Darpan 759

From SikhiWiki
Jump to navigationJump to search

SikhToTheMAX   Hukamnama May 12, 2007   SriGranth
SearchGB    Audio    Punjabi   
from SGGS Page 759    SriGuruGranth    Link

ਰਾਗ੝ ਸੂਹੀ ਅਸਟਪਦੀਆ ਮਹਲਾ 5 ਘਰ੝ 1 ॥ ੴ ਸਤਿਗ੝ਰ ਪ੝ਰਸਾਦਿ ॥

ਉਰਝਿ ਰਹਿਓ ਬਿਖਿਆ ਕੈ ਸੰਗਾ ॥ ਮਨਹਿ ਬਿਆਪਤ ਅਨਿਕ ਤਰੰਗਾ ॥1॥ ਮੇਰੇ ਮਨ ਅਗਮ ਅਗੋਚਰ ॥ ਕਤ ਪਾਈਝ ਪੂਰਨ ਪਰਮੇਸਰ ॥1॥ ਰਹਾਉ ॥ ਮੋਹ ਮਗਨ ਮਹਿ ਰਹਿਆ ਬਿਆਪੇ ॥ ਅਤਿ ਤ੝ਰਿਸਨਾ ਕਬਹੂ ਨਹੀ ਧ੝ਰਾਪੇ ॥2॥ ਬਸਇ ਕਰੋਧ੝ ਸਰੀਰਿ ਚੰਡਾਰਾ ॥ ਅਗਿਆਨਿ ਨ ਸੂਝੈ ਮਹਾ ਗ੝ਬਾਰਾ ॥3॥ ਭ੝ਰਮਤ ਬਿਆਪਤ ਜਰੇ ਕਿਵਾਰਾ ॥ ਜਾਣ੝ ਨ ਪਾਈਝ ਪ੝ਰਭ ਦਰਬਾਰਾ ॥4॥ ਆਸਾ ਅੰਦੇਸਾ ਬੰਧਿ ਪਰਾਨਾ ॥ ਮਹਲ੝ ਨ ਪਾਵੈ ਫਿਰਤ ਬਿਗਾਨਾ ॥5॥ ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥ ਫਿਰਤ ਪਿਆਸ ਜਿਉ ਜਲ ਬਿਨ੝ ਮੀਨਾ ॥6॥ ਕਛੂ ਸਿਆਨਪ ਉਕਤਿ ਨ ਮੋਰੀ ॥ ਝਕ ਆਸ ਠਾਕ੝ਰ ਪ੝ਰਭ ਤੋਰੀ ॥7॥ ਕਰਉ ਬੇਨਤੀ ਸੰਤਨ ਪਾਸੇ ॥ ਮੇਲਿ ਲੈਹ੝ ਨਾਨਕ ਅਰਦਾਸੇ ॥8॥ ਭਇਓ ਕ੝ਰਿਪਾਲ੝ ਸਾਧਸੰਗ੝ ਪਾਇਆ ॥ ਨਾਨਕ ਤ੝ਰਿਪਤੇ ਪੂਰਾ ਪਾਇਆ ॥1॥ ਰਹਾਉ ਦੂਜਾ ॥1॥

Raag Soohee, Ashtpadeeaa, Fifth Mehla, First House: One Universal Creator God. By The Grace Of The True Guru:

He is entangled in sinful associations; his mind is troubled by so very many waves. ||1||

O my mind, how can the Unapproachable and Incomprehensible Lord be found? He is the Perfect Transcendent Lord. ||1||Pause||

He remains entangled in the intoxication of worldly love. His excessive thirst is never quenched. ||2||

Anger is the outcaste which hides within his body; he is in the utter darkness of ignorance, and he does not understand. ||3||

Afflicted by doubt, the shutters are shut tight; he cannot go to God's Court. ||4||

The mortal is bound and gagged by hope and fear; he cannot find the Mansion of the Lord's Presence, and so he wanders around like a stranger. ||5||

He falls under the power of all negative influences; he wanders around thirsty like a fish out of water. ||6||

I have no clever tricks or techniques; You are my only hope, O my Lord God Master. ||7||

Nanak offers this prayer to the Saints - please let me merge and blend with You. ||8||

God has shown Mercy, and I have found the Saadh Sangat, the Company of the Holy. Nanak is satisfied, finding the Perfect Lord. ||1||Second Pause||1||

ਪਦਅਰਥ: ਉਰਝਿ ਰਹਿਓ—ਉਲਝਿਆ ਹੋਇਆ ਹੈ, ਫਸਿਆ ਪਿਆ ਹੈ। ਬਿਖਿਆ—ਮਾਇਆ (ਦਾ ਮੋਹ)। ਕੈ ਸੰਗਾ—ਦੇ ਨਾਲ। ਮਨਹਿ—ਮਨ ਉਤੇ। ਬਿਆਪਤ—ਜ਼ੋਰ ਪਾਇਆ ਹੋਇਆ ਹੈ। ਤਰੰਗਾ—ਲਹਿਰਾਂ।੧।

ਮਨ—ਹੇ ਮਨ! ਅਗਮ—ਅਪਹ੝ੰਚ ਪ੝ਰਭੂ। ਅਗੋਚਰ—{ਅ—ਗੋ—ਚਰ। ਗੋ—ਗਿਆਨ—ਇੰਦ੝ਰੇ} ਜਿਸ ਤਕ ਗਿਆਨ—ਇੰਦ੝ਰੇ ਨਹੀਂ ਪਹ੝ੰਚ ਸਕਦੇ। ਕਤ—ਕਿਵੇਂ?।੧।ਰਹਾਉ।

ਮਗਨ—ਮਗਨਤਾ, ਮਸਤੀ। ਬਿਆਪੇ—ਫਸਿਆ ਹੋਇਆ। ਅਤਿ—ਬਹ੝ਤ। ਧ੝ਰਾਪੇ—ਰੱਜਦਾ।੨।

ਬਸਇ—ਬਸੈ, ਵੱਸਦਾ ਹੈ। ਸਰੀਰਿ—ਸਰੀਰ ਵਿਚ। ਚੰਡਾਰਾ—ਚੰਡਾਲ। ਅਗਿਆਨਿ—ਅਗਿਆਨ ਦੇ ਕਾਰਨ, ਆਤਮਕ ਜੀਵਨ ਵਲੋਂ ਬੇ—ਸਮਝੀ ਦੇ ਕਾਰਨ। ਗ੝ਬਾਰਾ—ਹਨੇਰਾ।੩।

ਭ੝ਰਮਤ—ਭਟਕਣਾ। ਬਿਆਪਤ—ਮਾਇਆ ਦਾ ਜ਼ੋਰ। ਜਰੇ—ਜੜੇ। ਕਿਵਾਰਾ—ਕਿਵਾੜ, ਭਿੱਤ। ਜਾਣ੝ ਨ ਪਾਈਝ—ਪਹ੝ੰਚ ਨਹੀਂ ਸਕੀਦਾ।੪।

ਅੰਦੇਸਾ—ਚਿੰਤਾ। ਬੰਧਿ—ਬੰਧਨ ਵਿਚ। ਮਹਲ੝—ਪ੝ਰਭੂ ਦੀ ਹਜ਼ੂਰੀ। ਬਿਗਾਨਾ—ਓਪਰਾ।੫।

ਬਿਆਧਿ—ਮਾਨਸਕ ਰੋਗ। ਕੈ ਵਸਿ—ਦੇ ਕਾਬੂ ਵਿਚ। ਮੀਨਾ—ਮੱਛੀ।੬।

ਉਕਤਿ—ਦਲੀਲ, ਵਿਚਾਰ। ਮੋਰੀ—ਮੇਰੀ। ਠਾਕ੝ਰ—ਹੇ ਠਾਕ੝ਰ! ਤੋਰੀ—ਤੇਰੀ।੭।

ਕਰਉ—ਕਰਉਂ, ਮੈਂ ਕਰਦਾ ਹਾਂ। ਅਰਦਾਸੇ—ਅਰਜ਼ੋਈ।੮।

ਸਾਧ ਸੰਗ੝—ਗ੝ਰੂ ਦੀ ਸੰਗਤਿ। ਤ੝ਰਿਪਤੇ—ਰੱਜ ਗਝ।੧।ਰਹਾਉ ਦੂਜਾ।

ਅਰਥ: ਹੇ ਮੇਰੇ ਮਨ! ਉਹ ਪੂਰਨ ਪਰਾਮਤਮਾ ਕਿਵੇਂ ਲੱਭੇ? ਮਨ੝ੱਖ ਦੀ ਅਕਲ ਦੀ ਪਹ੝ੰਚ ਤੋਂ ਉਹ ਪਰੇ ਹੈ, ਗਿਆਨ-ਇੰਦ੝ਰਿਆਂ ਦੀ ਸਹਾਇਤਾ ਨਾਲ ਭੀ ਉਸ ਤਕ ਨਹੀਂ ਅੱਪੜ ਸਕੀਦਾ।੧।ਰਹਾਉ।

ਮਨ੝ੱਖ ਮਾਇਆ ਦੀ ਸੰਗਤਿ ਵਿਚ ਫਸਿਆ ਰਹਿੰਦਾ ਹੈ, ਮਨ੝ੱਖ ਦੇ ਮਨ ਨੂੰ (ਲੋਭ ਦੀਆਂ) ਅਨੇਕਾਂ ਲਹਿਰਾਂ ਦਬਾਈ ਰੱਖਦੀਆਂ ਹਨ।੧।

ਮੋਹ ਦੀ ਮਗਨਤਾ ਵਿਚ ਦਬਾਇਆ ਰਹਿੰਦਾ ਹੈ, (ਹਰ ਵੇਲੇ ਇਸ ਨੂੰ ਮਾਇਆ ਦੀ) ਬਹ੝ਤ ਤ੝ਰਿਸ਼ਨਾ ਲੱਗੀ ਰਹਿੰਦੀ ਹੈ, ਕਿਸੇ ਵੇਲੇ ਭੀ (ਇਸ ਦਾ ਮਨ) ਰੱਜਦਾ ਨਹੀਂ।੨।

ਮਨ੝ੱਖ ਦੇ ਸਰੀਰ ਵਿਚ ਚੰਡਾਲ ਕ੝ਰੋਧ ਵੱਸਦਾ ਰਹਿੰਦਾ ਹੈ। ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਇਸ ਦੇ ਜੀਵਨ-ਸਫ਼ਰ ਵਿਚ) ਬੜਾ ਹਨੇਰਾ ਰਹਿੰਦਾ ਹੈ (ਜਿਸ ਕਰਕੇ ਇਸ ਨੂੰ ਸਹੀ ਜੀਵਨ-ਰਸਤਾ) ਨਹੀਂ ਸ੝ੱਝਦਾ (ਦਿੱਸਦਾ)।੩।

ਭਟਕਣਾ ਅਤੇ ਮਾਇਆ ਦਾ ਦਬਾਉ-(ਹਰ ਵੇਲੇ) ਇਹ ਦੋ ਕਿਵਾੜ ਵੱਜੇ ਰਹਿੰਦੇ ਹਨ, ਇਸ ਵਾਸਤੇ ਮਨ੝ੱਖ ਪਰਮਾਤਮਾ ਦੇ ਦਰਬਾਰ ਵਿਚ ਪਹ੝ੰਚ ਨਹੀਂ ਸਕਦਾ।੪।

ਮਨ੝ੱਖ ਹਰ ਵੇਲੇ ਮਾਇਆ ਦੀ ਆਸਾ ਅਤੇ ਚਿੰਤਾ-ਫ਼ਿਕਰ ਦੇ ਬੰਧਨ ਵਿਚ ਪਿਆ ਰਹਿੰਦਾ ਹੈ, ਪ੝ਰਭੂ ਦੀ ਹਜ਼ੂਰੀ ਪ੝ਰਾਪਤ ਨਹੀਂ ਕਰ ਸਕਦਾ, ਪਰਦੇਸੀਆਂ ਵਾਂਗ (ਰਾਹੋਂ ਖ੝ੰਝਾ ਹੋਇਆ) ਭਟਕਦਾ ਫਿਰਦਾ ਹੈ।੫।

ਹੇ ਭਾਈ! ਮਨ੝ੱਖ ਸਾਰੀਆਂ ਮਾਨਸਕ ਬੀਮਾਰੀਆਂ ਦੇ ਵਸ ਵਿਚ ਆਇਆ ਰਹਿੰਦਾ ਹੈ, ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਤਿਵੇਂ ਇਹ ਤ੝ਰਿਸ਼ਨਾ ਦਾ ਮਾਰਿਆ ਭਟਕਦਾ ਹੈ।੬।

ਹੇ ਪ੝ਰਭੂ! (ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ) ਮੇਰੀ ਕੋਈ ਚਤ੝ਰਾਈ ਕੋਈ ਵਿਚਾਰ ਨਹੀਂ ਚੱਲ ਸਕਦੀ। ਹੇ ਮੇਰੇ ਮਾਲਕ! ਸਿਰਫ਼ ਤੇਰੀ (ਸਹਾਇਤਾ ਦੀ ਹੀ) ਆਸ ਹੈ (ਕਿ ਉਹ ਬਚਾ ਲਝ)।੭।

ਹੇ ਪ੝ਰਭੂ! ਮੈਂ ਤੇਰੇ ਸੰਤ ਜਨਾਂ ਅੱਗੇ ਬੇਨਤੀ ਕਰਦਾ ਹਾਂ, ਅਰਜ਼ੋਈ ਕਰਦਾ ਹਾਂ ਕਿ ਮੈਨੂੰ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖਣ।੮।

ਹੇ ਨਾਨਕ! (ਆਖ-) ਜਿਨ੝ਹਾਂ ਮਨ੝ੱਖਾਂ ਉੱਤੇ ਪਰਮਾਤਮਾ ਦਇਆਵਾਨ ਹ੝ੰਦਾ ਹੈ, ਉਹਨਾਂ ਨੂੰ ਗ੝ਰੂ ਦੀ ਸੰਗਤਿ ਪ੝ਰਾਪਤ ਹ੝ੰਦੀ ਹੈ, ਉਹ (ਮਾਇਆ ਦੀ ਤ੝ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਤੇ, ਉਹਨਾਂ ਨੂੰ ਪੂਰਨ ਪ੝ਰਭੂ ਮਿਲ ਪੈਂਦਾ ਹੈ।੧। ਰਹਾਉ ਦੂਜਾ।੧।