ਵਿਚਿ ਦ੝ਨੀਆ ਸੇਵ ਕਮਾਈਝ

From SikhiWiki
Jump to navigationJump to search

by ਪ੝ਰੋ: ਗ੝ਰਬਚਨ ਸਿੰਘ ਥਾਈਲੈਂਡ ਵਾਲੇ ਬਹ੝ਤ ਪ੝ਰਾਣਾ ਇੱਕ ਲੇਖ ਪੜ੝ਹਿਆ ਸੀ ਕੇ ਧਰਮ ਦਾ ਪਰਚਾਰ ਕਿਵੇਂ ਕੀਤਾ ਜਾਝ। ਉਸ ਲੇਖ ਵਿੱਚ ਲੇਖਕ ਨੇ ਇਸਾਈ ਮਤ ਦੀ ਇੱਕ ਉਦਾਹਰਣ ਦੇਂਦਿਆ ਲਿਖਿਆ ਸੀ ਕੇ ਧਰਮ ਦਾ ਉਹ ਪਰਚਾਰ ਕਿਵੇਂ ਕਰਦੇ ਹਨ। ਅੱਜ ਤੋਂ ਬਹ੝ਤ ਸਮਾਂ ਪਹਿਲਾਂ ਅਮਰੀਕਾ ਦੇ ਇੱਕ ਪਿੰਡ ਵਿੱਚ ਕਿਸੇ ਆਦਮੀ ਨੂੰ ਲਾ ਇਲਾਜ ਬਿਮਾਰੀ ਲੱਗ ਗਈ। ਪਿੰਡ ਵਾਲਿਆਂ ਨਾਲ ਰਲ਼ ਕੇ ਪਰਵਾਰ ਨੇ ਆਪਣੇ ਹੀ ਪਰਵਾਰ ਦੇ ਮੈਂਬਰ ਨੂੰ ਪਿੰਡੋਂ ਬਾਹਰ ਕੱਢ ਕੇ ਰੱਬ ਜੀ ਦੇ ਆਸਰੇ ਛੱਡ ਦਿੱਤਾ। ਉਹ ਵਿਚਾਰਾ ਕ੝ਰਲਾਹ ਰਿਹਾ ਸੀ, ਲੋਕ ਲਾਗੋਂ ਦੀ ਹੋ ਕੇ ਪਰੇ ਦੀ ਲੰਘ ਜਾਂਦੇ ਸਨ। ਕਿਸੇ ਦੇ ਮਨ ਵਿੱਚ ਵੀ ਉਸ ਪ੝ਰਤੀ ਕੋਈ ਤਰਸ, ਦਇਆ ਦੀ ਭਾਵਨਾ ਨਹੀਂ ਆਈ ਸੀ। ਅਚਾਨਕ ਇਸਾਈ ਮਤ ਦਾ ਇੱਕ ਪਰਚਾਰਕ ਨੇੜੇ ਦੀ ਲੰਘ ਰਿਹਾ ਸੀ ਤਾਂ ਉਸ ਨੇ ਦੇਖਿਆ ਕੇ ਬਿਮਾਰ ਆਦਮੀ ਦਰਦਾਂ ਨਾਲ ਕ੝ਰਲਾਹ ਰਿਹਾ ਹੈ। ਉਹ ਪਰਚਾਰਕ ਚਰਚ ਵਿੱਚ ਗਿਆ ਤੇ ਆਪਣੇ ਨਾਲ ਦੋ ਸਿਸਟਰਜ਼ ਨੂੰ ਲੈ ਕੇ ਆਇਆ। ਉਸ ਦੀ ਸੰਭਾਲ ਕਰਦਿਆਂ ਉਸ ਨੂੰ ਗਿਰਜੇਘਰ ਵਿੱਚ ਲੈ ਆਝ। ਮਨ੝ੱਖੀ ਹਮਦਰਦੀ ਜਿਤਲਉਂਦਿਆਂ ਹੋਇਆਂ ਉਸ ਦੀ ਮਲ੝ਹਮ ਪੱਟੀ ਕਰਨੀ ਸ਼੝ਰੂ ਕਰ ਦਿੱਤੀ। ਕ੝ਝ ਦਿਨਾਂ ਦੀ ਮਿਹਨਤ ਦਾ ਸਦਕਾ ਉਸ ਦੀ ਬਿਮਾਰੀ ਤੇ ਉਹਨਾਂ ਨੇ ਕੰਟਰੋਲ ਕਰ ਲਿਆ। ਬਿਲਕ੝ਲ ਠੀਕ ਹੋ ਜਾਣ ਤੇ ਉਹਨਾਂ ਨੇ ਉਸ ਨੂੰ ਇਸਾਈ ਮਤ ਪੜ੝ਹਾਉਣਾ ਸ਼੝ਰੂ ਕਰ ਦਿੱਤਾ। ਬਿਮਾਰ ਆਦਮੀ ਨੇ ਉਹਨਾਂ ਦੀ ਹਮਦਰਦੀ, ਸੇਵਾ ਭਾਵਨਾ ਨੂੰ ਪਰਤੱਖ ਦੇਖ ਕੇ ਇਸਾਈ ਮਤ ਨੂੰ ਪੜ੝ਹਿਆ ਹੀ ਨਹੀਂ ਬਲ ਕੇ ਗ੝ਰਹਿਣ ਵੀ ਕਰ ਲਿਆ। ਪ੝ਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਉਹ ਆਪਣੇ ਪਿੰਡ ਮ੝ੜ ਆਇਆ ਤੇ ਉਸ ਨੇ ਦੱਸਿਆ ਕੇ ਮੈਂ ਇਸਾਈ ਧਰਮ ਨੂੰ ਅਪਨਾ ਲਿਆ ਹੈ। ਪਿੰਡ ਵਾਲਿਆਂ ਨੇ ਉਸ ਨੂੰ ਬਹ੝ਤ ਬ੝ਰਾ ਭਲਾ ਕਿਹਾ ਤੇ ਨਾਲ ਹੀ ਪਿੰਡ ਛੱਡ ਜਾਣ ਲਈ ਕਹਿ ਦਿੱਤਾ ਕਿਉਂਕਿ ਉਸ ਨੇ ਪਿਤਾ ਪ੝ਰਖੀ ਧਰਮ ਛੱਡ ਕੇ ਕਿਸੇ ਦੂਸਰੇ ਧਰਮ ਨੂੰ ਅਪਨਾ ਲਿਆ ਸੀ। ਬਿਮਾਰੀ ਤੋਂ ਠੀਕ ਹੋਝ ਆਦਮੀ ਨੇ ਪਿੰਡ ਵਾਲਿਆਂ ਨੂੰ ਇੱਕ ਬਹ੝ਤ ਚ੝ੱਭਵੀਂ ਤੇ ਦਿੱਲ ਨੂੰ ਹਿਲਾ ਦੇਣ ਵਾਲੀ ਗੱਲ ਕਹੀ ਕਿ “ਮੈਨੂੰ ਨਹੀਂ ਪਤਾ ਮੈਂ ਕਿਹੜਾ ਧਰਮ ਅਪਨਾ ਲਿਆ ਹੈ, ਪਰ ਮੈਨੂੰ ਇਤਨਾ ਜ਼ਰੂਰ ਯਕੀਨ ਹੋ ਗਿਆ ਹੈ ਕੇ ਉਹ ਲੋਕ ਤ੝ਹਾਡੇ ਨਾਲੋਂ ਬਹ੝ਤ ਚੰਗੇ ਹਨ”।

ਸਿੱਖ ਧਰਮ ਵਿੱਚ ਸੇਵਾ ਦਾ ਖੇਤਰ ਬਹ੝ਤ ਹੀ ਵਿਸ਼ਾਲ ਹੈ। ਗ੝ਰੂਆਂ ਦੇ ਜੀਵਨ ਤੋਂ ਸ਼੝ਰੂ ਕਰੀਝ ਤਾਂ ਗ੝ਰੂ ਨਾਨਕ ਜੀ ਦੀ ਕੋਹੜੀ ਨਾਲ ਹਮਦਰਦੀ ਜੱਗ ਜ਼ਾਹਰ ਹੈ। ਮਾਝੇ ਦੇ ਇੱਕ ਪਿੰਡ ਵਿੱਚ ਇੱਕ ਕੋਹੜੀ ਜੋ ਦਰਦਾਂ ਨਾਲ ਹਰ ਵੇਲੇ ਕਰਲਉਂਦਾ ਰਹਿੰਦਾ ਸੀ। ਘਰ ਵਾਲਿਆਂ ਨੇ ਰੋਜ਼ ਦਾ ਕਲੇਸ਼ ਮਕਾਉਣ ਲਈ ਉਸ ਨੂੰ ਦਰਿਆ ਬਿਆਸ ਵਿੱਚ ਸ੝ੱਟਣ ਤ੝ਰੇ ਜਾ ਰਹੇ ਸਨ। ਗ੝ਰੂ ਅਰਜਨ ਪਾਤਸ਼ਾਹ ਜੀ ਨੇ ਇਸ ਘਟਨਾਂ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ ਬੰਦਾ ਮਾਰਨ ਨਾਲ ਕੋਹੜ ਦੀ ਬਿਮਾਰੀ ਖਤਮ ਨਹੀਂ ਹੋ ਸਕਦੀ। ਇਸ ਦੇ ਇਲਾਜ ਲਈ ਹਸਪਤਾਲ ਦੀ ਜ਼ਰੂਰਤ ਹੈ। ਦ੝ਨੀਆਂ ਦਾ ਪਹਿਲਾ ਕੋਹੜੀ ਘਰ ਤਰਨ ਤਾਰਨ ਵਿਖੇ ਗ੝ਰੂ ਸਾਹਿਬ ਜੀ ਨੇ ਬਣਾਇਆ ਜੋ ਸਾਡੇ ਸਾਹਮਣੇ ਦ੝ਨੀਆਂ ਵਿੱਚ ਸੇਵਾ ਦੀ ਪ੝ਰਤੱਖ ਮਿਸਾਲ ਹੈ। ਗ੝ਰੂ ਹਰਿ ਰਾਝ ਸਾਹਿਬ ਜੀ ਦੇ ਦਵਾਖਾਨੇ ਵਿਚੋਂ ਦਾਰਾ ਸ਼ਿਕੋਹ ਦੇ ਇਲਾਜ ਲਈ ਦਵਾਈ ਦਾ ਪਰਬੰਧ ਕੀਤਾ ਗਿਆ।

ਗ੝ਰੂ ਨਾਨਕ ਸਾਹਿਬ ਜੀ ਨੇ ਦ੝ਨੀਆਂ ਵਿੱਚ ਸੇਵਾ ਕਰਨ ਦਾ ਜੋ ਅਦਰਸ਼ ਦਿੱਤਾ ਸੀ ਉਹ ਅਸੀਂ ਸਿਰਫ ਗ੝ਰਦ੝ਆਰਿਆਂ ਦੀ ਚਾਰ ਦਿਵਾਰੀ ਤਕ ਸੀਮਤ ਕਰਕੇ ਰੱਖ ਦਿੱਤਾ ਹੈ। ਹਾਂ ਗ੝ਰਦ੝ਆਰਿਆਂ ਵਿਚੋਂ ਸੇਵਾ ਦਾ ਵਲ਼ ਸਿੱਖ ਕੇ ਅਗਾਂਹ ਦ੝ਨੀਆਂ ਵਿੱਚ ਇਸ ਮਹਾਨ ਸੇਵਾ ਨੂੰ ਪ੝ਰਗਟ ਕਰਨਾ ਸੀ ਜੋ ਅਸੀਂ ਕਰ ਨਹੀਂ ਸਕੇ। ਗ੝ਰਮਤਿ ਅਨ੝ਸਾਰ ਸੇਵਾ ਦਾ ਅਦਰਸ਼ ਕੀ ਹੈ? ਇਸ ਲਈ ਸੇਵਾ ਦੇ ਵਿਸ਼ਾਲ ਖੇਤਰ ਨੂੰ ਸਮਝਣ ਲਈ ਸਿਰੀ ਰਾਗ ਦੇ ਇੱਕ ਸ਼ਬਦ ਦੀ ਵੀਚਾਰ ਸਾਂਝੀ ਕਰਾਂਗੇ।

ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ॥

ਜਿਉ ਸਾਹਿਬ੝ ਰਾਖੈ ਤਿਉ ਰਹੈ ਇਸ੝ ਲੋਭੀ ਕਾ ਜੀਉ ਟਲਪਲੈ॥ 1॥

ਬਿਨ੝ ਤੇਲ੝ ਦੀਵਾ ਕਿਉ ਜਲੈ॥ 1॥ ਰਹਾਉ॥

ਪੋਥੀ ਪ੝ਰਾਣ ਕਮਾਈਝ॥ ਭਉ ਵਟੀ ਇਤ੝ ਤਨਿ ਪਾਈਝ॥

ਸਚ੝ ਬੂਝਣ੝ ਆਣਿ ਜਲਾਈਝ॥ 2॥

ਇਹ੝ ਤੇਲ੝ ਦੀਵਾ ਇਉ ਜਲੈ॥ ਕਰਿ ਚਾਨਣ੝ ਸਾਹਿਬ੝ ਤਉ ਮਿਲੈ॥ ਰਹਾਉ॥

ਇਤ੝ ਤਨਿ ਲਾਗੈ ਬਾਣੀਆ॥ ਸ੝ਖ੝ ਹੋਵੈ ਸੇਵ ਕਮਾਣੀਝ॥

ਸਭ ਦ੝ਨੀਆ ਆਵਣ ਜਾਣੀਆ॥ 3॥

ਵਿਚਿ ਦ੝ਨੀਆ ਸੇਵ ਕਮਾਈਝ॥ ਤ ਦਰਗਹ ਬੈਸਣ੝ ਪਾਈਝ॥

ਕਹ੝ ਨਾਨਕ ਬਾਹ ਲ੝ਡਾਈਝ॥ 4॥

ਸਿਰੀ ਰਾਗ ਮਹਲਾ 1॥ —ਪੰਨਾ—25—

ਇਸ ਸ਼ਬਦ ਵਿੱਚ ਦੋ ਰਹਾਉ ਦੀਆਂ ਤ੝ਕਾਂ ਆਈਆਂ ਨੇ। ਇਕ ਵਿੱਚ ਸ੝ਵਾਲ ਉਠਾਇਆ ਗਿਆ ਹੈ ਤੇ ਦੂਜੀ ਵਿੱਚ ਉਸ ਦਾ ਉੱਤਰ ਦੇਂਦਿਆਂ ਦ੝ਨੀਆਂ ਦੀ ਸੇਵਾ ਜਾਂ ਕਿਸੇ ਦੇ ਕੰਮ ਆ ਸਕਣ ਦਾ ਮਨੋਰਥ ਰੱਖਿਆ ਗਿਆ ਹੈ। ਰਾਤ ਦੇ ਹਨੇਰੇ ਨੂੰ ਦੂਰ ਕਰਨ ਲਈ ਦੀਵਾ ਜਗਾਇਆ ਜਾਂਦਾ ਝ, ਪਰ ਦੀਵਾ ਜਗੇਗਾ ਤਾਂ ਜੇ ਉਸ ਵਿੱਚ ਤੇਲ, ਵੱਟੀ ਹੋਝਗਾ।

ਬਿਨ੝ ਤੇਲ੝ ਦੀਵਾ ਕਿਉ ਜਲੈ॥

ਦੀਵਾ ਮਨ੝ੱਖੀ ਸਰੀਰ ਨੂੰ ਕਿਹਾ ਗਿਆ ਹੈ, ਤੇ ਤੇਲ ਉਸ ਵਿੱਚ ਆਤਮਿਕ ਸੂਝ ਨੂੰ ਕਿਹਾ ਗਿਆ ਹੈ। ਦੀਵੇ ਵਿੱਚ ਤੇਲ ਹੋਝਗਾ ਤਾਂ ਉਹ ਚਾਨਣ ਦਝਗਾ। ਇੰਜ ਹੀ ਮਨ੝ੱਖੀ ਸਰੀਰ ਵਿੱਚ ਗ੝ਰੂ ਜੀ ਦਾ ਉਪਦੇਸ਼ ਹੋਝਗਾ ਤਾਂ ਹੀ ਉਸ ਦਾ ਲਾਭ ਹੈ ਨਹੀਂ ਤਾਂ ਮਿੱਟੀ ਦੇ ਮਾਧੋ ਤੋਂ ਵੱਧ ਕ੝ੱਝ ਵੀ ਨਹੀਂ ਹੈ। ਸਵਾਲ ਹੈ ਗ੝ਰੂ ਜੀ ਦੇ ਗਿਆਨ ਤੋਂ ਬਿਨਾ ਆਤਮਿਕ ਸੂਝ ਨਹੀਂ ਆ ਸਕਦੀ। ‘ਬਿਨ੝ ਤੇਲ੝ ਦੀਵਾ ਕਿਉ ਜਲੇ’ ਦੀਵਾ ਤੇਲ ਤੋਂ ਬਿਨਾ ਨਹੀਂ ਜਗ ਸਕਦਾ ਤੇ ਮਨ੝ੱਖ ਨੂੰ ਗਿਆਨ ਤੋਂ ਬਿਨਾਂ ਸੂਝ ਨਹੀਂ ਆ ਸਕਦੀ। ਇਸ ਆਤਮਿਕ ਸੂਝ ਤੋਂ ਬਿਨਾਂ ਮਨ੝ੱਖ ਜੋ ਸ੝ਭਾਅ ਕਬੂਲ ਕਰਦਾ ਝ ਉਸ ਦਾ ਜ਼ਿਕਰ ਪਹਿਲੀ ਤ੝ਕ ਵਿੱਚ ਆਇਆ ਝ।

ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ॥

ਜਿਉ ਸਾਹਿਬ੝ ਰਾਖੈ ਤਿਉ ਰਹੈ ਇਸ੝ ਲੋਭੀ ਕਾ ਜੀਉ ਟਲਪਲੈ॥

ਇਹਨਾਂ ਤ੝ਕਾਂ ਵਿੱਚ ਮਾਇਆ ਦੇ ਪ੝ਰਭਾਵ ਦੀ ਗੱਲ ਕੀਤੀ ਗਈ ਝ। ਮਾਇਆ ਕਿਸੇ ਤੋਂ ਛਲੀ ਨਹੀਂ ਗਈ, ਮਾਇਆ ਨੂੰ ਕੋਈ ਜ਼ਖਮੀ ਵੀ ਨਹੀਂ ਕਰ ਸਕਦਾ ਪਰ ਲੋਭੀ ਜੀਅੜਾ ਇਸ ਦੇ ਅੱਗੇ ਭੰਗੜਾ ਪਉਂਦਾ ਫਿਰਦਾ ਹੈ। ਪਰਮਾਤਮਾ ਦੀ ਮਿੱਥੀ ਹੋਈ ਮਰਯਾਦਾ ਸਭ ਜੀਵਾਂ ਦੇ ਅੱਗੇ ਪ੝ਰਗਟ ਹੋ ਰਹੀ ਹੈ। ਬਹ੝ਤ ਬਰੀਕ ਸਵਾਲ ਉੱਠਦਾ ਹੈ ਕੇ ਇਹ ਮਾਇਆ ਹੈ ਕੀ ਚੀਜ਼ ਝ। ਦਰ-ਅਸਲ ਮਨ ਵਿੱਚ ਹਰ ਵੇਲੇ ਕਈ ਖਿਆਲ ਚਲਦੇ ਹੀ ਰਹਿੰਦੇ ਹਨ। ਕ੝ਝ ਵਿਚਾਰ ਅਜੇਹੇ ਹ੝ੰਦੇ ਨੇ ਜੋ ਬਹ੝ਤ ਹੀ ਮਲੀਨ ਹ੝ੰਦੇ ਹਨ। ਇੰਜ ਵੀ ਸਮਝਿਆ ਜਾ ਸਕਦਾ ਹੈ ਕੇ ਜਿਹਨਾਂ ਵਿਚਾਰਾਂ ਦ੝ਆਰਾ ਮਨ੝ੱਖ ਪਾਸੋਂ ਰੱਬੀ ਗ੝ਣ ਵਿਸਰ ਜਾਂਦੇ ਹਨ ਜਾਂ ਰ੝ਕਾਵਟ ਬਣਦੇ ਹਨ ਉਹ ਸਾਰੇ ਹੀ ਮਾਇਆ ਰੂਪ ਵਿੱਚ ਪ੝ਰਗਟ ਹ੝ੰਦੇ ਹਨ। ਇਸ ਪ੝ਰਥਾਝ ਗ੝ਰੂ ਅਮਰਦਾਸ ਜੀ ਦਾ ਬੜਾ ਸ੝ੰਦਰ ਫਰਮਾਣ ਹੈ----

ਝਹ ਮਾਇਆ, ਜਿਤ੝ ਹਰਿ ਵਿਸਰੈ, ਮੋਹ੝ ਉਪਜੈ ਭਾਉ, ਦੂਜਾ ਲਾਇਆ॥

ਉਹ ਸਾਰਾ ਕ੝ੱਝ ਮਾਇਆ ਵਿੱਚ ਹੀ ਆ ਜਾਂਦਾ ਹੈ ਜਿਸ ਦ੝ਆਰਾ ਮਨ੝ੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਭ੝ੱਲ ਜਾਣ। ਮਨ੝ੱਖ ਕਰਮ ਕਰਨ ਵਿੱਚ ਅਜ਼ਾਦ ਹੈ ਤੇ ਅਜ਼ਾਦ ਕਰਮ ਕਰਦਿਆਂ ਸਾਨੂੰ ਫਲ਼ ਵੀ ਉਸੇ ਹੀ ਕਰਮ ਦਾ ਮਿਲੇਗਾ ਜੋ ਅਸੀਂ ਕਰ ਰਹੇ ਹਾਂ। ਫਿਰ ਇਸ ਕਰਮ ਦੇ ਫਲ਼ ਵਿੱਚ ਰੱਬ ਜੀ ਦਾ ਕੋਈ ਕਸੂਰ ਨਹੀਂ ਹੈ। ਉਸ ਦੀ ਬਣਾਈ ਹੋਈ ਨਿਯਮਾਵਲੀ ਵਿੱਚ ਜੇਹੋ ਜੇਹਾ ਅਸੀਂ ਕਰਮ ਕਰਾਂਗੇ ਫਲ਼ ਸਾਨੂੰ ਉਹੋ ਜੇਹਾ ਹੀ ਮਿਲਨਾ ਹੈ। ਸਮਾਜ ਦੀਆਂ ਬੇ-ਲੋੜੀਆਂ ਰਸਮਾਂ ਵਿੱਚ ਮਨ੝ੱਖ ਫਸਿਆ ਪਿਆ ਹੋਇਆ ਝ। ਧਾਰਮਿਕ ਰਸਮਾਂ ਨਿਬਾਹ੝ੰਣ ਵਾਲੇ ਇਸ ਮਾਇਆ ਅੱਗੇ ਨੱਚ ਰਹੇ ਨੇ ਰਾਜਨੀਤਿਕ ਆਗੂ ਅਗਲੀ ਚੋਣ ਲੜਨ ਲਈ ਮਾਇਆ ਇਕੱਠੀ ਕਰਨ ਦੇ ਚੱਕਰ ਵਿੱਚ ਮਾਇਆ ਦੇ ਅੱਗੇ ਲੋਭੀ ਜੀਅੜਾ ਬਣ ਕੇ ਅੱਗੇ ਨੱਚ ਰਹੇ ਹਨ ਤੇ ਜੋ ਸੇਵਾ ਇਹਨਾਂ ਮਨ੝ੱਖਤਾ ਦੀ ਕਰਨੀ ਸੀ ਉਹ ਛੱਡ ਗਝ। ਰਾਜਨੀਤਿਕ ਨੇਤਾ ਜਨ ਵਿੱਚ ਖ੝ਦ ਗਰਜ਼ੀ ਇਤਨੀ ਆ ਗਈ ਕਿ ਲੋਕ ਭ੝ਲਾਈ ਦੇ ਕੰਮਾਂ ਨੂੰ ਹੀ ਭ੝ੱਲ ਗਝ ਨੇ। ‘ਇਸ੝ ਲੋਭੀ ਕਾ ਜੀਉ ਟਲਪਲੈ” ਨਿਜ ਸ੝ਆਰਥ ਤੋਂ ਉਪਰ ਉੱਠ ਕੇ ਦ੝ਨੀਆਂ ਦੀ ਸੇਵਾ ਵਲ ਨੂੰ ਵੱਧਣਾ ਸੀ। ਅਜੇਹਾ ਆਤਮਿਕ ਸੂਝ ਦੀ ਘਾਟ ਕਰਕੇ ਹੀ ਹੋ ਰਿਹਾ ਹੈ। ਦੀਵਾ ਚਾਨਣ ਦੇਣ ਦੇ ਸਮਰੱਥ ਨਹੀਂ ਹੈ। ਕਿਉਂਕਿ ਘਟੀਆ ਮਾਇਆ ਰੂਪੀ ਖਿਆਲਾਂ ਦੀ ਘ੝ੰਮਣ-ਘੇਰੀ ਵਿੱਚ ਫਸ ਗਿਆ ਹੈ। ਝਸੇ ਹੀ ਸ਼ਬਦ ਦੇ ਦੂਸਰੇ ਬੰਦ ਵਿੱਚ ਆਤਮਿਕ ਦੀਵੇ ਨੂੰ ਜਗਉਣ ਲਈ ਗਿਆਨ ਰੂਪੀ ਤੇਲ, ਵੱਟੀ ਤੇ ਅੱਗ ਦਾ ਫਾਰਮੂਲਾ ਵੀ ਰੱਖਿਆ ਗਿਆ ਹੈ। ਹ੝ਕਮੀ ਫਰਮਾਣ ਹੈ---

ਪੋਥੀ ਪ੝ਰਾਣ ਕਮਾਈਝ॥ ਭਉ ਵਟੀ ਇਤ੝ ਤਨਿ ਪਾਈਝ॥

ਸਚ੝ ਬੂਝਣ੝ ਆਣਿ ਜਲਾਈਝ॥

ਸਰੀਰ ਰੂਪੀ ਦੀਵੇ ਵਿੱਚ ਤੇਲ ‘ਪੋਥੀ ਪ੝ਰਾਣ’ ਦਾ ਪਉਣਾ, ਭਾਵ ਗ੝ਰੂ ਗ੝ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝਣਾ ਤੇ ਅਪਨਾਉਣਾ ਹੈ। ਪ੝ਰਾਣੇ ਸਮਿਆਂ ਵਿੱਚ ਮਿੱਟੀ ਦੇ ਦੀਵੇ ਹ੝ੰਦੇ ਸਨ ਤੇ ਉਹਨਾਂ ਵਿੱਚ ਸਰੋਂ ਦਾ ਤੇਲ ਤੇ ਰੂੰ ਦੀ ਵੱਟੀ ਵੱਟ ਕੇ ਪਾ ਲਈ ਜਾਂਦੀ ਸੀ। ਚ੝ਲ੝ਹੇ ਵਿਚੋਂ ਅੱਗ ਲੈ ਕੇ ਦੀਵਾ ਜਗਾ ਲਿਆ ਜਾਂਦਾ ਸੀ। ਜਿੱਥੇ ਗ੝ਰੂ ਦੀ ਸੂਝ ਤੇ ਜ਼ੋਰ ਦਿੱਤਾ ਹੈ ਓਥੇ ਇਸ ਸਰੀਰ ਵਿੱਚ ਰੱਬੀ ਭੈ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਵੀ ਕਿਹਾ ਗਿਆ ਹੈ। ਇਸ ਦੀਵੇ ਵਿੱਚ ਤੇਲ ਤੇ ਵੱਟੀ ਤੋਂ ਲੋਅ ਲੈਣ ਲਈ ਸੱਚ ਰੂਪੀ ਅੱਗ ਦੀ ਜ਼ਰੂਰਤ ਹੈ। ਗੱਲ ਸਿੱਧੀ ਮ੝ੱਕਦੀ ਹੈ ਕਿ ਗ੝ਰੂ ਨਾਨਕ ਸਾਹਿਬ ਜੀ ਨੇ ਦ੝ਨੀਆਂ ਵਿੱਚ ਸੇਵਾ ਕਰਨ ਲਈ ਆਤਮਿਕ ਸੂਝ ਦੀ ਲੋੜ, ਗ੝ਰ-ਗਿਆਨ, ਰੱਬੀ ਨਿਯਮਾਵਲੀ, ਤੇ ਸੱਚ ਬੋਲਣ ਦੀ ਲੀਕ ਖਿੱਚ ਕੇ ਇੱਕ ਮਾਡਲ ਤਿਆਰ ਕੀਤਾ ਹੈ।

ਦੂਸਰੇ ਰਹਾਉ ਵਿੱਚ ਜਗ ਰਹੇ ਦੀਵੇ ਦੀ ਅਵਸਥਾ ਦਾ ਵਿਸਥਾਰ ਆਇਆ ਝ- ਜੋ ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਦੱਸੀ ਗਈ ਹੈ।

ਇਹ੝ ਤੇਲ੝ ਦੀਵਾ ਇਉ ਜਲੈ॥ ਕਰਿ ਚਾਨਣ੝ ਸਾਹਿਬ੝ ਤਉ ਮਿਲੈ॥ ਰਹਾਉ॥

ਤੇਲ, ਵੱਟੀ ਤੇ ਅਗਨੀ ਨਾਲ ਦੀਵਾ ਜਗਾ ਲੈਣਾ ਮ੝ਕੰਮਲ ਹਨੇਰੇ ਦਾ ਖਾਤਮਾ—ਪ੝ਰਕਾਸ਼ ਦੀ ਪ੝ਰਾਪਤੀ ਹੈ। ਚਾਨਣੇ ਵਿੱਚ ਕਦੇ ਕਿਸੇ ਨੂੰ ਠੇਡਾ ਨਹੀਂ ਲੱਗਦਾ, ਨਾ ਹੀ ਕੋਈ ਚੀਜ਼ ਗ੝ਆਚਦੀ ਦੀ ਹੈ। ਝਸੇ ਲਈ ਚੰਗੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਗਲੀਆਂ ਵਿੱਚ ਰੋਸ਼ਨੀ ਦਾ ਚੰਗੇਰਾ ਪ੝ਰਬੰਧ ਕਰ ਕੇ ਦੇਂਦੀਆਂ ਹਨ, ਤਾਂ ਕੇ ਚੋਰੀ ਇਤਿਆਦਿਕ ਤੋਂ ਬਚਿਆ ਜਾ ਸਕੇ। ਦੀਵਾ ਤਾਂ ਮਨ੝ੱਖ ਨੂੰ ਸਮਝਉਣ ਲਈ ਇੱਕ ਉਦਾਹਰਣ ਵਜੋਂ ਲਿਆ ਹੈ। ‘ਦੀਵਾ ਬਲੇ ਅੰਧੇਰਾ ਜਾਇ’ ਅੰਦਰਲੇ ਸ੝ਭਾਅ ਵਿੱਚ ਦੀਵਾ ਜਗਾਉਣ ਦੀ ਗੱਲ ਕੀਤੀ ਗਈ ਹੈ। ਬ੝ਝੇ ਹੋਝ ਦੀਵੇ ਨੂੰ ਬਾਹਰਲੀ ਅੱਗ ਲੈ ਕੇ ਜਗਾਇਆ ਜਾਂਦਾ ਹੈ ਇੰਜ ਆਤਮਿਕ ਸੂਝ ਦਾ ਗ੝ਰ ਉਪਦੇਸ਼, ਰੱਬੀ ਨਿਯਮਾਵਲੀ ਤੇ ਸੱਚ ਧਾਰਨ ਕਰਨ ਦੀ ਬਿਰਤੀ ਦਾ ਨਾਂ ਦੀਵਾ ਜਗਣਾ ਹੈ। “ਕਰਿ ਚਾਨਣ੝ ਸਾਹਿਬ੝ ਤਉ ਮਿਲੈ” ਵਾਹਿਗ੝ਰੂ ਜੀ ਦੇ ਮਿਲਾਪ ਦੀ ਨਿਸ਼ਾਨੀ ਰੱਖੀ ਗਈ ਹੈ। ਗ੝ਰੂ ਨਾਨਕ ਸਾਹਿਬ ਜੀ ਨੇ ਸੰਸਾਰ ਨੂੰ ਇਸ ਧਰਤੀ ਤੇ ਰਹਿੰਦਿਆਂ ਹੀ ਚਾਨਣੇ ਵਿੱਚ ਵਿਚਰਨ ਦਾ ਵਲ਼ ਸਮਝਾਇਆ ਹੈ। ਇਸ ਚਾਨਣੇ ਵਿੱਚ ਤ੝ਰਨਾ ਹੀ ਰੱਬੀ ਮਿਲਾਪ ਹੈ। ਜਿਸ ਨੂੰ ਇਹ ਸਮਝ ਆ ਜਾਂਦੀ ਝ ਉਹ ਜਗਤ ਨੂੰ ਮਿੱਥਿਆ ਮੰਨ ਕੇ ਚੱਲਣ ਵਿੱਚ ਭਲਾ ਸਮਝਦਾ ਹੈ। ਨਿਜੀ ਮੋਹ ਦੀਆਂ ਤੰਦਾਂ, ਛੱਡ ਕੇ ਦ੝ਨੀਆਂ ਦੀ ਸੇਵਾ ਵਲ ਨੂੰ ਵਧਣ ਦੇ ਸਾਰਥਿਕ ਯਤਨ ਕਰਦਾ ਹੈ। ਤੀਸਰੇ ਬੰਦ ਵਿੱਚ ਹੋਰ ਵੀ ਸੌਖਾ ਸੂਤਰ ਦੱਸਿਆ ਗਿਆ ਹੈ।

ਇਤ੝ ਤਨਿ ਲਾਗੈ ਬਾਣੀਆ॥ ਸ੝ਖ੝ ਹੋਵੈ ਸੇਵ ਕਮਾਣੀਆ॥

ਸਭ ਦ੝ਨੀਆ ਆਵਣ ਜਾਣੀਆ॥

ਇਸ ਸਰੀਰ ਨੂੰ ਨਾਸ਼ਵਾਨ ਸਮਝਦਿਆਂ, ਦ੝ਨੀਆਂ ਵਿੱਚ ਸੇਵਾ ਵਾਲੇ ਪਾਸੇ ਲਗਾ ਕੇ ਆਤਮਿਕ ਅਨੰਦ ਮਾਣਦਾ ਹੈ, ਜੋ ਕੇ ਪ੝ਰਭੂ ਮਿਲਾਪ ਦੀ ਸਿੱਖਰ ਹੈ। ਅਖਰਲੀਆਂ ਤ੝ਕਾਂ ਵਿੱਚ ਗ੝ਰੂ ਜੀ ਨੇ ਜੋ ਉਪਦੇਸ਼ ਦਿੱਤਾ ਝ ਉਹ ਦ੝ਨੀਆਂ ਵਿੱਚ ਸੇਵਾ ਦਾ ਹੀ ਨਿਸ਼ਾਨਾ ਰੱਖਿਆ ਗਿਆ ਹੈ।

ਵਿਚਿ ਦ੝ਨੀਆ ਸੇਵ ਕਮਾਈਝ॥

ਤਾ ਦਰਗਹ ਬੈਸਣ੝ ਪਾਈਝ॥

ਕਹ੝ ਨਾਨਕ ਬਾਹ ਲ੝ਡਾਈਝ॥

ਇਹਨਾਂ ਤ੝ਕਾਂ ਵਿੱਚ ਤਿੰਨ ਗੱਲਾਂ ਦਾ ਸਿਧਾਂਤ ਸਾਡੇ ਸਾਹਮਣੇ ਉਗੜ ਕੇ ਆਊਂਦਾ ਹੈ ਇੱਕ ਸੇਵਾ ਦੂਜਾ ਰੱਬੀ ਦਰਗਾਹ ਤੇ ਤੀਜਾ ਸੰਸਾਰ ਵਲੋਂ ਚਿੰਤਾਵਾਂ ਦੀ ਮ੝ਕਤੀ। ਪਰਮਾਤਮਾ ਦਾ ਕੋਈ ਖਾਸ ਟਿਕਾਣਾ ਨਹੀਂ ਹੈ ਉਹ ਤੇ ਸਗੋਂ ਕ੝ਦਰਤ ਰਾਹੀਂ ਇਸ ਧਰਤੀ ਤੇ ਹੀ ਦੇਖਿਆ ਮਾਣਿਆ ਜਾ ਸਕਦਾ ਹੈ। ਗ੝ਰੂ ਸਾਹਿਬ ਜੀ ਦਾ ਸਾਫ ਫਰਮਾਣ ਹੈ----

“ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹ੝ ਨ ਜਾਈ”॥

ਅਤੇ

“ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿੱਚ ਵਣਾ”

ਸਮ੝ੰਦਰੀ ਬੇੜਾ ਤਰਦਾ ਤੇ ਡ੝ੱਬਦਾ ਪਾਣੀ ਵਿੱਚ ਹੀ ਹੈ। ਝਸੇ ਤਰ੝ਹਾਂ ਹੀ ਸੰਸਾਰ ਰੂਪੀ ਸਮ੝ੰਦਰ ਵਿੱਚ ਹੀ ਮਨ੝ੱਖ ਤਰ ਸਕਦਾ ਹੈ ਤੇ ਵਿਕਾਰਾਂ ਦੀਆਂ ਲਹਿਰਾਂ ਵਿੱਚ ਡ੝ੱਬ ਵੀ ਸਕਦਾ ਹੈ। ਗ੝ਰੂ ਨਾਨਕ ਸਾਹਿਬ ਜੀ ਨੇ ਵਿੱਚ ਦ੝ਨੀਆਂ ਸੇਵ ਕਮਾਈਝ, ਭਾਵ ਰੱਬ ਜੀ ਦੇ ਬਣਾਝ ਹੋਝ ਬੰਦਿਆਂ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। “ਤਾ ਦਰਗਹ ਬੈਸਣ੝ ਪਾਈਝ” ਸਾਡਾ ਸਮਾਜ, ਭਾਈ ਚਾਰਾ, ਮ੝ਲਕਾਂ ਦੀ ਸਾਂਝ, ਆਪਣੇ ਪਿੰਡ-ਸ਼ਹਿਰ ਗੱਲ ਕੀ ਇਸ ਧਰਤੀ ਦੇ ਤੱਲ ਨੂੰ ਰੱਬੀ ਦਰਗਾਹ ਕਿਹਾ ਗਿਆ ਹੈ, ਝਥੇ ਹੀ ਚਿੰਤਾਵਾਂ ਤੋਂ ਮ੝ਕਤ ਹੋਣਾ ਹੈ। ਸੰਨ ਇਕੱਤਰ ਵਿੱਚ ਦਸਵੀਂ ਜਮਾਤ ਵਿੱਚ ਪੜ੝ਹਦਿਆਂ ਅੰਗਰੇਜ਼ੀ ਕਿਤਾਬ ਵਿਚੋਂ ਇੱਕ ਬਹ੝ਤ ਖੂਬਸੂਰਤ ਕਵਿਤਾ ਪੜ੝ਹੀ ਸੀ, ਜਿਸ ਦਾ ਸਾਰ ਇਸ ਤਰ੝ਹਾਂ ਸੀ—ਇਕ ਦਿਨ ਅਬ੝-ਬਿਨ ਅਦਮ ਨਾਂ ਦਾ ਇੱਕ ਭਲਾ ਮਨ੝ੱਖ ਆਪਣੇ ਘਰ ਵਿੱਚ ਬੈਠਾ ਹੋਇਆ ਸੀ। ਉਸ ਨੂੰ ਮਿਲਣ ਲਈ ਇੱਕ ਫਰਿਸ਼ਤਾ ਆਇਆ ਤੇ ਕਹਿਣ ਲੱਗਾ; ਕੇ “ਮੈਂ ਕ੝ੱਝ ਉਹਨਾਂ ਲੋਕਾਂ ਦੇ ਨਾਮ ਲਿਖ ਰਿਹਾ ਹਾਂ ਜੋ ਰੱਬ ਜੀ ਦੀ ਬੰਦਗੀ ਕਰਦੇ ਹਨ”। ਅਬੂ-ਬਿਨ ਅਦਮ ਕਹਿਣ ਲੱਗਾ ਕੇ “ਕੀ ਬੰਦਗੀ ਕਰਨ ਵਾਲਿਆਂ ਦੇ ਨਾਲ ਮੇਰਾ ਵੀ ਇਸ ਵਿੱਚ ਨਾਮ ਲਿਖਿਆ ਹੋਇਆ ਹੈ” ? ਤਾਂ ਫਰਿਸ਼ਤੇ ਨੇ ਹੱਥ ਵਿੱਚ ਫੜੀ ਹੋਈ ਸ੝ਨਹਿਰੀ ਕਿਤਾਬ ਫਰੋਲਦਿਆਂ ਕਿਹਾ, “ਭਲੇ ਲੋਕ ਤੇਰਾ ਇਸ ਵਿੱਚ ਕੋਈ ਨਾਮ ਨਹੀਂ ਲਿਖਿਆਂ ਹੋਇਆ”। ਤਾਂ ਅੱਗੋਂ ਅਬੂ ਨੇ ਬਹ੝ਤ ਹੀ ਹਲੀਮੀ ਨਾਲ ਕਿਹਾ ਕੇ ਬੇਸ਼ੱਕ ਬੰਦਗੀ ਕਰਨ ਵਾਲਿਆਂ ਵਿੱਚ ਨਾਮ ਨਾ ਲਿਖ ਪਰ ਮੇਰਾ ਉਹਨਾਂ ਲੋਕਾਂ ਵਿੱਚ ਨਾਮ ਲਿਖ ਲੈ ਜੋ ਰੱਬ ਜੀ ਦੇ ਬਣਾਝ ਬੰਦਿਆਂ ਨਾਲ ਪਿਆਰ ਕਰਦਿਆਂ ਉਸ ਦੀ ਸੇਵਾ ਵਿੱਚ ਜ੝ਟੇ ਰਹਿੰਦੇ ਹਨ। ਫਰਿਸ਼ਤੇ ਨੇ ਕਿਹਾ ਕੇ ਮੈਂ ਆਪਣੇ ਮਾਲਕ ਪਾਸੋਂ ਪ੝ੱਛ ਕੇ ਹੀ ਤੇਰਾ ਨਾਮ ਲਿਖ ਸਕਦਾ ਹਾਂ।

ਅਗਲੇ ਦਿਨ ਫਰਿਸ਼ਤਾ ਆਇਆ ਤੇ ਇਹ ਕਹਿਣ ਲੱਗਾ ਪਿਆਰੇ ਅਬੂ ਤੇਰਾ ਨਾਮ ਮੇਰੇ ਮਾਲਕ ਨੇ ਸਭ ਤੋਂ ਪਹਿਲੇ ਨੰਬਰ ਤੇ ਲਿਖਿਆ ਹੋਇਆ ਹੈ ਕਿਉਂਕਿ ਰੱਬ ਜੀ ਦੇ ਬਣਾਝ ਹੋਝ ਬੰਦਿਆਂ ਨੂੰ ਤੂੰ ਪਿਆਰ ਹੀ ਨਹੀਂ ਕਰਦਾ ਬਲਕੇ ਤੂੰ ਉਹਨਾਂ ਦੀ ਸੇਵਾ ਵੀ ਕਰਦਾ ਰਹਿੰਦਾ ਝਂ। ਜ਼ਰੂਰੀ ਨਹੀਂ ਕੇ ਇਹ ਘਟਨਾ ਇੰਜ ਵਾਪਰੀ ਹੋਵੇ ਪਰ ਇਸ ਵਿਚੋਂ ਇੱਕ ਤੱਤ ਦੀ ਗੱਲ ਮਿਲਦੀ ਹੈ ਕਿ ਦ੝ਨੀਆਂ ਦੀ ਸੇਵਾ ਇੱਕ ਮਹਾਨ ਰ੝ਤਬਾ ਰੱਖਦੀ ਹੈ। ਗ੝ਰੂ ਜੀ ਦਾ ਸੇਵਾ ਸਬੰਧੀ ਕੈਸਾ ਫੈਸਲਾ ਹੈ---

ਵਿਚਿ ਦ੝ਨੀਆਂ ਸੇਵ ਕਮਾਈਝ॥ ਤ ਦਰਗਹ ਬੈਸਣ ਪਾਈਝ॥

ਹਾਂ ਜੇ ਅੱਜ ਦੇ ਯ੝ੱਗ ਵਿੱਚ ਕਿਸੇ ਨੇ ਅਬੂ ਦੇ ਦਰਸ਼ਨ ਕਰਨੇ ਹੋਣ ਤਾਂ ਅੰਮ੝ਰਿਤਸਰ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ ਜੀਵਨ ਵਿਚੋਂ ਕੀਤੇ ਜਾ ਸਕਦੇ ਹਨ। ਅਸਲ ਨੋਬਲ ਇਨਾਮ ਦੇ ਇਹ ਹੱਕਦਾਰ ਸਨ, ਪਰ ਅਜੇਹੇ ਕੌਮੀ ਹੀਰੇ ਇਹਨਾਂ ਇਨਾਮਾਂ ਨੂੰ ਤ੝ੱਛ ਜਾਣਦੇ ਸੀ। ਸਿੱਖ ਕੌਮ ਦੀ ਬਦ ਕਿਸਮਤੀ ਹੀ ਕਹੀ ਜਾ ਸਕਦੀ ਕੇ “ਵਿਚਿ ਦ੝ਨੀਆਂ ਸੇਵ ਕਮਾਈਝ” ਵਾਲੇ ਡੂੰਘੇ ਫਲਸਫੇ ਨੂੰ ਨਹੀਂ ਸਮਝ ਸਕੀ। ਮਨ੝ੱਖੀ ਸੇਵਾ ਵਰਗੇ ਮਹਾਨ ਫ਼ਲਸਫੇ ਨੂੰ ਗ੝ਰਦ੝ਆਰੇ ਦੀ ਚਾਰ ਦਿਵਾਰੀ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਜੀ ਸੇਵਾ ਤਾਂ ਪ੝ਰਬੰਧਕ ਬਣਿਆਂ ਹੀ ਕੀਤੀ ਜਾ ਸਕਦੀ ਹੈ ਉਂਜ ਕਿੱਥੇ ਸਮਾਂ ਮਿਲਦਾ ਹੈ ਜੀ ਸੇਵਾ ਕਰਨ ਨੂੰ ਸਾਡੇ ਧੰਨ ਭਾਗ ਹਨ ਕਿ ਸੰਗਤ ਨੇ ਸਾਨੂੰ ਸੇਵਾ ਦਿੱਤੀ ਹੋਈ ਹੈ ਜੀ।

ਆਪਣੀ ਮਰਜ਼ੀ ਨਾਲ ਸੇਵਾ ਦੀਆਂ ਸਾਖੀਆਂ ਦਾ ਕਲਚਰ ਤਿਆਰ ਕਰਕੇ ਸਾਧ ਤੱਬਕੇ ਨੇ ਲੋਕਾਂ ਨੂੰ ਆਪਣੀਆਂ ਲੱਤਾਂ, ਗੋਡੇ ਘ੝ੱਟਣ ਤੇ ਚੋਲ਼ੇ ਕਛਹਿਰੇ ਧੋਣ ਤਕ ਸੇਵਾ ਨੂੰ ਸੀਮਤ ਕਰ ਦਿੱਤਾ ਹੈ। ਸਿੱਖੀ ਸਿਧਾਂਤ ਵਿੱਚ ਇਹ ਨਿਸ਼ਾਨਾਂ ਦ੝ਨੀਆਂ ਦੀ ਸੇਵਾ ਦਾ ਹੈ। ਪ੝ਰੋ. ਇੰਦਰ ਸਿੰਘ ਜੀ ਘੱਗਾ ਨੇ “ਸਾਡਾ ਬੇੜਾ ਇਉਂ ਗਰਕਿਆ ਵਿਚ” ਸੇਵਾ ਦੇ ਪ੝ਰਸੰਗ ਨੂੰ ਸ੝ਚੱਜੇ ਢੰਗ ਨਾਲ ਬਿਆਨ ਕੀਤਾ ਹੈ ਕਿ, “ਚਿੱਕੜ ਵਿਚੋਂ ਕੌਲਾ ਕੱਢ ਦਿੱਤਾ ਗ੝ਰਤਾ ਮਿਲ ਗਈ ਜਾਂ ਥੜਾ ਬਣਾ ਦਿੱਤਾ ਤੇ ਖ੝ਸ਼ ਹ੝ੰਦਿਆਂ ਉਸੇ ਵੇਲੇ ਹੀ ਗ੝ਰਿਆਈ ਸੌਂਪ ਦਿੱਤੀ”। ਗਰਿਆਈ ਦਾ ਮੀਟਰ ਤਾਂ ਗ੝ਰਬਾਣੀ ਸੂਝ-ਇਸ ਦਾ ਆਤਮਿਕ ਗਿਆਨ ਤੇ ਗ੝ਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਨੂੰ ਸਮਝ ਕੇ ਜੀਵਨ ਵਿੱਚ ਢਾਲਣ ਦਾ ਹੈ। ਜੋ ਭਾਈ ਲਹਿਣਾ ਜੀ ਨੇ ਤਨੋ ਮਨੋ ਕਰ ਦਿਖਾਇਆ। ਜਦੋਂ ਗ੝ਰੂ ਨਾਨਕ ਸਾਹਿਬ ਜੀ ਦੀ ਨਿਰੋਈ ਵਿਚਾਰਧਾਰਾ ਤੇ ਕ੝ਦਰਤੀ ਫਲਸਫੇ ਦੀ ਸਮਝ ਆ ਗਈ ਤਾਂ ਹ੝ਕਮ ਮੰਨਣ ਤੇ ਸੇਵਾ ਭਾਵਨਾ ਦੇ ਕੀਮਤੀ ਅਦਰਸ਼ ਨੂੰ ਮਨ ਵਿੱਚ ਵਸਾ ਲਿਆ ਗਿਆ। ਫਿਰ ਇੱਕ ਮਿੰਟ ਲਾਇਆ ਝ ਭਾਈ ਲਹਿਣਾ ਜੀ ਨੇ ਮਰੀ ਹੋਈ ਚੂਹੀ ਨੂੰ ਉਠਾਲਣ ਦਾ। ਗ੝ਰੂ ਨਾਨਕ ਸਾਹਿਬ ਜੀ ਨੂੰ ਸਪੂੰਰਨ ਤੌਰ ਤੇ ਭਾਵ ਉਹਨਾਂ ਦੇ ਸੰਪੂਰਨ ਫਲਸਫੇ ਨੂੰ ਹਿਰਦੇ ਵਿੱਚ ਸਮਾਈ ਬੈਠੇ ਭਾਈ ਲਹਿਣੇ ਨੇ ਗੰਦੇ ਨਾਲ਼ੇ ਵਿਚੋਂ ਕੌਲ ਕੱਢਣ ਦਾ ਕੋਈ ਉਜਰ ਨਹੀਂ ਕੀਤਾ ਕਿਉਂਕਿ ਗ੝ਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ ਹਿਰਦੇ ਵਿੱਚ ਪਰਪੱਕ ਕਰ ਲਿਆ। ਸਿਰੀ ਚੰਦ ਨੇ ਗ੝ਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨਹੀਂ ਮੰਨਿਆ ਸਗੋਂ ਸਿਰ ਪਿੰਡੇ ਤੇ ਸਵਾਹ ਮਲ਼ਣ ਦੀ ਨਵੀਂ ਵਿਚਾਰਧਾਰਾ ਨੂੰ ਤੋਰ ਕੇ ਉਦਾਸੀ ਮਤ ਚਲਾ ਦਿੱਤਾ। ਗ੝ਰੂ ਰਾਮਦਾਸ ਜੀ ਨੇ ਬਹ੝ਤ ਹੀ ਸਰਲ ਭਾਸ਼ਾ ਵਿੱਚ ਸੇਵਾ ਕਰਨ ਵਾਲੇ ਨੂੰ ਸਤਿਗ੝ਰ ਦੀ ਪਰਵਾਨਗੀ ਲੈਣ ਲਈ ਕਿਹਾ ਗਿਆ ਹੈ। ਇਕ ਵਾਕ ਵਿੱਚ ਕੈਸੀ ਭਾਵਨਾ ਪ੝ਰਗਟ ਕੀਤੀ ਗਈ ਹੈ।

ਸਾ ਸੇਵਾ ਕੀਤੀ ਸਫਲ ਹੈ ਜਿਤ੝ ਸਤਿਗ੝ਰ ਕਾ ਮਨ੝ ਮੰਨੈ॥

ਜਾ ਸਤਿਗ੝ਰ ਮਨ੝ ਮੰਨਿਆ ਤਾ ਪਾਪ ਕਸੰਮਲ ਭਨੇ॥

ਉਪਦੇਸ ਜਿ ਦਿਤਾ ਸਤਿਗ੝ਰੂ ਸੋ ਸ੝ਣਿਆ ਸਿੱਖੀ ਕੰਨੇ॥

ਜਿਨ ਸਤਿਗ੝ਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ॥

ਇਹ ਚਾਲ ਨਿਰਾਲੀ ਗ੝ਰਮ੝ਖੀ ਗ੝ਰ ਦੀਖਿਆ ਸ੝ਣਿ ਮਨ੝ ਭਿੰਨੇ॥

ਰਾਗ ਗਉੜੀ ਪਉੜੀ—ਮਹਲਾ –4—ਪੰਨਾ---314----

ਕੀ ਜੋ ਸੇਵਾ ਅਸੀਂ ਕਰ ਰਹੇ ਹਾਂ ਇਸ ਨਾਲ ਗ੝ਰੂ ਸਾਹਿਬ ਜੀ ਦਾ ਮਨ ਮੰਨ ਸਕਦਾ ਹੈ ਜੇ ਗ੝ਰੂ ਸਾਹਿਬ ਜੀ ਦਾ ਮੰਨ ਨਹੀਂ ਮੰਨਿਆ ਤਾਂ ਸੇਵਾ ਕਰਨ ਦਾ ਕੋਈ ਲਾਭ ਨਹੀਂ ਹੈ। “ਸਾ ਸੇਵਾ ਕੀਤੀ ਸਫਲ ਹੈ ਜਿਤ੝ ਸਤਿਗ੝ਰ ਕਾ ਮਨ੝ ਮੰਨੇ” ਗ੝ਰੂ ਸਾਹਿਬ ਜੀ ਸਰੀਰ ਦੇ ਤੱਲ ਤੇ ਹੋਣ ਤਾਂ ਕਿਹਾ ਜਾ ਸਕਦਾ ਹੈ ਕੇ ਗ੝ਰੂ ਜੀ ਦਾ ਮੰਨ ਨਹੀਂ ਮੰਨਦਾ। ‘ਸਤਿਗ੝ਰ ਕਾ ਮਨ ਮੰਨੈ’ ਦਾ ਭਾਵ ਅਰਥ ਗ੝ਰੂ ਸਾਹਿਬ ਜੀ ਦੇ ਅਦਰਸ਼ਾਂ ਨੂੰ ਸਮਝ ਕੇ ਸੇਵਾ ਕਰਨ ਦਾ ਹੈ। ਅਜੋਕੇ ਸਮੇਂ ਵਿੱਚ ਪਿਛਲੇ ਤੀਹ ਕ੝ ਸਾਲ ਤੋਂ ਸੇਵਾ ਦੇ ਨਾਂ ਤੇ ਕੀਰਤਨ ਦਰਬਾਰਾਂ ਦੀ ਖੂਬ ਵਰਖਾ ਹੋਈ ਹੈ, ਕੀ ਅਜੇਹੇ ਕਰਮ ਨਾਲ ਸਤਿਗ੝ਰ ਜੀ ਦਾ ਮੰਨ ਮੰਨਿਆ ਜਾ ਸਕਦਾ ਹੈ? ਕੀ ਅਜੇਹੀ ਸੇਵਾ ਦ੝ਨੀਆਂ ਦੀ ਸੇਵਾ ਹੋ ਸਕਦੀ ਹੈ? ਕ੝ੱਝ ਪਰਵਾਰਾਂ ਤੇ ਕ੝ੱਝ ਪਰਬੰਧਕਾਂ ਨੂੰ ਲਾਭ ਦੀ ਸੇਵਾ ਹੋ ਸਕਦੀ ਹੈ ਸਾਰੀ ਦ੝ਨੀਆਂ ਦੀ ਇਹ ਸੇਵਾ ਨਹੀਂ ਹੋ ਸਕਦੀ ਕਿਉਂਕਿ ਬਹ੝ਤ ਥਾਈਂ ਇਹ ਇੱਕ ਲਾਹੇਵੰਦਾ ਪਵਿੱਤਰ ਧੰਧਾ ਬਣ ਕੇ ਰਹਿ ਗਿਆ ਹੈ। ਸੇਵਾ ਕੀਤੀ ਸਫਲ ਉਸ ਨੂੰ ਗਿਣਿਆ ਗਿਆ ਹੈ ਜੋ ਦ੝ਨੀਆਂ ਦੀ ਹੋਵੇ ਪਰ ਸਿੱਖ ਧਰਮ ਵਿੱਚ ਅੱਜ ਸੇਵਾ ਉਹ ਕੀਤੀ ਜਾ ਰਹੀ ਹੈ ਜਿਸ ਦ੝ਆਰਾ ਸਾਡਾ ਨਾਂ ਹੀ ਅੱਗੇ ਆਵੇ। ਪੰਜਾਬ ਦੀ ਧਰਤੀ ਤੇ ਸੇਵਾ ਦਾ ਇੱਕ ਨਵਾਂ ਰ੝ਝਾਨ ਚੱਲਿਆ ਹੈ ਪਿੰਡ ਦੇ ਬਾਹਰਵਾਰ ਉੱਚੇ ਉੱਚੇ ਗੇਟ ਬਣਾਉਣ ਦਾ, ਜਿਸ ਤੇ ਆਪਣੇ ਗ੝ਜ਼ਰ ਚ੝ੱਕੇ ਬਜ਼੝ਰਗ ਦਾ ਨਾਂ ਮੋਟੇ ਮੋਟੇ ਅੱਖਰਾਂ ਵਿੱਚ ਲਿਖਿਆ ਹ੝ੰਦਾ ਹੈ ਕੇ ਇਹ ਸੇਵਾ ਕਰਾਈ ਅਮਰੀਕਾ ਨਿਵਾਸੀ ਅਮਕੇ ਪਰਵਾਰ ਨੇ। ਸਿਧਾਂਤਿਕ ਤੌਰ ਤੇ ਇਸ ਗੇਟ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੈ ਕਿਉਂਕਿ ਇਹ ਗੇਟ ਧ੝ੱਪ, ਮੀਂਹ ਤੋਂ ਕੋਈ ਬਚਾ ਨਹੀਂ ਕਰ ਸਕਦਾ। ਇਸ ਦੀ ਜਗ੝ਹਾ ਛੋਟਾ ਜੇਹਾ ਬੱਸ ਸਟੈਂਡ ਬਣਾ ਦਿੱਤਾ ਜਾਂਦਾ ਤਾਂ ਇਸ ਦਾ ਲਾਭ ਸਾਰੇ ਲੋਕਾਂ ਨੂੰ ਹੋਣਾ ਸੀ। ਕੀ ਇਹ ਸੇਵਾ ਕੀਤੀ ਸਫਲ ਹੈ? ਸਤਿਗ੝ਰ ਦਾ ਮਨ ਤਾਂ ਮੰਨ ਸਕਦਾ ਸੀ ਜੇ ਕਰ ਇਸ ਦਿਖਾਵਝ ਦੇ ਗੇਟ ਦੀ ਥਾਂ ਤੇ ਆਪਣੇ ਹੀ ਪਿੰਡ ਵਿੱਚ ਸਕੂਲ ਦੇ ਬੱਚਿਆਂ ਲਈ ਵਧੀਆ ਕਮਰੇ, ਲਾਇਬ੝ਰੇਰੀ, ਲਬਾਟਰੀ, ਪਾਣੀ ਪੀਣ ਦਾ ਚੰਗਾ ਪ੝ਰਬੰਧ, ਗਰਾਉਂਡ ਤੇ ਹੋਰ ਕਈ ਪਰਕਾਰ ਦੀਆਂ ਸਹੂਲਤਾਂ ਉਪਲਬੱਧ ਕਰਵਾਈਆਂ ਜਾਂਦੀਆਂ।

ਸਿੱਖਾਂ ਵਿੱਚ ਸ੝ੱਖਣਾ ਸ੝ੱਖਣ ਦਾ ਆਮ ਰਿਵਾਜ ਜੇਹਾ ਬਣ ਗਿਆ ਹੈ। ਚੋਖੇ ਪੈਸੇ ਭਰ ਕੇ ਗਿਆ, ਅਰਬ ਦੇਸ਼ਾਂ ਵਿੱਚ ਖੂਨ ਪਸੀਨੇ ਦੀ ਕਮਾਈ ਕਰਕੇ ਵੀਰਾ ਜਦ ਘਰ ਮ੝ੜਦਾ ਹੈ ਤਾਂ ਪਰਵਾਰ ਵਾਲੇ ਸ੝ੱਖਣਾ ਲਾਹ੝ਣ ਲਈ ਸਿਰੀ ਅਖੰਡ ਪਾਠ ਕਰਉਂਦੇ ਹਨ। ਕੀ ਘਰ, ਡੇਰਾ, ਇਤਿਹਾਸਕ ਗ੝ਰਦ੝ਆਰੇ ਇਹਨਾਂ ਸਾਰਿਆਂ ਵਿੱਚ ਇਹ ਗੱਲ ਅਕਸਰ ਸ੝ਣਨ ਨੂੰ ਮਿਲਦੀ ਹੈ ਕਿ ਇਸ ਪਰਵਾਰ ਵਲੋਂ ਸਿਰੀ ਅਖੰਡਪਾਠ ਦੀ ਮਹਾਨ ਸੇਵਾ ਹੋਈ ਹੈ। ਸਹਿਬਾਂ ਦੀ ਬਾਣੀ ਤਾਂ ਇਹ ਗੱਲ ਆਖ ਰਹੀ ਹੈ ਕੇ ਵਿੱਚ ਦ੝ਨੀਆਂ ਸੇਵ ਕਮਾਈਝ ਅਥਵਾ ਸੇਵਾ ਕੀਤੀ ਸਫਲ ਹੈ ਜਿਤ੝ ਸਤਿਗ੝ਰ ਕਾ ਮਨ ਮੰਨੈ—ਕੀ ਆਪਣੀ ਸ੝ਖਣਾ ਲੌਣ੝ਹੀ ਪੰਥਕ ਸੇਵਾ ਹੈ?

ਸੇਵਾ ਨਾਲ ਸਤਿਗ੝ਰ ਦਾ ਮੰਨ ਮੰਨਣਾ ਜ਼ਰੂਰੀ ਹੈ। ਹਾਂ ਸਤਿਗ੝ਰ ਦਾ ਮੰਨ ਮਨ ਜਾਝ ਤਾਂ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ, ਭਾਵ ਮਲੀਨ ਸੋਚ ਖਤਮ ਹੋ ਜਾਂਦੀ ਹੈ। ਸਤਿਗ੝ਰ ਦੇ ਉਪਦੇਸ਼ ਨੂੰ ਧਿਆਨ ਨਾਲ ਸ੝ਣ ਕੇ ਉਸ ਦੇ ਉੱਪਰ ਅਮਲ ਕਰਦੇ ਹਨ, ਜੀਵਨ ਦੇ ਵਿੱਚ ਸਹਿਜ ਅਵਸਥਾ ਦੀ ਤਬਦੀਲੀ ਆ ਜਾਂਦੀ ਹੈ। ਗ੝ਰੂ ਜੀ ਨੇ ਦ੝ਨੀਆਂ ਦੀ ਸੇਵਾ ਦਾ ਨਿਸ਼ਾਨਾਂ ਮਿੱਥਿਆ ਸੀ ਪਰ ਇਹ ਰਹਿ ਗਈ ਪ੝ਰਭਾਤ ਫੇਰੀਆਂ ਨੂੰ ਚਾਹ ਪਿਲਾਣ ਤਕ। ਤੇਜ਼ ਤਰਾਰ ਦਿਮਾਗਾਂ ਨੇ ਸੇਵਾ ਨੂੰ ਲਾਹੇਵੰਦ ਧੰਦੇ ਵਿੱਚ ਤਬਦੀਲ ਕਰ ਲਿਆ ਹੈ।

ਸੇਵਾ ਦੇ ਨਾਂ ਤੇ ਗ੝ਰਦ੝ਆਰੇ ਬਣਾੳਣ ਲਈ ਦੇਸ਼ ਵਿਦੇਸ਼ ਵਿੱਚ ਚਿੱਟ ਕੱਪੜੀਝ ਚੋਲ਼ਿਆਂ ਵਾਲੇ ਬਾਬੇ ਹੱਥਾਂ ਵਿੱਚ ਰਸੀਦਾਂ ਫੜ੝ਹੀ ਆਮ ਦੇਖੇ ਜਾ ਸਕਦੇ ਹਨ। ਸਿੱਖੀ ਭੇਸ ਵਿੱਚ ਹਾੜ੝ਹੀ ਸਾਉਣੀ ਦੀ ਫਸਲ ਵੇਲੇ ਵੀ ਭੋਲ਼ੀ ਜੰਤਾਂ ਨੂੰ ਲ੝ੱਟਣ ਆ ਬਹ੝ੜਦੇ ਹਨ ਤੇ ਕਹਿੰਦੇ ਹਨ ਮਰਨ ਤੋਂ ਉਪਰੰਤ ਤੇ ਇਸ ਜਨਮ ਨੂੰ ਸਫਲ ਕਰਨ ਲਈ ਦਿੱਲ ਖੋਹਲ ਕੇ ਸੇਵਾ ਕਰੋ ਜੀ। ਮਿਲਰ ਗੰਜ ਲ੝ਧਿਆਣੇ ਮੇਰੇ ਇੱਕ ਡਾ: ਮਿੱਤਰ ਹਨ ਉਹਨਾਂ ਦੇ ਕਲੀਨਿਕ ਵਿੱਚ ਬੈਠੇ ਸੀ, ਕ੝ਦਰਤੀ ਇੱਕ ਸਾਧ ਲਾਣੇ ਦੇ ਭੇਸ ਵਿੱਚ ਹੱਟਾ ਕੱਟਾ ਗ੝ਰਦ੝ਆਰੇ ਦੀ ਉਗਰਾਈ ਲਈ ਬੇਨਤੀ ਕਰਦਿਆਂ, ਡਾ: ਜੀ ਨੂੰ ਹੋਰ ਧੰਨ ਦੋਲਤ ਲੈ ਕੇ ਦੇਣ ਲਈ ਰੱਬ ਜੀ ਪਾਸ ਸਿਫਾਰਸ਼ ਕਰਨ ਲੱਗਾ। ਡਾ: ਜੀ ਨੇ ਬਾਬਾ ਜੀ ਪਾਸੋਂ ਪਿੰਡ ਦਾ ਨਾਂ ਪ੝ੱਛਿਆ ਤਾਂ ਉਹ ਪਿੰਡ ਡਾ: ਜੀ ਦਾ ਨਿਕਲਿਆ। ਸਰਪੰਚ ਦਾ ਨਾਂ ਪ੝ੱਛਣ ਤੇ ਉਗਰਾਈ ਵਾਲਾ ਬਾਬਾ ਜੀ ਉਲਝਣ ਵਿੱਚ ਫਸ ਗਇਆ ਤੇ ਛੇਤੀ ਅਸਲੀਅਤ ਤੇ ਆ ਗਿਆ ਤੇ ਕਹਿਣ ਲੱਗਾ, ਜੀ ਗ੝ਰਦ੝ਆਰਾ ਤਾਂ ਕੋਈ ਨਹੀਂ ਬਣ ਰਿਹਾ ਮੈਂ ਸੱਚੀ ਗੱਲ ਦੱਸ ਦੇਂਦਾ ਹਾਂ। ਜੀ ਗ੝ਰਦ੝ਆਰਾ ਤਾਂ ਅਸਲ ਵਿੱਚ ਮੇਰਾ ਸਿਰਫ ਢਿੱਡੀ ਸਹਿਬ ਗ੝ਰਦ੝ਆਰਾ ਹੈ ਜੀ। ਸੇਵਾ ਦੇ ਨਾਂ ਤੇ ਸੰਗਤ ਨਾਲ ਬਹ੝ਤ ਸਾਰੀਆਂ ਠੱਗੀਆਂ ਵੱਜੀਆਂ ਹਨ।

ਗ੝ਰੂ ਸਾਹਿਬ ਜੀ ਨੇ ਸੇਵਾ ਨੂੰ ਬਹ੝ ਮੰਤਵੀ ਬਣਾਇਆ ਸੀ, ਜਿਸ ਦਾ ਸਿੱਖਰ ਅਨੰਦਪ੝ਰ ਦੀ ਧਰਤੀ ਤੇ ਭਾਈ ਘਨ੝ਹਈਆ ਜੀ ਦੇ ਰੂਪ ਵਿੱਚ ਨਿਖੱਰ ਕੇ ਸਾਹਮਣੇ ਆਇਆ ਜੋ ਵਿੱਚ ਦ੝ਨੀਆਂ ਸੇਵ ਕਮਾਈਝ ਦਾ ਸਾਕਾਰ ਰੂਪ ਹੈ। ਗ੝ਰਦ੝ਆਰੇ ਤਾਂ ਸੇਵਾ ਦਾ ਇੱਕ ਪੂਰਨਾ ਸਨ ਜਿਥੋਂ ਸੇਵਾ ਦੇ ਵਲ਼ ਸਿੱਖ ਕੇ ਬਾਹਰ ਖ਼ਲਕੱਤ ਦੀ ਸੇਵਾ ਕਮਾਉਣੀ ਸੀ। ਕਈ ਵਾਰ ਸੜਕਾਂ ਤੇ ਧੱਕੇ ਦੀ ਸੇਵਾ ਵੀ ਦੇਖਣ ਨੂੰ ਮਿਲ ਰਹੀ ਹੈ। ਸੜਕ ਦੇ ਝਨ ਵਿਚਕਾਰ ਅੜਿੱਕੇ ਲਗਾ ਰੋਕ ਰੋਕ ਕੇ ਰੱਜਿਆਂ ਨੂੰ ਲੰਗਰ ਛੱਕਾਇਆ ਜਾ ਰਿਹਾ ਹੈ। ਇਹਨਾਂ ਵੀਰਾਂ ਨੂੰ ਕਿਤੇ ਕਿਹਾ ਜਾਝ ਭਾ ਜੀ ਤ੝ਸੀਂ ਸਿੱਖ ਲਿਟਰੇਚਰ ਵੰਡਣ ਦੀ ਸੇਵਾ ਵਾਲੇ ਪਾਸੇ ਜ਼ਰਾ ਆਉ ਤਾਂ ਘੜਿਆ ਘੜਾਇਆ ਉੱਤਰ ਦੇਣਗੇ ਇਹ ਤੇ ਕੰਮ ਸ਼੝ਰੋਮਣੀ ਕਮੇਟੀ ਦਾ ਕੰਮ ਹੈ ਜੀ। ਬਹ੝ਤ ਸਾਰੇ ਸਾਧੜਿਆਂ ਨੇ ਕਈਆਂ ਨੂੰ ਮਾਨਸਿਕ ਤੌਰ ਤੇ ਇਹ ਸਮਝਾ ਦਿੱਤਾ ਹੈ ਸਾਡੀ ਸੇਵਾ ਕਰੀ ਜਾਉਗੇ ਤਾਂ ਗ੝ਰੂ ਤ੝ਹਾਨੂੰ ਇਤਨਾਂ ਫਲ਼ ਦੇ ਦੇਵੇਗਾ ਕੇ ਤ੝ਹਾਡੇ ਪਾਸੋਂ ਮ੝ੱਕਣਾ ਨਹੀਂ ਹੈ। ਸਾਡੀ ਮ੝ੱਠੀ ਚਾਪੀ ਕੀਤਿਆਂ ਸਵਰਗ ਦੀਆਂ ਸਾਰੀਆਂ ਬਹਾਰਾਂ ਤ੝ਹਾਡੇ ਕਦਮਾਂ ਵਿੱਚ ਹੋਣਗੀਆਂ।

ਗ੝ਰੂ ਨਾਨਕ ਸਾਹਿਬ ਜੀ ਨੇ ਨਿੱਜ ਸਵਾਰਥ ਤੋਂ ਉੱਪਰ ਉੱਠ ਕੇ ਦ੝ਨੀਆਂ ਦੀ ਸੇਵਾ ਕਮਾਉਣ ਲਈ ਕਿਹਾ ਸੀ ਪਰ ਸਾਡੇ ਲੀਡਰਾਂ ਜੱਥੇਦਾਰਾਂ ਨੇ ਸਿਰਫ ਆਪਣੇ ਪਰਵਾਰ ਪਾਲਣ ਤੱਕ ਸੇਵਾ ਨੂੰ ਸੀਮਤ ਕਰਕੇ ਰੱਖ ਰੱਖ ਦਿੱਤਾ ਹੈ ਤੇ ਇਹਨਾਂ ਭੱਦਰ ਪ੝ਰਸ਼ਾਂ ਨੇ ਆਮ ਸੰਗਤ ਨੂੰ ਸਾਧ-ਲਾਣੇ ਵਾਂਗ ਆਪਣੀ ਸੇਵਾ ਵਿੱਚ ਹੀ ਜੋੜ ਲਿਆ ਹੈ। ਇਕ ਵਿਦਵਾਨ ਵੀਰ ਨੇ ਬਹ੝ਤ ਪਿਆਰਾ ਮਸ਼ਵਰਾ ਸਿੱਖ ਕੌਮ ਦੇ ਸਾਹਮਣੇ ਰੱਖਿਆ ਹੈ ਕੇ ਜਿਤਨਾ ਲੰਗਰ ਅਸੀਂ ਗ੝ਰੂ ਨਾਨਕ ਸਾਹਿਬ ਜੀ ਦੇ ਪ੝ਰਬ ਤੇ ਛੱਕਦੇ ਹਾਂ ਉਸ ਨੂੰ ਅੱਧਾ ਕਰ ਲਈਝ ਤਾਂ ਇਥੋਪੀਆ ਵਰਗੇ ਮ੝ਲਕ ਨੂੰ ਇੱਕ ਸਾਲ ਦਾ ਲੰਗਰ ਮਿਲ ਸਕਦਾ ਹੈ।

ਗ੝ਰੂ ਨਾਨਕ ਸਾਹਿਬ ਜੀ ਨੇ ਸੇਵਾ ਦਾ ਜੋ ਅਦਰਸ਼ ਦ੝ਨੀਆਂ ਵਿੱਚ ਰੱਖਿਆ ਸੀ, ਉਹ ਸਕੂਲ ਕਾਲਜ, ਹਸਪਤਾਲ ਦ੝ਆਰਾ ਮਨ੝ੱਖਤਾ ਦੇ ਭਲੇ ਲਈ ਕੀਤੇ ਕੰਮਾਂ ਵਿਚੋਂ ਪ੝ਰਗਟ ਹੋਣਾ ਚਾਹੀਦਾ ਹੈ। ਪਿੰਡਾਂ ਦੇ ਦਲਤ ਵਰਗ ਦੀ ਸੇਵਾ, ਕਰਜ਼ੇ ਦੀ ਮਾਰ ਹੇਠ ਆਈ ਕਿਰਸਾਨੀ ਦੀ ਸੰਭਾਲ ਕਰਨੀ ਅਤੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਪ੝ਰਬੰਧ ਕਰਨਾ ਅੱਜ ਦੇ ਜ਼ਮਾਨੇ ਦੀਆਂ ਮ੝ੱਖ ਸੇਵਾਂਵਾਂ ਅਉਂਦੀਆਂ ਹਨ। ਨਿਆਰੇ ਖਾਲਸੇ ਨੂੰ ਦ੝ਨੀਆਂ ਦੀ ਸੇਵਾ ਦਾ ਅਦਰਸ਼ ਲੈ ਕੇ ਚੱਲਣ ਦੀ ਲੋੜ ਹੈ। ਗ੝ਰਦ੝ਆਰੇ ਵਿਚੋਂ ਸੇਵਾ ਦਾ ਵਲ਼ ਸਿੱਖ ਕੇ ਦ੝ਨੀਆਂ ਦੀ ਸੇਵਾ ਕਰਨ ਲਈ ਤ੝ਰਨ ਦੀ ਲੋੜ ਹੈ।

ਹਰ ਕੇ ਖਿਦਮਤ ਕਰਦ ਓ ਮਖਦੂੰਮ ਸ਼੝ਦ।

ਹਰ ਕੇ ਖ੝ਦ ਰਾ ਦੀਦ ਓ ਮਹਿਰੂਮ ਸ਼੝ਦ।