Gurbani Vyakaran

From SikhiWiki
Jump to: navigation, search

Preface and Thank You Page to Professor Sahib Singh's historic work Gurbani Viakran written by Professor Sahib Singh himself explaining his background and history to completing the work.

Read the full text of Gurbani Viakran: http://www.scribd.com/doc/37423004/Prof-Sahib-Singh-Gurbani-Vyakarn-Gurbani-Grammar

ੴਸਤਿਗ੝ਰਪ੝ਰਸਾਦਿ||

ਧੰਨਵਾਦ

ਮਈ ੧੯੧੭ ਵਿਚ ਮੈਨੂ ਗ੝ਰੂ ਨਾਨਕ ਖ਼ਾਲਸਾ ਕਾਲਜ ਗ੝ਜਰਾਂਵਾਲੇ ਵਿਚ ਸੰਸਕ੝ਰਿਤ ਤੇ ਗ੝ਰਬਾਣੀ ਪੜ੝ਰਾਣ ਦੀ ਸੇਵਾ 'ਤੇ ਲਾਇਆ ਗਿਆ | ਫ਼ਰਵਰੀ ੧੯੨੦ ਤਕ ਸਾਧਾਰਨ ਤੌਰ 'ਤੇ ਕੰਮ ਤ੝ਰਿਆ ਗਿਆ, ਪਰ ਅਜੇ ਤਾਈ ਮੈਨੂ ਗਹ੝ ਸ੝ਰੀ ਗ੝ਰੂ ਗ੝ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਵਿਚਾਰ ਕਰਨ ਦੀ ਮੌਕਾ ਕਿਤੇ ਨਹੀਂ ਸੀ ਲੱਭਾ | ਫ਼ਰਵਰੀ ੧੯੨੦ ਵਿਚ ਸ: ਜੋਧ ਸਿੰਘ ਜੀ ਝਮ.ਝ. ਕਾਲਜ ਦੇ ਪ੝ਰਿੰਸੀਪਲ ਬਣ ਕੇ ਆਝ | ਉਹਨਾਂ ਦੇ ਉਪਦੇਸ਼ ਤੇ ਸਹਾਇਤਾ ਨਾਲ ਮੈਂ ਗ੝ਰੂ ਗ੝ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸ਼੝ਰੂ ਕੀਤੀ| ਸੋ, ਉਹਨਾਂ ਦੀ ਇਸ ਮਿਹਰ ਦਾ ਸਦਕਾ ਮੈਂ ਉਹਨਾਂ ਦਾ ਜਿਤਨਾ ਭੀ ਧਨਵਾਦ ਕਰਾਂ, ਥੋੜਾ ਹੈ | ਉਸੇ ਸਾਲ ਦੇ ਦਸੰਬਰ ਵਿਚ ਸਾਹਿਬ ਸ੝ਰੀ ਗ੝ਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗ੝ਰਪ੝ਰਬ 'ਤੇ ਖ਼ਾਲਸਾ ਸਕੂਲ ਗ੝ਜਰਾਂਵਾਲੇ ਦੇ ਗ੝ਰਦ੝ਆਰੇ ਵਿਚ ਅਖੰਡ ਪਾਠ ਰੱਖਿਆ ਗਿਆ ਅਤੇ ਮੈਨੂ ਭੀ ਪਾਠ ਕਰਨ ਦਾ ਸਮਾ ਦਿੱਤਾ ਗਿਆ | ਪਾਠ ਕਰਦਿਆਂ ਦੋ ਤਿੰਨ ਤ੝ਕਾਂ ਦੀ ਵਿੱਥ 'ਤੇ ਹੀ ਲਫ਼ਜ਼ 'ਸਬਦ' ਤਿੰਨ ਰੂਪਾਂ ਵਿਚ ਆ ਗਿਆ - 'ਸਬਦ੝', 'ਸਬਦਿ' ਅਤੇ 'ਸਬਦ' | ਸ੝ਤੇ ਹੀ ਇਹ ਖ਼ਿਆਲ ਮੇਰੇ ਮਨ ਵਿਚ ਪੈਦਾ ਹੋਇਆ ਕਿ ਇਕੋ ਹੀ ਲਫ਼ਜ਼ ਦੇ ਇਹ ਤ੝ਰੈ ਵੱਖਰੇ ਵੱਖਰੇ ਰੂਪ ਹਨ | ਗ੝ਰੂ ਨੇ ਮਿਹਰ ਕੀਤੀ ਤੇ ਕ੝ਝ ਕ੝ਝ ਸੂਝ ਪੈ ਗਈ | ਉਹੀ ਲਗਾਂ ਮਾਤ੝ਰਾਂ ਜਿਨਾਂ ਵਾਲ ਪਹਿਲਾਂ ਕਦੇ ਧਿਆਨ ਨਹੀਂ ਸੀ ਦਿੱਤਾ, ਹ੝ਣ ਖ਼ਾਸ ਲੋੜੀਂਦੀਆਂ ਜਾਪਣ ਲੱਗ ਪਈਆਂ | ਹ੝ਣ ਮੇਰੇ ਰਾਹ ਵਿਚ ਇਕ ਔਕੜ ਆ ਪਈ | ਲਗਾਂ - ਮਾਤ੝ਰਾਂ ਨੂੰ ਸਮਝਣ ਦਾ ਸ਼ੌੰਕ ਆ ਪਿਆ, ਸਮਝਾਵੇ ਕੌਣ? ਜ੝ਲਾਈ ੧੯੨੧ ਵਿਚ ਗ੝ਰੂ ਨਾਨਕ ਖ਼ਾਲਸਾ ਕਾਲਜ ਗ੝ਜਰਾਂਵਾਲੇ ਤੋਂ ਹਟ ਕੇ ਮੈਂ ਸ਼੝ਰੋਮਣੀ ਗ੝ਰਦ੝ਆਰਾ ਪ੝ਰਬੰਧਕ ਕਮੇਟੀ ਸ੝ਰੀ ਅੰਮ੝ਰਿਤਸਰ ਵਿਚ ਮੀਤ ਸਕੱਤਰ ਦੀ ਸੇਵਾ 'ਤੇ ਆ ਲੱਗਾ | ਇਥੇ ਉਹਨੀਂ ਦਿਨੀਂ ਭਾਵੇਂ ਝੰਮੇਲੇ ਬਹ੝ਤ ਸਨ, ਪਰ ਮੈਂ ਫਿਰ ਭੀ ਕਿਸਸੇ ਅਜਿਹੇ ਸੱਜਣ ਦੀ ਭਾਲ ਕਰਦਾ ਰਿਹਾ , ਜੋ ਮੈਨੂ ਗ੝ਰਬਾਣੀ ਦੇ ਅਰਥ ਵਿਆਕਰਣ ਅਨ੝ਸਾਰ ਕਰਾਝ | ਜ੝ਲਾਈ ੧੯੨੧ ਤੋਂ ਸਤੰਬਰ ੧੯੨੭ ਤਕ ਛੇ ਸਾਲ ਵਿਚ ਕੋਈ ਅਜਿਹਾ ਪਰਬੰਧ ਨਾ ਹੋ ਸਕਿਆ | ੧੯੨੭ ਵਿਚ ਮੈ ਫਿਰ ਗ੝ਰੂ ਨਾਨਕ ਖ਼ਾਲਸਾ ਕਾਲਜ ਗ੝ਜਰਾਂਵਾਲੇ ਪਹਿਲੀ ਹੀ ਸੇਵਾ 'ਤੇ ਚਲਾ ਗਿਆ | ਫ਼ਰਵਰੀ ੧੯੨੮ ਵਿਚ ਸਤਿਗ੝ਰ੝ ਜੀ ਦੀ ਅਪਾਰ ਕਿਰਪਾ ਨਾਲ ਇਥੇ ਇਕ ਨਿੱਕਾ ਜਿਹਾ ਸਤਸੰਗ ਬਣ ਗਿਆ , ਜਿਸ ਦੇ ਅਸੀਂ ਪਹਿਲਾਂ ਪਹਿਲਾਂ ਚਾਰ ਮੈਂਬਰ ਬਣੇ :
(੧) ਸ੝ਰੀ ਮਾਨ ਬਾਬਾ ਤੇਜਾ ਸਿੰਘ ਜੀ ਬੇਦੀ ਰੀਟਾਇਰਡ ਝ.ਟੀ.ਝਸ. |
(੨) ਮਾ: ਛਹਿਬਰ ਸਿੰਘ ਹੈੱਡਮਾਸਟਰ ਉਪਦੇਸ਼ਕ ਕਾਲਜ ਘਰ੝ਜਾਖ |
(੩) ਭਾ: ਹਿਮੰਤ ਸਿੰਘ ਜੀ ਗਿਆਨੀ ਅਧਿਆਪਕ ਉਪਦੇਸ਼ਕ ਕਾਲਜ |
(੪) ਲੇਖਕ |

ਇਹ ਸਤਸੰਗ ਉਪਦੇਸ਼ਕ ਕਾਲਜ ਦੇ ਨਵੇਂ ਗ੝ਰਦ੝ਆਰੇ ਵਿਚ ਰੋਜ਼ ਲੌਢੇ ਵੇਲੇ ਜ੝ੜਦਾ ਰਿਹਾ | ਜਿਤਨੇ ਟੀਕੇ ਤੇ ਪ੝ਰਯਾਯ ਆਦਿਕ ਮਿਲ ਸਕਦੇ ਸਨ, ਉਹ ਸਭ ਸਾਡੇ ਪਾਸ ਸਨ | ਉਹਨਾਂ ਦੀ ਸਹਾਇਤਾ, ਭਾਈ ਹਿੰਮਤ ਸਿੰਘ ਜੀ ਦੇ ਸੰਮ੝ਪ੝ਰ੝ਦਾਈ ਅਰਥਾਂ ਦੀ ਮਦਦ ਅਤੇ ਬਾਬਾ ਜੀ ਦੀ ਉੱਚ ਦਰਜੇ ਦੀ ਸ੝ਅੱਛ ਬ੝ੱਧੀ ਦੇ ਨਾਲ ਨਾਲ ਪ੝ਰੀਤਮ ਸਤਿਗ੝ਰੂ ਜੀ ਦੀ ਧ੝ਰੋਂ ਬਖਸ਼ਸ਼ ਨੇ ਅਜਬ ਰੰਗ ਬਣਾਇਆ | ਸਾਡਾ ਜਾਤਾਂ ਇਹ ਸੀ ਕਿ ਜਿਥੋਂ ਤਾਈਂ ਹੋ ਚ੝ਕਿਆ ਸੀ, ਉਹਨਾਂ ਦੇ ਅਨ੝ਸਾਰ, ਬਿਨਾ ਕਿਸੇ ਪਹਿਲੇ ਬਣੇ ਹੋਝ ਖ਼ਿਆਲ ਦੀ ਰ੝ਕਾਵਟ ਦੇ, ਅਰਥ ਸਮਝਣ ਦਾ ਉੱਦਮ ਕੀਤਾ ਜਾਝ | ਅਜੇ ਥੋੜੇ ਹੀ ਮਹੀਨੇ ਕਾਰਜ ਅਰੰਭਿਆ ਹੋਝ ਸਨ ਕਿ ਸਤਿਗ੝ਰੂ ਜੀ ਦੀ ਆਪਣੀ ਹੀ ਪ੝ਰੇਰਨਾ ਨਾਲ ਸਹਿਜੇ ਸਹਿਜੇ ਇਸ ਸਤਸੰਗ ਵਿਚ ਹੇਠ-ਲਿਖੇ ਹੋਰ ਸੱਜਣ ਆ ਰਲੇ, ਜਿਸ ਕਰਕੇ ਸਾਡਾ ਦੋ ਸਾਲ ਦਾ ਸਮਾ ਬੜੇ ਅਨੰਦ ਨਾਲ ਬਤੀਤ ਹੋਇਆ :
(੧) ਪ੝ਰੋ: ਨਰੈਣ ਸਿੰਘ ਜੀ ਝਮ.ਝ. ਗ੝ਰੂ ਨਾਨਕ ਖ਼ਾਲਸਾ ਕਾਲਜ ਗ੝ਜਰਾਂਵਾਲਾ |
(੨) ਪ੝ਰੋ: ਸ਼ੇਰ ਸਿੰਘ ਜੀ ਝਮ.ਝਸ.-ਸੀ.|
(੩) ਪ੝ਰੋ: ਸ੝ੰਦਰ ਸਿੰਘ ਜੀ ਝਮ.ਝਸ-ਸੀ.|
(੪) ਡਾ: ਰਣ ਸਿੰਘ ਜੀ ਸਪ੝ੱਤਰ ਬਾਬੂ ਤੇਜਾ ਸਿੰਘ ਜੀ ਭਸੌੜ
(੫) ਭਾਈ ਨੰਦ ਸਿੰਘ ਜੀ ਦ੝ਕਾਨਦਾਰ ਸ਼ਹਿਰ ਗ੝ਜਰਾਂਵਾਲਾ |

ਇਸ ਸਤਸੰਗ ਦੀ ਹੀ ਬਰਕਤ ਹੈ, ਜਿਸ ਵਿਚ ਰੱਖ ਕੇ ਪ੝ਰੀਤਮ ਸਤਿਗ੝ਰੂ ਜੀ ਨੇ ਮੈਨੂ ਅੱਜ ਇਹ ਮਹਾਂ ਔਖਾ ਕੰਮ ਅਰੰਭ ਡਾ ਹੌਸਲਾ ਬਖਸ਼ਿਆ ਹੈ| ਪਰ ਜਿਥੇ ਇਹ ਕੰਮ ਸ਼੝ਰੂ ਕਰਨ ਵੇਲੇ ਖ਼੝ਸ਼ੀ ਹੈ, ਉਥੇ ਹਿਰਦੇ ਵਿਚ ਇਕ ਡੂੰਘੀ ਖੋਹ ਵੀ ਪੈ ਰਹੀ ਹੈ| ਸਾਡੇ ਉਸ ਸਤਸੰਗ ਦੇ ਦੋ ਸੋਹਣੇ ਰਤਨ ਬਾਬਾ ਤੇਜਾ ਸਿੰਘ ਜੀ ਅਤਾ ਡਾਕਟਰ ਰਣ ਸਿੰਘ ਜੀ ਮਾਲਕ ਦੀ ਰਾਜਾ ਵਿਚ ਸਾਥੋਂ ਵਛੜ ਚ੝ਕੇ ਹਨ | ਦੋਵੇਂ ਪਿਆਰੇ ੧੯੩੧ ਦੇ ਅਪ੝ਰੈਲ ਤੇ ਮਈ ਵਿਚ ਸਰੀਰਕ ਚੋਲਾ ਛਡ ਗਝ | ਦੋਵੇਂ ਲਾਲ ਗ੝ਰਬਾਣੀ ਦੇ ਅਤਿ ਦਰਜੇ ਦੇ ਰਸੀਝ ਸਨ | ਪ੝ਰੀਤਮ ਸਤਿਗ੝ਰੂ ਉਹਨਾਂ ਦੇ ਆਤਮ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ | ਇਹ ਕੰਮ ਖ਼ਬਰੇ ਮੈਂ ਅਜੇ ਕਿਤਨਾ ਚਿਰ ਹੋਰ ਨਾ ਸ਼੝ਰੂ ਕਰਦਾ, ਪਰ ਸ੝ਰੀ ਦਰਬਾਰ ਸਾਹਿਬ ਅੰਮ੝ਰਿਤਸਰ ਜੀ ਦੀ ਪ੝ਰਬੰਧਕ ਕਮੇਟੀ ਦੇ ਪਿਛਲੇ ਸਾਲ (੧੯੩੧) ਦੇ ਝਲਾਨ ਤੇ ੧੦੦੦) ਇਨਾਮ ਨੇ ਮੈਨੂ ਉਤਸ਼ਾਹ ਦਿੱਤਾ ਕਿ ਪਤਂਹ ਵਿਚ ਇਸ ਚੀਜ਼ ਦੀ ਲੋੜ ਅਨ੝ਭਵ ਹੋ ਰਹੀ ਹੈ, ਸੋ ਵਿਤ ਅਨ੝ਸਾਰ ਸੇਵਾ ਕਰਨਾ ਫ਼ਰਜ਼ ਹੈ | ਪ੝ਰਾਤਨ ਪੰਜਾਬੀ ਦਾ ਵਿਆਕਰਣ ਲਿਖਣਾ ਇਕ ਨਵਾਂ ਕੰਮ ਹੈ | ਹੋ ਸਕਦਾ ਹੈ ਕਿ ਇਸ ਪ੝ਸਤਕ ਵਿਚ ਅਜੇ ਕਈ ਊਣਤਾਈਆਂ ਹੋਣ | ਉਝ ਭੀ ਝਹੋ ਜਿਹੇ ਕੰਮ ਨਿਰੇ ਇਕ ਦੋ ਮਨ੝ੱਖਾਂ ਦੇ ਉੱਦਮ ਨਾਲ ਪੂਰਨ ਤੌਰ 'ਤੇ ਸਿਰੇ ਨਹੀੰ ਚੜ ਜਾਇਆ ਕਰਦੇ | ਸੋ, ਪੰਥ ਦੇ ਵਿਦਵਾਨ ਸੱਜਣਾਂ ਦੀ ਸੇਵਾ ਵਿਚ ਆਪਣੀਆਂ ਉਕਾਈਆਂ ਸੰਮ੝ਬੰਧੀ ਖਿਮਾ ਦਾ ਜਾਚਕ ਹ੝ੰਦਿਆਂ ਹੋਇਆਂ , ਬੇਨਤੀ ਹੈ ਕਿ ਗ੝ਰੂ ਗ੝ਰੰਥ ਸਾਹਿਬ ਜੀ ਦਾ ਮ੝ਕੰਮਲ ਵਿਆਕਰਣ ਤਿਆਰ ਕਰਨਾ ਇਕ ਜ਼ਰੂਰੀ ਕਾਰਜ ਤੇ ਆਪਣਾ ਪਰਮ ਧਰਮ ਜਾਣ ਕੇ ਵਧੀਕ ਹੰਭਲਾ ਮਾਰੀ ਜਾਣ, ਤਾਕਿ ਸਾਡੀ ਆਉਣ ਵਾਲੀ ਸੰਤਾਨ ਦੇ ਦਿਲਾਂ ਵਿਚ ਸਤਿਗ੝ਰੂ ਜੀ ਦੀ ਬਾਣੀ ਡਾ ਬੋਧ ਅਤੇ ਪਿਆਰ ਦਿਨੋ ਦਿਨ ਵਧਦਾ ਜਾ ਸਕੇ |

-ਦਾਸ
ਸਾਹਿਬ ਸਿੰਘ
ਖ਼ਾਲਸਾ ਕਾਲਜ, ਅੰਮ੝ਰਿਤਸਰ
੪ ਅਕਤੂਬਰ, ੧੯੩੨
ISBN 81-7205-005-4

External Links

Full Gurbani Viakran Book Online