Darpan 721

From SikhiWiki
Jump to navigationJump to search

SikhToTheMAX   Hukamnama August 7 & January 4, 2007   SriGranth
SearchGB    Audio    Punjabi   
from SGGS Page 721    SriGuruGranth    Link

ਰਾਗ੝ ਤਿਲੰਗ ਮਹਲਾ 1 ਘਰ੝ 1

ੴ ਸਤਿ ਨਾਮ੝ ਕਰਤਾ ਪ੝ਰਖ੝ ਨਿਰਭਉ ਨਿਰਵੈਰ੝ ਅਕਾਲ ਮੂਰਤਿ ਅਜੂਨੀ ਸੈਭੰ ਗ੝ਰ ਪ੝ਰਸਾਦਿ ॥

ਯਕ ਅਰਜ ਗ੝ਫਤਮ ਪੇਸਿ ਤੋ ਦਰ ਗੋਸ ਕ੝ਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਝਬ ਪਰਵਦਗਾਰ ॥1॥

ਦ੝ਨੀਆ ਮ੝ਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥1॥ ਰਹਾਉ ॥

ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥2॥

ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਗਾਹੇ ਨ ਨੇਕੀ ਕਾਰ ਕਰਦਮ ਮਮ ਈਂ ਚਿਨੀ ਅਹਵਾਲ ॥3॥

ਬਦਬਖਤ ਹਮ ਚ੝ ਬਖੀਲ ਗਾਫਿਲ ਬੇਨਜਰ ਬੇਬਾਕ ॥ ਨਾਨਕ ਬ੝ਗੋਯਦ ਜਨ੝ ਤ੝ਰਾ ਤੇਰੇ ਚਾਕਰਾਂ ਪਾ ਖਾਕ ॥4॥1॥

raag thila(n)g mehalaa 1 ghar 1 ik oa(n)kaar sath naam karathaa purakh nirabho niravair akaal moorath ajoonee saibha(n) gur prasaadh ||

yak araj gufatham paes tho dhar gos kun karathaar || hakaa kabeer kareem thoo baeaib paravadhagaar ||1||

dhuneeaa mukaamae faanee thehakeek dhil dhaanee || mam sar mooe ajaraaeel girafatheh dhil haech n dhaanee ||1|| rehaao ||

jan pisar padhar biraadharaa(n) kas naes dhasatha(n)geer || aakhir biafatham kas n dhaaradh choo(n) savadh thakabeer ||2||

sab roj gasatham dhar havaa karadhaem badhee khiaal || gaahae n naekee kaar karadham mam ea(n)aee chinee ahavaal ||3||

badhabakhath ham ch bakheel gaafil baenajar baebaak || naanak bugoyadh jan thuraa thaerae chaakaraa(n) paa khaak ||4||1||

Raag Tilang, First Mehla, First House: One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

I offer this one prayer to You; please listen to it, O Creator Lord. You are true, great, merciful and spotless, O Cherisher Lord. ||1||

The world is a transitory place of mortality - know this for certain in your mind. Azraa-eel, the Messenger of Death, has caught me by the hair on my head, and yet, I do not know it at all in my mind. ||1||Pause||

Spouse, children, parents and siblings - none of them will be there to hold your hand. And when at last I fall, and the time of my last prayer has come, there shall be no one to rescue me. ||2||

Night and day, I wandered around in greed, contemplating evil schemes. I never did good deeds; this is my condition. ||3||

I am unfortunate, miserly, negligent, shameless and without the Fear of God. Says Nanak, I am Your humble servant, the dust of the feet of Your slaves. ||4||1||

ਪਦਅਰਥ: ਯਕ—ਇਕ। ਅਰਜ—ਅਰਜ਼, ਬੇਨਤੀ। ਗ੝ਫਤਮ—ਗ੝ਫ਼ਤਮ, ਮੈਂ ਆਖ਼ੀ {ਗ੝ਫ਼ਤ—ਆਖੀ। ਮ—ਮੈਂ}। ਪੇਸਿ—ਪੇਸ਼ਿ, ਸਾਹਮਣੇ, ਅੱਗੇ। ਪੇਸਿ ਤੋ—ਤੇਰੇ ਅੱਗੇ। ਦਰ—ਵਿਚ। ਗੋਸ—ਗੋਸ਼, ਕੰਨ। ਦਰ ਗੋਸ—ਕੰਨਾਂ ਵਿਚ। ਕ੝ਨ—ਕਰ। ਦਰ ਗੋਸ ਕ੝ਨ—ਕੰਨਾਂ ਵਿਚ ਕਰ, ਧਿਆਨ ਨਾਲ ਸ੝ਣ। ਕਰਤਾਰ—ਹੇ ਕਰਤਾਰ! ਹਕਾ—ਹੱਕਾ, ਸੱਚਾ। ਕਬੀਰ—ਵਡਾ। ਕਰੀਮ—ਕਰਮ ਕਰਨ ਵਾਲਾ, ਬਖ਼ਸ਼ਸ਼ ਕਰਨ ਵਾਲਾ। ਝਬ—ਵਿਕਾਰ। ਬੇਝਬ—ਨਿਰ—ਵਿਕਾਰ, ਪਵਿਤ੝ਰ। ਪਰਵਦਗਾਰ—ਪਰਵਰਦਗਾਰ, ਪਾਲਣਾ ਕਰਨ ਵਾਲਾ।੧।

ਮ੝ਕਾਮ—ਥਾਂ। ਫਾਨੀ—ਫ਼ਾਨੀ, ਫ਼ਨਾਹ ਹੋਣ ਵਾਲਾ, ਨਾਸਵੰਤ। ਮ੝ਕਾਮੇ ਫਾਨੀ—ਫ਼ਨਾਹ ਦਾ ਥਾਂ। ਤਹਕੀਕ—ਸੱਚ। ਦਿਲ—ਹੇ ਦਿਲ! ਦਾਨੀ—ਤੂੰ ਜਾਣ। ਮਮ—ਮੇਰਾ। ਸਰ—ਸਿਰ। ਮੂਇ—ਵਾਲ। ਮਮ ਸਰ ਮੂਇ—ਮੇਰੇ ਸਿਰ ਦੇ ਵਾਲ। ਅਜਰਾਈਲ—ਅਜ਼ਰਾਈਲ, ਮੌਤ ਦੇ ਫ਼ਰਿਸ਼ਤੇ ਦਾ ਨਾਮ ਹੈ। ਗਿਰਫਤਹ—ਗਿਰਫ਼ਤਹ, ਗ੝ਰਿਫ਼ਤਹ, ਫੜੇ ਹੋਝ ਹਨ। ਦਿਲ—ਹੇ ਦਿਲ! ਹੇਚਿ ਨ—ਕ੝ਝ ਭੀ ਨਹੀਂ। ਦਾਨੀ—ਤੂੰ ਜਾਣਦਾ।੧।ਰਹਾਉ।

ਜਨ—ਜ਼ਨ, ਇਸਤ੝ਰੀ। ਪਿਸਰ—ਪ੝ੱਤਰ। ਪਦਰ—ਪਿਉ। ਬਿਰਾਦਰ—ਭਰਾ। ਬਿਰਾਦਰਾਂ—ਭਰਾਵਾਂ ਵਿਚ। ਕਸ—ਕੋਈ ਭੀ। ਨੇਸ—ਨੇਸਤ, ਨ ਅਸਤ, ਨਹੀਂ ਹੈ। ਦਸਤ—ਹੱਥ। ਗੀਰ—ਫੜਨ ਵਾਲਾ। ਦਸਤੰਗੀਰ—ਹੱਥ ਫੜਨ ਵਾਲਾ। ਆਖਿਰ—ਆਖ਼ਿਰ, ਅੰਤ ਨੂੰ। ਬਿਅਫਤਮ—ਬਿਅਫ਼ਤਮ, ਮੈਂ ਡਿੱਗਾ {ਉਫ਼ਤਾਦਨ—ਡਿੱਗਣਾ}। ਕਸ—ਕੋਈ ਭੀ। ਦਾਰਦ੝—ਰੱਖਦਾ, ਰੱਖ ਸਕਦਾ। {ਦਾਸ਼ਤਨ—ਰੱਖਣਾ}। ਚੂੰ—ਜਦੋਂ। ਸਵਦ—ਸ਼ਵਦ, ਹੋਵੇਗੀ। ਤਕਬੀਰ—ਉਹ ਨਮਾਜ਼ ਜੋ ਮ੝ਰਦੇ ਨੂੰ ਦਬਾਣ ਵੇਲੇ ਪੜ੝ਹੀਦੀ ਹੈ, ਜਨਾਜ਼ਾ।੨।

ਸਬ—ਸ਼ਬ, ਰਾਤ। ਰੋਜ—ਰੋਜ਼, ਦਿਨ। ਗਸਤਮ—ਗਸ਼ਤਮ, ਮੈਂ ਫਿਰਦਾ ਰਿਹਾ। ਦਰ—ਵਿਚ। ਹਵਾ—ਹਿਰਸ, ਲਾਲਚ। ਕਰਦੇਮ—ਅਸੀ ਕਰਦੇ ਰਹੇ, ਮੈਂ ਕਰਦਾ ਰਿਹਾ। ਕਰਦ—ਕੀਤਾ। ਬਦੀ—ਬ੝ਰਾਈ। ਖਿਆਲ —ਖ਼ਿਆਲ। ਬਦੀ ਖਿਆਲ—ਬ੝ਰਾਈਆਂ ਦੇ ਖ਼ਿਆਲ। ਗਾਹੇ—ਕਦੇ। ਗਾਹੇ ਨ—ਕਦੇ ਭੀ ਨਾਹ। ਕਰਦਮ—ਮੈਂ ਕੀਤੀ। ਈ—ਇਹ। ਚਿਨੀ—ਜਿਹਾ। ਈ ਚਿਨੀ—ਇਹੋ ਜਿਹਾ। ਅਹਵਾਲ—ਹਾਲ।੩।

ਬਦ—ਭੈੜਾ। ਬਖਤ—ਬਖ਼ਤ, ਨਸੀਬਾ। ਬਦ ਬਖਤ—ਭੈੜੇ ਨਸੀਬੇ ਵਾਲਾ। ਹਮ—ਅਸੀ। ਚ੝—ਵਰਗਾ। ਹਮ ਚ੝—ਸਾਡੇ ਵਰਗਾ, ਮੇਰੇ ਵਰਗਾ। ਬਖੀਲ—ਬਖ਼ੀਲ, ਚ੝ਗ਼ਲੀ ਕਰਨ ਵਾਲਾ। ਗਾਫਿਲ—ਗ਼ਾਫ਼ਿਲ, ਗ਼ਫਲਤ ਕਰਨ ਵਾਲਾ, ਸ੝ਸਤ, ਢਿੱਲੜ, ਲਾ—ਪਰਵਾਹ। ਨਜਰ—ਨਜ਼ਰ। ਬੇ ਨਜਰ—ਢੀਠ, ਨਿਲੱਜ। ਬੇ—ਬਿਨਾ। ਬਾਕ—ਡਰ। ਬੇ ਬਾਕ—ਨਿਡਰ। ਬ੝ਗੋਯਦ—ਆਖਦਾ ਹੈ {ਗ੝ਫ਼ਤਨ—ਆਖਣਾ}। ਜਨ੝—ਦਾਸ। ਤ੝ਰਾ—ਤੈਨੂੰ। ਪਾ ਖਾਕ—ਪਾ ਖ਼ਾਕ, ਪੈਰਾਂ ਦੀ ਖ਼ਾਕ, ਚਰਨਾਂ ਦੀ ਧੂੜ। ਚਾਕਰ—ਸੇਵਕ।੪।

ਅਰਥ: ਹੇ ਕਰਤਾਰ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਤੂੰ (ਸਭ ਤੋਂ) ਵੱਡਾ ਹੈਂ, ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ, ਤੂੰ ਪਵਿਤ੝ਰ ਹਸਤੀ ਵਾਲਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਅੱਗੇ ਇਕ ਬੇਨਤੀ ਕੀਤੀ ਹੈ, (ਮੇਰੀ ਬੇਨਤੀ) ਧਿਆਨ ਨਾਲ ਸ੝ਣ।੧।

ਹੇ (ਮੇਰੇ) ਦਿਲ! ਤੂੰ ਸੱਚ ਜਾਣ ਕਿ ਇਹ ਦ੝ਨੀਆ ਨਾਸਵੰਤ ਹੈ। ਹੇ ਦਿਲ! ਤੂੰ ਕ੝ਝ ਭੀ ਨਹੀਂ ਸਮਝਦਾ ਕਿ (ਮੌਤ ਦੇ ਫ਼ਰਿਸ਼ਤੇ) ਅਜ਼ਰਾਈਲ ਨੇ ਮੇਰੇ ਸਿਰ ਦੇ ਵਾਲ ਫੜੇ ਹੋਝ ਹਨ।੧।ਰਹਾਉ।

ਇਸਤ੝ਰੀ, ਪ੝ੱਤਰ, ਪਿਉ, (ਸਾਰੇ) ਭਰਾ, (ਇਹਨਾਂ ਵਿਚੋਂ) ਕੋਈ ਭੀ ਮਦਦ ਕਰਨ ਵਾਲਾ ਨਹੀਂ ਹੈ, (ਜਦੋਂ) ਆਖ਼ਿਰ ਨੂੰ ਮੈਂ ਡਿੱਗਾ (ਭਾਵ, ਜਦੋਂ ਮੌਤ ਆ ਗਈ), ਜਦੋਂ ਮ੝ਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜ੝ਹੀਦੀ ਹੈ, ਕੋਈ ਭੀ (ਮੈਨੂੰ ਇਥੇ) ਰੱਖ ਨਹੀਂ ਸਕਦਾ।੨।

(ਸਾਰੀ ਜ਼ਿੰਦਗੀ) ਮੈਂ ਰਾਤ ਦਿਨ ਲਾਲਚ ਵਿਚ ਹੀ ਫਿਰਦਾ ਰਿਹਾ, ਮੈਂ ਬਦੀ ਦੇ ਹੀ ਖ਼ਿਆਲ ਕਰਦਾ ਰਿਹਾ। ਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ। (ਹੇ ਕਰਤਾਰ!) ਮੇਰਾ ਇਹੋ ਜਿਹਾ ਹਾਲ ਹੈ।੩।

(ਹੇ ਕਰਤਾਰ!) ਮੇਰੇ ਵਰਗਾ (ਦ੝ਨੀਆ ਵਿਚ) ਕੋਈ ਨਿਭਾਗਾ, ਨਿੰਦਕ, ਲਾ-ਪਰਵਾਹ, ਢੀਠ ਤੇ ਨਿਡਰ ਨਹੀਂ ਹੈ (ਪਰ ਤੇਰਾ) ਦਾਸ ਨਾਨਕ ਤੈਨੂੰ ਆਖਦਾ ਹੈ ਕਿ (ਮੇਹਰ ਕਰ, ਮੈਨੂੰ) ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲੇ।੪।੧।