Darpan 887

From SikhiWiki
Jump to navigationJump to search

SikhToTheMAX   Hukamnama November 29, 2006   SriGranth
SearchGB    Audio    Punjabi   
from SGGS Page 887    SriGuruGranth    Link

ਰਾਮਕਲੀ ਮਹਲਾ 5 ॥

ਤਨ ਤੇ ਛ੝ਟਕੀ ਅਪਨੀ ਧਾਰੀ ॥ ਪ੝ਰਭ ਕੀ ਆਗਿਆ ਲਗੀ ਪਿਆਰੀ ॥ ਜੋ ਕਿਛ੝ ਕਰੈ ਸ੝ ਮਨਿ ਮੇਰੈ ਮੀਠਾ ॥ ਤਾ ਇਹ੝ ਅਚਰਜ੝ ਨੈਨਹ੝ ਡੀਠਾ ॥1॥

ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥ ਬ੝ਝਿ ਗਈ ਤ੝ਰਿਸਨ ਨਿਵਾਰੀ ਮਮਤਾ ਗ੝ਰਿ ਪੂਰੈ ਲੀਓ ਸਮਝਾਇ ॥1॥ ਰਹਾਉ ॥

ਕਰਿ ਕਿਰਪਾ ਰਾਖਿਓ ਗ੝ਰਿ ਸਰਨਾ ॥ ਗ੝ਰਿ ਪਕਰਾਝ ਹਰਿ ਕੇ ਚਰਨਾ ॥ ਬੀਸ ਬਿਸ੝ਝ ਜਾ ਮਨ ਠਹਰਾਨੇ ॥ ਗ੝ਰ ਪਾਰਬ੝ਰਹਮ ਝਕੈ ਹੀ ਜਾਨੇ ॥2॥

ਜੋ ਜੋ ਕੀਨੋ ਹਮ ਤਿਸ ਕੇ ਦਾਸ ॥ ਪ੝ਰਭ ਮੇਰੇ ਕੋ ਸਗਲ ਨਿਵਾਸ ॥ ਨਾ ਕੋ ਦੂਤ੝ ਨਹੀ ਬੈਰਾਈ ॥ ਗਲਿ ਮਿਲਿ ਚਾਲੇ ਝਕੈ ਭਾਈ ॥3॥

ਜਾ ਕਉ ਗ੝ਰਿ ਹਰਿ ਦੀਝ ਸੂਖਾ ॥ ਤਾ ਕਉ ਬਹ੝ਰਿ ਨ ਲਾਗਹਿ ਦੂਖਾ ॥ ਆਪੇ ਆਪਿ ਸਰਬ ਪ੝ਰਤਿਪਾਲ ॥ ਨਾਨਕ ਰਾਤਉ ਰੰਗਿ ਗੋਪਾਲ ॥4॥5॥16॥

ਪਦ ਅਰਥ :-ਤੇ-ਤੋਂ । ਤਨ ਤੇ-ਸਰੀਰ ਵਿਚੋਂ । ਛ੝ਟਕੀ-ਮ੝ੱਕ ਗਈ । ਧਾਰੀ-ਮਿਥੀ ਹੋਈ । ਅਪਨੀ ਧਾਰੀ-ਇਹ ਮਿਥ ਕਿ ਇਹ ਸਰੀਰ ਮੇਰਾ ਬਣਿਆ ਰਹੇਗਾ । ਆਗਿਆ-ਰਜ਼ਾ । ਕਰੈ-ਕਰਦਾ ਹੈ । ਮਨਿ ਮੇਰੈ-ਮੇਰੇ ਮਨ ਵਿਚ । ਤਾਂ-ਤਦੋਂ । ਨੈਨਹ੝-ਅੱਖਾਂ ਨਾਲ, ਪਰਤੱਖ ।1।

ਮੋਹਿ-ਮੈਂ । ਰੇ-ਹੇ ਭਾਈ ! ਬਲਾਇ-ਚੰਬੜੀ ਹੋਈ ਬਿਪਤਾ । ਤ੝ਰਿਸਨ-ਮਾਇਆ ਦੇ ਲਾਲਚ ਦੀ ਅੱਗ । ਨਿਵਾਰੀ-ਦੂਰ ਕਰ ਦਿੱਤੀ ਹੈ । ਮਮਤਾ-ਅਪਣੱਤ, ਮਾਇਆ ਦਾ ਮੋਹ । ਗ੝ਰਿ ਪੂਰੈ-ਪੂਰੇ ਗ੝ਰੂ ਨੇ ।1।ਰਹਾਉ।

ਕਰਿ-ਕਰ ਕੇ । ਗ੝ਰਿ-ਗ੝ਰੂ ਨੇ । ਬੀਸ ਬਿਸ੝ਝ-ਵੀਹ ਵਿਸਵੇ, ਸੋਲਾਂ ਆਨੇ, ਪੂਰਨ ਤੌਰ ਤੇ ।2।

ਜੋ ਜੋ-ਜੇਹੜਾ ਜੇਹੜਾ ਪ੝ਰਾਣੀ । ਤਿਸ ਕੇ- {ਲਫ਼ਜ਼ ‘ਤਿਸ੝ ਦਾ ੝ ਸੰਬੰਧਕ ‘ਕੇ’ ਦੇ ਕਾਰਨ ਉੱਡ ਗਿਆ ਹੈ} । ਸਗਲ-ਸਾਰੇ ਜੀਵਾਂ ਵਿਚ । ਦੂਤ੝-ਦੋਖੀ, ਦ੝ਸ਼ਮਨ । ਬੈਰਾਈ-ਵੈਰੀ । ਗਲਿ-ਗਲ ਨਾਲ । ਮਿਲਿ-ਮਿਲ ਕੇ ।3।

ਜਾ ਕਉ-ਜਿਸ (ਮਨ੝ੱਖ) ਨੂੰ । ਬਹ੝ਰਿ-ਮ੝ੜ । ਰਾਤਉ-ਰੱਤਾ ਹੋਇਆ {ਅੱਨ ਪ੝ਰਖ, ਇਕ-ਵਚਨ} । ਰੰਗਿ-ਰੰਗ ਵਿਚ ।4।

ਅਰਥ :-ਹੇ ਭਾਈ ! ਹ੝ਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ । ਪੂਰੇ ਗ੝ਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ । (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬ੝ੱਝ ਗਈ ਹੈ, ਗ੝ਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ।1।ਰਹਾਉ।

(ਹੇ ਭਾਈ ! ਗ੝ਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮ੝ੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ । ਹ੝ਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ । ਜੋ ਕ੝ਝ ਪਰਮਾਤਮਾ ਕਰਦਾ ਹੈ, ਉਹ (ਹ੝ਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ । (ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ ।1।

(ਹੇ ਭਾਈ ! ਗ੝ਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ । ਗ੝ਰੂ ਨੇ ਪ੝ਰਭੂ ਦੇ ਚਰਨ ਫੜਾ ਦਿੱਤੇ ਹਨ । ਹ੝ਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ), ਮੈਨੂੰ ਗ੝ਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ ।2।

(ਹੇ ਭਾਈ ! ਗ੝ਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ, (ਇਸ ਵਾਸਤੇ) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ । ਮੈਨੂੰ ਕੋਈ ਭੀ ਜੀਵ ਆਪਣਾ ਦ੝ਸ਼ਮਨ ਵੈਰੀ ਨਹੀਂ ਦਿੱਸਦਾ । ਹ੝ਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤ੝ਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪ੝ੱਤਰ) ਭਰਾ ਹਾਂ ।3।

ਹੇ ਨਾਨਕ ! ਜਿਸ ਮਨ੝ੱਖ ਨੂੰ ਗ੝ਰੂ ਨੇ ਪ੝ਰਭੂ ਨੇ (ਇਹ) ਸ੝ਖ ਦੇ ਦਿੱਤੇ, ਉਸ ਉੱਤੇ ਦ੝ੱਖ ਮ੝ੜ ਆਪਣਾ ਜ਼ੋਰ ਨਹੀਂ ਪਾ ਸਕਦੇ । (ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ । ਉਹ ਮਨ੝ੱਖ ਸ੝ਰਿਸ਼ਟੀ ਦੇ ਰੱਖਿਅਕ ਪ੝ਰਭੂ ਦੇ ਪ੝ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ।4।5।16।

raamakalee mehalaa 5 ||

than thae shhuttakee apanee dhhaaree || prabh kee aagiaa lagee piaaree || jo kishh karai s man maerai meet(h)aa || thaa eihu acharaj nainahu ddeet(h)aa ||1||

ab mohi jaanee rae maeree gee balaae || bujh gee thrisan nivaaree mamathaa gur poorai leeou samajhaae ||1|| rehaao ||

kar kirapaa raakhiou gur saranaa || gur pakaraaeae har kae charanaa || bees bisueae jaa man t(h)eharaanae || gur paarabreham eaekai hee jaanae ||2||

jo jo keeno ham this kae dhaas || prabh maerae ko sagal nivaas || naa ko dhooth nehee bairaaee || gal mil chaalae eaekai bhaaee ||3||

jaa ko gur har dheeeae sookhaa || thaa ko bahur n laagehi dhookhaa || aapae aap sarab prathipaal || naanak raatho ra(n)g gopaal ||4||5||16||

Raamkalee, Fifth Mehla:

My self-conceit has been eliminated from my body. The Will of God is dear to me. Whatever He does, seems sweet to my mind. And then, these eyes behold the wondrous Lord. ||1||

Now, I have become wise and my demons are gone. My thirst is quenched, and my attachment is dispelled. The Perfect Guru has instructed me. ||1||Pause||

In His Mercy, the Guru has kept me under His protection. The Guru has attached me to the Lord's Feet. When the mind is totally held in check, one sees the Guru and the Supreme Lord God as one and the same. ||2||

Whoever You have created, I am his slave. My God dwells in all. I have no enemies, no adversaries. I walk arm in arm, like brothers, with all. ||3||

One whom the Guru, the Lord, blesses with peace, does not suffer in pain any longer. He Himself cherishes all. Nanak is imbued with the love of the Lord of the World. ||4||5||16||