Darpan 739-5

From SikhiWiki
Jump to navigationJump to search

SikhToTheMAX   Hukamnama July 28 & January 18, 2007   SriGranth
SearchGB    Audio    Punjabi   
from SGGS Page 739    SriGuruGranth    Link

ਸੂਹੀ ਮਹਲਾ 5 ॥

ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥ ਭੇਟਤ ਸੰਗਿ ਇਹ੝ ਭਵਜਲ੝ ਤਾਰੇ ॥1॥

ਓਇ ਸਾਜਨ ਓਇ ਮੀਤ ਪਿਆਰੇ ॥ ਜੋ ਹਮ ਕਉ ਹਰਿ ਨਾਮ੝ ਚਿਤਾਰੇ ॥1॥ ਰਹਾਉ ॥

ਜਾ ਕਾ ਸਬਦ੝ ਸ੝ਨਤ ਸ੝ਖ ਸਾਰੇ ॥ ਜਾ ਕੀ ਟਹਲ ਜਮਦੂਤ ਬਿਦਾਰੇ ॥2॥

ਜਾ ਕੀ ਧੀਰਕ ਇਸ੝ ਮਨਹਿ ਸਧਾਰੇ ॥ ਜਾ ਕੈ ਸਿਮਰਣਿ ਮ੝ਖ ਉਜਲਾਰੇ ॥3॥

ਪ੝ਰਭ ਕੇ ਸੇਵਕ ਪ੝ਰਭਿ ਆਪਿ ਸਵਾਰੇ ॥ ਸਰਣਿ ਨਾਨਕ ਤਿਨ੝” ਸਦ ਬਲਿਹਾਰੇ ॥4॥7॥13॥


soohee mehalaa 5 ||

jaa kai dharas paap kott outhaarae || bhaettath sa(n)g eihu bhavajal thaarae ||1||

oue saajan oue meeth piaarae || jo ham ko har naam chithaarae ||1|| rehaao ||

jaa kaa sabadh sunath sukh saarae || jaa kee ttehal jamadhooth bidhaarae ||2||

jaa kee dhheerak eis manehi sadhhaarae || jaa kai simaran mukh oujalaarae ||3||

prabh kae saevak prabh aap savaarae || saran naanak thinh sadh balihaarae ||4||7||13||


Soohee, Fifth Mehla:

By the Blessed Vision of their Darshan, millions of sins are erased. Meeting with them, this terrifying world-ocean is crossed over||1||

They are my companions, and they are my dear friends, who inspire me to remember the Lord's Name. ||1||Pause||

Hearing the Word of His Shabad, I am totally at peace. When I serve Him, the Messenger of Death is chased away. ||2||

His comfort and consolation soothes and supports my mind. Remembering Him in meditation, my face is radiant and bright. ||3||

God embellishes and supports His servants. Nanak seeks the Protection of their Sanctuary; he is forever a sacrifice to them. ||4||7||13||


ਪਦਅਰਥ: ਜਾ ਕੈ ਦਰਸਿ—ਜਿਨ੝ਹਾਂ ਦੇ ਦਰਸਨ ਨਾਲ। ਕੋਟਿ—ਕ੝ਰੋੜਾਂ। ਭੇਟਤ ਸੰਗਿ—(ਜਿਨ੝ਹਾਂ ਦੇ ਚਰਨਾਂ) ਨਾਲ ਛ੝ਹਿਆਂ। ਭਵਜਲ੝—ਸੰਸਾਰ—ਸਮ੝ੰਦਰ।੧।

ਓਇ—ਉਹ—{ਲਫ਼ਜ਼ 'ਓਹ' ਤੋਂ ਬਹ੝-ਵਚਨ}। ਹਮ ਕਉ—ਅਸਾਨੂੰ, ਮੈਨੂੰ। ਚਿਤਾਰੇ—ਚੇਤੇ ਕਰਾਂਦੇ ਹਨ।੧। ਰਹਾਉ।

ਜਾ ਕਾ ਸਬਦ੝—ਜਿਨ੝ਹਾਂ ਦਾ ਬਚਨ। ਬਿਦਾਰੇ—ਨਾਸ ਹੋ ਜਾਂਦੇ ਹਨ।੨।

ਧੀਰਕ—ਧੀਰਜ। ਮਨਹਿ—ਮਨ ਨੂੰ। ਸਧਾਰੇ—ਸਹਾਰਾ ਦੇਂਦੀ ਹੈ। ਜਾ ਕੈ ਸਿਮਰਣਿ—ਜਿਨ੝ਹਾਂ ਦੇ (ਦਿੱਤੇ ਹੋਝ ਹਰਿ—ਨਾਮ ਦੇ) ਸਿਮਰਨ ਨਾਲ। ਉਜਲਾਰੇ—ਉਜਲਾ, ਰੌਸ਼ਨ।੩।

ਪ੝ਰਭਿ—ਪ੝ਰਭੂ ਨੇ। ਸਵਾਰੇ—ਸੋਹਣੇ ਜੀਵਨ ਵਾਲੇ ਬਣਾਝ ਹਨ। ਸਦ—ਸਦਾ।੪।

ਅਰਥ: ਹੇ ਭਾਈ! ਜੇਹੜੇ (ਸੰਤ ਜਨ) ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਂਦੇ ਹਨ ਉਹ (ਹੀ) ਮੇਰੇ ਸੱਜਣ ਹਨ, ਉਹ (ਹੀ) ਮੇਰੇ ਪਿਆਰੇ ਮਿੱਤਰ ਹਨ।੧।ਰਹਾਉ।

ਹੇ ਭਾਈ! (ਉਹ ਸੰਤ ਜਨ ਹੀ ਮੇਰੇ ਪਿਆਰੇ ਮਿੱਤਰ ਹਨ) ਜਿਨ੝ਹਾਂ ਦੇ ਦਰਸਨ ਨਾਲ ਕ੝ਰੋੜਾਂ ਪਾਪ ਲਹਿ ਜਾਂਦੇ ਹਨ, (ਜਿਨ੝ਹਾਂ ਦੇ ਚਰਨਾਂ) ਨਾਲ ਛ੝ਹਿਆਂ ਸੰਸਾਰ-ਸਮ੝ੰਦਰ ਤੋਂ ਪਾਰ ਲੰਘ ਜਾਈਦਾ ਹੈ।੧।

ਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੝ਹਾਂ ਦਾ ਬਚਨ ਸ੝ਣਦਿਆਂ ਸਾਰੇ ਸ੝ਖ ਪ੝ਰਾਪਤ ਹੋ ਜਾਂਦੇ ਹਨ, ਜਿਨ੝ਹਾਂ ਦੀ ਟਹਲ ਕੀਤਿਆਂ ਜਮਦੂਤ (ਭੀ) ਨਾਸ ਹੋ ਜਾਂਦੇ ਹਨ।੨।

ਹੇ ਭਾਈ! (ਉਹੀ ਹਨ ਮੇਰੇ ਮਿੱਤਰ) ਜਿਨ੝ਹਾਂ ਦੀ (ਦਿੱਤੀ ਹੋਈ) ਧੀਰਜ (ਮੇਰੇ) ਇਸ ਮਨ ਨੂੰ ਸਹਾਰਾ ਦੇਂਦੀ ਹੈ, ਜਿਨ੝ਹਾਂ (ਦੇ ਦਿੱਤੇ ਹੋਝ ਹਰਿ-ਨਾਮ) ਦੇ ਸਿਮਰਨ ਨਾਲ (ਲੋਕ ਪਰਲੋਕ ਵਿਚ) ਮੂੰਹ ਉਜਲਾ ਹ੝ੰਦਾ ਹੈ।੩।

ਹੇ ਨਾਨਕ! ਪ੝ਰਭੂ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ। ਹੇ ਭਾਈ! ਉਹਨਾਂ ਸੇਵਕਾਂ ਦੀ ਸਰਨ ਪੈਣਾ ਚਾਹੀਦਾ ਹੈ, ਉਹਨਾਂ ਤੋਂ ਸਦਾ ਕ੝ਰਬਾਨ ਹੋਣਾ ਚਾਹੀਦਾ ਹੈ।੪।੭।੧੩।