Darpan 717

From SikhiWiki
Jump to navigationJump to search

SikhToTheMAX   Hukamnama December 16, 2006   SriGranth
SearchGB    Audio    Punjabi   
from SGGS Page 717    SriGuruGranth    Link

ਟੋਡੀ ਮਹਲਾ 5 ॥

ਮਾਈ ਚਰਨ ਗ੝ਰ ਮੀਠੇ ॥ ਵਡੈ ਭਾਗਿ ਦੇਵੈ ਪਰਮੇਸਰ੝ ਕੋਟਿ ਫਲਾ ਦਰਸਨ ਗ੝ਰ ਡੀਠੇ ॥ ਰਹਾਉ ॥

ਗ੝ਨ ਗਾਵਤ ਅਚ੝ਤ ਅਬਿਨਾਸੀ ਕਾਮ ਕ੝ਰੋਧ ਬਿਨਸੇ ਮਦ ਢੀਠੇ ॥ ਅਸਥਿਰ ਭਝ ਸਾਚ ਰੰਗਿ ਰਾਤੇ ਜਨਮ ਮਰਨ ਬਾਹ੝ਰਿ ਨਹੀ ਪੀਠੇ ॥1॥

ਬਿਨ੝ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥ ਨਾਮ ਰਤਨ੝ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥2॥8॥27॥

ਪਦਅਰਥ: ਮਾਈ-ਹੇ ਮਾਂ! ਭਾਗਿ-ਕਿਸਮਤ ਨਾਲ। ਕੋਟਿ-ਕ੝ਰੋੜਾਂ। ਡੀਠੇ-ਡਿੱਠਿਆਂ।ਰਹਾਉ।

ਗਾਵਤ-ਗਾਂਦਿਆਂ। ਅਚ੝ਤ-{अचढ़यढ़त। चढ़यढ़-ਡਿੱਗ ਪੈਣਾ} ਕਦੇ ਨਾਹ ਡਿੱਗਣ ਵਾਲਾ, ਕਦੇ ਨਾਸ ਨਾਹ ਹੋਣ ਵਾਲਾ। ਮਦ-ਅਹੰਕਾਰ। ਢੀਠੇ-ਢੀਠ, ਮ੝ੜ ਮ੝ੜ ਹੱਲਾ ਕਰਨ ਵਾਲੇ। ਅਸਥਿਰ-{सढ़थिर} ਅਡੋਲ। ਸਾਚ ਰੰਗਿ-ਸਦਾ-ਥਿਰ ਪ੝ਰਭੂ ਦੇ ਪ੝ਰੇਮ-ਰੰਗ ਵਿਚ। ਬਾਹ੝ਰਿ-ਮ੝ੜ। ਪੀਠੇ-ਪੀਠੇ ਜਾਂਦੇ।੧।

ਜੇਤੇ-ਜਿਤਨੇ ਭੀ ਹਨ। ਸੰਤ ਦਇਆਲ-ਦਇਆ ਦੇ ਘਰ ਗ੝ਰੂ (ਦੀ ਕਿਰਪਾ ਨਾਲ)। ਸਭਿ-ਸਾਰੇ। ਮੂਠੇ-ਠੱਗੇ ਹੋਝ।੨।

ਅਰਥ: ਹੇ ਮਾਂ! ਗ੝ਰੂ ਦੇ ਚਰਨ (ਮੈਨੂੰ) ਪਿਆਰੇ ਲੱਗਦੇ ਹਨ। (ਜਿਸ ਮਨ੝ੱਖ ਨੂੰ) ਵੱਡੀ ਕਿਸਮਤ ਨਾਲ ਪਰਮਾਤਮਾ (ਗ੝ਰੂ ਦੇ ਚਰਨਾਂ ਦਾ ਮਿਲਾਪ) ਦੇਂਦਾ ਹੈ, ਗ੝ਰੂ ਦਾ ਦਰਸਨ ਕੀਤਿਆਂ (ਉਸ ਮਨ੝ੱਖ ਨੂੰ) ਕ੝ਰੋੜਾਂ (ਪ੝ੰਨਾਂ ਦੇ) ਫਲ ਪ੝ਰਾਪਤ ਹੋ ਜਾਂਦੇ ਹਨ।ਰਹਾਉ।

ਹੇ ਮਾਂ! (ਗ੝ਰੂ ਦੇ ਚਰਨੀਂ ਪੈ ਕੇ) ਅਟੱਲ ਅਬਿਨਾਸੀ ਪਰਮਾਤਮਾ ਦੇ ਗ੝ਣ ਗਾਂਦਿਆਂ ਗਾਂਦਿਆਂ ਮ੝ੜ ਮ੝ੜ ਹੱਲਾ ਕਰ ਕੇ ਆਉਣ ਵਾਲੇ ਕਾਮ ਕ੝ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ। (ਗ੝ਰੂ ਦੇ ਚਰਨਾਂ ਦੀ ਬਰਕਤਿ ਨਾਲ ਜੇਹੜੇ ਮਨ੝ੱਖ) ਸਦਾ-ਥਿਰ ਪ੝ਰਭੂ ਦੇ ਪ੝ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਜਾਂਦੇ ਹਨ, ਉਹ ਜਨਮ ਮਰਣ (ਦੀ ਚੱਕੀ) ਵਿਚ ਮ੝ੜ ਮ੝ੜ ਨਹੀਂ ਪੀਸੇ ਜਾਂਦੇ।੧।

ਹੇ ਮਾਂ! (ਜੇਹੜੇ ਮਨ੝ੱਖ ਗ੝ਰੂ ਦੇ ਚਰਨੀਂ ਲੱਗਦੇ ਹਨ, ਉਹ) ਦਇਆ ਦੇ ਘਰ ਗ੝ਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਭਜਨ (ਦੇ ਆਨੰਦ) ਤੋਂ ਬਿਨਾ ਹੋਰ ਸਾਰੇ ਹੀ (ਦ੝ਨੀਆਵੀ) ਸ੝ਆਦਾਂ ਤੇ ਤਮਾਸ਼ਿਆਂ ਨੂੰ ਝੂਠੇ ਜਾਣਦੇ ਹਨ। ਹੇ ਨਾਨਕ! (ਆਖ-ਹੇ ਮਾਂ!) ਪਰਮਾਤਮਾ ਦੇ ਸੇਵਕ (ਗ੝ਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਰਤਨ (ਵਰਗਾ ਕੀਮਤੀ) ਨਾਮ ਹਾਸਲ ਕਰਦੇ ਹਨ। ਹਰਿ-ਨਾਮ ਤੋਂ ਸੱਖਣੇ ਸਾਰੇ ਹੀ ਜੀਵ (ਆਪਣਾ ਆਤਮਕ ਜੀਵਨ) ਲ੝ਟਾ ਕੇ (ਜਗਤ ਤੋਂ) ਜਾਂਦੇ ਹਨ।੨।੮।੨੭।

ttoddee mehalaa 5 ||

maaee charan gur meet(h)ae || vaddai bhaag dhaevai paramaesar kott falaa dharasan gur ddeet(h)ae || rehaao ||

gun gaavath achuth abinaasee kaam krodhh binasae madh dteet(h)ae || asathhir bheae saach ra(n)g raathae janam maran baahur nehee peet(h)ae ||1||

bin har bhajan ra(n)g ras jaethae sa(n)th dhaeiaal jaanae sabh jhoot(h)ae || naam rathan paaeiou jan naanak naam bihoon chalae sabh moot(h)ae ||2||8||27||

Todee, Fifth Mehla:

O mother, the Guru's feet are so sweet. By great good fortune, the Transcendent Lord has blessed me with them. Millions of rewards come from the Blessed Vision of the Guru's Darshan. ||Pause||

Singing the Glorious Praises of the imperishable, indestructible Lord, sexual desire, anger and stubborn pride vanish. Those who are imbued with the Love of the True Lord become permanent and eternal; birth and death do not grind them down any more. ||1||

Without the Lord's meditation, all joys and pleasures are totally false and worthless; by the Kind Mercy of the Saints, I know this. Servant Nanak has found the jewel of the Naam; without the Naam, all must depart, cheated and plundered. ||2||8||27||