ਰਾਗਮਾਲਾ

From SikhiWiki
Jump to navigationJump to search

ਰਾਗਮਾਲਾ ਵਿੱਚ ਆਏ ਰਾਗਾਂ, ਰਾਗਨੀਆਂ ਅਤੇ ਪੁੱਤਰਾਂ ਦਾ ਵੇਰਵਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ੧੪੨੯-੧੪੩੦ ਤੇ ਦਰਜ ਰਾਗਮਾਲਾ ਬਾਰੇ ਵਿਦਵਾਨਾਂ ਵਿੱਚ ਮਤਭੇਦ ਸਨ ਅਤੇ ਅੱਜ ਵੀ ਹਨ। ਇਸ ਦਾ ਪ੍ਰਤੱਖ ਸਬੂਤ 1945 ਈਸਵੀ ਵਿੱਚ ਪ੍ਰਕਾਸ਼ਿਤ ਸਿਖ ਰਹਿਤ ਮਰਯਾਦਾ ਵਿੱਚ ਵੇਖਿਆ ਜਾ ਸਕਦਾ ਹੈ ਅਤੇ ਇਹੀ ਪੱਖ ਅੱਜ ਵੀ ਸਿੱਖ ਰਹਿਤ ਮਰਯਾਦਾ ਵਿੱਚ ਦਰਜ ਚਲਿਆ ਆ ਰਿਹਾ ਹੈ। ਬਹੁਗਿਣਤੀ ਵਿਦਵਾਨ/ਖੋਜੀ ਇਸ ਗੱਲ ਤੇ ਪੂਰੀ ਤਰਾਂ ਸਹਿਮਤ ਸਨ ਕਿ ਰਾਗਮਾਲਾ ਗੁਰੂ ਕ੍ਰਿਤ ਨਹੀ ਹੈ। ਇਸ ਰਚਨਾ ਵਿੱਚ ਕੋਈ ਅਧਿਆਤਮਕ ਮਾਰਗ ਦਰਸ਼ਨ ਵੀ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਦੀ ਤਰਤੀਬ ਅਤੇ ਵੇਰਵੇ ਨਾਲੋਂ ਵੀ ਭਿੰਨਤਾ ਹੈ, ਅੰਕ ਵਿਧੀ, ਲਿਖਣ ਸ਼ੈਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰਾਂ ਦੀਆਂ ਅਸਮਾਨਤਾਵਾਂ ਹਨ ਜੋ ਇਸ ਰਚਨਾ ਨੂੰ ਗੁਰਬਾਣੀ ਮੰਨਣ ਪ੍ਰਤੀ ਸਵਾਲ (Question Mark) ਖੜੇ ਕਰਦੀਆਂ ਹਨ। ਸਾਡੀ ਕੌਮੀ ਬਦਕਿਸਮਤੀ ਹੀ ਕਹੀ ਜਾਵੇਗੀ ਕਿ 1945 ਤੋਂ ਅੱਜ ਤਕ ਲਗਭਗ 69 ਸਾਲ ਬੀਤ ਜਾਣ ਤੇ ਵੀ ਗੁਰੂ ਪੰਥ ਇਸ ਬਾਰੇ ਇੱਕ ਮਤਿ/ਸਰਵ ਪ੍ਰਵਾਨਿਤ ਨਿਰਣੇ ਤੇ ਨਹੀਂ ਪਹੁੰਚ ਸਕਿਆ।

ਗੁਰਬਾਣੀ ਵਿੱਚ ਰਾਗ ਸਾਧਨ ਜਰੂਰ ਹੈ ਪ੍ਰੰਤੂ ਪ੍ਰਮੁੱਖਤਾ ਸ਼ਬਦ ਦੀ ਹੀ ਸਵੀਕਾਰੀ ਗਈ ਹੈ। ਸਾਰੀ ਰਾਗਮਾਲਾ ਵਿੱਚ ਰਾਗ ਰਾਗਨੀਆਂ ਦੇ ਪ੍ਰਵਾਰ ਦਾ ਜ਼ਿਕਰ ਹੀ ਹੈ ਜਿਸ ਨੂੰ ਹੇਠ ਦਰਸਾਏ ਟੇਬਲ ਰਾਹੀਂ ਦਰਸਾਉਣ ਦਾ ਯਤਨ ਕੀਤਾ ਗਿਆ ਹੈ। ਪਾਠਕ ਜਨਾਂ ਨੂੰ ਇਸ ਤੋਂ ਰਾਗਮਾਲਾ ਦੀ ਅਸਲੀਅਤ ਨੂੰ ਸਮਝਣ ਪ੍ਰਤੀ ਅਸਾਨੀ ਹੋ ਜਾਵੇਗੀ।
(ਸੰਗ੍ਰਹਿਕ-ਸੁਖਜੀਤ ਸਿੰਘ ਕਪੂਰਥਲਾ)Raagmaala.jpg