ਤੋਂ ਬਾਅਦ ਭਗਤ ਕਬੀਰ ਜੀ ਦੀ ਹੀ ਵਧੇਰੀ ਗੁਰਬਾਣੀ ਦਰਜ਼ ਹੋਈ ਮਿਲਦੀ ਹੈ।

ਗੁਰਮਤਿ ਪੱਖ

ਭਗਤ ਕਬੀਰ ਜੀ ਗਉੜੀ ਰਾਗ ਦੇ ਇਕ ਪਦੇ ਵਿਚ ਇਹ ਇਸ਼ਾਰਾ ਕਰਦੇ ਹਨ। ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਪੰਨਾ 335

ਅਰਥਾਤ: ਸਾਧਾਰਣ ਲੋਗ ਇਸ ਗੁਰਬਾਣੀ ਨੂੰ ਗੀਤ ਜਾਂ ਕਾਵ ਵਾਂਗ ਹੀ ਸਮਝਣਗੇ ਅਤੇ ਇਸ ਅਮੁਲੇ ਗਿਆਨ ਦੇ ਸਬਦਾਂ ਨੂੰ ਗਾ ਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਵਸੀਲਾ ਸਮਝਣਗੇ।ਪਰ ਅਸਲੀਅਤ ਇਹ ਹੈ ਕਿ ਇਹ ਤਾਂ ਗੁਰਮੁਖਾਂ ਦਾ ਵਿਸ਼ਾ ਹੈ। ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਇਸ ਵਿਚਾਰ ਦੁਆਰਾ ਜੀਵ ਨੇ ਆਪਣੀ ਸੁਰਤ, ਮਤ, ਮਨ ਅਤੇ ਬੁਧੀ ਨੂੰ ਘੜਨਾ ਹੈ।ਬ੍ਰਹਮ ਤਾਂ ਜੋਤ ਸਰੂਪ ਹੈ ਅਤੇ ਓਹ ਚੇਤਨ ਸੱਤਾ ਹੈ। ਇਸ ਮਨੁੱਖੀ ਅੱਖ ਨੂੰ ਓਹ ਨਹੀਂ ਦਿਸਦਾ।

ਇਸ ਬ੍ਰਹਮ ਗਿਆਨ ਦੇ ਵਿਚ ਬਹੁਤ ਡੂੰਘਾ ਇਤਿਹਾਸ ਵੀ ਛੁਪਿਆ ਹੋਇਆ ਹੈ। ਪਰ ਅਜੋਕੇ ਟੀਕਾਕਾਰਾਂ ਨੇ ਇਨਾਂਹ ਟੁੱਕ ਮਾਤਰ ਇਸ਼ਾਰਿਆਂ ਨੂੰ ਨਹੀਂ ਸਮਝਿਆ।ਵਰਤਮਾਨ ਹਾਲਾਤ ਇਹ ਹਨ ਕਿ ਗੁਰਬਾਣੀ (ਭਗਤ ਬਾਣੀ) ਦੇ ਅਰਥ ਨਾਂ ਹੀ ਬ੍ਰਹਮ ਗਿਆਨ ਦੇ ਦਾਇਰੇ ਵਿਚ ਰਹਿ ਕੇ ਕੀਤੇ ਗਏ ਹਨ ਅਤੇ ਨਾਂ ਹੀ ਕੋਈ ਇਤਿਹਾਸਿਕ ਤੱਥ ਬੁਝਿਆ ਹੈ।ਕੇਵਲ ਗੁਰਦੁਆਰਿਆਂ ਦੀ ਉਸਾਰੀ ਵਿਚ ਵਾਧਾ ਜਾਂ ਬਿਨਾ ਗੁਰਬਾਣੀ ਨੂੰ ਵਿਚਾਰੇ ਅਖੰਡ ਪਾਠਾਂ ਭਗਤ ਜੀ ਦੀ ਉਪਰ ਦਿੱਤੀ ਪੰਕਤੀ ਅਨੁਸਾਰ ਕੀਰਤਨ, ਕੀਰਤਨ ਦਰਬਾਰਾਂ ਜਾਂ ਰੈਣ ਸਬਾਈਆਂ ਵਿਚ ਗੀਤ ਹੀ ਗਾਏ ਹਨ। ਆਓ ਭਗਤ ਕਬੀਰ ਜੀ ਦੇ ਜੋਤੀ ਜੋਤ ਸਮਾਉਣ ਦੇ ਲਗਭਗ 700 ਸਾਲਾਂ ਬਾਅਦ।ਉਨਾਂ ਦੇ ਗੁਰਪੁਰਬ ਤੇ ਜੋ ਕਿ ਸੰਨ 2012 ਦੇ ਨਾਨਕਸ਼ਹੀ ਕੈਲੰਡਰ ਅਨੁਸਾਰ 5 ਜੂਨ ਨੂੰ ਮਨਾਇਆ ਜਾਵੇਗਾ। ਬ੍ਰਹਮ ਗਿਆਨ ਦੇ ਦਾਇਰੇ ਵਿਚ ਰਹਿ ਕੇ ਭਗਤ ਕਬੀਰ ਜੀ ਦੀ ਗੁਰਬਾਣੀ ਚੋਂ ਗੁਰਮਤ ਇਤਿਹਾਸ ਅਤੇ ਮੂਲਮੰਤ੍ਰ ਦੀ ਵਿਚਾਰ, ਸਤਿਗੁਰ ਦੁਆਰਾ ਬਖਸ਼ੀ ਅਲਪ ਮੱਤ ਅਨੁਸਾਰ ਸਿੱਖ ਸੰਗਤਾਂ ਨਾਲ ਸਾਂਝੀ ਕਰਣ ਦਾ ਨਿਮਾਣਾ ਜਿਹਾ ਯਤਨ ਕਰੀਏ।

ਗੁਰਮਤਿ ਇਤਿਹਾਸਿਕ ਪੱਖ

ਜੇ ਗੁਰਮੁਖ ਹੋ ਕੇ ਖੋਜੀਏ ਤਾਂ ਗੁਰਬਾਣੀ ਅੰਦਰੋ ਬੜੇ ਹੀ ਗੁਝੇ ਇਤਿਹਾਸਿਕ ਤੱਥ ਵੀ ਮਿਲਦੇ ਹਨ।ਆਓ ਕੁਝਕੁ ਇਤਿਹਾਸਿਕ ਤੱਥਾਂ ਦੀ ਜਾਣਕਾਰੀ ਗੁਰਬਾਣੀ ਅੰਦਰ ਦਰਜ ਸ਼ਬਦਾਂ ਦੀਆਂ ਪੰਕਤੀਆਂ ਚੋਂ ਲਈਏ ।

ਕਾਸ਼ੀ (ਬਨਾਰਸ) ਅੰਦਰ ਬ੍ਰਹਮ ਵਿਦਿਆ ਦੀ ਅਣਹੋਂਦ: ਭਗਤ ਕਬੀਰ ਜੀ ਕਾਸ਼ੀ (ਬਨਾਰਸ) ਸ਼ਹਿਰ ਦੇ ਹੀ ਨਿਵਾਸੀ ਸਨ ਅਤੇ ਪਰਮਾਰਥ ਦੇ ਵਪਾਰੀ ਸਨ।ਓਹ ਬਨਾਰਸ ਸ਼ਹਿਰ ਦੇ ਭਗਤਾਂ ਵਿਚ ਉਤਮ ਗਿਣੇ ਜਾਂਦੇ ਭਗਤ ਰਾਮਾਨੰਦ ਜੀ ਕੋਲੋ ਬ੍ਰਹਮ ਵਿਦਿਆ ਦਾ ਗਿਆਨ ਹਾਸਲ ਕਰਨਾ ਚਾਹੁੰਦੇ ਸਨ। ਪਰ ਉਨਾਂ ਦੇ ਪੱਲੇ ਨਿਰਾਸ਼ਤਾ ਹੀ ਆਈ। ਉਨਾਂਹ ਦੇ ਪਦਾਂ ਵਿਚ ਇਸ ਇਤਿਹਾਸਿਕ ਪੱਖ ਦੀ ਜਾਣਕਾਰੀ ਇਸ ਪ੍ਰਕਾਰ ਨਾਲ ਦਰਜ਼ ਹੋਈ ਮਿਲਦੀ ਹੈ। ਸਗਲ ਜਨਮੁ ਸਿਵ ਪੁਰੀ ਗਵਾਇਆ ॥ ਮਰਤੀ ਬਾਰ ਮਗਹਰਿ ਉਠਿ ਆਇਆ ॥੨॥ ਪੰਨਾ 323 ਅਰਥਾਤ: ਬ੍ਰਹਮ ਗਿਆਨ ਦੀ ਆਸ ਵਿਚ, ਮੈ ਅਪਣਾ ਸਾਰਾ ਜੀਵਨ ਬਨਾਰਸ (ਸਿਵ ਪੁਰੀ) ਵਿਚ ਏਵੇ ਹੀ ਗਵਾ ਲਇਆ। ਇਸ ਸ਼ਹਿਰ ਵਿਚ ਤਾਂ ਕੋਈ ਵੀ ਇਸ ਗਿਆਨ ਦਾ ਵਪਾਰੀ ਨਹੀਂ ਸੀ।ਅੰਤ ਨੂੰ ਬਨਾਰਸ ਸ਼ਹਿਰ ਛੱਡ ਕੇ ਮਗਹਰ ਸ਼ਹਿਰ ਜੋ ਕਿ ਲਗਭਗ 250 ਕਿਲੋਮੀਟਰ ਦੀ ਦੂਰੀ ਤੇ ਹੈ। ਉਥੇ ਜਾ ਕੇ ਵੱਸਣਾ ਪਇਆ ਅਤੇ ਉਥੋਂ ਦੇ ਗ੍ਰੰਥਾਂ ਵਿਚੋਂ ਇਹ ਗਿਆਨ ਪ੍ਰਾਪਤ ਕੀਤਾ।

ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥ ਪੰਨਾ 969

ਅਰਥਾਤ: ਤੇਰੇ (ਪਰਮੇਸ਼ਰ) ਤੇ ਭਰੋਸਾ ਕਰ ਕੇ ਮੈ ਬਨਾਰਸ ਸ਼ਹਿਰ ਛੱਡ ਕੇ ਮਗਹਰ ਸ਼ਹਿਰ ਜਾ ਵਸੇਬਾ ਕੀਤਾ ਅਤੇ ਉਥੋਂ ਦੇ ਉਪਲਬਧ ਗੰ੍ਰਥਾਂ ਵਿਚੋਂ ਇਹ ਬ੍ਰਹਮ ਗਿਆਨ ਦੀ ਖੋਜ਼ ਪੂਰਨ ਕੀਤੀ। ਅਤੇ ਅਪਨੇ ਹਿਰਦੇ (ਤਨ) ਦੀ ਤਪਤ ਬੁਝਾ ਲਈ। ਭਾਵ ਇਹ ਕਿ ਆਪਣੇ ਦੋਫਾੜ ਹੋਏ ਕੁੜਆਰੇ ਮਨ ਅਤੇ ਸਚਿਆਰੇ ਚਿਤ ਵਿਚਲੀ ਕੂੜ ਦੀ ਕੰਧ ਨੂੰ ਤੋੜ ਕੇ ਇਕ ਕਰ ਲਇਆ। ਅਤੇ ਇਹ ਇਕ ਹੋਇਆ ਪੂਰਨ ਬ੍ਰਹਮ ਰੂਪੀ ਜੀਵ ਫਿਰ ਸੱਚਖੰਡ ਦੇ ਪਹਿਲਾਂ ਤੋਂ ਅਨੇਕਾਂ ਹੀ ਇਕ ਹੋਏ ਜੀਵਾਂ ਨਾਲ ਇਕ ਮਿਕ ਹੋ ਗਇਆ।

ਭਗਤ ਕਬੀਰ ਜੀ ਹੀ ਗੁਰਮਤਿ ਭਗਤੀ ਦੇ ਸਿਰਮੌਰ ਸਨ: ਹਰ ਸਮੇਂ ਅਤੇ ਜੁਗ ਵਿਚ ਪਰਮੇਸ਼ਰ ਦੀ ਕਿਰਪਾ ਦੁਆਰਾ ਗੁਰਮਤ ਦੇ ਰਸੀਏ ਇਸ ਮੱਤ ਨੂੰ ਪਰਗਟ ਕਰਦੇ ਆਏ ਹਨ। ਕਿਉਂਕਿ ਇਹ ਪਰਮੇਸ਼ਰ ਦੀ ਅਪਣੀ ਮੱਤ ਹੈ। ਵਰਤਮਾਨ ਸਮੇਂ ਵਿਚ ਇਹ ਸੇਹਰਾ ਭਗਤ ਕਬੀਰ ਜੀ ਦੇ ਹਿੱਸੇ ਵਿਚ ਆਇਆ ਹੈ।ਇਸ ਤੱਥ ਦੀ ਪ੍ਰੌੜਤਾ ਰਾਮਕਲੀ ਰਾਗ ਵਿਚ ਦਰਜ਼ ਇਸ ਸ਼ਬਦ ਤੋਂ ਹੁੰਦੀ ਹੈ। ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥ ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮਾਰਿ ॥੪॥ ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥ ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥ ਅਰਥਾਤ: ਬਾਹਰਲੇ ਸ਼ਰੀਰ (ਕੋਠਰੇ) ਵਿਚ ਪਰਮ ਕੋਠਰੀ (ਕਾਇਆ) ਹੈ।ਇਸ ਪਰਮ ਕੋਠਰੀ ਵਿਚ ਹੀ ਬ੍ਰਹਮ ਦੀ ਬਿਚਾਰ ਨਾਲ ਮਨ ਚਿਤ ਦੀ ਏਕਤਾ ਹੋਣੀ ਹੈ।ਇਹ ਪਰਮ ਵਸਤੂ ਦੀ ਵਿਚਾਰ ਪਰਮੇਸ਼ਰ ਦੀ ਕਿਰਪਾ ਅੰਦਰ ਕਬੀਰ ਜੀ ਨੇ ਮਗਹਰ ਸ਼ਹਿਰ ਦੇ ਗ੍ਰੰਥਾ ਵਿਚੋਂ ਖੋਜੀ।ਖੋਜ਼ ਉਪਰੰਤ ਇਸ ਬ੍ਰਹਮ ਗਿਆਨ ਨੂੰ ਵੀਚਾਰ ਨਾਲ ਬੁੱਝ ਲਇਆ। ਅਰਥਾਤ ਅਪਣਾ ਮਨ ਚਿਤ ਇਕ ਕਰ ਲਇਆ, ਫਿਰ ਇਹ ਉਪਦੇਸ਼ ਗੁਰਬਾਣੀ ਦੇ ਰੂਪ ਵਿਚ ਬਾਕੀ ਸੰਸਾਰ ਨੂੰ (ਕਬੀਰਿ ਦੀਈ ਸੰਸਾਰ ਕਉ) ਵੰਡ ਦਿੱਤਾ।ਇਸ ਤੱਤ ਦੀ ਪ੍ਰੌੜਤਾ ਉਹ ਆਪ ਕਰਦੇ ਹਨ।

ਖੋਜ ਬੂਝਿ ਜਉ ਕਰੈ ਬੀਚਾਰਾ ॥ ਤਉ ਭਵਜਲ ਤਰਤ ਨ ਲਾਵੈ ਬਾਰਾ ॥੪੦॥ ਪੰਨਾ 340

ਇਸ ਗੁਰਮਤ ਦੀ ਪ੍ਰਾਪਤੀ ਨੂੰ ਭਗਤ ਕਬੀਰ ਜੀ ਨੇ ਰਾਮਕਲੀ ਰਾਗ ਵਿਚ ਦਰਜ਼ ਅਪਣੇ ਇਸ ਪਦ ਦੁਆਰਾ ਦਿੱਤੀ ਹੈ। ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ ਅਰਥਾਤ: ਕਬੀਰ ਜੀ ਨੇ ਹੁਣ ਸੰਚਖੰਡ ਦਾ ਸਿੰਘਾਸਨ ਪਾ ਲਇਆ ਹੈ।ਪਰ ਇਸ ਪ੍ਰਾਪਾਤੀ ਵਾਸਤੇ ਰਾਮ (ਚਿਤ) ਅਤੇ ਕਬੀਰਾ (ਮਨ) ਦਾ ਇਕ (ਏਕ ਭਏ ਹੈ) ਹੋਣਾ ਜ਼ਰੂਰੀ ਹੈ। ਇਹ ਹੀ ਗੁਰਮਤ ਭਗਤੀ ਹੈ।

ਇਸ ਗੁਰਮਤਿ ਵਿਚਾਰ ਨੂੰ ਹੀ ਪੰਨਾ 970 ਤੇ ਰਾਮਕਲੀ ਰਾਗ ਵਿਚ "ਰਾਜਾ ਰਾਮ ਦੀ ਕਹਾਨੀ" ਵੀ ਕਹਿਆ ਹੈ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥

ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥ ਅਰਥਾਤ: ਗੁਰਮਤ ਦਾ ਰਾਜਾ ਰਾਮ ਤਾਂ ਜੋਤ ਸਰੂਪੀ ਚਿਤ (ਪ੍ਭ, ਹਰਿ, ਸਤਿਗੁਰ) ਹੀ ਹੈ।ਇਹ ਜੋਤ ਸਰੂਪੀ ਚਿਤ ਵਿਚ ਜਦੋਂ ਮਨ ਆ ਕੇ ਸਮਾ ਜਾਦਾਂ ਹੈ। ਤਾਂ ਅੰਤਰ ਆਤਮੇ ਇਹ ਪੂਰਣ ਜੋਤ ਪਰਗਾਸ ਕਰਦੀ ਹੈ।ਅਤੇ ਸਾਰਾ ਭਰਮ ਦੂਰ ਹੋ ਜਾਂਦਾ ਹੈ। ਪਰ ਕਿਸੇ ਗੁਰਮੁਖ ਨੂੰ ਹੀ ਇਸ ਤੱਤ ਦੀ ਸਮਝ ਪਂੈਦੀ ਹੈ।

ਭਗਤ ਕਬੀਰ ਜੀ ਮਗਹਰ ਤੋਂ ਗਿਆਨ ਪ੍ਰਾਪਤੀ ਮਗਰੋਂ ਵਾਪਿਸ ਕਾਸ਼ੀ ਆਏ: ਹਾਲਾਂਕਿ ਭਗਤ ਕਬੀਰ ਜੀ ਨੇ ਅਪਣਾ ਸ਼ਰੀਰ ਮਗਹਰ ਦੀ ਧਰਤੀ ਤੇ ਹੀ ਛਡਿਆ।ਮਗਹਰ ਵਿਖੇ ਉਨਾਂ ਦੀ ਯਾਦ ਵਿਚ ਨਾਲੋ ਨਾਲ ਇਕ ਮੰਦਿਰ ਅਤੇ ਮਕਬਰਾ ਵੀ ਹੈ।ਪਰ ਗੁਰਮਤ ਦੀ ਪ੍ਰਾਪਤੀ ਤੋਂ ਬਾਅਦ ਉਹ ਫਿਰ ਕਾਸ਼ੀ (ਬਨਾਰਸ) ਪਰਤ ਆਏ। ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥ ਪੰਨਾ 969 ਅਰਥਾਤ: ਪਹਿਲਾਂ ਮਗਹਰ ਸ਼ਹਿਰ ਦੇ ਗ੍ਰੰਥਾ ਵਿਚੋਂ ਬ੍ਰਹਮ ਗਿਆਨ ਖੋਜ਼ ਕਰ ਕੇ। ਫਿਰ ਕਾਸ਼ੀ (ਬਨਾਰਸ) ਸ਼ਹਿਰ ਵਿਚ ਆ ਕੇ ਬ੍ਰਹਮ ਦੇ ਬੇਤੇਆਂ ਉਰਫ ਸਮਕਾਲੀ ਭਗਤਾਂ ਰਾਮਾਨੰਦ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਨੂੰ ਵੀ ਇਹ ਜਾਣਕਾਰੀ ਦਿੱਤੀ।ਅਤੇ ਇਨਾਂਹ ਭਗਤਾਂ ਤੋਂ ਇਹ ਗਿਆਨ ਬਾਕੀ ਭਗਤਾਂ ਤਕ ਪਹੁੰਚਿਆ। ਇਸ ਤੱਥ ਦੀ ਵਿਚਾਰ ਭਗਤ ਧੰਨਾ ਜੀ ਨੇ ਪੰਨਾ 477 ਉਤੇ ਆਸਾ ਰਾਗ ਦੇ ਅਪਣੇ ਸ਼ਬਦ ਵਿਚ ਦ੍ਰਿੜ ਕਰਵਾਈ ਹੈ। ਉਨਾਂਹ ਨੇ ਇਹ ਪੂਰਨ ਬ੍ਰਹਮ ਦੀ ਪ੍ਰਾਪਤੀ ਬਾਰੇ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਅਤੇ ਭਗਤ ਸੈਣ ਜੀ ਦੇ ਨਾਮ ਸੁਣੇ ਸਨ। ਅਤੇ ਉਸ ਹੀ ਗੁਰਮਤ ਭਗਤੀ ਅਰਥਾਤ ਮਨ ਅਤੇ ਚਿਤ ਦੇ ਇਕ ਕਰਣ ਵਾਲੀ ਬਿਧੀ ਨਾਲ ਮੈ ਵੀ ਗੁਸਾਈ ਦਾ ਦਰਸ਼ਨ ਪ੍ਰਾਪਤ ਕੀਤਾ ਹੈ।

ਗੁਰਮਤ ਅਨੁਸਾਰ ਭਗਤ ਕਬੀਰ ਜੀ ਭਗਤ ਰਾਮਾਨੰਦ ਜੀ ਦੇ ਗੁਰ ਸਨ: ਇਹ ਖੋਜ਼ਭਰੀ ਵਿਚਾਰ ਪਾਠਕਾਂ ਨੂੰ ਬੜੀ ਅਜੀਬ ਜਾਪੇਗੀ।ਪਰ ਗੁਰਬਾਣੀ ਚੋਂ ਖੋਜਿਆ ਗੁਰਮਤ ਇਤਹਾਸ ਇਸ ਵਿਚਾਰ ਦੀ ਹੀ ਪ੍ਰੌੜਤਾ ਕਰਦਾ ਹੈ।ਗੁਰਮਤ ਗਿਆਨ ਮਗਹਰ ਸ਼ਹਿਰ ਦੇ ਗ੍ਰੰਥਾ (ਵੇਦਾਂ) ਵਿਚ ਤਾਂ ਲਿਖਿਆ ਹੋਇਆ ਸੀ। ਪਰ ਕਾਸ਼ੀ (ਬਨਾਰਸ) ਸ਼ਹਿਰ ਵਿਚ ਇਸ ਦੀ ਅਣਹੋਂਦ ਸੀ। ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ ਪੰਨਾ 919 ਪਰਮੇਸ਼ਰ ਦੀ ਕਿਰਪਾ ਦੁਆਰਾ ਇਸ ਗਿਆਨ ਦੀ ਸਭ ਤੋਂ ਪਹਿਲੀ ਪੁਨਰ ਖੋਜ਼ ਭਗਤ ਕਬੀਰ ਜੀ ਦੇ ਹਿੱਸੇ ਵਿਚ ਹੀ ਆਈ ਹੈ। ਮਗਹਰ ਤੋਂ ਸਫਲ ਹੋ ਕੇ ਜਦੋਂ ਕਬੀਰ ਜੀ ਕਾਸ਼ੀ ਪਰਤੇ ਤਾਂ ਅਧਿਕਾਰੀ ਜਨਾਂ ਨੂੰ ਇਸ ਬਾਰੇ ਦਸਿਆ। ਜਿਨਾਂ ਵਿਚੋਂ ਭਗਤ ਰਾਮਾਨੰਦ ਜੀ ਇਕ ਸਨ। ਇਸ ਗੱਲ ਦੀ ਪ੍ਰੌੜਤਾ ਪੰਨਾ 1195 ਤੇ ਬਸੰਤ ਰਾਗ ਵਿਚ ਦਰਜ਼ ਭਗਤ ਰਾਮਾਨੰਦ ਜੀ ਦੇ ਕੇਵਲ ਇਕੋ ਹੀ ਸ਼ਬਦ ਵਿਚ ਮਿਲਦੀ ਹੈ।

ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੰਨਾ 1195 ਅਰਥਾਤ: ਭਗਤ ਰਾਮਾਨੰਦ ਜੀ ਦਸਦੇ ਹਨ ਕਿ ਕਿਉਂਕਿ ਮੈ ਕਾਸ਼ੀ ਦੀ ਵਿਸ਼ਨੂ ਮਤ ਤੋਂ ਪਰਭਾਵਿਤ ਸੀ । ਮੈ ਵੀ ਮੱਥੇ ਤੇ ਚੰਦਨ ਦੀ ਸੁਗੰਧੀ ਲਾ ਕੇ ਮੰਦਰ ਵਿਚ ਪੂਜਾ ਕਰਨ ਜਾਂਦਾ ਹੁੰਦਾ ਸੀ। ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥ ਪੰਨਾ 1195 ਅਰਥਾਤ: ਇਕ ਦਿਨ ਭਗਤ ਕਬੀਰ ਜੀ ਨਾਲ ਉਨਾਂ ਦੀ ਮੁਲਾਕਾਤ ਹੋਈ ।ਤੇ ਭਗਤ ਕਬੀਰ ਜੀ ਨੇ ਇਹ ਵਿਚਾਰ ਦ੍ਰਿੜ ਕਰਵਾਇਆ (ਬਤਾਇਓ ਗੁਰ) ਕਿ ਬ੍ਰਹਮ ਤਾਂ ਚੇਤਨ ਸੱਤਾ ਹੈ। ਅਤੇ ਉਸ ਦਾ ਨਿਵਾਸ ਮਨ ਦੇ ਅੰਦਰ (ਮਨ ਹੀ ਮਾਹਿ) ਹੁੰਦਾ ਹੈ ਜਾਂ ਇਹ ਕਹਿ ਲਵੋ ਕਿ ਬ੍ਹਮ ਤਾਂ ਮਨ ਦਾ ਮੂਲ ਹੈ। ਪਹਿਲਾਂ ਅਪਣੇ ਚੇਤਨ ਜੋਤ ਸਰੂਪੀ ਮਨ ਨੂੰ ਖੋਜੋ। ਇਹ ਬ੍ਹਮ ਗਿਆਨ ਓਸ ਸਮੇਂ ਕੇਵਲ ਭਗਤ ਕਬੀਰ ਜੀ ਕੋਲ ਹੀ ਸੀ।ਅਤੇ ਇਹ ਉਨਾਂ ਨੇ ਮਗਹਰ ਤੋਂ ਪ੍ਰਾਪਤ ਕੀਤਾ ਸੀ। ਕਾਸ਼ੀ ਵਿਚ ਇਸ ਦੀ ਅਣਹੋਂਦ ਸੀ।

ਨਿਸ਼ਕਰਸ਼ # ੧: ਇਸ ਸ਼ਬਦ ਤੋ ਜਿੱਥੇ ਬ੍ਰਹਮ ਸਰੂਪੀ ਸਤਿਗੁਰ ਦੀ ਵਡਿਆਈ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਨਾਲ ਹੀ ਇਹ ਇਤਿਹਾਸਿਕ ਤੱਥ ਵੀ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਭਗਤ ਕਬੀਰ ਨੇ ਹੀ ਗੁਰ (ਗੁਰੂ ਨਹੀਂ) ਰੂਪ ਹੋ ਕੇ ਭਗਤ ਰਾਮਾਨੰਦ ਜੀ ਨੂੰ ਇਹ ਵਿਚਾਰ ਦ੍ਰਿੜ ਕਰਵਾਇਆ ਸੀ।ਅਤੇ ਭਗਤ ਰਾਮਾਨੰਦ ਜੀ ਨੇ ਉਨਾਂ ਦੇ ਇਸ ਉਪਦੇਸ਼ ਤੇ ਪਹਿਰਾ ਦਿੱਤਾ ਅਤੇ ਪੂਰਨ ਬ੍ਰਹਮ ਰੂਪ ਧਾਰ ਕੇ ਗੁਰਬਾਣੀ ਅੰਦਰ ਇਕ ਸ਼ਬਦ ਦਰਜ਼ ਕਰਵਾਉਣ ਦੀ ਬਖਸ਼ਿਸ ਵੀ ਪਾਈ ਅਤੇ ਸੱਚਖੰਡ ਵਿਚ ਵੀ ਜਾ ਬਿਰਾਜੇ।

ਨਿਸ਼ਕਰਸ਼ # ੨: ਗੁਰਮਤ ਨੇਮ ਅਨੁਸਾਰ ਇਕ ਵਿਅਕਤੀ ਦੂਸਰੇ ਵਿਅਕਤੀ ਦਾ ਗੁਰ ਤਾਂ ਹੋ ਸਕਦਾ ਹੈ।ਪਰ ਗੁਰੂ ਨਹੀਂ ਹੋ ਸਕਦਾ। ਗੁਰਮਤ ਕੇਵਲ ਪਰਮੇਸ਼ਰ ਨੂੰ ਹੀ ਗੁਰੂ ਮੰਨਦੀ ਹੈ ਅਤੇ ਉਹ ਅਜੂਨੀ ਹੈ।ਪਰ ਹਿੰਦੂ ਧਰਮ ਵਿਚ ਵਿਅਕਤੀ ਨੂੰ ਵੀ ਗੁਰੂ ਮੰਨਿਆ ਜਾਂਦਾ ਹੈ।ਤਾਂਹੀਓ ਸਮਸਰ ਗੁਰਬਾਣੀ ਅੰਦਰ ਕਿਸੇ ਵੀ ਸ਼ਰੀਰਕ ਗੁਰ ਨਾਲ ਮਹੱਲਾ ਸ਼ਬਦ ਤਾਂ ਜ਼ਰੂਰ ਆਇਆ ਹੈ।ਪਰ ਗੁਰੂ ਸ਼ਬਦ ਕਿਤੇ ਵੀ ਨਹੀਂ ਵਰਤਿਆ ਗਇਆ ਹੈ।

ਗੁਰ ਨਾਨਕ ਅਤੇ ਭਗਤ ਕਬੀਰ ਜੀ ਆਪਸੀ ਮੁਲਾਕਾਤ: ਕੇਵਲ ਇਕ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਨੇ ਸਨ 1506 ਵਿਚ ਪੂਸਾ ਨਾਮ ਦੇ ਪਿੰਡ ਵਿਖੇ ਗੁਰ ਨਾਨਕ ਅਤੇ ਭਗਤ ਕਬੀਰ ਜੀ ਦੀ ਆਪਸੀ ਮੁਲਾਕਾਤ ਦਾ ਜ਼ਿਕਰ ਕੀਤਾ ਹੈ।ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੱਤਾ। ਗੁਰਮਤ ਇਤਿਹਾਸ ਅਨੁਸਾਰ ਜੇ ਇਹ ਤੱਥ ਸਹੀ ਹੁੰਦਾ ਤਾਂ ਕਬੀਰ ਜੀ ਅਪਣੀ ਗੁਰਬਾਣੀ ਵਿਚ ਇਸ ਦਾ ਉਲੇਖ ਜ਼ਰੂਰ ਕਰਦੇ। ਜਿਵੇ ਕਿ ਉਨਾਂ ਨੇ ਗਉੜੀ ਰਾਗ ਦੇ ਪਦੇ ਵਿਚ ਭਗਤ ਜੈਦੇਵ ਅਤੇ ਨਾਮਦੇਵ ਜੀ ਦਾ ਕੀਤਾ ਹੈ। ਗੁਰ ਪਰਸਾਦੀ ਜੈਦੇਉ ਨਾਮਾਂ ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥ ਅਰਥਾਤ: ਜੋ ਗੁਰਮਤ ਭਗਤੀ (ਗੁਰ ਪਰਸਾਦੀ) ਜਾਂ ਪ੍ਰੇਮ ਭਗਤੀ ਦਾ ਉਪਦੇਸ਼ ਪਰਮੇਸ਼ਰ ਦੀ ਕਿਰਪਾ ਨਾਲ ਮੈ ਜੈਦੇਵ ਜੀ ਅਤੇ ਨਾਮਦੇਵ ਜੀ ਨੂੰ ਦ੍ਰਿੜ ਕਰਵਾਇਆ ਸੀ। ਇਨਾਂ ਨੇ ਇਸ ਦਾ ਪੂਰਾ ਲਾਭ ਲਇਆ ਅਤੇ ਅਪਣੇ ਜੀਵਨ ਨੂੰ ਸਫਲ ਕਰ ਗਏ ।

ਪਰ ਜਦੋਂ ਸਿਧਾਂ ਨੇ ਸਿਧੁ ਗੋਸਟਿ ਨਾਮਕ ਰਚਨਾ ਵਿਚ ਗੁਰ ਨਾਨਕ ਸਾਹਿਬ ਨੂੰ ਅਪਣੇ ਉਦਾਸੀ ਦਾ ਕਾਰਣ ਪਿਛਆ ਕਿ: ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥ ਪੰਨਾ 939 ਅਰਥਾਤ: ਆਪ ਜੀ ਦਾ ਘਰ ਬਾਰ ਛੱਡ ਕੇ ਉਦਾਸੀ ਹੋਣ ਦਾ ਕੀ ਕਾਰਣ ਹੈ। ਗੁਰਮੁਖਿ ਖੋਜਤ ਭਏ ਉਦਾਸੀ ॥ ਪੰਨਾ 939 ਇਸ ਦੇ ਉੱਤਰ ਵਿਚ ਗੁਰ ਨਾਨਕ ਸਾਹਿਬ ਨੇ ਇਹ ਦਸਿਆ ਕਿ ਮੈ ਗੁਰਮੁਖਾਂ ਦੀ ਖੋਜ਼ ਵਿਚ ਇਹ ਉਦਾਸੀਪਣ ਧਾਰਿਆ ਹੈ। ਤਾਂ ਕਿ ਇਹ ਗੁਰਮਤ ਦਾ ਗਿਆਨ ਪੀੜੀ੍ਹ ਦਰ ਪੀੜੀ ਅਗੇ ਤੋਰਿਆ ਜਾ ਸਕੇ। ਭਗਤਾਂ ਦੇ ਸ਼ਰੀਰ ਛੱਡਣ ਤੋਂ ਬਾਅਦ ਇਸ ਬ੍ਰਹਮ ਗਿਆਨ ਦਾ ਪ੍ਰਚਾਰ ਬੰਦ ਹੀ ਹੋ ਚੁੱਕਾ ਸੀ।ਗੁਰ ਨਾਨਕ ਸਾਹਿਬ ਇਸ ਨੂੰ ਫਿਰ ਜਾਗਰਤ ਰਖਣਾ ਚਾਹੁੰਦੇ ਸਨ। ਨਿਸ਼ਕਰਸ਼ # ੧: ਗੁਰ ਨਾਨਕ ਸਾਹਿਬ ਨੂੰ ਇਸ ਸਮੇਂ ਤਕ ਭਾਈ ਲਹਿਣਾ ਜੀ ਅਜੇ ਨਹੀਂ ਸੀ ਮਿਲੇ। ਨਿਸ਼ਕਰਸ਼ # ੨: ਅਪਣੀ ਪਹਿਲੀ ਉਦਾਸੀ ਗੁਰ ਨਾਨਕ ਸਾਹਿਬ ਨੇ ਸੰਨ 1500-1506 ਵਿਖੇ ਕੀਤੀ ਸੀ। ਉਹ ਬਨਾਰਸ ਵੀ ਗਏ ਸਨ, ਭਗਤ ਕਬੀਰ ਜੀ ਜੇ ਮਗਹਰ ਵਿਚ ਵੀ ਵਸਦੇ ਹੁੰਦੇ ਅਤੇ ਆਪਸੀ ਮੁਲਾਕਾਤ ਹੋਈ ਹੁੰਦੀ ਤਾਂ ਗੁਰਬਾਣੀ ਵਿਚ ਕਿਸੇ ਰੂਪ ਵਿਚ ਕੋਈ ਜ਼ਿਕਰ ਜ਼ਰੂਰ ਦਰਜ਼ ਹੁੰਦਾ।ਇਸ ਤੋਂ ਇਹ ਜ਼ਰੂਰ ਸਿੱਧ ਹੁੰਦਾ ਹੈ ਕਿ ਗੁਰ ਨਾਨਕ ਸਾਹਿਬ ਦੇ ਸਮੇਂ ਗੁਰਮਤ ਭਗਤੀ ਦੀ ਜਾਣਕਾਰੀ ਰੱਖਣ ਵਾਲੇ ਹੋਰ ਕੋਈ ਵੀ ਗੁਰਮੁਖ ਜਾਂ ਭਗਤ ਸਾਹਿਬਾਨ ਜੀਵਤ ਨਹੀਂ ਸਨ।

ਮੂਲਮੰਤ੍ਰ ਅਤੇ ਭਗਤ ਕਬੀਰ ਜੀ ਦੀ ਗੁਰਬਾਣੀ

ਇਹ ਗੱਲ ਤਾਂ ਸਪਸ਼ਟ ਹੋ ਚੁੱਕੀ ਹੈ ਕਿ ਵਰਤਮਾਨ ਜੁਗ ਵਿਚ ਭਗਤ ਕਬੀਰ ਜੀ ਹੀ ਗੁਰਮਤ ਮਾਰਗ ਜਾਂ ਗੁਰਮਤ ਭਗਤੀ ਦੇ ਮੋਢੀ ਸਨ।ਫਿਰ ਤਾਂ ਇਹ ਗੱਲ ਵੀ ਮੰਨਣੀ ਪਵੇਗੀ ਕਿ ਭਗਤ ਕਬੀਰ ਜੀ ਨੇ ਅਪਣੀ ਗੁਰਬਾਣੀ ਵਿਚ ਜੀਵ ਦੇ ਮੂਲ ਬਾਰੇ ਜਿਸੰਨੂ ਕਿ ਮੂਲਮੰਤ੍ਰ ਕਹਿਆ ਜਾਂਦਾ ਹੈ ਵੀ ਜ਼ਰੂਰ ਦਸਿਆ ਹੋਵੇਗਾ। ਪਰ ਅੱਜ ਤੱਕ ਕਿਸੇ ਦਾ ਵੀ ਧਿਆਨ ਇਸ ਗੱਲ ਵੱਲ ਨਹੀਂ ਗਇਆ। ਅਸੀਂ ਜਾਣੇ ਅਣਜਾਣੇ ਗੁਰ ਨਾਨਕ ਸਾਹਿਬ ਨੂੰ ਗੁਰਮੱਤ ਦਾ ਮੋਢੀ ਸਮਝੀ ਬੈਠੇ ਹਾਂ। ਅਤੇ ਬੇਈਂ ਨਦੀ ਵਾਲੀ ਸਾਖੀ ਮੂਲਮੰਤ੍ਰ ਨਾਲ ਜੋੜ ਦਿਤੀ ਹੈ।ਇਸ ਦੇ ਕੁਝ ਹੋਰ ਕਾਰਣ ਜਿਵੇਂ ਕਿ ਸੀ੍ਰ ਆਦਿ ਗ੍ਰੰਥ ਜੀ ਅੰਦਰ ਗੁਰਮਤ ਨੇਮਾਂ ਅਨੁਸਾਰ ਸਭ ਤੋਂ ਪਹਿਲੀ ਰਚਨਾਂ ਜਪੁਜੀ ਸਾਹਿਬ ਹੈ ਜੋ ਕਿ ਗੁਰ ਨਾਨਕ ਸਾਹਿਬ ਦੁਆਰਾ ਉਚਾਰੀ ਗਈ ਹੈ । ਜਪੁਜੀ ਸਾਹਿਬ ਦੇ ਪਹਿਲੇ ਸ਼ਲੋਕ ਤੋਂ ਪਹਿਲਾਂ ਮੂਲਮੰਤ੍ਰ ਦਰਜ਼ ਹੈ।ਅਸੀਂ ਇਸ ਨੂੰ ਅਨਜਾਣੇ ਹੀ ਜਪੁਜੀ ਸਾਹਿਬ ਦਾ ਹਿੱਸਾ ਮੰਨਦੇ ਹਾਂ।ਜਦੋਂ ਕਿ ਇਸ ਹੀ ਰੂਪ ਵਿਚ ਰਾਗਾਂ ਦੇ ਅਰੰਭ ਵਿਚ ਇਹ ਰਚਨਾ 32 ਵਾਰੀ ਹੋਰ ਵੀ ਦਰਜ਼ ਹੈ। ਅਤੇ ਕੁਝ ਸੰਸਥਾਵਾਂ "ਜਪੁ" ਸਿਰਲੇਖ ਤੇ ਲੱਗੇ ਔਕੜ ਅਤੇ ਇਸ ਤੋਂ ਬਾਹਦ ਲੱਗੇ ਪੂਰਣ ਵਿਸ਼ਰਾਮ (॥) ਨੂੰ ਅਣਗਹਿਲਾ ਕਰ ਕੇ "ਜਪੁ" ਗੁਰਬਾਣੀ ਦੇ ਪਹਿਲੇ ਸ਼ਲੋਕ ਨੂੰ ਵੀ ਮੂਲਮੰਤ੍ਰ ਦਾ ਜੀ ਹਿੱਸਾ ਸਮਝੀ ਬੈਠੀਆਂ ਹਨ।ਕੁਝ ਹੋਰ ਕਾਰਣ ਜਿਵੇਂ ਕਿ ਨਿਤਨੇਮ ਦੀਆਂ ਬਾਣੀਆਂ ਵਿਚ ਵੀ ਕਿਸੇ ਭਗਤ ਸਾਹਿਬਾਨ ਦਾ ਕੋਈ ਸ਼ਲੋਕ ਜਾਂ ਸ਼ਬਦ ਦਰਜ਼ ਨਹੀ ਹੈ।ਭਗਤ ਬਾਣੀ ਰਾਗਾਂ ਦੇ ਅੰਤ ਵਿਚ ਅੰਕਿਤ ਹੋਣਾ, ਅਰਦਾਸੀਏ ਸਿੰਘਾਂ ਵਲੋਂ ਅਣਗਹਿਲੀ ਨਾਲ ਸ੍ਰੀ ਆਦਿ ਗ੍ਰੰਥ ਨੂੰ ਕੇਵਲ ਦਸਾਂ ਗੁਰੂਆਂ ਦੀ ਜੋਤ ਕਹਿ ਕੇ ਬਾਵਜੂਦ ਕਿ ਕੇਵਲ ਛੇ ਮਹੱਲਿਆਂ ਦੀ ਗੁਰਬਾਣੀ ਦਰਜ਼ ਹੈ। ਇਸ ਗ੍ਰੰਥ ਵਿਚਲੇ 29 ਭਗਤਾਂ ਨੂੰ ਉਹਲੇ ਕਰ ਜਾਂਦੇ ਹਨ ਆਦਿ।

ਓਅੰਕਾਰ ਸ਼ਬਦ ਦੀ ਵਰਤੋਂ: ੴ ਜੋ ਕਿ ਗੁਰਮਤ ਵਿਚਾਰਧਾਰਾ ਦਾ ਮੁੱਢ ਹੈ ।ਹਰ ਰਾਗ ਜਾਂ ਨਵਾਂ ਸਿਰਲੇਖ ਇਸ ਹੀ ਤੋ ਆਰੰਭ ਹੁੰਦਾ ਹੈ।ਇਸ ਸ਼ਬਦ ਦੀ ਵਰਤੋਂ ਸਭ ਤੋ ਪਹਿਲਾਂ ਭਗਤ ਕਬੀਰ ਜੀ ਦੁਆਰਾ ਗਉੜੀ ਪੂਰਬੀ ਬਾਵਨ ਅਖਰੀ ਨਾਮਕ ਰਚਨਾ ਵਿਚ ਕੀਤੀ ਹੈ । ਗੁਰ ਨਾਨਕ ਸਾਹਿਬ ਨੇ ਰਾਮਕਲੀ ਰਾਗ ਵਿਚ "ਓਅੰਕਾਰ" ਨਾਮਕ ਰਚਨਾ ਵਿਚ ਇਸ ਦਾ ਵਿਸਥਾਰ ਕੀਤਾ ਹੈ। ਓਅੰਕਾਰ ਆਦਿ ਮੈ ਜਾਨਾ ॥ ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥ ਪੰਨਾ 340

ਓਅੰਕਾਰ ਲਖੈ ਜਉ ਕੋਈ ॥ ਸੋਈ ਲਖਿ ਮੇਟਣਾ ਨ ਹੋਈ ॥੬॥ ਨਿਸ਼ਕਰਸ਼ # ੧: ਇਸ ਪੰਕਤੀ ਤੋ ਵੀ ਏਹ ਇਸ਼ਾਰਾ ਮਿਲਦਾ ਹੈ ਕਿ ਗੁਰਮਤ ਦੇ ਮੋਢੀ ਭਗਤ ਕਬੀਰ ਜੀ ਹੀ ਸਨ। ਨਿਸ਼ਕਰਸ਼ # ੨: ਗੁਰ ਨਾਨਕ ਸਾਹਿਬ ਨੇ ਓਅੰਕਾਰ ਸ਼ਬਦ ਦੀ ਵਿਸਥਾਰ ਪੂਰਵਕ ਵਿਆਖਿਆ ਰਾਮਕਲੀ ਰਾਗ ਵਿਚ "ਓਅੰਕਾਰੁ" ਨਾਮਕ ਬਾਣੀ ਰਚ ਕੇ ਕੀਤੀ ਹੈ।ਜੋ ਕਿ ਪੰਨਾ 929 ਉੱਤੇ ਦਰਜ਼ ਹੈ।

ਨਿਸ਼ਕਰਸ਼ # ੩: ਓਅੰਕਾਰ ਸ਼ਬਦ ਇਕ ਨਾਲੋ ਅਲਗ ਹੈ

ਖਾਲਸਾ ਸ਼ਬਦ ਦੀ ਵਰਤੋਂ: ਦਸਮ ਪਾਤਸ਼ਾਹ ਨੇ ਜਦੋਂ ਖਾਲਸੇ ਨੂੰ "ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ" ਬਖਸੀ ਤਾਂ ਜਿੱਥੇ ਵਾਹਿਗੁਰੂ, ਅਤੇ ਫਤਿਹ ਸ਼ਬਦ ਸੀ੍ ਆਦਿ ਗ੍ਰੰਥ ਚੋਂ ਵਰਤੇ ਉਥੇ ਖਾਲਸਾ ਸ਼ਬਦ ਵੀ ਸੀ੍ਰ ਆਦਿ ਗ੍ਰੰਥ ਚੋਂ ਹੀ ਵਰਤਿਆ। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥ ਪੰਨਾ 655 ਇਸ ਸ਼ਬਦ ਦੀ ਵਰਤੋ ਸੀ੍ ਆਦਿ ਗ੍ਰੰਥ ਜੀ ਵਿਚ ਕੇਵਲ ਇਕ ਹੀ ਵਾਰ ਹੋਈ ਹੈ।ਅਤੇ ਉਹ ਭਗਤ ਕਬੀਰ ਜੀ ਦੀ ਗੁਰਬਾਣੀ ਵਿਚ ਹੀ ਹੋਈ ਹੈ।ਇਹ ਪੰਕਤੀ ਖਾਲਸੇ ਸ਼ਬਦ ਦੇ ਅਰਥ ਵੀ ਸਪਸ਼ਟ ਕਰਦੀ ਹੈ। ਕਿ ਖਾਲਸਾ ਸ਼ਬਦ ਪ੍ਰੇਮ ਭਗਤੀ ਦਾ ਵਾਚਕ ਹੈ। ਇਹ ਸ਼ਬਦ "ਸ੍ਵੈਭੰ" ਸ਼ਬਦ ਦਾ ਵਿਪਰੀਤਕ ਸ਼ਬਦ ਹੈ ਜੋ ਕਿ ਮੂਲਮੰਤਰ ਵਿਚ ਵਰਤਿਆ ਗਇਆ ਹੈ। ਭਾਵ ਕਿ ਖਾਲਸੇ ਨੇ ਪ੍ਰੇਮ ਭਗਤੀ ਦੁਆਰਾ ਅਪਣੇ ਮਨ ਚਿਤ ਨੂੰ ਇਕ ਕਰ ਲਇਆ ਹੈ ਅਤੇ ਉਹ ਸੱਚਖੰਡ (ਸੁਖ ਸਾਗਰ) ਦਾ ਨਿਵਾਸੀ ਹੈ।ਇਹ ਪੂਰਣ ਹੋਈ ਆਤਮਕ ਅਵਸਥਾ ਦਾ ਸੰਕੇਤਕ ਹੈ।ਤਾਂਹੀਉ ਇਹ ਗੁਰੂ (ਪਰਮੇਸ਼ਰ) ਦੀ ਫੌਜ਼ ਦਾ ਸਿਪਾਹੀ ਹੈ।ਕੁਝ ਸੰਸਥਾਵਾਂ ਅਗਿਆਨਤਾ ਵਰ ਇਸ ਗੱਲ ਦਾ ਭੁਲੇਖਾ ਪੌਂਦੀਆਂ ਹਨ ਕੇ ਅਸਲੀ ਸ਼ਬਦ ਤਾਂ "ਖਲਾਸੇ" ਸੀ ਪਰ ਦਸਮ ਪਾਤਸ਼ਾਹ ਨੇ ਗਲਤੀ ਨਾਲ ਇਸ ਨੂੰ ਖਾਲਸੇ ਉਚਾਰ ਦਿੱਤਾ। ਪਰ ਖਲਾਸੁ, ਖਲਾਸ ਅਤੇ ਖਲਾਸੀ ਸ਼ਬਦਾਂ ਦੀ ਹੋਰ ਜਗਾਹ ਤੇ ਵੀ ਵਰਤੋਂ ਹੋਈ ਹੈ। ਉਥੇ ਭੁਲੇਖਾ ਕਿਉਂ ਨਹੀਂ ਲੱਗਾ।ਇਸ ਨਿਰਮੂਲ ਵਿਚਾਰਧਾਰਾ ਤੋਂ ਬਚਣ ਦੀ ਲੋੜ ਹੈ।

ਗੁਰਮਤ ਅਤੇ ਹੁਕਮ ਫਿਲਾਸਫੀ

ਗੁਰਬਾਣੀ ਅੰਦਰ ਸਭ ਤੋਂ ਪਹਿਲੇ ਰਾਗ "ਸਿਰੀਰਾਗੁ" ਵਿਚ ਪੰਨਾ 91 ਉਤੇ ਭਗਤ ਬਾਣੀ ਅੰਦਰ "ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ" ਸਿਰਲੇਖ ਅੰਦਰ ਭਗਤ ਕਬੀਰ ਜੀ ਦਾ ਇਕ ਪਦਾ (ਸ਼ਬਦ) ਦਰਜ਼ ਕੀਤਾ ਹੈ।ਇਹ ਭਗਤ ਬਾਣੀ ਦਾ ਪਹਿਲਾ ਹੀ ਸ਼ਬਦ ਹੈ।ਗੁਰ ਅਰਜਨ ਸਾਹਿਬ ਨੇ ਇਕ ਖਾਸ ਕਾਰਣਬਸ ਇਹ ਸ਼ਬਦ ਪਹਿਲੇ ਸ਼ਬਦ ਵਜੋਂ ਚੁਣਿਆ ਹੈ।ਕਿਉਂਕਿ ਇਸ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿਚ ਹੁਕਮ ਨੂੰ ਪਛਾਣਨ ਦੀ ਵਿਚਾਰ ਦਿੱਤੀ ਹੈ। ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥ ਪੰਨਾ 92 ਜਪੁਜੀ ਸਾਹਿਬ ਦੀ ਪਹਿਲੀ ਹੀ ਪੌੜੀ ਵਿਚ ਹੁਕਮ ਦਾ ਉਲੇਖ ਹੋਇਆ ਹੈ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਪੰਨਾ ੧ ਅਰਥਾਤ: ਮਨ ਦੇ ਸਚਿਆਰੇ ਹੋਣ ਲਈ, ਰਜ਼ਾਈ (ਹਾਕਮ) ਦੇ ਹੁਕਮ ਨੂੰ ਪਹਿਚਾਣ ਕੇ ਫਿਰ ਉਸ ਹੁਕਮ ਵਿਚ ਚੱਲਣਾ ਹੈ। ਨਿਸ਼ਕਰਸ਼ : ਗੁਰਮਤ ਦਾ ਆਰੰਭ ਹੀ ਹੁਕਮ ਫਿਲਾਸਫੀ ਤੋਂ ਹੈ।ਇਹ ਵੀਚਾਰ ਮੁੱਢ ਰੂਪ ਵਿਚ ਕਬੀਰ ਜੀ ਤੋ ਆਈ ਹੈ।

ਰਾਮ ਅਤੇ ਰਾਮਨਾਮ ਸ਼ਬਦ ਦੀ ਵਰਤੋ: ਗੁਰਬਾਣੀ ਅੰਦਰ ਰਾਮ ਅਤੇ ਰਾਮਨਾਮ ਸ਼ਬਦ ਦੀ ਬੜੀ ਖੁੱਲੀ੍ਹ ਵਰਤੋਂ ਹੋਈ ਹੈ। ਰਾਮ ਸ਼ਬਦ ਮੁਕਤਾ ਅੰਤ (ਰਾਮ) 1756 ਵਾਰੀ, ਰਾਮ ਸ਼ਬਦ ਔਕੜ ਅੰਤ (ਰਾਮੁ) 256 ਵਾਰੀ, ਰਾਮ ਸ਼ਬਦ ਸਿਹਾਰੀ ਅੰਤ (ਰਾਮਿ) 7 ਵਾਰੀ ਦਰਜ਼ ਹੋਇਆ ਮਿਲਦਾ ਹੈ।ਇਸ ਤੋਂ ਇਲਾਵਾ ਰਾਮਾ, ਰਾਮੈ, ਰਾਮੋ, ਰਾਮਹਿ ਆਦਿ ਸ਼ਬਦਾਂ ਦੀ ਵਰਤੋ ਵੀ ਹੋਈ ਹੈ।ਇਸ ਹੀ ਪ੍ਰਕਾਰ ਰਾਮਨਾਮ 207 ਵਾਰੀ, ਰਾਮਨਾਮੁ 193 ਵਾਰੀ, ਅਤੇ ਰਾਮਨਾਮਿ 65 ਵਾਰੀ ਵਰਤਿਆ ਗਇਆ ਹੈ।ਇਨਾਂਹ ਦੋਨਾਂ ਸ਼ਬਦਾਂ ਦੀ ਵਰਤੋਂ ਵੀ ਭਗਤ ਕਬੀਰ ਜੀ ਤੋਂ ਹੀ ਸ਼ੁਰੂ ਹੋਈ ਹੈ। ਉਨਾਂ ਨੇ ਇਸ ਸ਼ਬਦ ਨੂੰ "ਆਤਮ ਰਾਮ" (ਜੋਤ ਸਰੂਪੀ ਜਾਂ ਚੇਤਨ ਸੱਤਾ) ਜੀਵ ਦੇ ਮੂਲ ਦੇ ਇਸ਼ਾਰੇ ਵਜੋਂ ਵਰਤਿਆ ਹੈ। ਨਾਂ ਕਿ ਦਸ਼ਰਥ ਦੇ ਪੁਤਰ ਦੁਨਿਆਵੀ ਰਾਮ ਵਜੋਂ। ਇਸ ਨੂੰ ਪ੍ਰਭ ਜਾਂ ਹਰਿ ਵੀ ਕਹਿੰਦੇ ਹਨ। ਕਿਆ ਨਾਗੇ ਕਿਆ ਬਾਧੇ ਚਾਮ ॥ ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥ ਪੰਨਾ 324 ਨਿਸ਼ਕਰਸ਼ : ਸਾਰੇ ਹੀ ਭਗਤਾਂ ਅਤੇ ਮਹੱਲੇਆਂ ਨੇ ਰਾਮ ਸ਼ਬਦ ਨੂੰ ਕਬੀਰ ਜੀ ਦੇ ਅਰਥਾਏ ਮਨ ਦੇ ਮੂਲ ਚਿਤ ਵਜੋਂ ਹੀ ਵਰਤਿਆ ਹੈ।ਅਤੇ ਗੁਰ ਨਾਨਕ ਸਾਹਿਬ ਨੇ ਰਾਮਕਲੀ ਕੀ ਵਾਰ ਮ:੩ ਦੇ ਪੰਨਾ 953 ਦੇ ਇਕ ਸ਼ਲੇਕ ਵਿਚ

"ਰੋਵੈ ਰਾਮੁ ਨਿਕਾਲਾ ਭਇਆ ॥" ਪੰਨਾ 953

ਇਸ ਚੇਤਨ ਰਾਮ ਨੂੰ ਸੱਚਖੰਡ ਚੋਂ ਕੱਢੇ ਜਾਣ ਵੱਲ ਇਸ਼ਾਰਾ ਕੀਤਾ ਸੀ। ਪਰ ਅਜੋਕੇ ਗੁਰਮਤ ਤੋਂ ਹੀਣ ਸਾਰੇ ਹੀ ਟੀਕਾਕਾਰਾਂ ਨੇ ਇਸ ਜੋਤ ਸਰੂਪੀ ਰਾਮ ਜੋ ਕਿ ਘਟ ਘਟ ਵਿਚ ਵਸ ਰਹਿਆ ਹੈ। ਨੂੰ ਫਿਰ ਦਸ਼ਰਥ ਦੇ ਪੁਤਰ ਰਾਮ ਨਾਲ ਹੀ ਮੇਲ ਦਿੱਤਾ ਹੈ

ਮੂਲਮੰਤ੍ਰ ਦੇ ਅੱਠ ਅੰਗ: ਇਸ ਗੱਲ ਦੀ ਵਿਸਥਾਰ ਪੂਰਵਕ ਵਿਚਾਰ ਹੋ ਚੁੱਕੀ ਹੈ ਕਿ ਜੀਵ ਦਾ ਮੂਲ ਉਸ ਦਾ ਚਿਤ ਹੈ।ਉਸ ਨੂ ਗੁਰਬਾਣੀ ਵਿਚ ਕਾਇਆ, ਆਤਮ ਰਾਮ, ਹਰਿ, ਪ੍ਰਭ, ਸਤਿਗੁਰ ਆਦਿ ਸੰਗਿਆਵਾਂ ਨਾਲ ਵੀ ਲਿਖਿਆ ਜਾਂਦਾ ਹੈ। ਇਹ ਜੋਤ ਸਰੂਪੀ ਕਾਇਆ ਅੱਠ ਧਾਤਾਂ ਦੀ ਬਣੀ ਹੋਈ ਹੈ। ਇਸ ਤੱਤ ਦਾ ਗਿਆਨ ਥੀਤੀ ਗਉੜੀ ਨਾਮਕ ਰਚਨਾ ਵਿਚ ਭਗਤ ਕਬੀਰ ਜੀ ਨੇ ਇਸ ਇਸ਼ਾਰੇ ਨਾਲ ਕਰਵਾਇਆ ਹੈ। ਅਸਟਮੀ ਅਸਟ ਧਾਤੁ ਕੀ ਕਾਇਆ ॥ ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥ ਪੰਨਾ ੩੪੩ ਅਰਥਾਤ: ਜੋ ਜੋਤ ਸਰੂਪੀ ਕਾਇਆ ਹੈ। ਉਹ ਅੱਠ ਧਾਤਾਂ ਦੀ ਬਣੀ ਹੋਈ ਹੈ। ਕਿਉਂਕਿ ਕਾਇਆ ਨਿਰਾਕਾਰੀ ਹੈ । ਇਸ ਦੇ ਗੁਣ ਵੀ ਨਿਰਾਕਾਰੀ ਹੀ ਹੋਣਗੇ ਇਸ ਕਾਇਆ ਵਿਚ ਜੀਵ ਦੇ ਮੂਲ (ਅਕੁਲ ਮਹਾ ਨਿਧਿ ਰਾਇਆ) ਦਾ ਨਿਵਾਸ ਹੈ। ਜਾਂ ਇਹ ਕਹਿ ਲਵੋ ਕਿ ਜੀਵ ਦੇ ਮੂਲ ਨੇ ਇਹ ਅੱਠ ਗੁਣਾਂ ਦਾ ਹਾਰ ਪਾਇਆ ਹੋਇਆ ਹੈ।ਇਸ ਨਿਧਿ ਰਾਇਆ (ਨਿਰਾਕਾਰੀ ਰਾਜੇ) ਨੂੰ ਹੀ ਗੁਰਮਤ ਵਿਚ ਜੀਵਨ ਦੇਣ ਵਾਲਾ ਪੁਰਖ ਅਤੇ ਹਰਿ ਕਹਿੰਦੇ ਹਨ।

ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥ ਪੰਨਾ ੧੮੯ ਨਿਸ਼ਕਰਸ਼ # ੧:ਜਿਵੇ ਭਗਤ ਕਬੀਰ ਜੀ ਦੁਆਰਾ ਵਰਤੇ ਸ਼ਬਦ "ਓਅੰਕਾਰ" ਦਾ ਵਿਸਥਾਰ ਗੁਰ ਨਾਨਕ ਸਹਿਬ ਨੇ "ਓਅੰਕਾਰੁ" ਨਾਮਕ ਬਾਣੀ ਰਚ ਕੇ ਕੀਤਾ ਹੈ।ਜੋ ਕਿ ਪੰਨਾ 929 ਉੱਤੇ ਦਰਜ਼ ਹੈ।ਉਸ ਹੀ ਪ੍ਰਕਾਰ ਇਨਾਂ ਨਿਰਾਕਾਰੀ ਅਸਟ ਧਾਤਾਂ ਦਾ ਵਿਸਥਾਰ ਵੀ ਗੁਰ ਨਾਨਕ ਸਾਹਿਬ ਨੇ ਮੂਲਮੰਤ੍ਰ ਰੂਪੀ ਰਚਨਾ ਵਿਚ ਕੀਤਾ ਹੈ।ਅਤੇ ਇਹ ਗੁਰਮਤ ਦਾ ਅਧਾਰ ਹੈ। ਨਿਸ਼ਕਰਸ਼ # ੨: ਗੁਰਬਾਣੀ ਅੰਦਰ ਸ਼ਬਦ ਧਾਤ ਹਮੇਸ਼ਾ "ਧਾਤੁ" ਔਕੜ ਸਹਿਤ ਹੀ ਲਿਖਿਆ ਮਿਲਦਾ ਹੈ। ਨਿਸ਼ਕਰਸ਼ # ੩: ਇਹ ਪੂਰਨ ਬ੍ਰਹਮ ਜੋਤ ਜੋ ਕਿ ਇਕ (੧) ਹੈ ।ਅਤੇ ਨਿਰੰਕਾਰ ਦੇ ਦੇਸ਼ ਸੱਚਖੰਡ ਦੀ ਨਿਵਾਸੀ ਹੈ। ਅੱਠ ਨਿਰਾਕਾਰੀ ਗੁਣਾਂ ਦੀ ਧਾਰਨੀ ਹੈ।ਤਾਂਹੀਉ ਮੂਲਮੰਤ੍ਰ ਵਿਚ "ਸਤਿ" ਅਤੇ "ਮੂਰਤਿ" ਸ਼ਬਦ ਇਸਤ੍ਰੀ ਵਾਚਕ ਵਲੋਂ ਆਏ ਹਨ।

੧{ ਓਅੰਕਾਰ (1) ਸਤਿਨਾਮੁ(2), ਕਰਤਾਪੁਰਖੁ(3), ਨਿਰਭਉ(4), ਨਿਰਵੈਰੁ(5), ਅਕਾਲਮੂਰਤਿ(6), ਅਜੂਨੀ(7), ਸੈਭੰ(8), ਗੁਰਪ੍ਰਸਾਦਿ ॥}

  • ਉਪਰ ਲਿਖਆ ਮੂਲਮੰਤਰ ਦਾ ਰੂਪ ਸਿਰਫ ਸਮਝਣ ਲਈ ਹੈ। ਇਹ ਦਾਸ ਦੀ ਮਜਬੂਰੀ ਹੈ ਕਿ ਇਸ

ਰੂਪ ਵਿਚ ਲਿਖਣਾ ਪੈ ਰਹਿਆ ਹੈ। ਸੰਗਤ ਜੀ ਇਸ ਲਈ ਮਾਫੀ ਦੇਣੀ' ਜੀ।

    • ਇਕ ਹਿੰਦਸੇ ਨੇ ਹਰ ਸ਼ਬਦ ਨਾਲ ਜੁੜਦਾ ਹੈ
      • ਓਅੰਕਾਰ ਸ਼ਬਦ ਇਕ ਨਾਲੋ ਅਲਗ ਹੈ



ਨਿਸ਼ਕਰਸ਼ # ੪: ਜਦੋਂ ਜੀਵ ਨਿਰਾਕਾਰੀ ਰੂਪ ਤੋਂ ਇਸ ਰਚਨਾ (ਸੰਸਾਰ) ਵਿਚ ਪ੍ਰਵੇਸ਼ ਕਰਦਾ ਹੈ ਤਾਂ ਇਹ ਅਪਣੇ ਚਾਰ ਗੁਣ ਗਵਾ ਲੈਂਦਾ ਹੈ ਅਤੇ ਨਿਰਭਉ(4), ਨਿਰਵੈਰੁ(5), ਅਕਾਲਮੂਰਤਿ(6), ਅਜੂਨੀ(7), ਗੁਣਾਂ ਤੋ ਵਾਂਝਾ ਹੋ ਜਾਂਦਾ ਹੈ। ਨਿਸ਼ਕਰਸ਼ # ੫: ਪੁਰਾਤਨ ਹੱਥ ਲਿਖਤ ਸਰੂਪਾਂ ਵਿਚ ਸ਼ਬਦ "ਸ੍ਵੈਭੰ" ਅੰਕਿਤ ਹੈ।ਜੋ ਕਿ ਗੁਰਮਤ ਦੇ ਅਨੁਕੂਲ ਹੈ। ਪਰ ਛਾਪੇ ਵਾਲੇ ਸਰੂਪ ਵਿਚ ਇਸ ਨੂੰ ਬਦਲ ਕੇ "ਸੈਭੰ" ਲਿਖ ਦਿੱਤਾ ਗਇਆ ਹੈ (ਪੈਰ ਚੋਂ ਵਾਵਾ ਲਹਿ ਗਇਆ ਹੈ)।ਜਿਸ ਦਾ ਕਿ ਅਰਥ ਸੌ ਹਿੱਸਿਆਂ ਵਿਚ ਭੰਗ ਹੋਣ ਦਾ ਬਣਦਾ ਹੈ। ਜੋ ਗੁਰਮਤ ਦੇ ਵਿਪਰੀਤ ਹਨ।ਇਸ ਛਾਪੇ ਦੀ ਗੱਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ।ਇਸ ਹੀ ਪ੍ਰਕਾਰ ਪੰਨਾ 343 ਉਤੇ ਸਿਰਲੇਖ "ਥਿਤੰ​‍ੀ ਕਬੀਰ ਜੀ ਕੰ​‍ੀ ॥

" ਵਿਚ ਸ਼ਬਦ "ਥਿਤੰੀ" ਅਤੇ ਸ਼ਬਦ "ਕੰੀ" ਤੇ ਟਿੱਪੀਆਂ ਦੀ ਬੇਲੋੜੀ ਵਰਤੋਂ ਹੋਈ ਜਾਪਦੀ ਹੈ।ਇਸ ਤਰਾਂ ਦੀਆਂ ਅਨੇਕਾਂ ਹੀ ਛਾਪੇ ਦੀਆਂ ਗਲਤੀਆਂ ਨੂੰ ਸੁਧਾਰ ਲੈਣਾ ਚਾਹੀਦਾ ਹੈ।

ਅੰਤ ਵਿਚ ਦਾਸ ਇਹ ਬੇਨਤੀ ਕਰਦਾ ਹੈ ਕਿ ਸੀ੍ਰ ਆਦਿ ਗ੍ਰੰਥ ਵਿਚ ਕੁਲ 35 ਭਗਤਾਂ ਦੀ ਗੁਰਬਾਣੀ ਦਰਜ਼ ਹੈ।ਉਹ ਸਾਰ੍ਹੇ ਹੀ ਬਰਾਬਰ ਹਨ। ਸਭ ਪਰਮੇਸ਼ਰ ਦੇ ਬੁਲਾਏ ਹੀ ਬੋਲੇ ਹਨ। ਕੋਈ ਵੱਡਾ ਜਾਂ ਛੋਟਾ ਨਹੀਂ। ਪਰ ਅਸੀ ਅਗਿਆਨਤਾ ਵੱਸ ਕੁਝ ਭਗਤਾਂ ਜਾਂ ਗੁਰ ਸਾਹਿਬਾਨਾਂ ਨੂੰ ਜਿਆਦਾ ਸਤਿਕਾਰ ਦੇਣ ਲੱਗ ਪਏ ਹਾਂ।ਕੁਝ ਸੰਸਥਾਵਾਂ ਨੇ ਤੇ ਇਕ ਭਗਤ ਜੀ ਦੀ ਗੁਰਬਾਣੀ ਵਿਚ ਕੁਝ ਕੱਚੀ ਬਾਣੀ ਰਲਾ ਕੇ ਇਕ ਨਵੀਂ ਪੋਥੀ ਵੀ ਤਿਆਰ ਕਰ ਲਈ ਹੈ। ਉਨਾਂਹ ਦੇ ਗੁਰਪਰਵ ਵੀ ਬੜੇ ਧੂਮ ਧਾਮ ਨਾਲ ਮਨਾਏ ਜਾਂਦੇ ਹਨ।ਨਾਨਕਸ਼ਾਹੀ ਕੈਲੰਡਰ ਵਿਚ ਦਸ ਗੁਰ ਸਾਹਿਬਾਨ ਅਤੇ ਕੇਵਲ ਚਾਰ ਭਗਤਾਂ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਦੇ ਗੁਰਪਰਵ ਦੀਆਂ ਤਰੀਖਾਂ ਹੀ ਲਿਖੀਆਂ ਹਨ।ਬਾਬਾ ਸੀ੍ਰ ਚੰਦ ਜੀ ਦੀ ਜਨਮ ਤਰੀਕ ਦਾ ਜਿਕਰ ਹੈ ਪਰ ਕਿਸੇ ਵੀ ਭੱਟ ਸਾਹਿਬ ਦਾ ਕੋਈ ਗੁਰਪਰਵ ਨਹੀਂ ਦਿੱਤਾ। ਇਨਾਂਹ ਤਰੁਟੀਆਂ ਨੂੰ ਗੁਰਮਤ ਅਨੁਸਾਰ ਸੁਧਾਰ ਲੈਣਾ ਚਾਹੀਦਾ ਹੈ।ਗੁਰਬਾਣੀ ਦੇ ਨਿਰਾਕਾਰੀ ਅਰਥ ਬੋਧ ਦੇ ਟੀਕੇ ਦੀ ਬੜੀ ਹੀ ਸਖਤ ਲੋੜ ਹੈ। ਇਸ ਵੱਲ ਵੀ ਪੂਰਾ ਧਿਆਨ ਦੇਣ ਦੀ ਲੋੜ ਹੈ। ਭਗਤ ਕਬੀਰ ਜੀ ਦੀਆਂ ਕੁਝਕੁ ਪੰਕਤੀਆਂ ਦੇ ਨਿਰਾਕਾਰੀ ਅਰਥਾਂ ਬਾਰੇ ਕਿਸੇ ਸੰਸਥਾਂ, ਸੰਪਰਦਾ, ਕਥਾਕਾਰ ਜਾਂ ਵਿਦਵਾਨ ਨੂੰ ਕੋਈ ਭਣਖ ਨਹੀ ਕੇਵਲ ਅੰਦਾਜੇ ਦੇ ਹੀ ਤੀਰ ਛੱਡ ਕੇ ਅਰਥ ਕੀਤੇ ਹਨ।ਕੁਝਕੁ ਪੰਕਤੀਆਂ ਦਿੱਤੀਆ ਜਾ ਰਹੀਆ ਹਨ॥

ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥ ਪੰਨਾ 1369 ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ॥ ਪੰਨਾ 482

ਗੁਰਜੀਤ ਸਿੰਘ

Writer

  • Gurjeet Singh Australia

catgeory:Bhagats