Darpan 743

From SikhiWiki
Jump to navigationJump to search

SikhToTheMAX   Hukamnama September 7 & February 11, 2007   SriGranth
SearchGB    Audio    Punjabi   
from SGGS Page 743    SriGuruGranth    Link

ਸੂਹੀ ਮਹਲਾ 5 ॥

ਦੀਨ੝ ਛਡਾਇ ਦ੝ਨੀ ਜੋ ਲਾਝ ॥ ਦ੝ਹੀ ਸਰਾਈ ਖ੝ਨਾਮੀ ਕਹਾਝ ॥1॥

ਜੋ ਤਿਸ੝ ਭਾਵੈ ਸੋ ਪਰਵਾਣ੝ ॥ ਆਪਣੀ ਕ੝ਦਰਤਿ ਆਪੇ ਜਾਣ੝ ॥1॥ ਰਹਾਉ ॥

ਸਚਾ ਧਰਮ੝ ਪ੝ੰਨ੝ ਭਲਾ ਕਰਾਝ ॥ ਦੀਨ ਕੈ ਤੋਸੈ ਦ੝ਨੀ ਨ ਜਾਝ ॥2॥

ਸਰਬ ਨਿਰੰਤਰਿ ਝਕੋ ਜਾਗੈ ॥ ਜਿਤ੝ ਜਿਤ੝ ਲਾਇਆ ਤਿਤ੝ ਤਿਤ੝ ਕੋ ਲਾਗੈ ॥3॥

ਅਗਮ ਅਗੋਚਰ੝ ਸਚ੝ ਸਾਹਿਬ੝ ਮੇਰਾ ॥ ਨਾਨਕ੝ ਬੋਲੈ ਬੋਲਾਇਆ ਤੇਰਾ ॥4॥23॥29॥


soohee mehalaa 5 ||

dheen shhaddaae dhunee jo laaeae || dhuhee saraaee khunaamee kehaaeae ||1||

jo this bhaavai so paravaan || aapanee kudharath aapae jaan ||1|| rehaao ||

sachaa dhharam pu(n)n bhalaa karaaeae || dheen kai thosai dhunee n jaaeae ||2||

sarab nira(n)thar eaeko jaagai || jith jith laaeiaa thith thith ko laagai ||3||

agam agochar sach saahib maeraa || naanak bolai bolaaeiaa thaeraa ||4||23||29||


Soohee, Fifth Mehla:

One who withdraws from God's Path, and attaches himself to the world, is known as a sinner in both worlds. ||1||

He alone is approved, who pleases the Lord. Only He Himself knows His creative omnipotence. ||1||Pause||

One who practices truth, righteous living, charity and good deeds, has the supplies for God's Path. Worldly success shall not fail him. ||2||

Within and among all, the One Lord is awake. As He attaches us, so are we attached. ||3||

You are inaccessible and unfathomable, O my True Lord and Master. Nanak speaks as You inspire him to speak. ||4||23||29||


ਪਦਅਰਥ: ਦੀਨ੝—ਧਰਮ, ਨਾਮ—ਧਨ। ਦ੝ਨੀ—ਦ੝ਨੀਆ ਵਾਲੇ ਪਾਸੇ। ਜੋ—ਜਿਸ ਮਨ੝ੱਖ ਨੂੰ। ਲਾਝ—(ਪਰਮਾਤਮਾ) ਲਾਂਦਾ ਹੈ। ਦ੝ਹੀ ਸਰਾਈ—ਦੋਹਾਂ ਲੋਕਾਂ ਵਿਚ। ਖ੝ਨਾਮੀ—ਗ੝ਨਹਗਾਰ, ਅਪਰਾਧੀ। ਕਹਾਝ—ਅਖਵਾਂਦਾ ਹੈ।੧।

ਤਿਸ੝—ਉਸ (ਪਰਮਾਤਮਾ) ਨੂੰ। ਭਾਵੈ—ਚੰਗਾ ਲੱਗਦਾ ਹੈ। ਜਾਣ੝—ਜਾਣੂ, ਜਾਣਨ ਵਾਲਾ।੧।ਰਹਾਉ।

ਸਚਾ—ਸਦਾ ਕਾਇਮ ਰਹਿਣ ਵਾਲਾ। ਭਲਾ—ਭਲਾ ਕੰਮ। ਦੀਨ ਕੈ ਤੋਸੈ—ਨਾਮ—ਧਨ ਇਕੱਠੇ ਕਰਨ ਨਾਲ। ਨ ਜਾਝ—ਨਹੀਂ ਵਿਗੜਦਾ।੨।

ਸਰਬ ਨਿਰੰਤਰਿ—ਸਭਨਾਂ ਦੇ ਅੰਦਰ ਇਕ-ਰਸ {ਅੰਤਰ੝—ਵਿੱਥ}। ਝਕੋ—ਇਕ ਪਰਮਾਤਮਾ ਹੀ। ਜਿਤ੝—ਜਿਸ ਪਾਸੇ। ਕੋ—ਕੋਈ।੩।

ਅਗਮ—ਅਪਹ੝ੰਚ। ਅਗੋਚਰ੝—{ਅ—ਗੋ—ਚਰ੝। ਗੋ—ਗਿਆਨ—ਇੰਦ੝ਰੇ} ਜਿਸ ਤਕ ਗਿਆਨ—ਇੰਦ੝ਰਿਆਂ ਦੀ ਪਹ੝ੰਚ ਨਹੀਂ ਹੋ ਸਕਦੀ। ਸਚ੝—ਸਦਾ-ਥਿਰ ਰਹਿਣ ਵਾਲਾ।੪।

ਅਰਥ: ਹੇ ਭਾਈ! ਪਰਮਾਤਮਾ ਆਪਣੀ ਰਚੀ ਸ੝ਰਿਸ਼ਟੀ ਬਾਰੇ ਆਪ ਹੀ ਸਭ ਕ੝ਝ ਜਾਣਨ ਵਾਲਾ ਹੈ। ਜੋ ਕ੝ਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੀਵਾਂ ਨੂੰ ਉਹੀ ਕ੝ਝ ਸਿਰ-ਮੱਥੇ ਮੰਨਣਾ ਪੈਂਦਾ ਹੈ (ਉਹੀ ਕ੝ਝ ਜੀਵ ਕਰਦੇ ਹਨ)।੧।ਰਹਾਉ।

ਹੇ ਭਾਈ! ਜਿਸ ਮਨ੝ੱਖ ਨੂੰ ਪਰਮਾਤਮਾ ਨਾਮ-ਧਨ ਵਿਹਾਝਣ ਵਲੋਂ ਹਟਾ ਕੇ ਦ੝ਨੀਆ ਦੇ ਧਨ ਵਲ ਲਾ ਦੇਂਦਾ ਹੈ, ਉਹ ਮਨ੝ੱਖ ਦੋਹਾਂ ਜਹਾਨਾਂ ਵਿਚ (ਇਸ ਲੋਕ ਤੇ ਪਰਲੋਕ ਵਿਚ) ਗ੝ਨਹਗਾਰ ਅਖਵਾਂਦਾ ਹੈ।੧।

ਹੇ ਭਾਈ! (ਜਿਸ ਮਨ੝ੱਖ ਪਾਸੋਂ ਪਰਮਾਤਮਾ) ਸਦਾ-ਥਿਰ ਰਹਿਣ ਵਾਲਾ (ਨਾਮ-ਸਿਮਰਨ-) ਧਰਮ ਕਰਾਂਦਾ ਹੈ, (ਨਾਮ-ਸਿਮਰਨ ਦਾ) ਨੇਕ ਭਲਾ ਕੰਮ ਕਰਾਂਦਾ ਹੈ, ਨਾਮ-ਧਨ ਇਕੱਠਾ ਕਰਦਿਆਂ ਉਸ ਦੀ ਇਹ ਦ੝ਨੀਆ ਭੀ ਨਹੀਂ ਵਿਗੜਦੀ।੨।

ਹੇ ਭਾਈ! (ਜੀਵਾਂ ਦੇ ਕੀਹ ਵੱਸ?) ਹਰੇਕ ਜੀਵ ਉਸੇ ਉਸੇ ਕੰਮ ਵਿਚ ਲੱਗਦਾ ਹੈ ਜਿਸ ਜਿਸ ਕੰਮ ਵਿਚ ਪਰਮਾਤਮਾ ਲਾਂਦਾ ਹੈ।੩।

ਹੇ ਪ੝ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹ੝ੰਚ ਹੈਂ, ਗਿਆਨ-ਇੰਦ੝ਰਿਆਂ ਦੀ ਰਾਹੀਂ ਤੇਰੇ ਤਕ ਪਹ੝ੰਚਿਆ ਨਹੀਂ ਜਾ ਸਕਦਾ। (ਤੇਰਾ ਦਾਸ) ਨਾਨਕ ਤੇਰਾ ਪ੝ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰ ਸਕਦਾ ਹੈ।੪।੨੩।੨੯।